ਸਾਊਦੀ ਅਰਬ 'ਚ ਭਾਰਤੀ ਕਾਮਿਆਂ ਦੀ ਹਾਲਤ ਮਾੜੀ , ਭੀਖ ਮੰਗਣ ਲਈ ਮਜਬੂਰ

By  Shanker Badra September 21st 2020 07:54 PM

ਸਾਊਦੀ ਅਰਬ 'ਚ ਭਾਰਤੀ ਕਾਮਿਆਂ ਦੀ ਹਾਲਤ ਮਾੜੀ , ਭੀਖ ਮੰਗਣ ਲਈ ਮਜਬੂਰ:ਸਾਊਦੀ ਅਰਬ : ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ। ਇਸ ਦੌਰਾਨ ਕੋਰੋਨਾ ਵਾਇਰਸ ਨੇ ਲੋਕਾਂ ਕੋਲੋਂ ਰੁਜ਼ਗਾਰ ਖੋਹਿਆ ਹੈ। ਜਿਸ ਕਰਕੇ ਦੇਸ਼ਾਂ -ਵਿਦੇਸ਼ਾਂ ਵਿੱਚ ਲੋਕ ਨੌਕਰੀਆਂ ਤੋਂ ਹੱਥ ਧੋ ਕੇ ਵੇਹਲੇ ਹੋ ਗਏ ਹਨ ਅਤੇ ਘਰ ਦਾ ਗੁਜ਼ਾਰਾ ਕਰਨਾ ਵੀ ਮੁਸ਼ਕਿਲ ਹੋ ਗਿਆ ਹੈ। ਅਜਿਹਾ ਹੀ ਸਾਊਦੀ ਅਰਬ ਵਿੱਚ ਭਾਰਤੀ ਕਾਮਿਆਂ ਦੇ ਨਾਲ ਵਾਪਰਿਆ ਹੈ।

ਸਾਊਦੀ ਅਰਬ 'ਚ ਭਾਰਤੀ ਕਾਮਿਆਂ ਦੀ ਹਾਲਤ ਮਾੜੀ , ਭੀਖ ਮੰਗਣ ਲਈ ਮਜਬੂਰ

ਜਿੱਥੇ ਕੋਰੋਨਾ ਵਾਇਰਸ ਕਾਰਨ 450 ਭਾਰਤੀ ਕਾਮੇ ਸੜਕਾਂ 'ਤੇ ਭੀਖ ਮੰਗਣ ਲਈ ਮਜਬੂਰ ਹੋ ਗਏ ਹਨ। ਕੋਰੋਨਾ ਵਾਇਰਸ ਕਾਰਨ ਉਨ੍ਹਾਂ ਦੀ ਨੌਕਰੀ ਚਲੇ ਗਈ ਹੈ ਤੇ ਵਰਕ ਪਰਮਿਟ ਦੀ ਮਿਆਦ ਲੰਘਣ ਨਾਲ ਉਹ ਉੱਥੇ ਫਸ ਗਏ ਹਨ। ਇਨ੍ਹਾਂ ਕਾਮਿਆਂ ਵਿਚੋਂ ਤੇਲੰਗਨਾ, ਆਂਧਰਾ ਪ੍ਰਦੇਸ਼, ਉੱਤਰ ਪ੍ਰਦੇਸ਼, ਕਸ਼ਮੀਰ, ਬਿਹਾਰ, ਦਿੱਲੀ, ਰਾਜਸਥਾਨ, ਕਰਨਾਟਕ, ਹਰਿਆਣਾ, ਪੰਜਾਬ ਤੇ ਮਹਾਰਾਸ਼ਟਰ ਤੋਂ ਹਨ।

ਸਾਊਦੀ ਅਰਬ 'ਚ ਭਾਰਤੀ ਕਾਮਿਆਂ ਦੀ ਹਾਲਤ ਮਾੜੀ , ਭੀਖ ਮੰਗਣ ਲਈ ਮਜਬੂਰ

ਜਾਣਕਾਰੀ ਅਨੁਸਾਰ ਉਨ੍ਹਾਂ ਨੂੰ ਨੌਕਰੀ ਚਲੇ ਜਾਣ ਕਾਰਨ ਤੇ ਆਪਣਾ ਗੁਜ਼ਾਰਾ ਕਰਨ ਲਈ ਭੀਖ ਮੰਗਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਇਸ ਦੌਰਾਨ ਖ਼ਬਰਾਂ ਮੁਤਾਬਕ ਸੋਸ਼ਲ ਮੀਡੀਆ 'ਤੇ ਵਾਇਰਲ ਵੀਡੀਓ ਵਿਚ ਕਾਮੇ ਕਹਿੰਦੇ ਹਨ ਕਿ ਉਨ੍ਹਾਂ ਦਾ ਅਪਰਾਧ ਸਿਰਫ ਇਹ ਹੈ ਕਿ ਉਨ੍ਹਾਂ ਦੇ ਕਿਰਾਏ ਦੇ ਕਮਰੇ 'ਤੇ ਜਾ ਕੇ ਉਨ੍ਹਾਂ ਦੀ ਪਛਾਣ ਕੀਤੀ ਗਈ ਤੇ ਜੇਦਾਹ ਸਥਿਤ ਡਿਟੈਂਸ਼ਨ ਸੈਂਟਰ ਵਿਚ ਉਨ੍ਹਾਂ ਨੂੰ ਭੇਜ ਦਿੱਤਾ ਗਿਆ।

ਸਾਊਦੀ ਅਰਬ 'ਚ ਭਾਰਤੀ ਕਾਮਿਆਂ ਦੀ ਹਾਲਤ ਮਾੜੀ , ਭੀਖ ਮੰਗਣ ਲਈ ਮਜਬੂਰ

ਦੱਸ ਦੇਈਏ ਕਿ ਕੋਰੋਨਾ ਕਾਰਨ ਸਾਊਦੀ ਅਰਬ ਦੀ ਅਰਥ-ਵਿਵਸਥਾ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ ਅਤੇ ਇੱਥੇ ਕੰਮ ਕਰ ਰਹੇ ਵਿਦੇਸ਼ੀ ਕਾਮੇ ਵੀ ਬੇਰੁਜ਼ਗਾਰ ਹੋ ਗਏ ਹਨ। ਇਨ੍ਹਾਂ ਵਿਚ ਉੱਤਰ ਪ੍ਰਦੇਸ਼ ਤੋਂ 39, ਬਿਹਾਰ ਤੋਂ 10, ਤੇਲੰਗਾਨਾ ਤੋਂ 5 ਅਤੇ ਮਹਾਰਾਸ਼ਟਰ, ਜੰਮੂ-ਕਸ਼ਮੀਰ ਤੇ ਕਰਨਾਟਕ ਤੋਂ 4 ਲੋਕ ਹਨ। ਇਕ ਵਿਅਕਤੀ ਆਂਧਰਾ ਪ੍ਰਦੇਸ਼ ਤੋਂ ਹੈ। ਉਨ੍ਹਾਂ ਦੱਸਿਆ ਕਿ ਉਹ 4 ਮਹੀਨਿਆਂ ਤੋਂ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਸਨ।

-PTCNews

educare

Related Post