22 ਸਾਲ ਦੀ ਮੁਟਿਆਰ ਨੇ ਕਰਾਇਆ 65 ਸਾਲ ਦੇ ਬਾਬੇ ਨਾਲ ਵਿਆਹ, ਕੀ ਹੋ ਸਕਦੀ ਹੈ ਅਸਲੀ ਸੱਚਾਈ ?

By  Shanker Badra January 31st 2019 06:26 PM

22 ਸਾਲ ਦੀ ਮੁਟਿਆਰ ਨੇ ਕਰਾਇਆ 65 ਸਾਲ ਦੇ ਬਾਬੇ ਨਾਲ ਵਿਆਹ, ਕੀ ਹੋ ਸਕਦੀ ਹੈ ਅਸਲੀ ਸੱਚਾਈ ?:ਸੰਗਰੂਰ : ਇੱਕ 23 ਸਾਲਾ ਮੁਟਿਆਰ ਵੱਲੋਂ 66 ਸਾਲਾ ਬਜ਼ੁਰਗ ਨਾਲ ਵਿਆਹ ਕਰਨ ਦਾ ਮਾਮਲਾ ਚਰਚਾ ਦਾ ਵਿਸ਼ਾ ਬਣ ਗਿਆ ਹੈ।ਇਸ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਹੋ ਰਹੀਆਂ ਹਨ ਹਾਲਾਂਕਿ ਵਿਆਹ ਦੇ ਪਿੱਛੇ ਦੀ ਅਸਲੀ ਸੱਚਾਈ ਸਾਹਮਣੇ ਨਹੀਂ ਆਈ ਹੈ ਅਤੇ ਨਾ ਹੀ ਦੋਵੇਂ ਪਰਿਵਾਰਾਂ ਵਿਚੋਂ ਕਿਸੇ ਪਰਿਵਾਰ ਵਲੋਂ ਇਸ ਵਿਆਹ ਦੇ ਪਿੱਛੇ ਕਾਰਨਾਂ ਦੇ ਬਾਰੇ ਵਿਚ ਕੋਈ ਗੱਲ ਕੀਤੀ ਹੈ ਪ੍ਰੰਤੂ ਸੋਸ਼ਲ ਮੀਡੀਆ 'ਤੇ ਇਸ ਵਿਆਹ ਨੂੰ ਲੈ ਕੇ ਬਹਿਸ ਛਿੜ ਗਈ ਹੈ।

23 -year-old Girl 66-year-old Elder Wedding Pictures Social Media Viral
22 ਸਾਲ ਦੀ ਮੁਟਿਆਰ ਨੇ ਕਰਾਇਆ 65 ਸਾਲ ਦੇ ਬਾਬੇ ਨਾਲ ਵਿਆਹ, ਕੀ ਹੋ ਸਕਦੀ ਹੈ ਅਸਲੀ ਸੱਚਾਈ ?

ਲੋਕਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਸ ਨੌਜਵਾਨ ਕੁੜੀ ਦਾ ਵਿਆਹ ਕੈਨੇਡਾ ਜਾਣ ਦੇ ਚੱਕਰ ਵਿੱਚ ਉਸਦੇ ਦਾਦੇ ਦੀ ਉਮਰ ਦੇ ਬਜੁਰਗ ਨਾਲ ਹੋਇਆ ਹੈ।ਇਹ ਵੀ ਕਿਹਾ ਜਾ ਰਿਹਾ ਕਿ ਇਹ ਬਾਬਾ ਕੈਨੇਡਾ ਵਿੱਚ ਪੱਕਾ ਹੈ,ਇਸ ਕਰਕੇ ਕੁੜੀ ਦਾ ਵਿਆਹ ਉਸ ਨਾਲ ਕੀਤਾ ਗਿਆ ਹੈ।ਇਸ ਦੇ ਨਾਲ ਹੀ ਸੋਸ਼ਲ ਮੀਡੀਆ 'ਤੇ ਇੱਕ ਮੈਸੇਜ ਵੀ ਘੁੰਮ ਰਿਹਾ ਹੈ,ਜਿਸ ਵਿੱਚ ਲਿਖਿਆ ਹੈ ਕਿ ਇਸ ਬਜੁਰਗ ਦਾ ਪਿੰਡ ਬਾਲੀਆ ਹੈ।ਇਸਦੇ ਇੱਕ ਮੁੰਡਾ ਜਤਿੰਦਰ ਸਿੰਘ ਹੈ।ਜਤਿੰਦਰ ਦਾ ਵਿਆਹ ਅੱਜ ਤੋ 13 ਸਾਲ ਪਹਿਲਾ ਮਨਪ੍ਰੀਤ ਕੌਰ ਸਪੁੱਤਰੀ ਅਜੈਬ ਸਿੰਘ ਪਿੰਡ ਭੈਣੀ ਮਹਿਰਾਜ ਨਾਲ ਹੋਇਆ ਸੀ।ਇਸ ਬਾਬਾ ਦੇ ਇੱਕ ਪੋਤੀ (ਸੁੱਖਪ੍ਰੀਤ ਕੌਰ ਉਮਰ 12 ਸਾਲ) ਅਤੇ ਇੱਕ ਪੋਤਾ (ਯੁਵਰਾਜ ਸਿੰਘ ਉਮਰ 9 ਸਾਲ) ਹੈ।

23 -year-old Girl 66-year-old Elder Wedding Pictures Social Media Viral
22 ਸਾਲ ਦੀ ਮੁਟਿਆਰ ਨੇ ਕਰਾਇਆ 65 ਸਾਲ ਦੇ ਬਾਬੇ ਨਾਲ ਵਿਆਹ, ਕੀ ਹੋ ਸਕਦੀ ਹੈ ਅਸਲੀ ਸੱਚਾਈ ?

ਇਹ ਦੋਨੋਂ ਪਿਓ ਪੁੱਤ ਮਨਪ੍ਰੀਤ ਕੌਰ ਨੂੰ ਤੰਗ ਕਰਦੇ ਸੀ।ਜਿਸ ਕਾਰਨ ਲੜਾਈ ਝਗੜਾ ਹੁੰਦਾ ਸੀ।ਇਹ ਝਗੜਾ ਵੱਧ ਗਿਆ।ਪਿਛਲੇ ਢਾਈ ਸਾਲ ਤੋਂ ਇਨ੍ਹਾਂ ਪਿਓ -ਪੁੱਤ ਦਾ ਮਨਪ੍ਰੀਤ ਕੌਰ ਨਾਲ ਕੇਸ ਚਲਦਾ ਹੈ।ਮਨਪ੍ਰੀਤ ਕੌਰ ਇਸਦੇ ਬਾਲੀਆ ਵਾਲੇ ਘਰ ਰਹਿੰਦੀ ਹੈ।ਇਹਨਾ ਨੇ ਸੰਗਰੂਰ ਕੋਠੀ ਲੈ ਲਈ ਹੈ।

23 -year-old Girl 66-year-old Elder Wedding Pictures Social Media Viral
22 ਸਾਲ ਦੀ ਮੁਟਿਆਰ ਨੇ ਕਰਾਇਆ 65 ਸਾਲ ਦੇ ਬਾਬੇ ਨਾਲ ਵਿਆਹ, ਕੀ ਹੋ ਸਕਦੀ ਹੈ ਅਸਲੀ ਸੱਚਾਈ ?

ਇਹ ਲੌਂਗੋਵਾਲ ਵਾਲੀ ਕੁੜੀ ਦੀ ਗੱਲਬਾਤ ਇਸਦੇ ਮੁੰਡੇ ਨਾਲ ਹੋ ਗਈ।ਇਹ ਕੁੜੀ 6 ਮਹੀਨਿਆਂ ਤੋਂ ਇਸ ਬਾਬੇ ਦੇ ਘਰ ਇਸਦੇ ਮੁੰਡੇ ਨਾਲ ਰਹਿ ਰਹੀ ਸੀ।ਕੇਸ ਚਲਦੇ ਕਾਰਨ ਇਸਦਾ ਮੁੰਡਾ ਵਿਆਹ ਨੀ ਕਰਾ ਸਕਦਾ ਸੀ।ਇਸ ਬਾਬੇ ਨੇ ਅੱਜ ਆਪਣੇ ਨਾਲ ਵਿਆਹ ਕਰਾ ਕੇ ਇਹ ਲੌਂਗੋਵਾਲ ਵਾਲੀ ਕੁੜੀ ਆਪਣੇ ਮੁੰਡੇ ਜਤਿੰਦਰ ਨੂੰ ਦੇ ਦਿੱਤੀ ਹੈ।

ਹਾਲਾਂਕਿ ਇਹ ਦੋਵੇਂ ਮੈਸੇਜ ਸੋਸ਼ਲ ਮੀਡੀਆ 'ਤੇ ਘੁੰਮ ਰਹੇ ਹਨ ਪਰ ਅਸੀਂ ਕਿਸੇ ਵੀ ਮੈਸੇਜ ਦੀ ਪੁਸ਼ਟੀ ਨਹੀਂ ਕਰਦੇ ਕਿ ਕਿਹੜਾ ਠੀਕ ਹੈ ਪਰ ਵਿਆਹ ਦੀਆਂ ਤਸਵੀਰਾਂ ਅਤੇ ਸਰਟੀਫਿਕੇਟ ਵਾਇਰਲ ਹੋ ਰਹੇ ਹਨ।

-PTCNews

Related Post