ਓਲਡ ਏਜ਼ ਹੋਮ 'ਚ ਬਜ਼ੁਰਗ ਜੋੜੇ ਨੇ ਰਚਾਇਆ ਅਨੋਖਾ ਵਿਆਹ, ਪੜ੍ਹੋ ਖ਼ਬਰ

By  Jashan A December 29th 2019 05:59 PM

ਓਲਡ ਏਜ਼ ਹੋਮ 'ਚ ਬਜ਼ੁਰਗ ਜੋੜੇ ਨੇ ਰਚਾਇਆ ਅਨੋਖਾ ਵਿਆਹ, ਪੜ੍ਹੋ ਖ਼ਬਰ,ਨਵੀਂ ਦਿੱਲੀ: ਕੇਰਲ 'ਚ ਇੱਕ ਬਜ਼ੁਰਗ ਜੋੜੇ ਨੇ ਵਿਆਹ ਰਚਾ ਰੋਮਾਂਸ ਦੀ ਦੁਨੀਆ 'ਚ ਇੱਕ ਨਵੀਂ ਮਿਸਾਲ ਪੇਸ਼ ਕਰ ਦਿੱਤੀ ਹੈ। ਦਰਅਸਲ, 67 ਸਾਲ ਦੇ ਕੋਚਨਿਯਾਨ ਮੈਨਨ ਤੇ 65 ਸਾਲ ਦੀ ਲਕਸ਼ਮੀ ਅੰਮਲ ਨੇ ਬੀਤੇ ਦਿਨ ਤ੍ਰਿਸੂਰ ਜ਼ਿਲ੍ਹੇ ਦੇ ਰਾਮਵਰਮਪੁਰਮ 'ਚ ਸਥਿਤ ਸਰਕਾਰੀ ਓਲਡ ਏਜ਼ ਹੋਮ 'ਚ ਵਿਆਹ ਰਚਾਇਆ ਹੈ।ਇਸ ਜੋੜੀ ਦੀਆਂ ਫੋਟੋਆਂ ਸ਼ੋਸ਼ਲ ਮੀਡਿਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ ਤੇ ਲੋਕ ਇਸ ਵਿਲੱਖਣ ਜੋੜੀ ਨੂੰ ਬੜੀ ਨੀਝ ਨਾਲ ਦੇਖ ਰਹੇ ਹਨ।

ਲਕਸ਼ਮੀ 30 ਸਾਲਾਂ ਤੋਂ ਇੱਕ ਦੂਜੇ ਨੂੰ ਜਾਣਦੇ ਸਨ ਤੇ ਉਹਨਾਂ ਦੀ ਦੋਸਤੀ ਪਿਆਰ 'ਚ ਬਦਲ ਗਈ। ਮੈਨਨ ਪਹਿਲਾਂ ਲਕਸ਼ਮੀ ਦੇ ਪਤੀ ਦੇ ਸਹਾਇਕ ਰਹੇ ਸਨ।

ਹੋਰ ਪੜ੍ਹੋ: ਵਟਸਐਪ ਗਰੁੱਪ ‘ਚੋਂ ਰੀਮੂਵ ਕਰਨ 'ਤੇ ਨੌਜਵਾਨ ਨੇ ਐਡਮਿਨ 'ਤੇ ਤੇਜ਼ਧਾਰ ਹਥਿਆਰ ਨਾਲ ਕੀਤਾ ਕਾਤਲਾਨਾ ਹਮਲਾ

https://twitter.com/ANI/status/1211154503778492416?s=20

ਲਕਸ਼ਮੀ ਦੇ ਪਤੀ ਦੀ 21 ਸਾਲਾਂ ਪਹਿਲਾਂ ਮੌਤ ਹੋ ਗਈ ਸੀ ਤੇ ਉਹ ਆਪਣੇ ਰਿਸ਼ਤੇਦਾਰਾਂ ਨਾਲ ਰਹਿਣ ਲੱਗ ਗਈ ਸੀ। 2 ਸਾਲ ਪਹਿਲਾਂ ਲਕਸ਼ਮੀ ਓਲਡ ਏਜ਼ ਹੋਮ 'ਆਈ ਸੀ ਤੇ ਮੈਨਨ ਵੀ 2 ਮਹੀਨੇ ਪਹਿਲਾਂ ਓਲਡ ਏਜ਼ ਹੋਮ 'ਚ ਸ਼ਿਫਟ ਹੋਏ ਸਨ।

ਆਪਣੇ ਵਿਆਹ ਦੇ ਸਮੇਂ ਲਕਸ਼ਮੀ ਨੇ ਲਾਲ ਰੰਗ ਦੀ ਸਿਲਕ ਦੇ ਸਾੜੀ ਨਾਲ ਸੋਨੇ ਦੇ ਗਹਿਣੇ ਤੇ ਚਮੇਲੀ ਦੇ ਫੁੱਲਾਂ ਵਾਲਾ ਗਜਰਾ ਪਾਇਆ ਸੀ ਤੇ ਮੈਨਨ ਨੇ ਰਿਵਾਇਤ ਅਨੁਸਾਰ ਸਫ਼ੇਦ ਪੈਂਟ ਤੇ ਸ਼ਰਟ ਪਾਈ ਸੀ, ਵਿਆਹ ਮੌਕੇ ਮੌਜੂਦ ਲੋਕ ਦੋਵਾਂ ਦੀ ਜਿੰਦਾ ਦਿਲੀ ਨੂੰ ਦਾਦ ਦੇ ਰਹੇ ਸਨ।

-PTC News

Related Post