38 ਸਾਲਾ ਪੰਜਾਬੀ ਨੌਜਵਾਨ ਦਾ ਇਟਲੀ ਵਿਚ ਬੇਰਹਿਮੀ ਨਾਲ ਕਤਲ

By  Shanker Badra June 9th 2020 12:06 PM

38 ਸਾਲਾ ਪੰਜਾਬੀ ਨੌਜਵਾਨ ਦਾ ਇਟਲੀ ਵਿਚ ਬੇਰਹਿਮੀ ਨਾਲ ਕਤਲ:ਕੱਥੂਨੰਗਲ : ਇਟਲੀ ਦੇ ਜ਼ਿਲ੍ਹਾ ਪਿਚੈਸਾ ਦੇ ਸ਼ਹਿਰ ਸੰਨ ਜੋਵਾਨੀ ਵਿਖੇ ਇੱਕ ਪੰਜਾਬੀ ਨੌਜਵਾਨ ਦਾ ਚਾਕੂ ਮਾਰ ਕੇ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।  38 ਸਾਲਾ ਅਰਵਿੰਦਰ ਸਿੰਘ ਅੰਮ੍ਰਿਤਸਰ ਜ਼ਿਲ੍ਹੇ ਦੇ ਕਸਬਾ ਕੱਥੂਨੰਗਲ ਦੇਪਿੰਡ ਚਵੰਡਾ ਦੇਵੀ ਦਾ ਰਹਿਣ ਵਾਲਾ ਸੀ।

ਮਿਲੀ ਜਾਣਕਾਰੀ ਅਨੁਸਾਰਬੀਤੀ ਰਾਤ ਅਰਵਿੰਦਰ ਸਿੰਘ ਨੂੰ ਕੁਝ ਰਾਹਗੀਰਾਂ ਨੇ ਐਮਾਜੋਨ ਦੇ ਗੋਦਾਮ ਪਿੱਛੇ ਸੜਕ ਦੇ ਕਿਨਾਰੇ 'ਤੇ ਤੜਫਦਾ ਹੋਇਆ ਦੇਖਿਆ। ਜਿਸ ਤੋਂ ਬਾਅਦ ਉਹਨਾਂ ਨੇ ਤੁਰੰਤ 118 ਨੰਬਰ 'ਤੇ ਐਂਬੂਲੈਂਸ ਨੂੰ ਸੂਚਿਤ ਕੀਤਾ। ਇਸ ਤੋਂ ਪਹਿਲਾਂ ਕਿ ਅਰਵਿੰਦਰ ਸਿੰਘ ਨੂੰ ਹਸਪਤਾਲ ਲੈ ਕੇ ਜਾਂਦੇ ,ਉਸਦੀ ਉੱਥੇ ਹੀ ਮੌਤ ਹੋ ਗਈ।

ਪੁਲਿਸ ਇਸ ਸਾਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਮੁਤਾਬਕ ਉਸਦੇ ਘਰ ਵਿਚ ਝਗੜਾ ਚੱਲ ਰਿਹਾ ਸੀ 'ਤੇ ਉਹ ਘਰੋਂ ਨਿਕਲ ਕੇ ਸੜਕ 'ਤੇ ਚਲਾ ਗਿਆ ਸੀ। ਜਿਸ ਦੌਰਾਨ ਚਾਕੂ ਵੱਜਣ ਕਰਕੇ ਉਸਦੀ ਹਾਲਤ ਬਹੁਤ ਗੰਭੀਰ ਹੋ ਚੁੱਕੀ ਸੀ ,ਜਿਸ ਕਾਰਨ ਥੋੜ੍ਹੇ ਚਿਰ ਪਿੱਛੋਂ ਹੀ ਉਸਦੀ ਮੌਤ ਹੋ ਗਈ।

-PTCNews

Related Post