5G ਸਮਾਰਟਫੋਨ ਲਾਂਚ ਕਰੇਗਾ One Plus, ਜਾਣੋ, ਕੀ ਹੋਣਗੇ ਇਸਦੇ ਖਾਸ ਫੀਚਰਜ਼ !

By  Jashan A April 15th 2019 05:49 PM -- Updated: April 15th 2019 05:51 PM

5G ਸਮਾਰਟਫੋਨ ਲਾਂਚ ਕਰੇਗਾ One Plus, ਜਾਣੋ, ਕੀ ਹੋਣਗੇ ਇਸਦੇ ਖਾਸ ਫੀਚਰਜ਼ !,ਜੇਕਰ ਤੁਸੀਂ ਵੀ ਸਮਾਰਟ ਫੋਨ ਲੈਣ ਬਾਰੇ ਸੋਚ ਰਹੇ ਹੋ ਤਾਂ ਤੁਹਾਡੇ ਲਈ ਇਹ ਵੱਡੀ ਖਬਰ ਹੈ। ਦਰਅਸਲ ਚੀਨ ਸਮਾਰਟਫੋਨ ਮੇਕਰ ਵਨਪਲਸ ਇਨ੍ਹੀ ਦਿਨੀਂ ਆਪਣੇ ਨਵੇਂ ਸਮਾਰਟਫੋਨ ਲਾਂਚ ਕਰਨ ਜਾ ਰਿਹਾ ਹੈ। ਜੋ 7 ਸੀਰੀਜ਼ ਦੇ ਸਮਾਰਟਫੋਨ ਹਨ।

one plus 5G ਸਮਾਰਟਫੋਨ ਲਾਂਚ ਕਰੇਗਾ One Plus, ਜਾਣੋ, ਕੀ ਹੋਣਗੇ ਇਸਦੇ ਖਾਸ ਫੀਚਰਜ਼ !

ਵਨਪਲਸ 7 ਸੀਰੀਜ਼ ਦੇ ਸਮਾਰਟਫੋਨ ਦਾ ਲਾਂਚ 14 ਮਈ,2019 ਨੂੰ ਸ਼ੇਡਿਊਲ ਹੋ ਸਕਦਾ ਹੈ।ਇਸ ਤੋਂ ਪਹਿਲਾਂ ਆਈਆਂ ਕੁਝ ਰਿਪੋਰਟਾਂ ਵਿੱਚ ਵੀ ਕਿਹਾ ਗਿਆ ਸੀ ਕਿ ਵਨਪਲਸ 7 ਇਸ ਸਾਲ ਮਈ ਨੂੰ ਲਾਂਚ ਹੋ ਸਕਦਾ ਹੈ। ਹੁਣ ਲੀਕ ਹੋਈ ਲਾਂਚ ਡੇਟ ਵੀ ਇਸ ਗੱਲ ਨੂੰ ਪੱਕਾ ਕਰ ਰਹੀ ਹੈ। ਹਾਲਾਂਕਿ ਇਸ ਬਾਰੇ ਵਨਪਲਸ ਵਲੋਂ ਕੋਈ ਆਧਿਕਾਰਕ ਜਾਣਕਾਰੀ ਨਹੀਂ ਦਿੱਤੀ ਗਈ ਹੈ।

ਹੋਰ ਪੜ੍ਹੋ:ਅਮਰੀਕਾ ‘ਚ ਪੱਕੇ ਹੋਣ ਦੇ ਚਾਹਵਾਨਾਂ ਲਈ ਅਹਿਮ ਖਬਰ, ਐਚ1ਬੀ ਵੀਜ਼ਾ ਦੀ ਜਗ੍ਹਾ ਕਰੋ ਇਹ!

one plus 5G ਸਮਾਰਟਫੋਨ ਲਾਂਚ ਕਰੇਗਾ One Plus, ਜਾਣੋ, ਕੀ ਹੋਣਗੇ ਇਸਦੇ ਖਾਸ ਫੀਚਰਜ਼ !

ਵਨਪਲਸ ਅਗਲੇ ਫਲੈਗਸ਼ਿਪ ਦੇ ਨਾਲ 3 ਮਾਡਲਾਂ ਦੇ ਲਾਂਚ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ । ਕੰਪਨੀ ਵਲੋਂ OnePlus 7 , OnePlus 7 Pro OnePlus 7pro 5G ਸਮਾਰਟਫੋਨ ਲਾਂਚ ਕੀਤੇ ਜਾ ਸਕਦੇ ਹਨ।

one plus 5G ਸਮਾਰਟਫੋਨ ਲਾਂਚ ਕਰੇਗਾ One Plus, ਜਾਣੋ, ਕੀ ਹੋਣਗੇ ਇਸਦੇ ਖਾਸ ਫੀਚਰਜ਼ !

ਦੱਸਿਆ ਜਾ ਰਿਹਾ ਹੈ ਕਿ ਫੋਨ 'ਚ ਸਨੈਪਡਰਾਗਨ 855 ਪ੍ਰੋਸੈਸਰ ਦਿੱਤਾ ਜਾ ਸਕਦਾ ਹੈ। ਕੰਪਨੀ ਨੇ ਇਹ ਵੀ ਕਿਹਾ ਹੈ ਕਿ ਫੋਨ 'ਚ ਤਿੰਨ ਕੈਮਰੇ ਦਿੱਤੇ ਜਾਣਗੇ। ਜਿਸ ਵਿਚੋਂ ਇੱਕ ਕੈਮਰਾ 48 ਮੈਗਾਪਿਕਸਲ ਦਾ ਹੋਵੇਗਾ। ਸਮਾਰਟਫੋਨ ਨਾਚਲੇਸ ਡਿਸਪਲੇਅ ਦੇ ਨਾਲ ਆਵੇਗਾ।ਫੋਨ 'ਚ 12GB ਤੱਕ ਦੀ ਰੈਮ ਅਤੇ 256GB ਤੱਕ ਦਾ ਸਟੋਰੇਜ ਹੋ ਸਕਦਾ ਹੈ। ਇਸ ਸਮਾਰਟਫੋਨ 'ਚ 44W ਰੈਪ ਚਾਰਜਿੰਗ ਦੇ ਨਾਲ 4,000 mAh ਦੀ ਬੈਟਰੀ ਹੋ ਸਕਦੀ ਹੈ।

-PTC News

Related Post