3 ਭਰਾਵਾਂ ਤੇ ਪਿਓ ਦੀ ਮੌਤ ਮਗਰੋਂ ਕਿਸਾਨ ਬਣੀ ਮੁਕਤਸਰ ਦੀ ਇਹ ਮੁਟਿਆਰ

By  Shanker Badra July 8th 2018 08:12 PM -- Updated: July 8th 2018 08:15 PM

3 ਭਰਾਵਾਂ ਤੇ ਪਿਓ ਦੀ ਮੌਤ ਮਗਰੋਂ ਕਿਸਾਨ ਬਣੀ ਮੁਕਤਸਰ ਦੀ ਇਹ ਮੁਟਿਆਰ:ਅੱਜ ਦੇ ਸਮੇ ਵਿੱਚ ਜਿੱਥੇ ਕਰਜ਼ੇ ਵਿੱਚ ਦੱਬੇ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ,ਉੱਥੇ ਹੀ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਜਗਤ ਸਿੰਘ ਵਾਲਾ ਦੀ ਮੁਟਿਆਰ ਨੇ ਅਜਿਹੀ ਮਿਸਾਲ ਪੈਦਾ ਕੀਤੀ ਹੈ,ਜਿਸ ਦੀ ਹਰ ਪਾਸੇ ਚਰਚਾ ਹੋ ਰਹੀ ਹੈ।ੲਿਸ ਲੜਕੀ ਦੇ 3 ਭਰਾ ਤੇ ਪਿਤਾ ਦੀ ਮੌਤ ਹੋ ਗੲੀ ਹੈ ਪਰ ੲਿਸ ਲੜਕੀ ਨੇ ਹਿੰਮਤ ਨਹੀ ਹਾਰੀ।ਹਰਜਿੰਦਰ ਕੌਰ ਨੇ ਤਿੰਨ ਭਰਾ ਤੇ ਪਿਓ ਗੁਆਉਣ ਮਗਰੋਂ ਪੰਜ ਏਕੜ ਜ਼ਮੀਨ ‘ਤੇ ਖੇਤੀ ਕਰਨੀ ਸ਼ੁਰੂ ਕੀਤੀ।ਹਰਜਿੰਦਰ ਕੋਰ ਦਾ ਕਹਿਣਾ ਹੈ ਕਿ ੳੁਹਨਾਂ ਦੇ ਘਰ ਵਿੱਚੋਂ ਹੁਣ ੳੁਹ ਹੀ ਕਮਾੳੂ ਹੈ।3 brother and father death Afterward Mukatsar girl harjinder kaur farmerਹਰਜਿੰਦਰ ਟਰੈਕਟਰ ਚਲਾੳੁਣ,ਖੇਤ ਵਾਹੁਣਾ,ਫ਼ਸਲ ਬੀਜਣੀ ਤੇ ਖੇਤ ਸਿੰਜਣ ਦੇ ਨਾਲ-ਨਾਲ ਨਵੇਂ ਬੀਜ ਤੇ ਖਾਦਾਂ ਖਰੀਦਣੀਆਂ,ਦਵਾਈਆਂ ਦਾ ਛਿੜਕਾਅ,ਵਾਢੀ ਤੇ ਜਿਣਸ ਵੇਚਣ ਤੱਕ ਦੇ ਸਾਰੇ ਕੰਮ ਖ਼ੁਦ ਹੀ ਕਰਦੀ ਹੈ।ੲਿਸ ਬਹਾਦਰ ਕੁੜੀ ਨੇ ਅਾਪਣੀ ਜਮੀਨ ਠੇਕੇ ਤੇ ਦੇਣ ਦੀ ਬਜਾੲੇ ਖੁਦ ਹੀ ਖੇਤੀ ਕਰਨੀ ਸ਼ੂਰ ਕੀਤੀ ਹੈ।ਹਰਜਿੰਦਰ ਨੇ ਦੱਸਿਅਾ ਹੈ ਕਿ ਘਰ ਦੀ ਮਾਲੀ ਹਾਲਤ ਮਾੜੀ ਹੋਣ ਕਾਰਨ ੳੁਸ ਨੂੰ ਖੇਤੀ ਦੇ ਸੰਦ ਵੇਚਣੇ ਪੲੇ ਤੇ ਉਹ ਪਿੰਡ ‘ਚੋਂ ਖੇਤੀ ਔਜ਼ਾਰ ਲੈ ਕੇ ਆਪਣੇ ਕੰਮ ਕਰਦੀ ਹੈ। ਰਜਿੰਦਰ ਨੂੰ ਬੈਂਕ ਦਾ ਕਰਜ਼ ਮੋੜਨ ਵਿੱਚ ਕੋਈ ਤਕਲੀਫ਼ ਨਹੀ ਹੈ।ਹਰਜਿੰਦਰ ਦਾ ਸਪਨਾ ਪੁਲਿਸ ਅਫਸਰ ਬਣਨ ਦਾ ਸੀ ਪਰ ਪਰਿਵਾਰ ਦੀਅਾਂ ਜਿੰਮੇਵਾਰੀਅਾਂ ਸਿਰ ਤੇ ਪੈਣ ਕਾਰਨ ੳੁਸ ਨੂੰ ਪੜਾੲੀ ਛੱਡਣੀ ਪੲੀ।3 brother and father death Afterward Mukatsar girl harjinder kaur farmerਹਰਜਿੰਦਰ ਦੀ ਮਾਂ ਦਾ ਕਹਿਣਾ ਹੈ ਕਿ ੳੁਸ ਨੂੰ ਅਾਪਣੀ ਧੀ ਤੇ ਅਾਪਣੇ ਪੁੱਤਾਂ ਨਾਲੋ ਜਿਅਾਦਾ ਮਾਣ ਹੈ।ਹਰਜਿੰਦਰ ਦੀ ਮਾਂ ਮੁਖ਼ਤਿਆਰ ਕੌਰ ਦਿਲ ਦੀ ਬਿਮਾਰੀ ਦੀ ਮਰੀਜ਼ ਹੈ।ਹਰਜਿੰਦਰ ਅਾਪਣੇ ਨੇੜੇ ਤੇੜੇ ਦੇ ਨੌਜਵਾਨਾਂ ਲੲੀ ਚਾਨਣ ਮੁਨਾਰਾ ਹੈ।ਕਿਸਾਨ ਹਰਜਿੰਦਰ ਕੌਰ ਨੇ ਇੱਕ ਅਜਿਹੀ ਮਿਸਾਲ ਪੈਦਾ ਕੀਤੀ ਹੈ,ਜਿਸ ਦੀਆਂ ਗੱਲਾਂ ਹਰ ਪਾਸੇ ਹੋ ਰਹੀਆਂ ਹੈ।

-PTCNews

Related Post