ਪੜ੍ਹੋ ,ਇਸ ਹਫ਼ਤੇ ਦੀਆਂ 5 ਵੱਡੀਆਂ ਖ਼ਬਰਾਂ

By  Shanker Badra June 22nd 2020 10:01 AM

ਪੜ੍ਹੋ ,ਇਸ ਹਫ਼ਤੇ ਦੀਆਂ 5 ਵੱਡੀਆਂ ਖ਼ਬਰਾਂ:ਨਵੀਂ ਦਿੱਲੀ : ਦੁਨੀਆ ਭਰ ਦੇ ਵਿੱਚ ਹਰ ਰੋਜ਼ ਨਵੀਆਂ -ਨਵੀਆਂ ਖ਼ਬਰਾਂ ਦੇਖਣ ਨੂੰ ਮਿਲਦੀਆਂ ਹਨ ਪਰ ਇਨ੍ਹਾਂ ਚੋਂ ਬਹੁਤ ਸਾਰੀਆਂ ਅਜਿਹੀਆਂ ਖ਼ਬਰਾਂ ਹੁੰਦੀਆਂ ਹਨ ,ਜੋ ਹਰ ਕਿਸੇ ਦੇ ਦਿਲ ਨੂੰ ਝੰਜੋੜ ਕੇ ਰੱਖ ਦਿੰਦੀਆਂ ਹਨ। ਅਜਿਹੀਆਂ ਹੀ ਕੁੱਝ ਖ਼ਬਰਾਂ ਸਾਨੂੰ ਇਸ ਹਫ਼ਤੇ ਦੇਖਣ ਨੂੰ ਮਿਲੀਆਂ ਹਨ,ਜੋ ਇਸ ਹਫ਼ਤੇ ਵਿੱਚ ਪਿਛਲੇ ਕਈ ਦਿਨਾਂ ਤੋਂ ਸੁਰਖੀਆਂ ਬਣੀਆਂ ਹੋਈਆਂ ਹਨ,ਜਿਨ੍ਹਾਂ 'ਚੋਂ ਚੀਨ -ਭਾਰਤ ਦੀ ਹਿੰਸਕ ਝੜਪ ,ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ ਸਮੇਤ ਹੋਰ ਵੀ ਕਈ ਖ਼ਬਰਾਂ ਅਜਿਹੀਆਂ ਹਨ ,ਜਿਨ੍ਹਾਂ 'ਤੇ ਇੱਕ ਝਾਤ ਮਾਰਦੇ ਹਨ।

ਪੜ੍ਹੋ : ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨਾਲ ਸਬੰਧਿਤ ਖ਼ਬਰ

ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨੇ ਪਿਛਲੇ ਐਤਵਾਰ ਨੂੰ ਮੁੰਬਈ ਦੇ ਬਾਂਦਰਾ ਸਥਿਤ ਆਪਣੇ ਫਲੈਟ ‘ਚ ਆਤਮ ਹੱਤਿਆ ਕਰ ਲਈ ਸੀ। ਇਸ ਤੋਂ ਬਾਅਦ ਪੂਰੇ ਦੇਸ਼ ‘ਚ ਸੋਗ ਦੀ ਲਹਿਰ ਦੌੜ ਗਈ ਸੀ। ਉਨ੍ਹਾਂ ਦੇ ਕਰੀਬੀ ਅਤੇ ਉਨ੍ਹਾਂ ਦੇ ਚਾਹੁਣ ਵਾਲੇ ਇਸ ਦਾ ਹੁਣ ਤੱਕ ਯਕੀਨ ਨਹੀਂ ਕਰ ਪਾ ਰਹੇ ਕਿ ਸੁਸ਼ਾਂਤ ਇਸ ਤਰਾਂ ਕਰ ਸਕਦਾ ਹੈ। ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਬਾਲੀਵੁੱਡ ਦੇ ਕਈ ਸਿਤਾਰਿਆਂ ਖ਼ਿਲਾਫ਼ ਵਿਰੋਧ ਹੋ ਰਿਹਾ ਹੈ। ਸੁਸ਼ਾਂਤ ਸਿੰਘ ਰਾਜਪੂਤ ਦੇ ਕਰੀਬੀ ਅਤੇ ਫ਼ੈਨਜ ਦਾ ਦੋਸ਼ ਹੈ ਕਿ ਇਨ੍ਹਾਂ ਲੋਕਾਂ ਦੇ ਪੱਖਪਾਤ ਕਾਰਨ ਸੁਸ਼ਾਂਤ ਸਿੰਘ ਰਾਜਪੂਤ ਨੂੰ ਆਤਮ ਹੱਤਿਆ ਦਾ ਕਦਮ ਚੁੱਕਣਾ ਪਿਆ ਹੈ।

5 Top news this week ਪੜ੍ਹੋ ,ਇਸ ਹਫ਼ਤੇ ਦੀਆਂ 5 ਵੱਡੀਆਂ ਖ਼ਬਰਾਂ

ਪੜ੍ਹੋ : ਭਾਰਤ-ਚੀਨ ਬਾਰਡਰ 'ਤੇ ਹੋਈ ਹਿੰਸਕ ਝੜਪ ਨਾਲ ਸਬੰਧਿਤ ਖ਼ਬਰ

ਭਾਰਤ-ਚੀਨ ਬਾਰਡਰ 'ਤੇ ਪੂਰਬੀ ਲੱਦਾਖ ਦੀ ਗਲਵਾਨ ਘਾਟੀ 'ਚ ਐਤਵਾਰ ਰਾਤ ਨੂੰ ਚੀਨੀ ਸੈਨਿਕਾਂ ਨਾਲ ਹੋਈ ਹਿੰਸਕ ਝੜਪ 'ਚ ਭਾਰਤੀ ਫ਼ੌਜ ਦੇ ਕਰਨਲ ਸਮੇਤ 20 ਜਵਾਨ ਸ਼ਹੀਦ ਹੋ ਗਏ ਹਨ ,ਜਿਨ੍ਹਾਂ 'ਚ 4 ਜਵਾਨ ਪੰਜਾਬ ਦੇ ਵੀ ਸ਼ਹੀਦ ਹੋ ਗਏ ਹਨ। ਦੋਵਾਂ ਦੇਸ਼ਾਂ ਦੀਆਂ ਫ਼ੌਜਾਂ ਵਿਚਾਲੇ ਤਿੰਨ ਘੰਟੇ ਤਕ ਪੱਥਰਬਾਜ਼ੀ ਤੇ ਡਾਂਗਾਂ-ਸੋਟਿਆਂ ਨਾਲ ਜ਼ਬਰਦਸਤ ਝੜਪ ਹੋਈ ਸੀ। ਜਿਸ ਤੋਂ ਬਾਅਦ ਭਾਰਤ ਦੇ ਲੋਕਾਂ ਵਿੱਚ ਚੀਨ ਦੇ ਖ਼ਿਲਾਫ਼ ਭਾਰੀ ਰੋਸ ਹੈ। ਦੱਸਣਯੋਗ ਹੈ ਕਿ ਦੋ ਮਹੀਨੇ ਤੋਂ ਚੀਨੀ ਸੈਨਿਕਾਂ ਨੇ ਭਾਰਤੀ ਇਲਾਕਿਆਂ 'ਤੇ ਕਬਜ਼ਾ ਕੀਤਾ ਹੋਇਆ ਹੈ। ਜਿਸ ਨੂੰ ਲੈ ਕੇ ਇਹ ਟਕਰਾਅ ਹੋਇਆ ਹੈ।

5 Top news this week ਪੜ੍ਹੋ ,ਇਸ ਹਫ਼ਤੇ ਦੀਆਂ 5 ਵੱਡੀਆਂ ਖ਼ਬਰਾਂ

ਪੜ੍ਹੋ : ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨਾਲ ਸਬੰਧਿਤ ਖ਼ਬਰ

ਦੁਨੀਆਂ ਭਰ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਬਰਕਰਾਰ ਹੈ। ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਕੋਰੋਨਾ ਪਾਜ਼ੀਟਿਵ ਪਾਏ ਗਏ ਸਨ ਤੇ ਉਨ੍ਹਾਂ ਨੂੰ ਆਕਸੀਜਨ ਸਪੋਰਟ 'ਤੇ ਰੱਖਿਆ ਗਿਆ ਹੈ। ਪਿਛਲੇ ਮੰਗਲਵਾਰ ਨੂੰ ਤੇਜ਼ ਬੁਖਾਰ ਅਤੇ ਸਾਹ ਲੈਣ ਵਿੱਚ ਤਕਲੀਫ ਦੀ ਸ਼ਿਕਾਇਤ ਤੋਂ ਬਾਅਦ ਉਸਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਇਸ ਦੇ ਬਾਅਦ ਬੁੱਧਵਾਰ ਨੂੰ ਫਿਰ ਕੋਰੋਨਾ ਟੈਸਟ ਕੀਤਾ ਗਿਆ ਅਤੇ ਹੁਣ ਕੋਵਿਡ -19 ਦੀ ਪੁਸ਼ਟੀ ਹੋ ਗਈ ਹੈ। ਜੈਨ ਇਸ ਸਮੇਂ ਰਾਜੀਵ ਗਾਂਧੀ ਸੁਪਰ ਸਪੈਸ਼ਲਿਟੀ ਹਸਪਤਾਲ ਵਿਚ ਦਾਖਲ ਹਨ।

5 Top news this week ਪੜ੍ਹੋ ,ਇਸ ਹਫ਼ਤੇ ਦੀਆਂ 5 ਵੱਡੀਆਂ ਖ਼ਬਰਾਂ

ਪੜ੍ਹੋ : ਪਾਕਿਸਤਾਨ ਦੇ ਇਸਲਾਮਾਬਾਦ ਵਿੱਚ ਭਾਰਤੀ ਹਾਈ ਕਮਿਸ਼ਨ ਵਿੱਚ ਕੰਮ ਕਰਨ ਵਾਲੇ 2 ਅਧਿਕਾਰੀ ਲਾਪਤਾ

ਪਾਕਿਸਤਾਨ 'ਚ ਸੋਮਵਾਰ 15 ਜੂਨ ਦੀ ਸਵੇਰੇ ਭਾਰਤੀ ਹਾਈ ਕਮਿਸ਼ਨ ਦੇ 2 ਅਧਿਕਾਰੀਆਂ ਦੇ ਅਚਾਨਕ ਗਾਇਬ ਹੋਣ ਨਾਲ ਸਨਸਨੀ ਫੈਲ ਗਈ ਸੀ। ਭਾਰਤੀ ਹਾਈ ਕਮਿਸ਼ਨ ਨੇ ਇਸ ਬਾਰੇ ਪਤਾ ਲੱਗਦੇ ਹੀ ਸਖਤੀ ਦਿਖਾਈ ਅਤੇ ਤੁਰੰਤ ਪਾਕਿ ਸਰਕਾਰ ਨਾਲ ਜਾਂਚ ਦੀ ਗੱਲ ਕੀਤੀ। ਜਿਸ ਤੋਂ ਬਾਅਦ ਪਾਕਿਸਤਾਨ ਵੱਲੋਂ ਬਿਆਨ ਆਇਆ ਸੀ ਕਿ ਇਕ ਹਿਟ ਐਂਡ ਰਨ ਮਾਮਲੇ 'ਚ ਇਸਲਾਮਾਬਾਦ ਪੁਲਿਸ ਨੇ ਦੋਹਾਂ ਭਾਰਤੀਆਂ ਅਧਿਕਾਰੀਆਂ ਨੂੰ ਪੁੱਛ-ਗਿੱਛ ਲਈ ਹਿਰਾਸਤ 'ਚ ਲਿਆ ਗਿਆ ਸੀ। ਭਾਰਤ ਵਲੋਂ ਵਿਰੋਧ ਜਤਾਉਣ 'ਤੇ ਸ਼ਾਮ ਤੱਕ ਇਨ੍ਹਾਂ ਦੋਹਾਂ ਅਧਿਕਾਰੀਆਂ ਨੂੰ ਛੱਡ ਦਿੱਤਾ ਸੀ। ਭਾਰਤੀ ਹਾਈ ਕਮਿਸ਼ਨ ਦੇ ਦੋਹਾਂ ਅਧਿਕਾਰੀਆਂ ਪਾਲ ਸਿਲਵਾਦੇਸ ਅਤੇ ਦਿਮੂ ਬ੍ਰਹਮਾ ਨੇ ਦੱਸਿਆ ਕਿ 12 ਘੰਟਿਆਂ ਦੀ ਹਿਰਾਸਤ 'ਚ ਪਾਕਿਸਤਾਨ ਦੀ ਪੁਲਿਸ ਨੇ ਉਨ੍ਹਾਂ ਨਾਲ ਕਿੰਨੀ ਦਰਿੰਦਗੀ ਦਿਖਾਈ ਹੈ।

5 Top news this week ਪੜ੍ਹੋ ,ਇਸ ਹਫ਼ਤੇ ਦੀਆਂ 5 ਵੱਡੀਆਂ ਖ਼ਬਰਾਂ

ਪੜ੍ਹੋ : ਪ੍ਰਾਈਵੇਟ ਸਕੂਲਾਂ ਵੱਲੋਂ ਕੋਲੋਂ ਫ਼ੀਸਾਂ ਲੈਣ ਨਾਲ ਸਬੰਧਿਤ ਖ਼ਬਰ

ਪੰਜਾਬ ਵਿੱਚ ਪ੍ਰਾਈਵੇਟ ਸਕੂਲਾਂ ਵੱਲੋਂ ਬੱਚਿਆਂ ਕੋਲੋਂ ਫ਼ੀਸਾਂ ਲੈਣ ਦਾ ਮਾਮਲਾ ਇਸ ਵਾਲੇ ਖੂਬ ਭਖਿਆ ਹੋਇਆ ਹੈ। ਇਸ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਵੀ ਸੁਣਵਾਈ ਚੱਲ ਰਹੀ ਸੀ। ਹਾਈਕੋਰਟ ਨੇ ਸ਼ੁੱਕਰਵਾਰ ਨੂੰ ਸਕੂਲ ਫ਼ੀਸਾਂ ਦੇ ਮਾਮਲੇ 'ਚ ਫ਼ੈਸਲਾ ਰਾਖਵਾਂ ਰੱਖ ਲਿਆ ਹੈ। ਬਹਿਸ ਦੌਰਾਨ ਸਕੂਲਾਂ ਨੇ ਕਿਹਾ ਕਿ ਉਹ ਕਿਸੇ ਬੱਚੇ ਨੂੰ ਨਹੀਂ ਕੱਢਣਗੇ ਤੇ ਨਾਲ ਹੀ ਕਿਹਾ ਕਿ ਅਧਿਆਪਕ ਸਟਾਫ਼ ਦੀਆਂ ਤਨਖ਼ਾਹਾਂ ਤੋਂ ਇਲਾਵਾ ਟੈਕਸ ਅਦਾਇਗੀ ਜਿੰਨੀਆਂ ਫ਼ੀਸਾਂ ਵਸੂਲਣ ਦੀ ਇਜਾਜ਼ਤ ਦੇ ਦਿੱਤੀ ਜਾਣੀ ਚਾਹੀਦੀ ਹੈ। ਇਸ ਦੌਰਾਨ ਸਰਕਾਰ ਨੇ ਹਲਫਨਾਮੇ ਵਿੱਚ ਕਿਹਾ ਹੈ ਕਿ ਲਾਕਡਾਊਨ ਦੌਰਾਨ ਸਕੂਲ ਬੱਚਿਆਂ ਕੋਲੋਂ ਫ਼ੀਸ ਨਹੀਂ ਲੈ ਸਕਦੇ ਪਰ ਜਦ ਸਭ ਕੁਝ ਠੀਕ ਹੋ ਜਾਵੇਗਾ ਤਾਂ ਉਹ ਫ਼ੀਸ ਲੈ ਸਕਦੇ ਹਨ।

5 Top news this week ਪੜ੍ਹੋ ,ਇਸ ਹਫ਼ਤੇ ਦੀਆਂ 5 ਵੱਡੀਆਂ ਖ਼ਬਰਾਂ

-PTCNews

Related Post