ਕਾਬੁਲ 'ਚ ਦੋਹਰੇ ਬੰਬ ਧਮਾਕਿਆਂ 'ਚ ਇਕ ਪੱਤਰਕਾਰ ਸਮੇਤ 20 ਲੋਕਾਂ ਦੀ ਮੌਤ,30 ਜ਼ਖ਼ਮੀ

By  Shanker Badra April 30th 2018 12:39 PM

ਕਾਬੁਲ 'ਚ ਦੋਹਰੇ ਬੰਬ ਧਮਾਕਿਆਂ 'ਚ ਇਕ ਪੱਤਰਕਾਰ ਸਮੇਤ 20 ਲੋਕਾਂ ਦੀ ਮੌਤ,30 ਜ਼ਖ਼ਮੀ:ਅਫ਼ਗਾਨਿਸਤਾਨ ਦੇ ਕਾਬੁਲ ਵਿਚ ਸੋਮਵਾਰ ਨੂੰ ਸਵੇਰੇ ਖ਼ਤਰਨਾਕ ਧਮਾਕਾ ਹੋਇਆ ਹੈ।More than 20 people dead as two explosions hit Kabul's city centreਜਿਸ ਧਮਾਕੇ ਦੇ ਵਿੱਚ ਇੱਕ ਪੱਤਰਕਾਰ ਸਮੇਤ 20 ਲੋਕਾਂ ਦੀ ਮੌਤ ਹੋ ਗਈ ਅਤੇ 30 ਜ਼ਖ਼ਮੀ ਹੋ ਗਏ ਪੁਲਿਸ ਅਧਿਕਾਰੀ ਜਾਨ ਆਗਾ ਨੇ ਦੱਸਿਆ ਕਿ ਪਹਿਲੇ ਧਮਾਕੇ ਤੋਂ ਤੁਰੰਤ ਬਾਅਦ ਦੂਜਾ ਧਮਾਕਾ ਹੋਇਆ।ਇਸ ਵਿਚ ਇੱਕ ਪੱਤਰਕਾਰ ਸ਼ਾਹ ਮਾਰਈ ਦੀ ਮੌਤ ਹੋ ਗਈ ਅਤੇ ਦੋ ਪੁਲਿਸ ਅਧਿਕਾਰੀ ਜ਼ਖ਼ਮੀ ਹੋ ਗਏ।20-people-dead--two-explosions-hit-kabuls-city-centreਮਾਰਈ ਸਮੇਤ ਕੁੱਝ ਪੱਤਰਕਾਰ ਪਹਿਲੇ ਆਤਮਘਾਤੀ ਹਮਲੇ ਨੂੰ ਕਵਰ ਕਰਨ ਲਈ ਗਏ ਸਨ। ਦੂਜੇ ਧਮਾਕੇ ਵਿਚ ਇਨ੍ਹਾਂ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ।ਕਾਬੁਲ ਪੁਲਿਸ ਮੁਖੀ ਦਾਊਦ ਅਮੀਨ ਨੇ ਦੱਸਿਆ ਕਿ ਇੱਥੇ ਜਿਸ ਇਲਾਕੇ ਵਿਚ ਹਮਲੇ ਹੋਏ ਹਨ,ਉਥੇ ਕਈ ਵਿਦੇਸ਼ੀ ਦਫ਼ਤਰ ਹਨ।20-people-dead--two-explosions-hit-kabuls-city-centreਵਜ਼ੀਰ ਅਕਬਰ ਖ਼ਾਨ ਹਸਪਤਾਲ ਦੇ ਨਿਦੇਸ਼ਕ ਮੌਸਾ ਜਹੀਰ ਨੇ ਦੱਸਿਆ ਕਿ ਧਮਾਕੇ ਵਿਚ ਜ਼ਖ਼ਮੀ ਲੋਕਾਂ ਦਾ ਇਲਾਜ ਹਸਪਤਾਲ ਵਿਚ ਕੀਤਾ ਜਾ ਰਿਹਾ ਹੈ।ਅਜੇ ਤਕ ਇਸ ਹਮਲੇ ਦੀ ਜ਼ਿੰਮੇਵਾਰੀ ਕਿਸੇ ਨੇ ਨਹੀਂ ਲਈ ਹੈ।

-PTCNews

Related Post