5G ਅੱਪਡੇਟ: ਇਨ੍ਹਾਂ ਸ਼ਹਿਰਾਂ 'ਚ ਜਲਦ ਕਾਰਜਸ਼ੀਲ ਹੋਣਗੀਆਂ 5G ਸੇਵਾਵਾਂ

By  Jasmeet Singh August 23rd 2022 10:25 PM

ਨਵੀਂ ਦਿੱਲੀ, 23 ਅਗਸਤ: ਭਾਰਤ ਵਿੱਚ 5G ਸੇਵਾਵਾਂ ਛੇਤੀ ਹੀ ਚਾਲੂ ਹੋਣ ਦੀ ਸੰਭਾਵਨਾ ਹੈ। ਤਾਜ਼ਾ ਰਿਪੋਰਟਾਂ ਦੇ ਅਨੁਸਾਰ, ਭਾਰਤ ਸਰਕਾਰ 29 ਸਤੰਬਰ 2022 ਨੂੰ ਇੰਡੀਆ ਮੋਬਾਈਲ ਕਾਂਗਰਸ (IMC) ਦੇ ਉਦਘਾਟਨ ਮੌਕੇ ਅਧਿਕਾਰਤ ਤੌਰ 'ਤੇ 5G ਲਾਂਚ ਕਰੇਗੀ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਸੁਤੰਤਰਤਾ ਦਿਵਸ ਦੇ ਭਾਸ਼ਣ ਵਿੱਚ ਕਿਹਾ ਸੀ ਕਿ ਭਾਰਤ ਵਿੱਚ 5G ਜਲਦੀ ਹੀ ਲਾਂਚ ਹੋਵੇਗਾ ਅਤੇ ਇਸਦੀ ਸਪੀਡ 4G ਨੈੱਟਵਰਕ ਨਾਲੋਂ 10 ਗੁਣਾ ਤੇਜ਼ ਹੋਵੇਗੀ।

modi5g2

ਨਵੀਨਤਮ ਅਪਡੇਟਸ ਦੇ ਅਨੁਸਾਰ 5G ਸੇਵਾਵਾਂ ਨੂੰ ਪੜਾਅਵਾਰ ਤਰੀਕੇ ਨਾਲ ਲਾਗੂ ਕੀਤਾ ਜਾਵੇਗਾ ਅਤੇ ਪਹਿਲੇ ਪੜਾਅ ਦੌਰਾਨ ਸਿਰਫ 13 ਚੁਣੇ ਹੋਏ ਸ਼ਹਿਰਾਂ ਵਿੱਚ ਤੇਜ਼ ਰਫਤਾਰ 5G ਇੰਟਰਨੈਟ ਸੇਵਾਵਾਂ ਪ੍ਰਾਪਤ ਹੋਣਗੀਆਂ।

ਇਨ੍ਹਾਂ ਸ਼ਹਿਰਾਂ 'ਚ ਜਲਦ ਕਾਰਜਸ਼ੀਲ ਹੋਣਗੀਆਂ 5G ਸੇਵਾਵਾਂ

  • ਅਹਿਮਦਾਬਾਦ
  • ਬੈਂਗਲੁਰੂ
  • ਚੰਡੀਗੜ੍ਹ
  • ਚੇਨਈ
  • ਦਿੱਲੀ
  • ਗਾਂਧੀਨਗਰ
  • ਗੁਰੂਗ੍ਰਾਮ
  • ਹੈਦਰਾਬਾਦ
  • ਜਾਮਨਗਰ
  • ਕੋਲਕਾਤਾ
  • ਲਖਨਊ
  • ਮੁੰਬਈ
  • ਪੁਣੇ

ਸੂਚਨਾ ਤਕਨਾਲੋਜੀ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਵੀ ਸਾਰੇ ਦੂਰਸੰਚਾਰ ਸੇਵਾ ਪ੍ਰਦਾਤਾਵਾਂ ਨੂੰ ਭਾਰਤ ਵਿੱਚ 5G ਸੇਵਾਵਾਂ ਸ਼ੁਰੂ ਕਰਨ ਦੀ ਤਿਆਰੀ ਕਰਨ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਸਪੈਕਟਰਮ ਅਸਾਈਨਮੈਂਟ ਲੈਟਰ ਜਾਰੀ ਕਰ ਦਿੱਤਾ ਗਿਆ ਹੈ।

-PTC News

Related Post