ਇਰਾਨੀ ਮੂਲ ਦੇ ਗਣਿਤ ਦੇ ਗੈਸਟ ਪ੍ਰਾਫੈਸਰ ਦੀ ਜ਼ਿੰਦਗੀ ਬਾਰੇ ਜਾਣੋ

By  Joshi September 24th 2017 04:49 PM -- Updated: September 24th 2017 05:49 PM

14 ਸਾਲ ਦੀ ਉਮਰ 'ਚ ਬੱਚਿਆਂ ਦੀ ਆਮ ਰੁਟੀਨ ਹੁੰਦੀ ਹੈ ਖੇਡਣਾ ਅਤੇ ਜ਼ਰੂਰਤ ਅਨੁਸਾਰ ਪੜ੍ਹਣਾ, ਲੇਕਿਨ ਜੇਕਰ ਅਸੀਂ ਤੁਹਾਨੂੰ ਕਹੀਏ ਕਿ ਇੱਕ 14 ਸਾਲ ਦੇ ਬੱਚੇ ਯੂਨੀਵਰਸਿਟੀ ਜਾਂਦਾ ਹੈ ਅਤੇ ਉਥੇ ਜਾ ਕੇ ਆਪਣੇ ਤੋਂ ਵੱਡੇ ਬੱਚਿਆਂ ਦੀ ਕਲਾਸ ਲੈਂਦਾ ਹੈ ਤਾਂ ਤੁਹਾਡਾ ਹੈਰਾਨ ਹੋਣਾ ਸੁਭਾਵਿਕ ਹੈ। 14 year old boy becomes maths professor in University of Leicester

14 year old boy becomes maths professor in University of Leicesterਪਰ ਅਸੀਂ ਕੋਈ ਮਜ਼ਾਕ ਨਹੀਂ ਕਰ ਰਹੇ ਬਲਕਿ ਸੱਚ ਬਿਆਨ ਕਰ ਰਹੇ ਹਾਂ। ਦਰਅਸਲ, ਇੰਗਲੈਂਡ ਦੀ ਲੀਸੈਸਟਰ ਯੂਨੀਵਰਸਿਟੀ ਦਾ ਹੈ ਜਿੱਥੇ ਇਰਾਨੀ ਮੂਲ ਦਾ 14 ਸਾਲ ਦਾ ਬੱਚਾ ਯੂਨੀਵਰਸਿਟੀ 'ਚ ਗਣਿਤ ਦਾ ਪ੍ਰਾਫੈਸਰ ਬਣ ਕੇ ਬੱਚਿਆਂ ਦੀ ਕਲਾਸ ਲੈਂਦਾ ਹੈ।

ਇਸ ਬੱਚੇ ਦਾ ਨਾਮ ਹੈ ਯਾਸ਼ਾ ਐਸਲੇ, ਜੋ ਲੀਸੇਸਟਰ ਯੂਨੀਵਰਸਿਟੀ 'ਚ ਬਤੌਰ ਗੈਸਟ ਪ੍ਰਾਫੈਸਰ ਦੇ ਰੂਪ 'ਚ ਭਰਤੀ ਹੋਇਆ ਹੈ।

ਇੰਨ੍ਹਾ ਹੀ ਨਹੀਂ, ਇਹ ਬੱਚਾ ਇਸ ਯੂਨੀਵਰਸਿਟੀ ਦੇ ਬੱਚਿਆਂ ਨੂੰ ਪੜ੍ਹਾਉਣ ਦੇ ਨਾਲ ਨਾਲ ਇੱਥੋਂ ਆਪਣੀ ਡਿਗਰੀ ਵੀ ਕਰ ਰਿਹਾ ਹੈ। ਯੂਨੀਵਰਸਿਟੀ ਨੇ ਉਸਦੀ ਇਸ ਕਾਬਲੀਅਤ ਨੁੰ ਦੇਖਦੇ ਹੋਇਆਂ ਉਸਨੂੰ ਸਭ ਤੋਂ ਘੱਟ ਤੋਂ ਉਮਰ ਦੇ ਵਿਦਿਆਰਥੀ ਅਤੇ ਸਭ ਤੋਂ ਘੱਟ ਉਮਰ ਦੇ ਪ੍ਰਾਫੈਸਰ ਹੋਣ ਦਾ ਮਾਣ ਦਿੱਤਾ ਹੈ। 14 year old boy becomes maths professor in University of Leicester

14 year old boy becomes maths professor in University of Leicesterਯਾਸ਼ਾ ਦੇ ਪਿਤਾ ਮੂਸਾ ਐਸਲੇ ਉਸਦੀ ਇਸ ਕਾਬਲੀਅਤ 'ਤੇ ਮਾਣ ਮਹਿਸੂਸ ਕਰਦੇ ਹਨ ਅਤੇ ਰੋਜ਼ਾਨਾ ਉਸਨੂੰ ਆਪਣੀ ਕਾਰ ਤੋਂ ਛੱਡਣ ਲਈ ਯੂਨੀਵਰਸਿਟੀ ਜਾਂਦੇ ਹਨ। ਯਾਸ਼ਾ ਦੀ ਗਣਿਤ 'ਚ ਬਹੁਤ ਰੁਚੀ ਹੈ। ਗਣਿਤ 'ਚ ਉਸਦੇ ਬਿਹਤਰੀਨ ਗਿਆਨ ਨੂੰ ਦੇਖਦੇ ਹੋਇਆਂ ਉਸਦੇ ਮਾਂ-ਪਿਉ ਨੇ ਉਸਨੂੰ "ਕੈਲਕੁਲੇਟਰ" ਕਹਿ ਕੇ ਬੁਲਾਉਂਦੇ ਹਨ। ਯਾਸ਼ਾ ਆਪਣੀ ਡਿਗਰੀ ਕੋਰਸ ਖਤਮ ਕਰਨ ਦੇ ਕਰੀਬ ਹੈ ਅਤੇ ਜਲਦ ਹੀ ਪੀਐਚਡੀ ਸ਼ੁਰੂ ਕਰਨ ਵਾਲਾ ਹੈ। 14 year old boy becomes maths professor in University of Leicester

ਯਾਸ਼ਾ ਦੇ ਅਨੁਸਾਰ ਉਹਨਾਂ ਨੇ 13 ਸਾਲ ਦੀ ਉਮਰ 'ਚ ਯੂਨੀਵਰਸਿਟੀ 'ਚ ਇਸ ਮਸਲੇ 'ਚ ਸੰਪਰਕ ਕਾਇਮ ਕੀਤਾ ਸੀ। ਯੂਨੀਵਰਸਿਟੀ ਨੇ ਉਸਦੀ ਘੱਟ ਉਮਰ ਨੂੰ ਦੇਖ ਕੇ ਉਸਨੂੰ ਕੁਝ ਸਵਾਲ ਕੀਤੇ ਸਨ, ਲੇਕਿਨ ਜਦੋਂ ਜਵਾਬ ਉਮੀਦਾਂ ਤੋਂ ਵੀ ਪਰ੍ਹੇ ਨਿਕਲੇ ਤਾਂ ਗਣਿਤ ਪੈਨਲ ਉਸਦਾ ਗਿਆਨ ਦੇਖ ਕੇ ਹੈਰਾਨ ਹੋ ਗਿਆ ਸੀ।

14 year old boy becomes maths professor in University of Leicesterਹਾਂਲਾਕਿ, ਯੂਨੀਵਰਸਿਟੀ ਨੂੰ ਇਰਾਨੀ ਮੂਲ ਦੇ ਯਾਸ਼ਾ ਨੂੰ ਗੈਸਟ ਲੈਕਚਰਾਰ ਦਾ ਅਹੁਦਾ ਦੇਣ ਤੋਂ ਪਹਿਲਾਂ ਮਾਨਵ ਸੰਸਾਧਨ ਵਿਕਾਸ ਵਿਭਾਗ ਤੋਂ ਇਜਾਜ਼ਤ ਲੈਣੀ ਪਈ ਸੀ।

ਇਸ ਬੱਚੇ ਨੇ ਇਹ ਸਾਬਿਤ ਕਰ ਕੇ ਰੱਖ ਦਿੱਤਾ ਹੈ ਕਿ ਜੇਕਰ ਮਨ ਵਿੱਚ ਕੁਝ ਕਰ ਗੁਜ਼ਰਨ ਦੀ ਚਾਹਤ ਹੋਵੇ ਤਾਂ ਕੁਝ ਵੀ ਨਾਮੁਮਕਿਨ ਨਹੀਂ।

—PTC News

Related Post