ਲੁਧਿਆਣਾ 'ਚ ਇੱਕ ਲੜਕੇ ਨੇ ਆਪਣੀ 20 ਸਾਲਾ ਦੋਸਤ ਦੇ ਨਾਲ ਕੀਤਾ ਜਬਰ-ਜ਼ਨਾਹ

By  Shanker Badra March 28th 2018 11:05 AM

ਲੁਧਿਆਣਾ 'ਚ ਇੱਕ ਲੜਕੇ ਨੇ ਆਪਣੀ 20 ਸਾਲਾ ਦੋਸਤ ਦੇ ਨਾਲ ਕੀਤਾ ਜਬਰ-ਜ਼ਨਾਹ:ਲੁਧਿਆਣਾ 'ਚ ਇੱਕ ਅਜਿਹਾ ਜਬਰ-ਜ਼ਨਾਹ ਦਾ ਮਾਮਲਾ ਸਾਹਮਣੇ ਆਇਆ ਹੈ।ਇੱਕ ਲੜਕੇ ਨੇ ਆਪਣੀ ਹੀ 20 ਸਾਲਾ ਦੋਸਤ ਦੇ ਨਾਲ ਹੀ ਜਬਰ-ਜ਼ਨਾਹ ਕੀਤਾ ਹੈ।ਇਹ ਘਟਨਾ ਜੋਧੇਵਾਲ ਬਸਤੀ ਦੀ ਹੈ।ਲੁਧਿਆਣਾ 'ਚ ਇੱਕ ਲੜਕੇ ਨੇ ਆਪਣੀ 20 ਸਾਲਾ ਦੋਸਤ ਦੇ ਨਾਲ ਕੀਤਾ ਜਬਰ-ਜ਼ਨਾਹਦੱਸਿਆ ਜਾਂਦਾ ਹੈ ਕਿ ਇਹ ਲੜਕਾ ਅਤੇ ਲੜਕੀ ਦੋਵੇਂ ਚੰਗੇ ਦੋਸ਼ਤ ਸਨ ਅਤੇ ਇੱਕ ਦੂਜੇ ਨਾਲ ਘੁਲੇ ਮਿਲੇ ਹੋਏ ਸਨ।ਜਿਸ ਦੇ ਕਾਰਨ ਕੋਈ ਵੀ ਪਰਿਵਾਰ ਵਾਲਾ ਇਸ ਲੜਕੇ 'ਤੇ ਸ਼ੱਕ ਨਹੀਂ ਕਰਦਾ ਸੀ ਪਰ ਇੱਕ ਦਿਨ ਮੌਕੇ ਦਾ ਫਾਇਦਾ ਚੁੱਕਦੇ ਹੋਏ ਉਸ ਨੌਜਵਾਨ ਨੇ ਆਪਣੀ ਦੋਸ਼ਤ ਨੂੰ ਆਪਣੀ ਹਵਸ ਦਾ ਸਿਕਾਰ ਬਣਾ ਲਿਆ ਅਤੇ ਜਿਸ ਤੋਂ ਬਾਅਦ ਉਸ ਨੇ ਲੜਕੀ ਨੂੰ ਇਹ ਗੱਲ ਕਿਸੇ ਨੂੰ ਦੱਸਣ 'ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ।ਲੁਧਿਆਣਾ 'ਚ ਇੱਕ ਲੜਕੇ ਨੇ ਆਪਣੀ 20 ਸਾਲਾ ਦੋਸਤ ਦੇ ਨਾਲ ਕੀਤਾ ਜਬਰ-ਜ਼ਨਾਹਪਰ ਲੜਕੀ ਨੇ ਹੌਸਲਾ ਦਿਖਾਉਦੇ ਹੋਏ ਉਸ ਨੌਜਵਾਨ ਦੇ ਖਿਲਾਫ ਮਾਮਲਾ ਦਰਜ਼ ਕਰਵਾ ਦਿੱਤਾ ਹੈ।ਜੋਧੇਵਾਲ ਪੁਲਸ ਨੇ ਪੀੜਤਾ ਦੀ ਸ਼ਿਕਾਇਤ 'ਤੇ ਅਮਰੀਕ ਸਿੰਘ ਖਿਲਾਫ ਕੇਸ ਦਰਜ ਕਰ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।ਉਕਤ ਨੌਜਵਾਨ ਇਸ ਗੱਲ ਦੀ ਖਬਰ ਮਿਲਦੇ ਹੀ ਫਰਾਰ ਹੋ ਗਿਆ ਹੈ।ਇੰਸਪੈਕਟਰ ਮੁਹੰਮਦ ਜ਼ਮੀਲ ਨੇ ਦੱਸਿਆ ਕਿ ਪੀੜਤਾ ਆਪਣੇ ਪਰਿਵਾਰ ਸਮੇਤ ਬਾਜ਼ੀਗਰ ਬਸਤੀ ਵਿਚ ਰਹਿੰਦੀ ਹੈ,ਜਦੋਂ ਕਿ ਦੋਸ਼ੀ ਵੀ ਉਸ ਦੇ ਗੁਆਂਢ ਵਿਚ ਰਹਿੰਦਾ ਹੈ।ਲੁਧਿਆਣਾ 'ਚ ਇੱਕ ਲੜਕੇ ਨੇ ਆਪਣੀ 20 ਸਾਲਾ ਦੋਸਤ ਦੇ ਨਾਲ ਕੀਤਾ ਜਬਰ-ਜ਼ਨਾਹਦੋਸ਼ੀ ਲਗਾਤਾਰ ਉਸ ਦਾ ਮਾਨਸਿਕ ਤੇ ਸਰੀਰਕ ਸ਼ੋਸ਼ਣ ਕਰਦਾ ਰਿਹਾ।ਉਸ ਤੋਂ ਬਾਅਦ ਜਦੋਂ ਉਹ ਪੀੜਤਾ ਨੂੰ ਜਿਆਦਾ ਤੰਗ ਕਰਨ ਲੱਗ ਗਿਆ ਤਾਂ ਇਹ ਗੱਲ ਲੜਕੀ ਦੇ ਲਈ ਬਰਦਾਸਤ ਤੋਂ ਬਾਹਰ ਹੋ ਗਈ ਤਾਂ ਉਸ ਨੇ ਸਾਰੀ ਗੱਲ ਆਪਣੇ ਪਰਿਵਾਰ ਨੂੰ ਦੱਸੀ।ਰਾਤ ਨੂੰ ਪੀੜਤ ਧਿਰ ਨੇ ਇਸ ਦੀ ਸ਼ਿਕਾਇਤ ਪੁਲਸ ਕੋਲ ਕੀਤੀ ਜਿਸ 'ਤੇ ਤੁਰੰਤ ਕੇਸ ਦਰਜ ਕਰ ਕੇ ਦੋਸ਼ੀ ਦੀ ਗ੍ਰਿਫਤਾਰੀ ਲਈ ਪੁਲਿਸ ਦੀ ਇਕ ਟੀਮ ਨੂੰ ਭੇਜਿਆ ਗਿਆ ਪਰ ਉਹ ਘਰੋਂ ਫਰਾਰ ਸੀ।ਪਰ ਪੁਲਿਸ ਦਾ ਕਹਿਣਾ ਹੈ ਕਿ ਜਲਦੀ ਹੀ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

-PTCNews

Related Post