ਡਾ. ਐੱਸ.ਪੀ. ਓਬਰਾਏ ਵੱਲੋਂ ਭਾਈ ਮਰਦਾਨਾ ਜੀ ਦੀ 19ਵੀਂ ਪੀੜ੍ਹੀ ਲਈ ਵਿਲੱਖਣ ਉਪਰਾਲਾ

By  Jashan A October 29th 2019 08:13 PM

ਡਾ. ਐੱਸ.ਪੀ. ਓਬਰਾਏ ਵੱਲੋਂ ਭਾਈ ਮਰਦਾਨਾ ਜੀ ਦੀ 19ਵੀਂ ਪੀੜ੍ਹੀ ਲਈ ਵਿਲੱਖਣ ਉਪਰਾਲਾ,ਚੰਡੀਗੜ੍ਹ: ਵਿਦੇਸ਼ਾਂ 'ਚ ਫਸੇ ਪੰਜਾਬੀ ਮੁੰਡਿਆਂ ਦੀ ਮਦਦ ਕਰਨ ਲਈ ਜਾਣੇ ਜਾਂਦੇ ਡਾ. ਐੱਸ.ਪੀ. ਓਬਰਾਏ ਵੱਲੋਂ ਭਾਈ ਮਰਦਾਨਾ ਜੀ ਦੀ 19ਵੀਂ ਪੀੜ੍ਹੀ ਲਈ ਵਿਲੱਖਣ ਉਪਰਾਲਾ ਕੀਤਾ ਗਿਆ ਹੈ।

ਦਰਅਸਲ, ਉਹਨਾਂ ਨੇ ਭਾਈ ਮਰਦਾਨਾ ਜੀ ਦੀ 19ਵੀਂ ਪੀੜ੍ਹੀ ਦੇ ਇਕ ਨੌਜਵਾਨ ਨੂੰ ਆਪਣੀ ਕੰਪਨੀ ਏਪੈਕਸ ਇੰਟ. ਕੰਸਟ੍ਰਕਸ਼ਨ ਐਂਡ ਲੈਂਡ ਡਿਊ ਐੱਲਐੱਲਸੀ 'ਚ ਨੌਕਰੀ ਦਿੱਤੀ ਹੈ ਤੇ ਨੌਜਵਾਨ ਨੂੰ ਨਿਯੁਕਤੀ ਪੱਤਰ ਵੀ ਦਿੱਤਾ।

ਹੋਰ ਪੜ੍ਹੋ: ਸ਼੍ਰੋਮਣੀ ਕਮੇਟੀ ਵੱਲੋਂ ਭਾਈ ਮਰਦਾਨਾ ਜੀ ਦੇ ਅਕਾਲ ਚਲਾਣਾ ਦਿਵਸ ਮੌਕੇ ਗੁਰਮਤਿ ਸਮਾਗਮ ਆਯੋਜਿਤ

ਇਸ ਨੌਜਵਾਨ ਦਾ ਨਾਮ ਅਮੀਰ ਹਮਜ਼ਾ ਹੈ, ਜੋ ਭਾਈ ਮਰਦਾਨਾ ਜੀ ਦਾ ਵੰਸ਼ਜ ਤੇ 19ਵੀਂ ਪੀੜ੍ਹੀ ਨਾਲ ਸਬੰਧ ਰੱਖਦਾ ਹੈ। ਡਾ. ਓਬਰਾਏ ਨੇ ਹਮਜ਼ਾ ਦੇ ਪਰਿਵਾਰ ਦੀ ਖਰਾਬ ਆਰਥਿਕ ਹਾਲਤ ਨੂੰ ਦੇਖਦਿਆਂ ਉਸ ਨੂੰ ਰੁਜ਼ਗਾਰ ਮੁਹੱਈਆ ਕਰਵਾਇਆ ਹੈ।

-PTC News

Related Post