103 ਸਾਲਾਂ ਐਥਲੀਟ ਮਾਤਾ ਮਾਨ ਕੌਰ ਨੇ ਵਧਾਇਆ ਪੰਜਾਬ ਦਾ ਮਾਣ, ਵਿਸ਼ਵ ਪੱਧਰੀ ਪ੍ਰਭਾਵਸ਼ਾਲੀ ਸਿੱਖ ਔਰਤਾਂ 'ਚ ਹੋਏ ਸ਼ਾਮਿਲ

By  Jashan A March 11th 2019 02:26 PM -- Updated: March 11th 2019 04:13 PM

103 ਸਾਲਾਂ ਐਥਲੀਟ ਮਾਤਾ ਮਾਨ ਕੌਰ ਨੇ ਵਧਾਇਆ ਪੰਜਾਬ ਦਾ ਮਾਣ, ਵਿਸ਼ਵ ਪੱਧਰੀ ਪ੍ਰਭਾਵਸ਼ਾਲੀ ਸਿੱਖ ਔਰਤਾਂ 'ਚ ਹੋਏ ਸ਼ਾਮਿਲ,ਪਟਿਆਲਾ: ਪਟਿਆਲਾ ਸ਼ਹਿਰ ਦੀ ਵਸਨੀਕ 103 ਸਾਲਾਂ ਐਥਲੀਟ ਮਾਤਾ ਮਾਨ ਕੌਰ ਨੇ ਇੱਕ ਵਾਰ ਫਿਰ ਇਤਿਹਾਸ ਰਚ ਦਿੱਤਾ ਹੈ। ਜਿਸ ਉਮਰ 'ਚ ਲੋਕਾਂ ਦੇ ਗੋਡੇ ਭਾਰ ਨਹੀਂ ਝਲਦੇ, ਉਸ ਉਮਰ 'ਚ ਦੌੜਾਂ 'ਚ ਗੋਲਡ ਮੈਡਲ ਜਿੱਤਣਾ ਸੱਚਮੁੱਚ ਇਕ ਮਹਾਨ ਪ੍ਰਾਪਤੀ ਹੈ।

maan kaur 103 ਸਾਲਾਂ ਐਥਲੀਟ ਮਾਤਾ ਮਾਨ ਕੌਰ ਨੇ ਵਧਾਇਆ ਪੰਜਾਬ ਦਾ ਮਾਣ, ਵਿਸ਼ਵ ਪੱਧਰੀ ਪ੍ਰਭਾਵਸ਼ਾਲੀ ਸਿੱਖ ਔਰਤਾਂ 'ਚ ਹੋਏ ਸ਼ਾਮਿਲ

ਇਸ ਸਬੰਧੀ ਵਿਸ਼ਵ ਪੱਧਰ ਦੀ ਸੰਸਥਾ ਸਿੱਖ ਨੈੱਟ ਆਰਗੇਨਾਈਜ਼ੇਸ਼ਨ ਵਲੋਂ ਕਰਵਾਈ ਵੋਟਿੰਗ ਦੇ ਆਧਾਰ 'ਤੇ ਮਾਤਾ ਮਾਨ ਕੌਰ ਨੂੰ ਵਿਸ਼ਵ ਦੀਆਂ 10 ਪ੍ਰਭਾਵਸ਼ਾਲੀ ਸਿੱਖ ਔਰਤਾਂ ਵਿਚ ਸ਼ਾਮਲ ਕੀਤਾ ਗਿਆ ਹੈ।

maan kaur 103 ਸਾਲਾਂ ਐਥਲੀਟ ਮਾਤਾ ਮਾਨ ਕੌਰ ਨੇ ਵਧਾਇਆ ਪੰਜਾਬ ਦਾ ਮਾਣ, ਵਿਸ਼ਵ ਪੱਧਰੀ ਪ੍ਰਭਾਵਸ਼ਾਲੀ ਸਿੱਖ ਔਰਤਾਂ 'ਚ ਹੋਏ ਸ਼ਾਮਿਲ

ਮਾਤਾ ਮਾਨ ਕੌਰ ਦੇ ਨਾਮ ਕਈ ਵਿਸ਼ਵ ਰਿਕਾਰਡ ਹਨ। 2013 ਹੇਟਸਮੈਨ ਵਰਲਡ ਸੀਨੀਅਰ ਗੇਮਜ਼ ਵਿਚ 5, ਗੋਲਡ, ਅਮਰੀਕਾ ਦੀਆਂ ਗੇਮਜ਼ 2016 ਵਿਚ ਜਿੱਤੇ 4 ਸੋਨੇ ਦੇ ਤਮਗੇ ਅਤੇ 2017 ਵਰਲਡ ਮਾਸਟਰ ਗੇਮ 'ਚ ਵੀ ਕਮਾਲ ਕੀਤਾ। ਪੂਰੇ ਵਿਸ਼ਵ 'ਚੋਂ ਵੋਟਿੰਗ ਕਰਵਾਈ ਗਈ, ਜਿਸ 'ਚ ਐਥਲੀਟ ਮਾਤਾ ਮਾਨ ਕੌਰ ਤੇ ਡਾ. ਹਰਸ਼ਿੰਦਰ ਕੌਰ ਨੂੰ 10 ਪ੍ਰਭਾਵੀ ਸਿੱਖ ਔਰਤਾਂ ਵਿਚ ਸ਼ਮਾਲ ਹੋਣ ਦਾ ਮਾਣ ਪ੍ਰਾਪਤ ਹੋਇਆ ਹੈ।

-PTC News

Related Post