ਮਸ਼ੀਨ ਦੀ ਮਦਦ ਨਾਲ ਕਿਸਾਨਾਂ ਨੂੰ ਫਟਾਫ਼ਟ ਮਿਲ ਰਹੀਆਂ ਨੇ ਗਰਮ ਗਰਮ ਰੋਟੀਆਂ

By  Shanker Badra December 19th 2020 04:50 PM -- Updated: December 19th 2020 04:52 PM

ਮਸ਼ੀਨ ਦੀ ਮਦਦ ਨਾਲ ਕਿਸਾਨਾਂ ਨੂੰ ਫਟਾਫ਼ਟ ਮਿਲ ਰਹੀਆਂ ਨੇ ਗਰਮ ਗਰਮ ਰੋਟੀਆਂ :ਨਵੀਂ ਦਿੱਲੀ : ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਦਾ ਅੰਦੋਲਨ ਅੱਜ 22ਵੇਂ ਦਿਨ ‘ਚ ਪ੍ਰਵੇਸ਼ ਕਰ ਗਿਆ ਹੈ। ਪੰਜਾਬ-ਹਰਿਆਣਾ ਤੇ ਹੋਰ ਸੂਬਿਆਂ ਤੋਂ ਕਿਸਾਨ ਕੜਾਕੇ ਦੀ ਠੰਡ ‘ਚ ਦਿੱਲੀ ਦੇ ਵੱਖ-ਵੱਖ ਬਾਰਡਰਾਂ 'ਤੇ ਡਟੇ ਹੋਏ ਹਨ। ਇਹ ਅੰਦੋਲਨ ਹੁਣ ਕਿਸਾਨਾਂ ਦਾ ਹੀ ਨਹੀਂ ਰਿਹਾ ਬਲਕਿ ਇਹ ਹੁਣ ਇੱਕ ਜਨ ਅੰਦੋਲਨ ਬਣ ਗਿਆ ਹੈ। ਇਸ ਲਈ ਹੁਣ ਹਰ ਕੋਈ ਇਸ ਅੰਦੋਲਨ 'ਚ ਹਿੱਸਾ ਬਣਾ ਚਾਹੁੰਦਾ ਹੈ।

1000 roti making machine in one hour in the Kisan Andolan ਮਸ਼ੀਨ ਦੀ ਮਦਦ ਨਾਲ ਕਿਸਾਨਾਂ ਨੂੰ ਫਟਾਫ਼ਟ ਮਿਲ ਰਹੀਆਂ ਨੇ ਗਰਮ ਗਰਮ ਰੋਟੀਆਂ

ਕਿਸਾਨ ਅੰਦੋਲਨ ਵਿੱਚ ਕਈ ਸਕਾਰਾਤਮਕ ਤਜ਼ਰਬੇ ਵੀ ਦੇਖਣ ਨੂੰ ਮਿਲ ਰਹੇ ਹਨ। ਬਾਰਡਰ 'ਤੇ ਧਰਨਾ ਸਥਾਨ 'ਤੇ ਇਕ ਰੋਟੀ ਬਣਾਉਣ ਵਾਲੀ ਮਸ਼ੀਨ ਚਰਚਾ ਦਾ ਕੇਂਦਰ ਬਣੀ ਹੋਈ ਹੈ। ਇਸ ਮਸ਼ੀਨ ਨਾਲ ਇਕ ਘੰਟੇ ਵਿਚ ਤਕਰੀਬਨ 1 ਹਜ਼ਾਰ ਰੋਟੀਆਂ ਪਕਾਈਆਂ ਜਾਂਦੀਆਂ ਹਨ। ਮਸ਼ੀਨ ਦੇ ਤਵੇ 'ਤੇ ਆਟੇ ਦੀ ਰੋਟੀ ਨੂੰ ਰੱਖਣ ਦਾ ਕੰਮ ਇਕ ਵਿਅਕਤੀ ਨੂੰ ਕਰਨਾ ਪੈਂਦਾ ਹੈ ਅਤੇ ਰੋਟੀ ਬਣ ਕੇ ਘੁੰਮਦੀ ਹੋਈ ਆਪਣੇ ਆਪ ਭਾਂਡੇ ਵਿੱਚ ਆ ਜਾਂਦੀ ਹੈ।

1000 roti making machine in one hour in the Kisan Andolan ਮਸ਼ੀਨ ਦੀ ਮਦਦ ਨਾਲ ਕਿਸਾਨਾਂ ਨੂੰ ਫਟਾਫ਼ਟ ਮਿਲ ਰਹੀਆਂ ਨੇ ਗਰਮ ਗਰਮ ਰੋਟੀਆਂ

ਇਕ ਨੌਜਵਾਨ ਕਿਸਾਨ ਹਰਸ਼ ਦਾ ਕਹਿਣਾ ਹੈ ਕਿ ਅੰਦੋਲਨ ਦੇ ਪਹਿਲੇ ਦੋ ਦਿਨ ਗਾਜ਼ੀਪੁਰ ਸਰਹੱਦ 'ਤੇ ਖਾਣੇ ਦਾ ਕੋਈ ਖ਼ਾਸ ਪ੍ਰਬੰਧ ਨਹੀਂ ਸੀ। ਆਲੂ, ਪੂਰੀ ਅਤੇ ਚਾਵਲ ਤੋਂ ਇਲਾਵਾ ਹੋਰ ਕੋਈ ਪ੍ਰਬੰਧ ਨਾ ਹੋਣ ਕਾਰਨ ਨੋਇਡਾ, ਮੇਰਠ ਅਤੇ ਗਾਜ਼ੀਆਬਾਦ ਦੇ ਕੁਝ ਦੋਸਤਾਂ ਨੇ ਇਸ ਸਮੱਸਿਆ ਦੇ ਹੱਲ ਲਈ ਤਰੀਕਿਆਂ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ। ਉਸਨੇ ਗੂਗਲ ਤੇ ਸਰਚ ਕੀਤੀ ਅਤੇ ਪਤਾ ਲੱਗਿਆ ਕਿ ਇੱਥੇ ਇੱਕ ਰੋਟੀ ਬਣਾਉਣ ਵਾਲੀ ਮਸ਼ੀਨ ਵੀ ਹੈ, ਜਿਸਦੀ ਕੀਮਤ 2 ਲੱਖ 7 ਹਜ਼ਾਰ ਰੁਪਏ ਦੱਸੀ ਜਾਂਦੀ ਹੈ।

1000 roti making machine in one hour in the Kisan Andolan ਮਸ਼ੀਨ ਦੀ ਮਦਦ ਨਾਲ ਕਿਸਾਨਾਂ ਨੂੰ ਫਟਾਫ਼ਟ ਮਿਲ ਰਹੀਆਂ ਨੇ ਗਰਮ ਗਰਮ ਰੋਟੀਆਂ

ਉਨ੍ਹਾਂ ਨੇ ਮਸ਼ੀਨ ਖਰੀਦਣ ਦੀ ਬਜਾਏ ਕਿਰਾਏ 'ਤੇ ਲੈਣ ਬਾਰੇ ਸੋਚਿਆ, ਮਸ਼ੀਨ ਦਾ ਕਿਰਾਇਆ 3 ਹਜ਼ਾਰ ਰੁਪਏ ਪ੍ਰਤੀ ਦਿਨ ਹੈ। ਇਹ ਮਸ਼ੀਨ ਬਿਜਲੀ ਅਤੇ ਐਲ.ਪੀ.ਜੀ. ਗੈਸ ਦੋਵਾਂ ਨਾਲ ਕੰਮ ਕਰਦੀ ਹੈ। ਇਹ ਮਸ਼ੀਨ ਟੈਂਟ ਦੇ ਹੇਠਾਂ ਰੱਖੀ ਗਈ ਹੈ। , ਜਿਥੇ ਤਕਰੀਬਨ 15 ਕਿਸਾਨਾਂ ਨੂੰ ਇਕੱਠੇ ਬਿਠਾ ਕੇ ਖਾਣਾ ਖੁਵਾਇਆ ਜਾਂਦਾ ਹੈ। ਵੱਡੀ ਗਿਣਤੀ ਵਿਚ ਕਿਸਾਨ ਹੱਥਾਂ ਵਿਚ ਫੂਡ ਪਲੇਟਾਂ ਫੜ ਕੇ ਪੰਡਾਲ ਦੇ ਬਾਹਰ ਖੜ੍ਹੇ ਖਾਣਾ ਖਾ ਰਹੇ ਹਨ।

-PTCNews

Related Post