ਵੈਕਸੀਨ ਦੀ ਕਮੀ ਕਰ ਕੇ ਏਅਰ ਇੰਡੀਆ ਦੇ 5 ਪਾਇਲਟਾਂ ਨੇ ਗੁਆਈ ਜਾਨ

By  Baljit Singh June 3rd 2021 04:37 PM

ਨਵੀਂ ਦਿੱਲੀ- ਕੋਰੋਨਾ ਕਾਲ ਵਿਚ ਏਅਰ ਇੰਡੀਆ ਦੇ ਪਾਇਲਟ ਵਾਰ-ਵਾਰ ਆਪਣੇ ਕਰੂ ਤੇ ਉਨ੍ਹਾਂ ਦੇ ਪਰਿਵਾਰਾਂ ਲਈ ਵੈਕਸੀਨੇਸ਼ਨ ਦੀ ਮੰਗ ਕਰ ਰਹੇ ਹਨ। ਇਸੇ ਵਿਚਾਲੇ ਖਬਰ ਸਾਹਮਣੇ ਆਈ ਹੈ ਕਿ ਮਈ ਮਹੀਨੇ ਵਿਚ ਕੋਰੋਨਾ ਕਾਰਨ ਏਅਰ ਇੰਡੀਆ ਦੇ 5 ਪਾਇਲਟਾਂ ਦੀ ਮੌਤ ਹੋ ਗਈ ਹੈ।

ਪੜੋ ਹੋਰ ਖਬਰਾਂ: ਠਾਣੇ ‘ਚ ਹਾਈ ਪ੍ਰੋਫਾਈਲ ਸੈਕਸ ਰੈਕਟ ਦਾ ਪਰਦਾਫਾਸ਼, ਦੋ ਅਭਿਨੇਤਰੀਆਂ ਵੀ ਸ਼ਾਮਲ

ਏਅਰ ਇੰਡੀਆ ਦੇ ਅਧਿਕਾਰਤ ਸੂਤਰਾਂ ਅਨੁਸਾਰ ਮਈ ਵਿਚ ਕੈਪਟਨ ਪ੍ਰਸਾਦ ਕਮਾਰਕਰ, ਕੈਪਟਨ ਸੰਦੀਪ ਰਾਣਾ, ਕੈਪਟਨ ਅਮਿਤੇਸ਼ ਪ੍ਰਸਾਦ, ਕੈਪਟਨ ਜੀ.ਪੀ.ਐੱਸ. ਗਿੱਲ ਅਤੇ ਕੈਪਟਨ ਹਰਸ਼ ਤਿਵਾੜੀ ਦੀ ਕੋਰੋਨਾ ਕਾਰਨ ਮੌਤ ਹੋ ਗਈ। 37 ਸਾਲ ਦੇ ਤਿਵਾੜੀ ਦਾ 30 ਮਈ ਨੂੰ ਦਿਹਾਂਤ ਹੋ ਗਿਆ। ਉਹ ਬੋਇੰਗ777 ਏਅਰਕ੍ਰਾਫ਼ਟ ਦੇ ਫਰਸਟ ਅਫ਼ਸਰ ਸਨ।

ਪੜੋ ਹੋਰ ਖਬਰਾਂ: ਡੋਮਿਨਿਕਾ ਮੈਜਿਸਟ੍ਰੇਟ ਕੋਰਟ ਤੋਂ ਮੇਹੁਲ ਚੋਕਸੀ ਨੂੰ ਝਟਕਾ, ਖਾਰਿਜ ਹੋਈ ਜ਼ਮਾਨਤ ਪਟੀਸ਼ਨ

ਏਅਰ ਇੰਡੀਆ ਦੇ ਪਾਇਲਟਾਂ ਨੇ ਕਈ ਵਾਰ ਚਾਲਕ ਦਲ ਦੇ ਮੈਂਬਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਵੈਕਸੀਨ ਦੀ ਮੰਗ ਕੀਤੀ ਹੈ ਪਰ ਉਨ੍ਹਾਂ ਦੀ ਮੰਗ ਹਾਲੇ ਤੱਕ ਪੂਰੀ ਨਹੀਂ ਕੀਤੀ ਜਾ ਸਕੀ। 4 ਮਈ ਨੂੰ ਪਾਇਲਟਾਂ ਨੇ ਧਮਕੀ ਦਿੱਤੀ ਸੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾਣਗੀਆਂ ਤਾਂ ਏਅਰਲਾਈਨ ਬੰਦ ਕਰ ਦੇਣਗੇ। ਧਮਕੀ ਤੋਂ ਬਾਅਦ ਏਅਰ ਇੰਡੀਆ ਨੇ ਕਿਹਾ ਸੀ ਕਿ ਉਹ ਆਪਣੇ ਕਰਮਚਾਰੀਆਂ ਲਈ ਮਈ ਦੇ ਅੰਤ ਤੱਕ ਵੈਕਸੀਨ ਦੀ ਵਿਵਸਥਾ ਕਰ ਦੇਵੇਗੀ ਪਰ ਟੀਕਾਕਰਨ ਦੇ ਤਿੰਨ ਕੈਂਪਾਂ ਨੂੰ ਇਸ ਲਈ ਬੰਦ ਕਰ ਦਿੱਤਾ ਗਿਆ, ਕਿਉਂਕਿ ਉੱਥੇ ਵੈਕਸੀਨ ਦੀ ਉਪਲੱਬਧਤਾ ਨਹੀਂ ਸੀ।

ਪੜੋ ਹੋਰ ਖਬਰਾਂ: ਸੁਨਾਰੀਆ ਜੇਲ ‘ਚ ਬੰਦ ਰਾਮ ਰਹੀਮ ਦੀ ਵਿਗੜੀ ਤਬੀਅਤ, ਲਿਆਂਦਾ ਗਿਆ ਰੋਹਤਕ PGI

ਇਸ ਤੋਂ ਬਾਅਦ 15 ਮਈ ਨੂੰ ਫਿਰ ਤੋਂ ਕੈਂਪ ਲਗਾਏ ਗਏ। ਏਅਰ ਇੰਡੀਆ ਪਹਿਲਾਂ 45 ਸਾਲ ਦੀ ਉਮਰ ਤੋਂ ਵੱਧ ਵਾਲੇ ਆਪਣੇ ਕਰਮਚਾਰੀਆਂ ਨੂੰ ਵੈਕਸੀਨ ਦੇਣ 'ਚ ਪਹਿਲ ਦੇ ਰਹੀ ਸੀ।

-PTC News

Related Post