2 ਕਿੱਲੋ ਅਫੀਮ ਤੇ ਹਥਿਆਰਾਂ ਸਮੇਤ 2 ਮੁਲਜ਼ਮ ਚੜ੍ਹੇ ਪੁਲਿਸ ਅੜਿੱਕੇ

By  Jashan A February 6th 2020 06:49 PM

ਤਰਨਤਾਰਨ: ਤਰਨਤਾਰਨ ਦੀ ਸੀ.ਆਈ.ਏ ਸਟਾਫ ਪੁਲਿਸ ਵੱਲੋ ਤਿੰਨ ਵਿਅਕਤੀਆਂ ਨੂੰ ਕਾਬੂ ਕਰ ਉਹਨਾਂ ਕੋਲੋ 2 ਕਿਲੋ 660 ਗ੍ਰਾਮ ਅਫੀਮ,ਇੱਕ 32 ਬੋਰ ਦਾ ਪਿਸਟਲ, 5 ਜਿੰਦਾ ਰੋਂਦ, 2 ਗੱਡੀਆਂ ਬਰਾਮਦ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਪੁਲਿਸ ਵੱਲੋਂ ਫੜ੍ਹੇ ਗਏ ਵਿਅਕਤੀਆਂ ਦੀ ਪਹਿਚਾਣ ਅੰਮ੍ਰਿਤਸਰ ਵਾਸੀ ਲਵਜੀਤ ਸਿੰਘ, ਹਰਜੀਤ ਸਿੰਘ ਤੇ ਮਨਦੀਪ ਸਿੰਘ ਵੱਜੋ ਹੋਈ ਹੈ।

TarnTarn Opiumਤਰਨਤਾਰਨ ਪੁਲਿਸ ਦੇ ਐਸ ਪੀ ਡੀ ਜਗਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਥਾਣਾ ਸਰਾਏ ਅਮਾਨਤ ਖਾਂ ਦੇ ਪਿੰਡ ਭੁਸੇ ਕੋਲ ਪੁਲਿਸ ਨੇ ਦੋ ਗੱਡੀਆਂ ਦੇ ਨਜਦੀਕ ਪੰਜ ਛੇ ਨੋਜਵਾਨਾਂ ਨੂੰ ਖੜੇ ਦੇਖਿਆ ਤਾਂ ਪੁਲਿਸ ਨੂੰ ਦੇਖ ਕੇ ਉੱਕਤ ਨੋਜਵਾਨ ਭੱਜ ਗਏ।

ਹੋਰ ਪੜ੍ਹੋ: ਬਾਬਾ ਫ਼ਰੀਦ ਯੂਨੀਵਰਸਿਟੀ ਦੇ ਮੈਡੀਕਲ ਕਾਲਜ ਦੀ ਵੀਲੵਚੇਅਰ ਚੋਂ ਮਿਲਿਆ 315 ਬੋਰ ਦਾ ਪਿਸਤੌਲ

TarnTarn Opiumਪੁਲਿਸ ਵੱਲੋ ਪਿੱਛਾ ਕਰਕੇ ਤਿੰਨ ਲੋਕਾਂ ਲਵਜੀਤ ਸਿੰਘ ,ਹਰਜੀਤ ਸਿੰਘ ਤੇ ਮਨਦੀਪ ਸਿੰਘ ਨੂੰ ਕਾਬੂ ਕਰ ਲਿਆ ਜਦਕਿ ਇਹਨਾਂ ਦੇ ਦੋ ਸਾਥੀ ਫਰਾਰ ਹੋਣ ਵਿੱਚ ਸਫਲ ਹੋ ਗਏ।

TarnTarn Opiumਫੜੇ ਗਏ ਲੋਕਾਂ ਕੋਲੋ ਪੁਲਿਸ ਨੇ 2 ਕਿਲੋ 660 ਗ੍ਰਾਮ ਅਫੀਮ ,ਇੱਕ 32 ਬੋਰ ਦਾ ਪਿਸਟਲ 5 ਕਾਰਤੂਸ ਅਤੇ ਦੋ ਗੱਡੀਆ ਬਰਾਮਦ ਕੀਤੀਆਂ ਹਨ। ਪੁਲਿਸ ਵੱਲੋਂ ਕੀਤੀ ਗਈ ਮੁੱਢਲੀ ਪੁੱਛਗਿੱਛ ਤੋਂ ਪਤਾ ਚੱਲਿਆ ਹੈ ਕਿ ਇਹਨਾਂ ਲੋਕਾਂ ਨੂੰ ਭੱਲਾ ਕਲੋਨੀ ਛੇਹਰਟਾ ਵਾਸੀ ਨਵਦੀਪ ਸਿੰਘ ਅਫੀਮ ਸਪਲਾਈ ਕਰਦਾ ਸੀ।

-PTC News

Related Post