Sun, Dec 21, 2025
Whatsapp

ਗੈਂਗਸਟਰ ਜਸਮੀਤ ਲੱਕੀ ਦੇ 2 ਸਾਥੀ ਗ੍ਰਿਫਤਾਰ,ਪੁਲਸ ਨੇ 42 ਕਰੋੜ ਦੀ ਹੈਰੋਇਨ ਬਰਾਮਦ

Reported by:  PTC News Desk  Edited by:  Amritpal Singh -- November 26th 2023 05:58 PM -- Updated: November 26th 2023 08:52 PM
ਗੈਂਗਸਟਰ ਜਸਮੀਤ ਲੱਕੀ ਦੇ 2 ਸਾਥੀ ਗ੍ਰਿਫਤਾਰ,ਪੁਲਸ ਨੇ 42 ਕਰੋੜ ਦੀ ਹੈਰੋਇਨ ਬਰਾਮਦ

ਗੈਂਗਸਟਰ ਜਸਮੀਤ ਲੱਕੀ ਦੇ 2 ਸਾਥੀ ਗ੍ਰਿਫਤਾਰ,ਪੁਲਸ ਨੇ 42 ਕਰੋੜ ਦੀ ਹੈਰੋਇਨ ਬਰਾਮਦ

ਅੰਮ੍ਰਿਤਸਰ ਸਿਟੀ ਪੁਲਿਸ ਨੇ ਅਮਰੀਕਾ ਸਥਿਤ ਤਸਕਰ ਅਤੇ ਗੈਂਗਸਟਰ ਜਸਮੀਤ ਸਿੰਘ ਉਰਫ ਲੱਕੀ ਦੇ ਦੋ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਦੋਵੇਂ ਸਾਥੀ ਲੱਕੀ ਤੋਂ ਇਸ਼ਾਰੇ 'ਤੇ ਸਰਹੱਦ ਤੋਂ ਹੈਰੋਇਨ ਦੀ ਖੇਪ ਲੈ ਕੇ ਵਾਪਸ ਆ ਰਹੇ ਸਨ। ਪੁਲਿਸ ਅਜੇ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਇਹ ਖੇਪ ਸਰਹੱਦ ਪਾਰ ਤੋਂ ਕਿਵੇਂ ਆਈ। ਫਿਲਹਾਲ ਦੋਵਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਸੀਪੀ ਅੰਮ੍ਰਿਤਸਰ ਨੇ ਦੱਸਿਆ ਕਿ ਇਸ ਸਮੇਂ ਗੈਂਗਸਟਰ ਲੱਕੀ ਖ਼ਿਲਾਫ਼ ਕੁੱਲ 11 ਕੇਸ ਦਰਜ ਹਨ। ਜਿਨ੍ਹਾਂ ਵਿਚੋਂ ਜ਼ਿਆਦਾਤਰ ਫਿਰੌਤੀ, ਐਨਡੀਪੀਐਸ, ਕਤਲ ਅਤੇ ਕਤਲ ਦੀ ਕੋਸ਼ਿਸ਼ ਦੇ ਮਾਮਲੇ ਹਨ। ਉਹ ਵਿਦੇਸ਼ ਕਿਵੇਂ ਗਿਆ, ਇਸ ਦੀ ਜਾਂਚ ਕੀਤੀ ਜਾਵੇਗੀ। ਇਹ ਬਰਾਮਦਗੀ ਨਾਰਕੋ-ਅੱਤਵਾਦ ਨਾਲ ਸਬੰਧਤ ਹੈ, ਇਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

ਮੁਢਲੀ ਜਾਂਚ ਵਿੱਚ ਮੁਲਜ਼ਮਾਂ ਨੇ ਸਪਸ਼ਟ ਕੀਤਾ ਹੈ ਕਿ ਉਹ ਬਾਰਡਰ ਤੋਂ ਖੇਪ ਲੈਣ ਲਈ 3 ਤੋਂ 4 ਵਾਰ ਆ ਚੁੱਕੇ ਹਨ। ਇਹ ਸਾਰੀਆਂ ਖੇਪਾਂ ਗੈਂਗਸਟਰ ਲੱਕੀ ਦੇ ਇਸ਼ਾਰੇ 'ਤੇ ਹੀ ਮਿਲਦੀਆਂ ਸਨ।

ਮੁਲਜ਼ਮਾਂ ਤੋਂ ਇਹ ਵੀ ਪੁੱਛ-ਪੜਤਾਲ ਕੀਤੀ ਜਾਵੇਗੀ ਕਿ ਇਹ ਖੇਪ ਕਿੱਥੇ ਪਹੁੰਚਾਈ ਗਈ ਅਤੇ ਕਿਸ ਨੂੰ ਵੰਡੀ ਗਈ। ਇਸ ਦੇ ਨਾਲ ਹੀ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਵੀ ਅੰਮ੍ਰਿਤਸਰ ਪੁਲਿਸ ਨੂੰ ਉਨ੍ਹਾਂ ਦੀ ਇਸ ਕਾਮਯਾਬੀ 'ਤੇ ਵਧਾਈ ਦਿੱਤੀ ਹੈ ਅਤੇ ਦੋਸ਼ੀਆਂ ਨੂੰ ਫੜਨ ਵਾਲੀ ਪੁਲਿਸ ਟੀਮ ਲਈ ਯੋਗ ਇਨਾਮ ਦਾ ਐਲਾਨ ਵੀ ਕੀਤਾ ਹੈ।

- PTC NEWS

Top News view more...

Latest News view more...

PTC NETWORK
PTC NETWORK