25 ਸਾਲਾ ਜੂਡੋ ਕਰਾਟੇ ਖਿਡਾਰਨ ਕੁਲਦੀਪ ਕੌਰ ਨੇ ਪ੍ਰਸ਼ਾਸਨ ਤੋਂ ਦੁਖੀ ਹੋ ਲਗਾਇਆ ਮੌਤ ਨੂੰ ਗਲੇ, ਜਾਣੋ ਕੀ ਰਹੀ ਵਜ੍ਹਾ

By  Joshi January 3rd 2018 03:48 PM -- Updated: January 3rd 2018 03:53 PM

25 ਸਾਲਾ ਜੂਡੋ ਕਰਾਟੇ ਖਿਡਾਰਨ ਕੁਲਦੀਪ ਕੌਰ ਨੇ ਪ੍ਰਸ਼ਾਸਨ ਤੋਂ ਦੁਖੀ ਹੋ ਲਗਾਇਆ ਮੌਤ ਨੂੰ ਗਲੇ, ਜਾਣੋ ਕੀ ਰਹੀ ਵਜ੍ਹਾ

ਬਟਾਲਾ 'ਚ ਪੁਲਿਸ ਤੋਂ ਇਨਸਾਫ ਨਾਂ ਮਿਲਣ ਤੋਂ ਦੁਖੀ ਹੋ ਕੇ ਇੱਕ 25 ਸਾਲਾ ਜੂਡੋ ਕਰਾਟੇ ਖਿਡਾਰਨ ਨੇ ਮੌਤ ਨੂੰ ਗਲੇ ਲਗਾ ਲਿਆ ਹੈ। ਖੁਦਕੁਸ਼ੀ ਕਰਨ ਵਾਲੀ ਖਿਡਾਰਨ ਬਟਾਲਾ ਦੇ ਪਿੰਡ ਗੁਜਰਪੁਰਾ ਦੀ ਵਸਨੀਕ ਹੈ ਅਤੇ ਉਸਦੀ ਪਹਿਚਾਣ ਕੁਲਦੀਪ ਕੌਰ, ੨੫ ਵਜੋਂ ਹੋਈ ਹੈ।

25 ਸਾਲਾ ਜੂਡੋ ਕਰਾਟੇ ਖਿਡਾਰਨ ਕੁਲਦੀਪ ਕੌਰ ਨੇ ਪ੍ਰਸ਼ਾਸਨ ਤੋਂ ਦੁਖੀ ਹੋ ਲਗਾਇਆ ਮੌਤ ਨੂੰ ਗਲੇਦਰਅਸਲ, ਚਾਰ ਮਹੀਨੇ ਪਹਿਲਾਂ ਪਿੰਡ ਦੇ ਕੁੱਝ ਲੋਕਾਂ ਵੱਲੋਂ ਖਿਡਾਰਨ ਅਤੇ ਉਸਦੀ ਮਾਂ ਨਾਲ ਕੁੱਟਮਾਰ ਕੀਤੀ ਗਈ ਸੀ ਅਤੇ ਦੋਵੇਂ ਮਾਵਾਂ ਧੀਆਂ ਨੂੰ ਜਲੀਲ ਕੀਤਾ ਗਿਆ ਸੀ।

ਇਸ ਮਾਮਲੇ 'ਤੇ ਪੁਲਿਸ ਵੱਲੋਂ ਪਰਚਾ ਤਾਂ ਦਰਜ ਕੀਤਾ ਗਿਆ ਸੀ, ਪਰ ਮੁਲਜ਼ਮਾਂ ਨੂੰ ਗ੍ਰਿਫਤਾਰ  ਨਹੀਂ ਕੀਤਾ ਗਿਆ ਸੀ।

25 ਸਾਲਾ ਜੂਡੋ ਕਰਾਟੇ ਖਿਡਾਰਨ ਕੁਲਦੀਪ ਕੌਰ ਨੇ ਪ੍ਰਸ਼ਾਸਨ ਤੋਂ ਦੁਖੀ ਹੋ ਲਗਾਇਆ ਮੌਤ ਨੂੰ ਗਲੇਦੱਸ ਦੇਈਏ ਕਿ ਮੌਤ ਨੂੰ ਗਲੇ ਲਗਾਉਣ ਵਾਲੀ ਖਿਡਾਰਣ ਦੀ ਵੱਡੀ ਭੈਣ ਦਾ ੮ ਜਨਵਰੀ ਨੂੰ ਵਿਆਹ ਹੋਣ ਵਾਲਾ ਸੀ। ਖਿਡਾਰਨ ਵੱਲੋਂ ਕੋਈ ਜ਼ਹਿਰੀਲੀ ਵਸਤੂ ਨਿਗਲ ਕੇ ਜੀਵਨ ਲੀਲਾ ਸਮਾਪਤ ਕਰ ਲਈ ਗਈ ਸੀ।

ਖਬਰਾਂ ਮੁਤਾਬਕ, ਖਿਡਾਰਨ ਦਾ ਭਰਾ ਫੌਜ 'ਚ ਨੌਕਰੀ ਕਰਦਾ ਸੀ।

—PTC News

Related Post