1 ਕਿੱਲੋ ਅਫੀਮ ਤੇ 7000 ਦੀ ਡਰੱਗ ਮਨੀ ਸਣੇ 2 ਤਸਕਰ ਚੜੇ ਪੁਲਿਸ ਅੜਿੱਕੇ

By  Jashan A February 20th 2020 05:11 PM -- Updated: February 20th 2020 05:13 PM

ਬਰਨਾਲਾ: ਪੰਜਾਬ 'ਚ ਨਸ਼ਿਆਂ ਦੀ ਆਮਦ ਲਗਾਤਾਰ ਵਧਦੀ ਜਾ ਰਹੀ ਹੈ। ਕੁਝ ਸ਼ਰਾਰਤੀ ਅਨਸਰਾਂ ਵੱਲੋਂ ਸੂਬੇ 'ਚ ਨਸ਼ੇ ਦੀ ਤਸਕਰੀ ਕੀਤੀ ਜਾ ਰਹੀ ਹੈ, ਜਿਨ੍ਹਾਂ 'ਤੇ ਪੁਲਿਸ ਪ੍ਰਸ਼ਾਸਨ ਨੇ ਨਕੇਲ ਕਸਣ ਦੀ ਮੁਹਿੰਮ ਵਿੱਢ ਦਿੱਤੀ ਹੈ,ਜਿਸ ਦੇ ਤਹਿਤ ਬਰਨਾਲਾ ਪੁਲਿਸ ਨੇ ਅੱਜ ਵੱਡੀ ਸਫ਼ਲਤਾ ਹਾਸਲ ਕਰਦਿਆਂ 1 ਕਿੱਲੋ ਅਫੀਮ ਅਤੇ 7 ਹਜ਼ਾਰ ਰੁਪਏ ਦੀ ਡਰੱਗ ਮਨੀ ਨਾਲ 2 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ।  2 Arrested With 1 Kg Opium in Barnala ਫੜ੍ਹੇ ਗਏ ਨਸ਼ਾ ਤਸਕਰਾਂ 'ਚ ਇਕ ਮਹਿਲਾ ਵੀ ਸ਼ਾਮਿਲ ਹੈ। ਮਿਲੀ ਜਾਣਕਾਰੀ ਮੁਤਾਬਕ ਨਸ਼ਾ ਤਸਕਰਾਂ ਕੋਲੋਂ ਇੱਕ ਬਰੇਜ਼ਾਂ ਕਾਰ ਵੀ ਬਰਾਮਦ ਕੀਤੀ ਹੈ,ਜਿਸ 'ਚ ਮੁਲਜ਼ਮ ਅਫੀਮ ਦੀ ਤਸਕਰੀ ਕਰਨ ਦਾ ਕੰਮ ਕਰਦੇ ਸਨ। ਹੋਰ ਪੜ੍ਹੋ: ਅੰਮ੍ਰਿਤਸਰ: 1 ਕਿਲੋ ਹੈਰੋਇਨ ਸਮੇਤ 2 ਨਸ਼ਾ ਤਸਕਰ ਚੜੇ ਪੁਲਿਸ ਅੜਿੱਕੇ ਫਿਲਹਾਲ ਪੁਲਿਸ ਨੇ ਨਸ਼ਾ ਤਸਕਰਾਂ ਦੇ ਖਿਲਾਫ NDPC ਐਕਟ ਦੇ ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਮੁਤਾਬਕ ਪੁੱਛਗਿੱਛ ਦੌਰਾਨ ਹੋਰ ਵੀ ਕਈ ਵੱਡੇ ਖੁਲਾਸੇ ਹੋ ਸਕਦੇ ਹਨ। ਤੁਹਾਨੂੰ ਦੱਸ ਦੇਈਏ ਕਿ ਨਸ਼ਿਆਂ ਦੀ ਦਲਦਲ 'ਚ ਆਏ ਦਿਨ ਪੰਜਾਬ ਦੀ ਜਵਾਨੀ ਫਸਦੀ ਜਾ ਰਹੀ ਹੈ, ਜਿਸ ਕਾਰਨ ਹੁਣ ਤੱਕ ਕਈ ਮਾਵਾਂ ਦੇ ਪੁੱਤ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ।  2 Arrested With 1 Kg Opium in Barnala ਇਥੇ ਇਹ ਵੀ ਦੱਸ ਦੇਈਏ ਭਾਵੇਂ ਕਿ ਸੂਬਾ ਸਰਕਾਰ ਯਾਨੀ ਕਿ ਕੈਪਟਨ ਸਰਕਾਰ ਨੇ ਸੱਤਾ 'ਚ ਆਉਣ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਨਸ਼ਾ ਖਤਮ ਕਰਨ ਦੇ ਕਈ ਵਾਅਦੇ ਤੇ ਦਾਅਵੇ ਕੀਤੇ ਸਨ, ਜੋ ਹੁਣ ਪੂਰੀ ਤਰ੍ਹਾਂ ਖੋਖਲੇ ਸਾਬਿਤ ਹੋ ਰਹੇ ਹਨ। -PTC News

Related Post