11 ਅਕਤੂਬਰ ਨੂੰ ਗੁਰਦਾਸਪੁਰ 'ਚ ਛੁੱਟੀ ਦਾ ਐਲਾਨ !

By  Gagan Bindra October 7th 2017 02:02 PM

11 ਅਕਤੂਬਰ ਨੂੰ ਗੁਰਦਾਸਪੁਰ 'ਚ ਛੁੱਟੀ ਦਾ ਐਲਾਨ !: ਗੁਰਦਾਸਪੁਰ ਵਿੱਚ ਲੋਕ ਸਭਾ ਦੀਆਂ ਜਿਮਨੀ ਚੋਣਾਂ 11 ਅਕਤੂਬਰ ਨੂੰ ਹੋਣ ਜਾ ਰਹੀਆਂ ਹਨ। ਜਿਸ ਦੇ ਸਬੰਧ ਵਿੱਚ ਪੰਜਾਬ ਸਰਕਾਰ ਵੱਲੋਂ ਛੁੱਟੀ ਦਾ ਐਲਾਨ ਕੀਤਾ ਗਿਆ ਹੈ।ਜਿਸ ਦਿਨ ਚੋਣਾਂ ਹੁੰਦੀਆਂ ਹਨ ਉਸ ਦਿਨ ਬਹੁਤ ਸਾਰੇ ਮਜਦੂਰ ਆਪਣੇ ਕੰਮ ਲਈ ਫੈਕਟਰੀਆਂ ਆਦਿ ਵਿੱਚ ਚਲੇ ਜਾਂਦੇ ਹਨ11 ਅਕਤੂਬਰ ਨੂੰ ਗੁਰਦਾਸਪੁਰ 'ਚ ਛੁੱਟੀ ਦਾ ਐਲਾਨਪਰ ਜਿਆਦਾਤਰ ਫੈਕਟਰੀਆਂ ਵਿੱਚ ਕੰਮ ਕਰਦੇ ਮਜਦੂਰਾਂ ਨੂੰ ਚੋਣਾਂ ਵਾਲੇ ਦਿਨ ਛੁੱਟੀ ਤੱਕ ਨਹੀਂ ਦਿੱਤੀ ਜਾਂਦੀ ਉਹ ਚਾਹੇ ਲੋਕ ਸਭਾ, ਰਾਜ ਸਭਾ, ਨਗਰ ਨਿਗਮ,ਜਾਂ ਕੋਈ ਹੋਰ ਚੋਣਾਂ ਹੋਣ।ਜਿਸ ਕਰਕੇ ਉਹ ਆਪਣੇ ਵੋਟ ਦੇ ਹੱਕ ਦਾ ਇਸਤਮਾਲ ਕਰਨ ਤੋਂ ਅਧੂਰਾ ਰਹਿ ਜਾਂਦਾ ਹੈ।ਪੰਜਾਬ ਸਰਕਾਰ ਵੱਲੋਂ ਇਸ ਦੇ ਮੱਦੇਨਜਰ ਰੱਖਦੇ ਹੋਏ ਗੁਰਦਾਸਪੁਰ ਅਤੇ ਪਠਾਨਕੋਟ ਜਿਲੇ ਵਿੱਚ ਛੁੱਟੀ ਦਾ ਐਲਾਨ ਕੀਤਾ ਹੈ ਤਾਂ ਜੋ ਗੁਰਦਾਸਪੁਰ ਲੋਕ ਸਭਾ ਹਲਕੇ ਵਿੱਚ ਕੰਮ ਕਰਦੇ ਸਾਰੇ ਸਾਰੇ ਵਰਕਰ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰ ਲੈਣ।11 ਅਕਤੂਬਰ ਨੂੰ ਗੁਰਦਾਸਪੁਰ 'ਚ ਛੁੱਟੀ ਦਾ ਐਲਾਨਜਿਸ ਕਰਕੇ ਪੰਜਾਬ ਸਰਕਾਰ ਨੇ ਛੁੱਟੀ ਕਰਨ ਦਾ ਫੈਸਲਾ ਕੀਤਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਇੱਕ ਬੁਲਾਰੇ ਨੇ ਦੱਸਿਆ ਹੈ ਕਿ 11 ਅਕਤੂਬਰ ਦਿਨ ਬੁੱਧਵਾਰ ਨੂੰ ਉਨ੍ਹਾਂ ਫੈਕਟਰੀਆਂ ਵਿੱਚ ਜਿੱਥੇ ਇੱਕ ਵੀ ਦਿਨ ਦੀ ਛੁੱਟੀ ਦਾ ਨਾਗਾ ਨਹੀਂ ਰੱਖਿਆ ਜਾਂਦਾ ਸੀ । ਉਸ ਦਿਨ ਉਥੇ ਵੀ ਤਨਖਾਹ ਸਮੇਤ ਹਫਤਾਵਰੀ ਛੁੱਟੀ ਦਾ ਐਲਾਨ ਕੀਤਾ ਹੈ।

-PTC News

Related Post