5 ਭੋਜਨ ਜੋ ਤੁਹਾਨੂੰ ਰਾਤ 8 ਵਜੇ ਤੋਂ ਬਾਅਦ ਨਹੀਂ ਖਾਣੇ ਚਾਹੀਦੇ ਭਾਵੇਂ ਮੁਫਤ ਕਿਉਂ ਨਾ ਮਿਲ ਰਹੀਆਂ ਹੋਣ

By  Jasmeet Singh July 17th 2022 05:49 PM

ਜੀਵਨਸ਼ੈਲੀ/ਲਾਈਫਸਟਾਈਲ: ਜੇਕਰ ਤੁਸੀਂ ਸਿਹਤਮੰਦ ਰਹਿਣ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਸੰਭਾਵਨਾ ਹੈ ਕਿ ਤੁਸੀਂ ਸੁਣਿਆ ਹੋਵੇਗਾ ਕਿ ਰਾਤ ਦਾ ਖਾਣਾ ਰਾਤ 8 ਵਜੇ ਤੋਂ ਪਹਿਲਾਂ ਖਾ ਲੈਣਾ ਚਾਹੀਦਾ ਹੈ ਨਹੀਂ ਤਾਂ ਭਾਰ ਵਧ ਜਾਂਦਾ ਹੈ। ਇਹ ਵੀ ਸੁਣਿਆ ਹੋਣਾ ਸੌਣ ਤੋਂ ਪਹਿਲਾਂ ਫਲ ਨਾ ਖਾਓ, ਸੌਣ ਤੋਂ 2-3 ਘੰਟੇ ਪਹਿਲਾਂ ਭੋਜਨ ਖਾਓ ਅਤੇ ਹੋਰ ਵੀ ਬਹੁਤ ਕੁਝ। ਪਰ ਕੀ ਇਹ ਇੱਕ ਮਿੱਥ ਹੈ ਜਾਂ ਤੱਥ?

ਇਹ ਅਕਸਰ ਸੁਨਣ ਨੂੰ ਮਿਲਦਾ ਕਿ ਤੁਹਾਨੂੰ ਸੌਣ ਤੋਂ 2-3 ਘੰਟੇ ਪਹਿਲਾਂ ਖਾਣਾ ਨਹੀਂ ਚਾਹੀਦਾ। ਜੇਕਰ ਤੁਸੀਂ ਸੌਣ ਤੋਂ ਇਕ ਘੰਟਾ ਪਹਿਲਾਂ ਰਾਤ ਦਾ ਖਾਣਾ ਖਾਣ ਦੀ ਯੋਜਨਾ ਬਣਾ ਰਹੇ ਹੋ ਤਾਂ ਹਲਕੇ ਭੋਜਨ ਖਾਣ ਨੂੰ ਤਰਜੀਹ ਦਿਓ, ਜਿਵੇਂ ਪੀਲੀ ਦਾਲ ਅਤੇ ਚਿੱਟੇ ਚੌਲ ਕਿਉਂਕਿ ਇਨ੍ਹਾਂ ਨੂੰ ਹਜ਼ਮ ਕਰਨਾ ਆਸਾਨ ਹੁੰਦਾ ਹੈ |

ਦੱਸ ਦੇਈਏ ਕਿ ਇੱਕ ਪ੍ਰਕਾਸ਼ਿਤ ਖੋਜ ਦੇ ਅਨੁਸਾਰ ਜਿਨ੍ਹਾਂ ਵਿਅਕਤੀਆਂ ਨੇ ਆਪਣੇ ਸੌਣ ਦੇ ਸਮੇਂ ਦੇ ਨੇੜੇ ਖਾਧਾ ਉਨ੍ਹਾਂ ਨੇ ਉਨ੍ਹਾਂ ਲੋਕਾਂ ਨਾਲੋਂ ਜ਼ਿਆਦਾ ਕੈਲੋਰੀ ਖਾਧੀ ਜਿਨ੍ਹਾਂ ਨੇ 2-3 ਘੈਂਟੇ ਪਹਿਲਾਂ ਆਪਣਾ ਆਖਰੀ ਭੋਜਨ ਖਾਧਾ ਸੀ। ਜੋ ਲੋਕ ਰਾਤ ਨੂੰ ਦੇਰ ਨਾਲ ਖਾਂਦੇ ਹਨ, ਉਹ ਆਮ ਤੌਰ 'ਤੇ ਜ਼ਿਆਦਾ ਕੈਲੋਰੀ ਖਾਂਦੇ ਹਨ ਜਿਸਦਾ ਮਤਲਬ ਹੈ ਵਾਧੂ ਕੈਲੋਰੀਜ਼ ਅਤੇ ਉਹ ਵਾਧੂ ਕੈਲੋਰੀਆਂ ਭਾਰ ਵਧਣ ਦਾ ਕਾਰਨ ਬਣ ਸਕਦੀਆਂ ਹਨ।

ਜੇਕਰ ਤੁਸੀਂ ਦੇਰ ਨਾਲ ਖਾਂਦੇ ਹੋ ਤਾਂ ਤੁਹਾਨੂੰ ਭੋਜਨ ਦੀ ਮਾੜੀ ਚੋਣ ਨਹੀਂ ਕਰਨੀ ਚਾਹੀਦੀ। ਗੈਰ-ਸਿਹਤਮੰਦ, ਸੰਘਣੇ-ਕੈਲੋਰੀ ਭੋਜਨ ਤੋਂ ਦੂਰ ਰਹੋ। ਜੇਕਰ ਤੁਸੀਂ ਥੋੜੀ ਦੇਰ ਨਾਲ ਖਾਣਾ ਖਾਧਾ ਹੈ ਤਾਂ ਤੁਹਾਨੂੰ ਇਸ ਨੂੰ ਹਜ਼ਮ ਕਰਨ ਲਈ ਸੈਰ 'ਤੇ ਜਾਣਾ ਚਾਹੀਦਾ ਹੈ।


ਆਓ ਹੁਣ ਜਾਣਦੇ ਹਾਂ 5 ਭੋਜਨ ਜੋ ਤੁਹਾਨੂੰ ਰਾਤ 8 ਵਜੇ ਤੋਂ ਬਾਅਦ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ:

ਚਾਕਲੇਟ: ਇਹ ਤੁਹਾਡੀ ਕੈਲੋਰੀ ਵਿੱਚ ਵਾਧਾ ਕਰੇਗੀ। ਇੰਨਾ ਹੀ ਨਹੀਂ ਇਹ ਤੁਹਾਨੂੰ ਜਾਗਦੀ ਵੀ ਰਖੇਗੀ ਕਿਉਂਕਿ ਇਹ ਮੈਗਨੀਸ਼ੀਅਮ ਅਤੇ ਐਂਟੀਆਕਸੀਡੈਂਟਸ ਨਾਲ ਭਰੀ ਹੁੰਦੀ ਹੈ।

ਸ਼ਰਾਬ: ਜੇਕਰ ਤੁਸੀਂ ਭਾਰ ਘਟਾਉਣਾ ਅਤੇ ਮਾਸਪੇਸ਼ੀਆਂ ਦੀ ਤਾਕਤ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਸ਼ਰਾਬ ਤੋਂ ਦੂਰ ਰਹਿਣਾ ਸਭ ਤੋਂ ਵਧੀਆ ਹੈ, ਖਾਸ ਕਰਕੇ ਰਾਤ ਵੇਲੇ। ਇਹ ਤੁਹਾਡਾ ਭਾਰ ਵਧਾਏਗੀ ਅਤੇ ਤੁਹਾਡੇ ਨੀਂਦ ਦੇ ਚੱਕਰ ਨੂੰ ਵਿਗਾੜ ਦੇਵੇਗੀ।

ਚਿਪਸ: ਚਿਪਸ ਤਲੇ ਹੁੰਦੇ ਹਨ ਅਤੇ ਕੈਲੋਰੀਆਂ ਨਾਲ ਭਰੇ ਹੁੰਦੇ ਹਨ, ਆਪਣੇ ਮਨਪਸੰਦ ਸ਼ੋਅ ਨੂੰ ਦੇਖਦੇ ਹੋਏ ਅਕਸਰ ਚਿਪਸ ਵਾਧੂ ਖਾ ਹੋ ਜਾਂਦੇ ਨੇ ਤਾਂ ਕਰਕੇ ਇਨ੍ਹਾਂ ਤੋਂ ਬਚਣਾ ਸਭ ਤੋਂ ਵਧੀਆ ਹੁੰਦਾ ਹੈ।

ਐਰੇਟਿਡ ਡਰਿੰਕਸ: ਐਰੇਟਿਡ ਡਰਿੰਕ ਜਾਂ ਕੋਲਡ੍ਰਿੰਕ ਦੇ ਵੱਡੇ ਤੋਂ ਲੈਕੇ ਜਵਾਕ ਤੱਕ ਚਟੋਰੇ ਹੁੰਦੇ ਨੇ, ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਖੰਡ ਅਤੇ ਕੈਲੋਰੀ ਨਾਲ ਭਰਪੂਰ ਹੁਣੇ ਨੇ? ਇਹ ਸੁਨਿਸ਼ਚਿਤ ਕਰੋ ਕਿ ਤੁਸੀਂ ਇਸ ਰਾਤ ਵੇਲੇ ਇਨ੍ਹਾਂ ਨੂੰ ਕਦੇ ਨਾ ਪੀਓ

ਆਈਸਕ੍ਰੀਮ: ਆਈਸਕ੍ਰੀਮ ਕਿਸ ਨੂੰ ਪਸੰਦ ਨਹੀਂ ਹੈ? ਪਰ ਤੁਹਾਡੇ ਮੀਠਾ ਖਾਣ ਦੀ ਤਾਂਗ ਤੁਹਾਡਾ ਭਾਰ ਵਧਾ ਸਕਦੀ ਹੈ। ਇਸ ਲਈ ਰਾਤ ਵੇਲੇ ਆਈਸਕ੍ਰੀਮ ਵਿੱਚ ਨਾ ਉਲਝੋ ਤਾਂ ਹੀ ਵਧੀਆ ਹੈ।

-PTC News

Related Post