ਲਾਟਰੀ ਦੀ ਆੜ 'ਚ ਦੜਾ ਸੱਟਾ ਲਗਾਉਣ ਵਾਲੇ ਚੜ੍ਹੇ ਪੁਲਿਸ ਹੱਥੀਂ, ਲੱਖਾਂ ਦੀ ਨਕਦੀ ਹੋਈ ਬਰਾਮਦ

By  Jashan A February 8th 2020 02:20 PM

ਤਰਨਤਾਰਨ: ਤਰਨਤਾਰਨ ਦੀ ਥਾਣਾ ਸ਼ਹਿਰੀ ਪੁੁਲਿਸ ਨੂੰ ਅੱਜ ਉਸ ਸਮੇਂ ਵੱਡੀ ਸਫਲਤਾ ਮਿਲੀ, ਜਦੋਂ ਉਹਨਾਂ ਨੇ ਸਰਕਾਰੀ ਲਾਟਰੀ ਦੀ ਆੜ ਵਿੱਚ ਦੜਾ ਸੱਟਾ ਲਗਾਉਣ ਵਾਲੇ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ।

ਫੜੇ ਗਏ ਵਿਅਕਤੀਆ ਦੀ ਪਹਿਚਾਣ ਤਰਨਤਾਰਨ ਦੇ ਮੁਰਾਦਪੁਰਾ ਵਾਸੀ ਰੱਤੀ ਰਾਮ, ਤਲਵੰਡੀ ਚੌਧਰੀਆਂ ਵਾਸੀ ਗੁਰਵਿੰਦਰ ਸਿੰਘ, ਮੁਰਾਦਪੁਰਾ ਵਾਸੀ ਸੰਤ ਰਾਮ ਅਤੇ ਗੋਕਲਪੁਰਾ,ਵਾਸੀ ਦਲਬੀਰ ਸਿੰਘ ਵਜੋਂ ਹੋਈ ਹੈ।

Satta 4 Arrestedਪੁਲਿਸ ਨੇ ਇਹਨਾਂ ਤੋਂ ਨੋਟ ਬੁੱਕ,ਵਾਇਟ ਬੋਰਡ,ਕੈਲਕੁਲੇਟਰ, ਸੱਟੇ ਵਾਸਤੇ ਵਰਤੀਆਂ ਜਾਂਦੀਆਂ ਪਰਚੀਆਂ ਅਤੇ 3 ਲੱਖ 13 ਹਜ਼ਾਰ 720 ਰੁਪਏ ਦੀ ਨਕਦੀ ਬਰਾਮਦ ਕੀਤੀ ਹੈ।

ਹੋਰ ਪੜ੍ਹੋ: ਰੋਪੜ ਦੇ ਮੇਨ ਬਾਜ਼ਾਰ 'ਚ ਔਰਤਾਂ ਵਿਚਾਲੇ ਹੋਈ ਜ਼ਬਰਦਸਤ ਲੜਾਈ, ਜਾਣੋ ਪੂਰਾ ਮਾਮਲਾ

ਥਾਣਾ ਮੁੱਖੀ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਮੁਹੱਲਾ ਮੁਰਾਦਪੁਰਾ ਦੇ ਇੱਕ ਘਰ ਵਿੱਚ ਦੜਾ ਸੱਟਾ ਦਾ ਕੰਮ ਕੀਤਾ ਜਾਂਦਾ ਹੈ ਤੇ ਮੌਕੇ 'ਤੇ ਛਾਪੇਮਾਰੀ ਕਰਕੇ ਪੁਲਿਸ ਨੇ ਉਥੋਂ ਮੁਰਾਦਪੁਰਾ ਵਾਸੀ ਰੱਤੀ ਰਾਮ ਤੇ ਤਲਵੰਡੀ ਚੌਧਰੀਆਂ ਵਾਸੀ ਗੁਰਵਿੰਦਰ ਸਿੰਘ ਨੂੰ ਹਿਰਾਸਤ 'ਚ ਲਿਆ, ਜਿਨ੍ਹਾਂ ਕੋਲੋਂ 5800 ਰੁਪਏ ਦੀ ਨਕਦੀ ਪੈਡ ਪੈਨ ਅਤੇ ਪਰਚੀਆਂ ਬਰਾਮਦ ਹੋਈਆਂ।

ਇਸੇ ਤਰਾਂ ਪੁਲਿਸ ਨੇ ਰੇਲਵੇ ਰੋਡ ਵਿਖੇ ਇੱਕ ਦੁਕਾਨ 'ਤੇ ਛਾਪਾ ਮਾਰ ਕੇ ਮੁਰਾਦਪੁਰਾ ਵਾਸੀ ਸੰਤ ਰਾਮ ਅਤੇ ਗੋਕਲਪੁਰਾ ਵਾਸੀ ਦਲਬੀਰ ਸਿੰਘ ਨੂੰ ਹਿਰਾਸਤ ਵਿੱਚ ਲਿਆ, ਉਨਾਂ ਪਾਸੋ 3 ਲੱਖ 7 ਹਜ਼ਾਰ 920 ਰੁਪਏ ਅਤੇ ਤੇ ਹੋਰ ਸਮਾਨ ਬਰਾਮਦ ਕੀਤਾ ਹੈ।

Satta 4 Arrestedਫਿਲਹਾਲ ਪੁਲਿਸ ਨੇ ਸਾਰਿਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਪੁੱਛਗਿੱਛ ਦੌਰਾਨ ਹੋਰ ਵੀ ਕਈ ਖੁਲਾਸੇ ਹੋ ਸਕਦੇ ਹਨ।

-PTC News

Related Post