ਜਲੰਧਰ 'ਚ ਗਰਭਵਤੀ ਮਹਿਲਾ ਸਮੇਤ 4 ਜਾਣਿਆ ਨੂੰ ਹੋਇਆ ਕੋਰੋਨਾ, ਪੀੜਤਾਂ ਦੀ ਗਿਣਤੀ ਹੋਈ 270

By  Shanker Badra June 4th 2020 03:35 PM

ਜਲੰਧਰ 'ਚ ਗਰਭਵਤੀ ਮਹਿਲਾ ਸਮੇਤ 4 ਜਾਣਿਆ ਨੂੰ ਹੋਇਆ ਕੋਰੋਨਾ, ਪੀੜਤਾਂ ਦੀ ਗਿਣਤੀ ਹੋਈ 270:ਜਲੰਧਰ : ਦੇਸ਼ ਭਰ ਵਿਚ ਕੋਰੋਨਾ ਵਾਇਰਸ ਦਾ ਕਹਿਰ ਤੇਜ਼ੀ ਨਾਲ ਵਧਦਾ ਜਾ ਰਿਹਾ ਹੈ।  ਲਾਕਡਾਊਨ ਵਿਚ ਢਿੱਲ ਦੇਣ ਤੋਂ ਬਾਅਦ ਪੰਜਾਬ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਪੰਜਾਬ ਵਿੱਚ ਵੀਰਵਾਰ ਨੂੰ ਜਲੰਧਰ ਤੋਂ 4 ,ਪਠਾਨਕੋਟ ਤੋਂ 4, ਰੂਪਨਗਰ ਤੋਂ 1 , ਬਰਨਾਲਾ ਤੋਂ 1 ,ਸ੍ਰੀ ਮੁਕਤਸਰ ਸਾਹਿਬ ਤੋਂ 01 , ਲੁਧਿਆਣਾ ਤੋਂ 06 ,ਬਠਿੰਡਾ ਤੋਂ 3 ਕੋਰੋਨਾ ਪਾਜ਼ੀਟਿਵ ਕੇਸ ਸਾਹਮਣੇ ਆਏ ਹਨ।

ਜਲੰਧਰ 'ਚ ਅੱਜ ਸਵੇਰੇ ਕੋਰੋਨਾ ਦੇ 4 ਨਵੇਂ ਪਾਜ਼ੀਟਿਵ ਕੇਸ ਸਾਹਮਣੇ ਆਏ ਹਨ। ਮਿਲੀ ਜਾਣਕਾਰੀ ਅਨੁਸਾਰ ਅੱਜ ਪਾਜ਼ੀਟਿਵ ਆਏ ਮਰੀਜ਼ਾਂ 'ਚ ਲੰਮਾ ਪਿੰਡ ਦੀ ਰਹਿਣ ਵਾਲੀ 28 ਸਾਲ ਦੀ ਗਰਭਵਤੀ ਮਹਿਲਾ ਵੀ ਕੋਰੋਨਾ ਦੀ ਚਪੇਟ 'ਚ ਆਈ ਹੈ। ਇਸ ਦੇ ਇਲਾਵਾ ਰੋਜ਼ ਗਾਰਡਨ ਵਾਸੀ 65 ਸਾਲਾ ਔਰਤ, ਲਾਡੋਵਾਲੀ ਰੋਡ ਪ੍ਰੀਤ ਨਗਰ ਤੋਂ 29 ਸਾਲ ਅਤੇ ਟੈਗੋਰ ਨਗਰ ਤੋਂ 55 ਸਾਲ ਦੇ ਵਿਅਕਤੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਫਿਲਹਾਲ ਇਨ੍ਹਾਂ ਦੀ ਅਜੇ ਟਰੈਵਲ ਹਿਸਟਰੀ ਪਤਾ ਨਹੀਂ ਲੱਗ ਸਕੀ ਹੈ।

ਦੱਸ ਦੇਈਏ ਕਿ ਜਲੰਧਰ 'ਚ ਹੁਣ ਤੱਕ 8778 ਸ਼ੱਕੀ ਮਰੀਜ਼ਾਂ ਦੇ ਕੋਰੋਨਾ ਜਾਂਚ ਲਈ ਨਮੂਨੇ ਲਏ ਗਏ ਹਨ, ਜਿਨ੍ਹਾਂ 'ਚੋਂ 7800 ਦੀ ਰਿਪੋਰਟ ਨੈਗੇਟਿਵ ਆ ਚੁੱਕੀ ਹੈ। ਜਲੰਧਰ 'ਚ ਹੁਣ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ ਵੱਧ ਕੇ 270 ਹੋ ਗਈ ਹੈ,, ਜਿਨ੍ਹਾਂ 'ਚੋਂ 9 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ ਅਤੇ 215 ਮਰੀਜ਼ ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ ਅਤੇ ਇਲਾਜ ਅਧੀਨ 42 ਮਰੀਜ਼ ਹਨ।

-PTCNews

Related Post