ਪੰਜਾਬ ਦੇ ਇਸ ਨੌਜਵਾਨ ਨੇ ਛੋਟੀ ਉਮਰ 'ਚ ਰਚਿਆ ਇਤਿਹਾਸ, ਹਰਸਿਮਰਤ ਕੌਰ ਬਾਦਲ ਨੇ ਦਿੱਤੀ ਵਧਾਈ

By  Jashan A February 6th 2020 04:06 PM

ਤਲਵੰਡੀ ਸਾਬੋ: ਤਲਵੰਡੀ ਸਾਬੋ ਦੇ ਪਿੰਡ ਮਲਕਾਣਾ ਦੇ ਰਹਿਣ ਵਾਲੇ ਅਕਾਸ਼ ਨੇ ਛੋਟੀ ਉਮਰ 'ਚ ਵੱਡਾ ਕੀਰਤੀਮਾਨ ਸਥਾਪਿਤ ਕਰ ਦਿੱਤਾ ਹੈ। ਦਰਅਸਲ, ਅਕਾਸ਼ ਨੇ ਸ੍ਰੀ ਹਰਿਮੰਦਰ ਸਾਹਿਬ ਜੀ ਦਾ 400 ਸਾਲਾ ਪੁਰਾਣਾ ਮਾਡਲ ਤਿਆਰ ਕਰ ਵੱਖਰੀ ਮਿਸ਼ਾਲ ਪੇਸ਼ ਕੀਤੀ ਹੈ।

ਅਕਾਸ਼ ਮਲਕਾਣਾ ਦੀ ਮਿਹਨਤ ਉਸ ਸਮੇ ਹੋਰ ਰੰਗ ਲਿਆਈ ਜਦੋਂ ਇਸ ਮਾਡਲ ਲਈ ਉਸ ਦਾ ਨਾਮ ਗਿੰਨੀਜ਼ ਬੁੱਕ ਆਫ ਰਿਕਾਰਡ ‘ਚ ਦਰਜ ਹੋ ਗਿਆ।

ਹੋਰ ਪੜ੍ਹੋ: ਤਲਵੰਡੀ ਸਾਬੋਂ 'ਚ ਵਿਜੀਲੈਂਸ ਵਲੋਂ ਥਾਣੇਦਾਰ,ਹੌਲਦਾਰ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ

ਜਿਸ ਲਈ ਉਸ ਨੂੰ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਉਸ ਨੂੰ ਵਧਾਈ ਦਿੱਤੀ ਹੈ, ਉਹਨਾਂ ਨੇ ਆਪਣੇ ਫੇਸਬੁੱਕ ਅਕਾਊਂਟ 'ਤੇ ਇੱਕ ਪੋਸਟ ਸ਼ੇਅਰ ਕਰਦਿਆਂ ਲਿਖਿਆ ਹੈ ਕਿ "ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡਜ਼ ਵਿੱਚ ਨਾਂਅ ਦਰਜ ਹੋਣ 'ਤੇ ਜ਼ਿਲ੍ਹਾ ਬਠਿੰਡਾ ਦੇ ਪਿੰਡ ਮਲਕਾਣਾ ਦੇ ਆਕਾਸ਼ ਨੂੰ ਬਹੁਤ ਬਹੁਤ ਮੁਬਾਰਕਾਂ। ਸਿਰਫ਼ 16 ਸਾਲ ਦੀ ਉਮਰ 'ਚ ਆਪਣੀ ਕਲਾ ਤੇ ਹੁਨਰ ਸਦਕਾ ਸ੍ਰੀ ਦਰਬਾਰ ਸਾਹਿਬ ਦਾ ਸੁੰਦਰ ਮਾਡਲ ਬਣਾ ਕੇ, ਇਸ ਗੁਣਵਾਨ ਨੌਜਵਾਨ ਨੇ ਬਠਿੰਡਾ ਸਮੇਤ ਸਾਰੇ ਪੰਜਾਬ ਦਾ ਨਾਂਅ ਦੁਨੀਆ 'ਚ ਰੌਸ਼ਨ ਕੀਤਾ ਹੈ।"

ਇਸ ਮਾਡਲ ਨੂੰ ਤਿਆਰ ਕਰਨ ਵਾਲੇ ਅਕਾਸ਼ ਮਲਕਾਣਾ ਦਾ ਕਹਿਣਾ ਹੈ ਕਿ ਉਸ ਨੇ ਸਿੱਖ ਕੌਮ ਦਾ ਇਤਿਹਾਸ ਸੁਣ ਕੇ ਉਸ ਦੇ ਮਾਨ ‘ਚ ਆਇਆ ਸੀ ਸਿੱਖ ਕੌਮ ਲਈ ਕੁੱਝ ਕੀਤਾ ਜਾਵੇ, ਜਿਸ ਕਰਕੇ ਉਸ ਨੇ ਇਹ ਮਾਡਲ ਤਿਆਰ ਕੀਤਾ।

-PTC News

Related Post