ਕਾਂਗੋ 'ਚ ਹਾਦਸਾਗ੍ਰਸਤ ਹੋ ਕੇ ਘਰਾਂ 'ਤੇ ਡਿੱਗਿਆ ਜਹਾਜ਼ , 17 ਦੇ ਕਰੀਬ ਮੌਤਾਂ

By  Shanker Badra November 25th 2019 11:50 AM

ਕਾਂਗੋ 'ਚ ਹਾਦਸਾਗ੍ਰਸਤ ਹੋ ਕੇ ਘਰਾਂ 'ਤੇ ਡਿੱਗਿਆ ਜਹਾਜ਼ , 17 ਦੇ ਕਰੀਬ ਮੌਤਾਂ :ਗੋਮਾ : ਕਾਂਗੋ ਦੇ ਪੂਰਬੀ ਸ਼ਹਿਰ ਗੋਮਾ ਵਿੱਚ ਐਤਵਾਰ ਨੂੰ ਟੇਕਆਫ਼ ਤੋਂ ਬਾਅਦ ਇੱਕ ਹਵਾਈ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ। ਇਸ ਹਾਦਸੇ ਵਿੱਚ ਸਾਰੇ ਲੋਕਾਂ ਦੀ ਮੌਤ ਹੋ ਗਈ ਹੈ। ਇਸ ਸਬੰਧੀ ਏਅਰਲਾਈਨਸ ਤੇ ਮੌਕੇ 'ਤੇ ਮੌਜੂਦ ਗਵਾਹਾਂ ਵੱਲੋਂ ਇਹ ਜਾਣਕਾਰੀ ਦਿੱਤੀ ਗਈ।

 17 killed as plane crashes into homes in DR Congo Goma city ਕਾਂਗੋ 'ਚ ਹਾਦਸਾਗ੍ਰਸਤ ਹੋ ਕੇ ਘਰਾਂ 'ਤੇ ਡਿੱਗਿਆਜਹਾਜ਼ , 17 ਦੇ ਕਰੀਬ ਮੌਤਾਂ

ਮਿਲੀ ਜਾਣਕਾਰੀ ਅਨੁਸਾਰ ਜਹਾਜ਼ ਉੱਤਰੀ ਕਿਵੁ ਸੂਬੇ ਵਿੱਚ ਗੋਮਾ ਦੇ ਹਵਾਈ ਅੱਡੇ ਕੋਲ ਰਿਹਾਇਸ਼ੀ ਘਰਾਂ 'ਤੇ ਹਾਦਸਾਗ੍ਰਸਤ ਹੋ ਗਿਆ ਹੈ। ਇਸ ਹਾਦਸੇ ਵਿੱਚ ਜਹਾਜ਼ ਦੇ ਮਲਬੇ ਨਾਲ ਕਈ ਘਰਾਂ ਨੂੰ ਤਬਾਹ ਹੁੰਦੇ ਵੇਖਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਡੋਰਨੀਅਰ-228 ਜਹਾਜ਼ ਗੋਮਾ ਤੋਂ 350 ਕਿਲੋਮੀਟਰ ਉੱਤਰ ਵਿਚ ਸਥਿਤ ਬੇਨੀ ਜਾ ਰਿਹਾ ਸੀ।

17 killed as plane crashes into homes in DR Congo Goma city ਕਾਂਗੋ 'ਚ ਹਾਦਸਾਗ੍ਰਸਤ ਹੋ ਕੇ ਘਰਾਂ 'ਤੇ ਡਿੱਗਿਆਜਹਾਜ਼ , 17 ਦੇ ਕਰੀਬ ਮੌਤਾਂ

ਇਸ ਸਬੰਧੀ ਬਿਜੀ ਬੀ ਏਅਰਲਾਈਨ ਦੇ ਕਰਮਚਾਰੀ ਹੇਰੀਟਿਅਰ ਨੇ ਦੱਸਿਆ ਕਿ ਜਹਾਜ਼ ਵਿੱਚ 17 ਯਾਤਰੀ ਤੇ ਦੋ ਕਰੂ ਮੈਂਬਰ ਸਨ ਤੇ ਜਿਨ੍ਹਾਂ ਨੇ ਸਵੇਰੇ ਕਰੀਬ 9 ਵਜੇ ਉਡਾਣ ਭਰੀ ਸੀ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ਤੋਂ ਬਾਅਦ ਹੁਣ ਤੱਕ 14 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ।

-PTCNews

Related Post