28 ਫਰਵਰੀ ਤੋਂ 1 ਮਾਰਚ ਤੱਕ ਲੱਗੇਗੀ ਪੀਏਯੂ ਦੇ ਫੁੱਲਾਂ ਦੀ ਪ੍ਰਦਰਸ਼ਨੀ

By  Joshi February 16th 2018 12:49 PM

28 ਫਰਵਰੀ ਤੋਂ 1 ਮਾਰਚ ਤੱਕ ਲੱਗੇਗੀ ਪੀਏਯੂ ਦੇ ਫੁੱਲਾਂ ਦੀ ਪ੍ਰਦਰਸ਼ਨੀ: ਲੁਧਿਆਣਾ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਫਲੋਰੀਕਲਚਰ ਅਤੇ ਲੈਂਡਸਕੇਪਿੰਗ ਵਿਭਾਗ ਵੱਲੋਂ ਹਰ ਸਾਲ ਲੱਗਣ ਵਾਲਾ ਡਾ. ਮਹਿੰਦਰ ਸਿੰਘ ਰੰਧਾਵਾ ਫੁੱਲਾਂ ਦਾ ਸ਼ੋਅ 28 ਫਰਵਰੀ ਤੋਂ 1 ਮਾਰਚ ਤੱਕ ਲੱਗੇਗਾ । ਖੇਤੀਬਾੜੀ ਕਾਲਜ ਦੇ ਪ੍ਰੀਖਿਆ ਭਵਨ ਨੇੜੇ ਲੱਗਣ ਵਾਲਾ ਇਹ ਸ਼ੋਅ ਫੁੱਲਾਂ ਦੀਆਂ ਅਨੇਕਾਂ ਕਿਸਮਾਂ ਲੈ ਕੇ ਆਵੇਗਾ । ਪੀਏਯੂ ਦੀ ਮਿਲਖ ਸੰਸਥਾ ਅਤੇ ਪਰਿਵਾਰਕ ਸ੍ਰੋਤ ਪ੍ਰਬੰਧਨ ਵਿਭਾਗ ਦੇ ਸਹਿਯੋਗ ਨਾਲ ਲੱਗਣ ਵਾਲੇ ਇਸ ਫੁੱਲਾਂ ਦੇ ਸ਼ੋਅ ਦਾ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ 28 ਫਰਵਰੀ ਨੂੰ ਦੁਪਹਿਰ 12.30 ਵਜੇ ਉਦਘਾਟਨ ਕਰਨਗੇ ਅਤੇ ਇਸ ਦੋ ਦਿਨਾਂ ਸ਼ੋਅ ਦੌਰਾਨ ਫੁੱਲਾਂ ਦੇ ਮੁਕਾਬਲਿਆਂ ਦੇ ਜੇਤੂਆਂ ਨੂੰ 1 ਮਾਰਚ ਨੂੰ ਸ਼ਾਮ ਨੂੰ 2.30 ਵਜੇ ਇਨਾਮ ਵੰਡੇ ਜਾਣਗੇ ।

ਇਹ ਜਾਣਕਾਰੀ ਅੱਜ ਇੱਥੇ ਫਲੋਰੀਕਲਚਰ ਅਤੇ ਲੈਂਡਸਕੇਪਿੰਗ ਵਿਭਾਗ ਦੇ ਮੁਖੀ ਡਾ. ਐਚ ਐਸ ਗਰੇਵਾਲ ਨੇ ਦਿੱਤੀ । ਉਹਨਾਂ ਕਿਹਾ ਕਿ ਫੁੱਲਾਂ ਦਾ ਇਹ ਸ਼ੋਅ ਹਰ ਸਾਲ ਕਰਵਾਇਆ ਜਾਂਦਾ ਹੈ ਤਾਂ ਜੋ ਫੁੱਲਾਂ ਦੀ ਵਪਾਰਕ ਖੇਤੀ ਦੇ ਨਾਲ-ਨਾਲ ਲੋਕਾਂ ਦੇ ਜੀਵਨ ਵਿੱਚ ਫੁੱਲਾਂ ਦੀ ਜਾਗਰੂਕਤਾ ਪੈਦਾ ਕੀਤੀ ਜਾ ਸਕੇ । ਇਹ ਫੁੱਲ ਕੇਵਲ ਸਾਡੇ ਵਾਤਾਵਰਨ ਨੂੰ ਹੀ ਸ਼ੁੱਧ ਨਹੀਂ ਰੱਖਦੇ ਬਲਕਿ ਸਾਡੀ ਜ਼ਿੰਦਗੀ ਵਿੱਚ ਸੁਹਜ ਵੀ ਭਰਦੇ ਹਨ । ਇਸ ਵਿੱਚ ਤਾਜ਼ੇ ਅਤੇ ਸੁੱਕੇ ਫੁੱਲਾਂ ਦੇ 8 ਵੱਖਰੇ ਵਰਗਾਂ ਦੇ ਫੁੱਲ ਸਜਾਵਟ ਦੇ ਮੁਕਾਬਲੇ ਹਣੋਗੇ ਜਿਨ•ਾਂ ਵਿੱਚ ਮੌਸਮੀ ਫੁੱਲ, ਕੈਕਟਸ, ਫਰਨ ਅਤੇ ਬੋਨਸਾਈ ਆਦਿ ਸ਼ਾਮਲ ਹੋਣਗੇ । ਇਹਨਾਂ ਮੁਕਾਬਲਿਆਂ ਵਿੱਚ ਵਿਅਕਤੀਗਤ ਪੱਧਰ ਤੇ, ਨਿੱਜੀ ਅਦਾਰੇ, ਸਰਕਾਰੀ ਅਤੇ ਅਰਧ ਸਰਕਾਰੀ ਸੰਸਥਾਵਾਂ ਦੇ ਨਾਲ-ਨਾਲ ਨਰਸਰੀਆਂ ਵਾਲੇ ਵੀ ਭਾਗ ਲੈ ਸਕਣਗੇ ।

ਡਾ. ਗਰੇਵਾਲ ਨੇ ਦੱਸਿਆ ਕਿ ਇਹ ਮੁਕਾਬਲੇ ਪਿਛਲੇ 22 ਸਾਲਾਂ ਤੋਂ ਲਗਾਤਾਰ ਕਰਵਾਏ ਜਾ ਰਹੇ ਹਨ ਜਿਨ•ਾਂ ਵਿੱਚ ਪ੍ਰਮੁੱਖ ਵਿਦਿਅਕ ਅਦਾਰੇ ਸਕੂਲ, ਕਾਲਜ, ਮਿਊਂਸੀਪਲ ਕਾਰਪੋਰੇਸ਼ਨ, ਰੀਅਲ ਅਸਟੇਟ ਸੰਸਥਾਵਾਂ, ਵੇਰਕਾ ਮਿਲਕ ਪਲਾਂਟ ਅਤੇ ਦੂਰੋ ਨੇੜਿਓ ਦੀਆਂ ਨਰਸਰੀਆਂ ਭਾਗ ਲੈਂਦੀਆਂ ਆ ਰਹੀਆਂ ਹਨ । ਉਹਨਾਂ ਨੇ ਫੁੱਲਾਂ ਦੇ ਪ੍ਰੇਮੀਆਂ ਨੂੰ ਸੱਦਾ ਦਿੰਦਿਆਂ ਕਿਹਾ ਕਿ ਉਹ ਫੁੱਲਾਂ ਦੇ ਇਸ ਸ਼ੋਅ ਵਿੱਚ ਆਉਣ, ਮੁਕਾਬਲਿਆਂ ਵਿੱਚ ਭਾਗ ਲੈਣ ਅਤੇ ਰੰਗਾਂ ਭਰੇ ਇਸ ਮਾਹੌਲ ਦਾ ਆਨੰਦ ਲੈਣ । ਇਸ ਸੰਬੰਧੀ ਹੋਰ ਜਾਣਕਾਰੀ ਲੈਣ ਲਈ ਵਿਭਾਗ ਦੇ ਮੁਖੀ ਨੂੰ 2401960 ਦੀ ਐਕਟੈਨਸ਼ਨ 440 ਤੇ ਜਾਂ ਮੋਬਾਈਲ ਨੰ. 98789-82152 ਤੇ ਸੰਪਰਕ ਕੀਤਾ ਜਾ ਸਕਦਾ ਹੈ ।

—PTC News

Related Post