ਅੰਤਿਮ ਸਸਕਾਰ ਮੌਕੇ ਵਾਪਰਿਆ ਦਰਦਨਾਕ ਹਾਦਸਾ,ਦਰਜਨਾਂ ਲੋਕਾਂ ਦੀ ਹੋਈ ਮੌਤ

By  Jagroop Kaur January 3rd 2021 06:36 PM

ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਜ਼ਿਲ੍ਹੇ ਦੇ ਸਾਬਾਪੁਰ 'ਚ ਉਸ ਸਮੇਂ ਵੱਡਾ ਹਾਦਸਾ ਹੋ ਗਿਆ, ਜਦੋਂ ਨਵੇਂ ਬਣੇ ਸ਼ਮਸ਼ਾਨ ਘਾਟ ਦੀ ਛੱਤ ਅਚਾਨਕ ਡਿੱਗ ਗਈ। ਇਸ ਦੌਰਾਨ ਅੰਤਿਮ ਸੰਸਕਾਰ ਕਰਵਾਉਣ ਆਏ ਅੱਧਾ ਦਰਜਨ ਲੋਕ ਛੱਤ ਦੇ ਹੇਠਾਂ ਦੱਬ ਗਏ। ਛੱਤ ਦੇ ਡਿੱਗਦੇ ਹੀ ਉੱਥੇ ਭੱਜ-ਦੌੜ ਪੈ ਗਈ। crematorium ਹੋਰ ਪੜ੍ਹੋ :ਦੁੱਖਦਾਈ ਖ਼ਬਰ : ਕਿਸਾਨ ਅੰਦੋਲਨ ‘ਚ ਦਿਲ ਦਾ ਦੌਰਾ ਪੈਣ ਨਾਲ ਗਈਆਂ ਦੋ ਹੋਰ ਜਾਨਾਂ ਜਲਦੀ 'ਚ ਲੋਕਾਂ ਨੇ ਮਾਮਲੇ ਦੀ ਜਾਣਕਾਰੀ ਪੁਲਸ ਨੂੰ ਦਿੱਤੀ। ਮੌਕੇ 'ਤੇ ਪਹੁੰਚੀ ਪੁਲਸ ਨੇ ਬਚਾਅ ਮੁਹਿੰਮ ਸ਼ੁਰੂ ਕਰ ਕੇ ਲੋਕਾਂ ਨੂੰ ਹਸਪਤਾਲ ਪਹੁੰਚਾਇਆ। ਇਸ ਹਾਦਸੇ 'ਚ 12 ਲੋਕਾਂ ਦੀ ਮੌਤ ਹੋ ਗਈ ਹੈ, ਜਦੋਂ ਕਿ ਬਾਕੀ ਦਾ ਇਲਾਜ ਚੱਲ ਰਿਹਾ ਹੈ।    ਦੱਸਣਯੋਗ ਹੈ ਕਿ ਮੀਂਹ ਪੈਣ ਕਾਰਨ ਅਚਾਨਕ ਸ਼ਮਸ਼ਾਨ ਘਾਟ ਦੀ ਛੱਤ ਡਿੱਗ ਗਈ। ਜਿਸ ਨਾਲ ਦਰਜਨ ਭਰ ਲੋਕ ਉਸ ਦੀ ਲਪੇਟ 'ਚ ਆ ਗਏ। ਪੁਲਸ ਨੇ ਬਚਾਅ ਮੁਹਿੰਮ ਚਲਾ ਕੇ ਜ਼ਖਮੀਆਂ ਨੂੰ ਕੱਢ ਕੇ ਹਸਪਤਾਲ ਭੇਜ ਦਿੱਤਾ ਹੈ। ਮੁੱਖ ਮੰਤਰੀ ਨੇ ਘਟਨਾ 'ਤੇ ਦੁਖ ਜ਼ਾਹਰ ਕਦੇ ਹੋਏ ਡੀ.ਐੱਸ.ਪੀ. ਨੂੰ ਪੀੜਤਾਂ ਨੂੰ ਤੁਰੰਤ ਹਰ ਸੰਭਵ ਮਦਦ ਪਹੁੰਚਾਉਣ ਦੇ ਨਿਰਦੇਸ਼ ਦਿੱਤੇ ਹਨ। ਇਸ ਦੇ ਨਾਲ ਹੀ ਕਈ ਲੋਕ ਜ਼ਖਮੀ ਵੀ ਹੋਏ ਹਨ। ਫਿਲਹਾਲ ਇਥੇ ਬਚਾਅ ਕਾਰਜ ਜਾਰੀ ਹੈ। ਹੋਰ ਪੜ੍ਹੋ  : ਦਿੱਗਜ ਕ੍ਰਿਕਟ ਖਿਡਾਰੀ ਕਪਿਲ ਦੇਵ ਨੂੰ ਪਿਆ ਦਿਲ ਦਾ ਦੌਰਾ 8 dead as roof collapses at crematorium in UP's Muradnagar - India News

Related Post