ਦੁੱਧ ਨਾ ਮਿਲਣ 'ਤੇ 4 ਸਾਲਾ ਬੱਚੇ ਦੀ ਟਰੇਨ 'ਚ ਹੋਈ ਮੌਤ, ਮਾਂ ਦਾ ਰੋ-ਰੋ ਬੁਰਾ ਹਾਲ

By  Shanker Badra May 26th 2020 02:55 PM

ਦੁੱਧ ਨਾ ਮਿਲਣ 'ਤੇ 4 ਸਾਲਾ ਬੱਚੇ ਦੀ ਟਰੇਨ 'ਚ ਹੋਈ ਮੌਤ, ਮਾਂ ਦਾ ਰੋ-ਰੋ ਬੁਰਾ ਹਾਲ:ਮੁਜੱਫ਼ਰਪੁਰ : ਕੋਰੋਨਾ ਮਹਾਂਮਾਰੀ ਵਿਰੁੱਧ ਜਾਰੀ ਲੜਾਈ 'ਚ ਲਾਗੂ ਕੀਤੇ ਗਏ ਲਾਕਡਾਊਨ ਕਾਰਨ ਵੱਖ-ਵੱਖ ਥਾਵਾਂ 'ਤੇਮਜ਼ਦੂਰ ਲੰਮੇ ਸਮੇਂ ਤੋਂ ਫਸੇ ਹੋਏ ਸਨ। ਇਸ ਦੌਰਾਨ ਸੈਂਕੜੇ ਮਜ਼ਦੂਰ ਵੱਖ -ਵੱਖ ਸ਼ਹਿਰਾਂ ਤੋਂ ਘਰ ਜਾਣ ਦੀ ਜੱਦੋਜ਼ਹਿਦ 'ਚ ਆਪਣੀ ਜਾਨ ਗੁਆ ਚੁੱਕੇ ਹਨ। ਬਿਹਾਰ ਦੇ ਮੁਜੱਫ਼ਰਪੁਰ 'ਚ ਚਾਰ ਸਾਲਾ ਬੱਚੇ ਇਰਸ਼ਾਦ ਦੀਰੇਲ 'ਚ ਹੀ ਮੌਤ ਹੋ ਗਈ ਹੈ।

ਦਰਅਸਲ 'ਚ ਚਨਪਟੀਆ ਦਾ ਰਹਿਣ ਵਾਲਾ ਮੁਹੰਮਦ ਪਿੰਟੂ ਆਪਣੇ ਪਰਿਵਾਰ ਨਾਲ ਦਿੱਲੀ 'ਚ ਕੰਮ ਕਰਦਾ ਸੀ। ਉਹ ਆਨੰਦ ਵਿਹਾਰ-ਦਾਣਾਪੁਰ ਐਕਸਪ੍ਰੈਸ ਰਾਹੀਂ ਪਟਨਾ ਪਹੁੰਚਿਆ ਅਤੇ ਉੱਥੋਂ ਸੀਤਾਮੜੀ ਜਾਣ ਵਾਲੀ ਰੇਲ ਗੱਡੀ ਰਾਹੀਂ ਮੁਜ਼ੱਫਰਪੁਰ ਪਹੁੰਚਿਆ। ਇਸ ਦੌਰਾਨ ਰੇਲ ਗੱਡੀ ਵਿੱਚ ਦੁੱਧ ਨਾ ਹੋਣ ਕਾਰਨ ਬੱਚਾ ਬੁਰੀ ਤਰ੍ਹਾਂ ਰੋਣ ਲੱਗਿਆ ਅਤੇ ਮੁਜ਼ੱਫਰਪੁਰ ਆਉਂਦੇ-ਆਉਂਦੇ ਉਸ ਦੀ ਮੌਤ ਹੋ ਗਈ।

ਇਸ ਦੌਰਾਨ ਮ੍ਰਿਤਕ ਬੱਚੇ ਦੇ ਪਿਤਾ ਪਿੰਟੂ ਨੇ ਦੱਸਿਆ ਕਿ ਸਮੇਂ ਸਿਰ ਦੁੱਧ ਨਾ ਮਿਲਣ ਕਾਰਨ ਉਸ ਦੇ ਬੱਚੇ ਦੀ ਭੁੱਖ ਨਾਲ ਮੌਤ ਹੋ ਗਈ ਹੈ। ਬੱਚੇ ਦੀ ਮੌਤ 'ਤੇ ਉਸ ਦੀ ਮਾਂ ਅਤੇ ਹੋਰ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਮੁਜ਼ੱਫਰਪੁਰ 'ਚ ਜੀਆਰਪੀ ਨੇ ਕਾਨੂੰਨੀ ਕਾਰਵਾਈ ਤੋਂ ਬਾਅਦ ਐਂਬੂਲੈਂਸ ਰਾਹੀਂ ਮ੍ਰਿਤਕ ਬੱਚੇ ਦੀ ਲਾਸ਼ ਸਮੇਤ ਪੂਰੇ ਪਰਿਵਾਰ ਨੂੰ ਘਰ ਭੇਜ ਦਿੱਤਾ।

-PTCNews

Related Post