ਚੇਨਈ ’ਚ ਅਦਾਕਾਰ ਕਮਲ ਹਾਸਨ ਦੀ ਫ਼ਿਲਮ ਸ਼ੂਟਿੰਗ ਦੌਰਾਨ ਵਾਪਰਿਆ ਵੱਡਾ ਹਾਦਸਾ, ਤਿੰਨ ਲੋਕਾਂ ਦੀ ਮੌਤ

By  Shanker Badra February 20th 2020 10:18 AM -- Updated: February 20th 2020 10:19 AM

ਚੇਨਈ ’ਚ ਅਦਾਕਾਰ ਕਮਲ ਹਾਸਨ ਦੀ ਫ਼ਿਲਮ ਸ਼ੂਟਿੰਗ ਦੌਰਾਨ ਵਾਪਰਿਆ ਵੱਡਾ ਹਾਦਸਾ, ਤਿੰਨ ਲੋਕਾਂ ਦੀ ਮੌਤ:ਚੇਨਈ : ਚੇਨਈ ’ਚ ਫ਼ਿਲਮ ਅਦਾਕਾਰ ਕਮਲ ਹਾਸਨ ਦੀ ਫ਼ਿਲਮ ਦੀ ਸ਼ੂਟਿੰਗ ਦੌਰਾਨ ਸੈੱਟ ਉੱਤੇ ਕ੍ਰੇਨ ਹਾਦਸਾ ਵਾਪਰ ਗਿਆ ਹੈ। ਇਸ ਹਾਦਸੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ਅਤੇ 9 ਵਿਅਕਤੀ ਜ਼ਖ਼ਮੀ ਹਨ। ਇਸ ਵੇਲੇ ਚੇਨਈ ’ਚ ਕਮਲ ਹਾਸਨ ਦੀ ਫ਼ਿਲਮ ‘ਇੰਡੀਅਨ–2’ ਸ਼ੂਟਿੰਗ ਚੱਲ ਰਹੀ ਹੈ।

3 Assistant Directors Killed After Crane Crashes At Kamal Haasan Indian 2 Set in Chennai ਚੇਨਈ ’ਚ ਅਦਾਕਾਰਕਮਲ ਹਾਸਨ ਦੀ ਫ਼ਿਲਮ ਸ਼ੂਟਿੰਗ ਦੌਰਾਨ ਵਾਪਰਿਆ ਵੱਡਾ ਹਾਦਸਾ, ਤਿੰਨ ਲੋਕਾਂ ਦੀ ਮੌਤ

ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ ਚੇਨਈ ਦੇ ਨਾਜਰਪੇਟ ਇਲਾਕੇ ’ਚ ਵਾਪਰੀ ਹੈ। ਜਦੋਂ ਇੱਕ ਮੁਲਾਜ਼ਮ ਕ੍ਰੇਨ ਨੂੰ ਸਿੱਧੀ ਖੜ੍ਹੀ ਕਰ ਰਿਹਾ ਸੀ ਤਾਂ ਤਦ ਹੀ ਕ੍ਰੇਨ ਡਿੱਗ ਪਈ ਤੇ ਤਿੰਨ ਵਿਅਕਤੀ ਮਾਰੇ ਗਏਅਤੇ 9 ਹੋਰ ਜ਼ਖਮੀ ਹੋ ਗਏ।ਇਹ ਸ਼ੂਟਿੰਗ ਇੱਕ ਪ੍ਰਾਈਵੇਟ ਸਿਨੇਮਾ ਸਟੂਡੀਓ ’ਚ ਚੱਲ ਰਹੀ ਸੀ।

3 Assistant Directors Killed After Crane Crashes At Kamal Haasan Indian 2 Set in Chennai ਚੇਨਈ ’ਚ ਅਦਾਕਾਰਕਮਲ ਹਾਸਨ ਦੀ ਫ਼ਿਲਮ ਸ਼ੂਟਿੰਗ ਦੌਰਾਨ ਵਾਪਰਿਆ ਵੱਡਾ ਹਾਦਸਾ, ਤਿੰਨ ਲੋਕਾਂ ਦੀ ਮੌਤ

ਸੂਤਰਾਂ ਮੁਤਾਬਕ ਇਸ ਕ੍ਰੇਨ ਹਾਦਸੇ ’ਚ ਅਦਾਕਾਰ ਕਮਲ ਹਾਸਨ ਨੂੰ ਕਿਸੇ ਤਰ੍ਹਾਂ ਦੀ ਸੱਟ ਨਹੀਂ ਲੱਗੀ ਹੈ ਤੇ ਉਹ ਪੂਰੀ ਤਰ੍ਹਾਂ ਸੁਰੱਖਿਅਤ ਹਨ। ਇਸ ਹਾਦਸੇ ’ਚ ਜ਼ਖ਼ਮੀ ਵਿਅਕਤੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

3 Assistant Directors Killed After Crane Crashes At Kamal Haasan Indian 2 Set in Chennai ਚੇਨਈ ’ਚ ਅਦਾਕਾਰਕਮਲ ਹਾਸਨ ਦੀ ਫ਼ਿਲਮ ਸ਼ੂਟਿੰਗ ਦੌਰਾਨ ਵਾਪਰਿਆ ਵੱਡਾ ਹਾਦਸਾ, ਤਿੰਨ ਲੋਕਾਂ ਦੀ ਮੌਤ

ਦੱਸ ਦੇਈਏ ਕਿ ਦੱਖਣੀ–ਭਾਰਤੀ ਫ਼ਿਲਮਾਂ ਦੇ ਸੁਪਰ ਸਟਾਰ ਕਮਲ ਹਾਸਨ ਆਪਣੀ ਆਉਣ ਵਾਲੀ ਫ਼ਿਲਮ ‘ਇੰਡੀਅਨ-2’ ’ਚ 90 ਸਾਲਾ ਵਿਅਕਤੀ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਉਹ ਇਨ੍ਹੀਂ ਦਿਨੀਂ ਆਪਣੀ ਸੁਪਰ ਹਿੱਟ ਫ਼ਿਲਮ ‘ਇੰਡੀਅਨ’ ਦੇ ਸੀਕੁਅਲ ‘ਇੰਡੀਅਨ–2’ ਦੀ ਸ਼ੁਟਿੰਗ ਵਿੱਚ ਰੁੱਝੇ ਹੋਏ ਹਨ।

-PTCNews

Related Post