10ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਖ਼ੁਸ਼ਖ਼ਬਰੀ ,ਮਿਲਿਆ ਇਹ ਖ਼ਾਸ ਆਫ਼ਰ

By  Shanker Badra October 10th 2020 04:15 PM

10ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਖ਼ੁਸ਼ਖ਼ਬਰੀ ,ਮਿਲਿਆ ਇਹ ਖ਼ਾਸ ਆਫ਼ਰ:ਮੋਹਾਲੀ : ਪੰਜਾਬ ਸਕੂਲ ਸਿੱਖਿਆ ਬੋਰਡ ਨੇ 10ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਇੱਕ ਖ਼ਾਸ ਆਫ਼ਰ ਦਿੱਤਾ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅਕਤੂਬਰ-2020 'ਚ ਹੋਣ ਵਾਲੀਆਂ ਸੁਨਹਿਰੀ ਮੌਕੇ, ਰੀ-ਅਪੀਅਰ (ਓਪਨ ਸਕੂਲ) ਅਤੇ ਵਾਧੂ ਵਿਸ਼ਾ ਕੈਟਾਗਰੀਆਂ ਅਧੀਨ ਪ੍ਰੀਖਿਆ ਦੇਣ ਦੇ ਚਾਹਵਾਨ ਵਿਦਿਆਰਥੀਆਂ ਨੂੰ ਪ੍ਰੀਖਿਆ ਫ਼ਾਰਮ ਭਰਨ ਦਾ ਇਕ ਹੋਰ ਮੌਕਾ ਦਿੱਤਾ ਹੈ ,ਜੋ ਪ੍ਰੀਖਿਆ ਫ਼ਾਰਮ ਭਰਨ ਤੋਂ ਵਾਂਝੇ ਰਹਿ ਗਏ ਹਨ।

10ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਖ਼ੁਸ਼ਖ਼ਬਰੀ ,ਮਿਲਿਆ ਇਹ ਖ਼ਾਸ ਆਫ਼ਰ

ਇਸ ਦੌਰਾਨ ਬੋਰਡ ਦੇ ਕੰਟਰੋਲਰ ਪ੍ਰੀਖਿਆਵਾਂ ਜਨਕ ਰਾਜ ਮਹਿਰੋਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 10ਵੀਂ ਅਤੇ 12ਵੀਂ ਜਮਾਤ ਦੇ ਸੁਨਹਿਰੀ ਮੌਕੇ, ਓਪਨ ਸਕੂਲ ਪ੍ਰਣਾਲੀ ਅਧੀਨ ਰੀ-ਅਪੀਅਰ ਵਿਸ਼ਿਆਂ ਅਤੇ ਵਾਧੂ ਵਿਸ਼ਿਆਂ ਦੀ ਪ੍ਰੀਖਿਆ ਦੇਣ ਲਈ ਲੇਟ ਫ਼ੀਸ ਨਾਲ ਪ੍ਰੀਖਿਆ ਫ਼ਾਰਮ ਭਰਨ ਦੀ ਆਖ਼ਰੀ ਤਾਰੀਖ਼ ਪਹਿਲੀ ਅਕਤੂਬਰ ਨਿਰਧਾਰਤ ਸੀ ਪਰ ਇਹ ਪ੍ਰੀਖਿਆਵਾਂ ਦੇਣ ਦੇ ਇਛੁੱਕ ਕਈ ਪ੍ਰੀਖਿਆਰਥੀ ਆਖ਼ਰੀ ਤਾਰੀਖ਼ ਤੱਕ ਆਪਣੀ ਪ੍ਰੀਖਿਆ ਫ਼ੀਸ ਅਤੇ ਪ੍ਰੀਖਿਆ ਫ਼ਾਰਮ ਨਹੀਂ ਭਰ ਸਕੇ।

10ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਖ਼ੁਸ਼ਖ਼ਬਰੀ ,ਮਿਲਿਆ ਇਹ ਖ਼ਾਸ ਆਫ਼ਰ

ਜਿਸ ਕਰਕੇ ਇਨ੍ਹਾਂ ਵਿਦਿਆਰਥੀਆਂ ਦੇ ਭਵਿੱਖ ਨੂੰ ਦੇਖਦੇ ਹੋਏ ਸਿੱਖਿਆ ਬੋਰਡ ਵੱਲੋਂ ਅਕਤੂਬਰ ਮਹੀਨੇ ਦੇ ਆਖ਼ਰੀ ਹਫ਼ਤੇ 'ਚ ਸ਼ੁਰੂ ਹੋਣ ਵਾਲੀਆਂ ਇਨ੍ਹਾਂ ਪ੍ਰੀਖਿਆਵਾਂ ਲਈ 3000 ਰੁਪਏ ਪ੍ਰਤੀ ਪ੍ਰੀਖਿਆਰਥੀ ਲੇਟ ਫ਼ੀਸ ਨਾਲ ਆਨਲਾਈਨ ਪ੍ਰੀਖਿਆ ਫ਼ਾਰਮ ਭਰਨ ਦੀ ਆਖ਼ਰੀ ਤਾਰੀਖ਼ ਪਹਿਲੀ ਅਕਤੂਬਰ ਤੋਂ ਵਧਾ ਕੇ 15 ਅਕਤੂਬਰ ਤੈਅ ਕੀਤੀ ਗਈ ਹੈ ਤੇ ਵਿਦਿਆਰਥੀ ਲੇਟ ਫ਼ੀਸ ਨਾਲ ਆਪਣਾ ਫ਼ਾਰਮ ਭਰ ਸਕਦੇ ਹਨ।

10ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਖ਼ੁਸ਼ਖ਼ਬਰੀ ,ਮਿਲਿਆ ਇਹ ਖ਼ਾਸ ਆਫ਼ਰ

ਹੁਣ ਲੇਟ ਫ਼ੀਸ ਨਾਲ ਪ੍ਰੀਖਿਆ ਫ਼ਾਰਮ ਭਰਨ ਉਪਰੰਤ ਪ੍ਰੀਖਿਆਰਥੀ 19 ਅਕਤੂਬਰ 2020 ਤੱਕ ਸਿਰਫ ਮੁੱਖ ਦਫ਼ਤਰ ਵਿਖੇ ਹੀ ਆਪਣੇ ਪ੍ਰੀਖਿਆ ਫ਼ਾਰਮਾਂ ਦੀ ਹਾਰਡ ਕਾਪੀ ਜਮ੍ਹਾਂ ਕਰਵਾ ਸਕਣਗੇ। ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਪ੍ਰੀਖਿਆ ਫ਼ਾਰਮ ਜਮ੍ਹਾਂ ਕਰਵਾਉਣ ਸਮੇਂ ਵਿਦਿਆਰਥੀ ਆਪਣੇ ਅਸਲ ਸਰਟੀਫ਼ਿਕੇਟ, ਫ਼ੋਟੋ ਪਛਾਣ ਪੱਤਰ ਅਤੇ ਉਨ੍ਹਾਂ ਦੀਆਂ ਤਸਦੀਕਸ਼ੁਦਾ ਕਾਪੀਆਂ ਨਾਲ ਲੈ ਕੇ ਆਉਣ। ਇਸ ਸਬੰਧੀ ਮੁਕੰਮਲ ਜਾਣਕਾਰੀ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬਸਾਈਟ 'ਤੇ ਉਪਲੱਬਧ ਹੈ।

-PTCNews

Related Post