ਰੱਬ ਦਾ ਰੇਡੀਓ, ਕੰਗਣਾ ਰਣੌਤ, ਬੀ ਪ੍ਰਾਕ ਦੇ ਨਾਮ ਰਿਹਾ ਨੈਸ਼ਨਲ ਫਿਲਮ ਅਵਾਰਡ

By  Jagroop Kaur March 22nd 2021 07:25 PM -- Updated: March 22nd 2021 07:26 PM

ਸੋਮਵਾਰ ਨੂੰ 67 ਵੇਂ ਰਾਸ਼ਟਰੀ ਫਿਲਮ ਅਵਾਰਡ ਸਮਾਰੋਹ ਦਾ ਆਯੋਜਨ ਹੋਇਆ |ਪੰਜਾਬੀ ਫਿਲਮ ਇੰਡਸਟਰੀ ਲਈ ਅੱਜ ਇਸ ਫ਼ਿਲਮ ਲਈ ਬੇਹੱਦ ਖ਼ਾਸ ਦਿਨ ਹੈ ਕਿਉਂਕਿ ਅੱਜ ‘ਰੱਬ ਦਾ ਰੇਡੀਓ 2’ ਨੂੰ 67ਵੇਂ ਨੈਸ਼ਨਲ ਐਵਾਰਡਸ ’ਚ ਬੈਸਟ ਪੰਜਾਬੀ ਫ਼ਿਲਮ ਦੇ ਖਿਤਾਬ ਨਾਲ ਨਿਵਾਜਿਆ ਗਿਆ ਹੈ। ਨੈਸ਼ਨਲ ਐਵਾਰਡਸ ਦੀ ਕੁਝ ਘੰਟੇ ਪਹਿਲਾਂ ਹੀ ਇਕ ਲਿਸਟ ਸਾਹਮਣੇ ਆਈ ਹੈ।67th national award

67th national awardREAD More : 67th National Film Awards: Kangana Ranaut, B Praak win top honours

ਉਥੇ ਹੀ 67ਵੇਂ ਨੈਸ਼ਨਲ ਐਵਾਰਡਸ ਦੇ ਐਲਾਨ ਦੇ ਨਾਲ ਹੀ ਕੰਗਨਾ ਰਣੌਤ ਨੂੰ ਉਸ ਦੇ ਜਨਮਦਿਨ ਤੋਂ ਠੀਕ ਇਕ ਦਿਨ ਪਹਿਲਾਂ ਤੋਹਫ਼ਾ ਮਿਲ ਗਿਆ ਹੈ। ਕੰਗਨਾ ਰਣੌਤ ਨੂੰ ‘ਮਣੀਕਰਣਿਕਾ’ ਤੇ ‘ਪੰਗਾ’ ਫ਼ਿਲਮ ਲਈ ਬੈਸਟ ਐਕਟ੍ਰੈੱਸ ਦਾ ਨੈਸ਼ਨਲ ਐਵਾਰਡ ਮਿਲਿਆ ਹੈ, ਜਦਕਿ ਮਨੋਜ ਬਾਜਪਾਈ ਨੂੰ ਉਸ ਦੀ ਫ਼ਿਲਮ ‘ਭੋਂਸਲੇ’ ਤੇ ਧਾਨੁਸ਼ ਨੂੰ ‘ਅਸੁਰਨ’ ਲਈ ਸਾਂਝੇ ਤੌਰ ’ਤੇ ਬੈਸਟ ਐਕਟਰ ਦਾ ਐਵਾਰਡ ਮਿਲਿਆ ਹੈ।

The 67th National Film Awards have been announced for the year 2019. Kangana Ranaut, Manoj Bajpayee and B Praak bagged top honours.

Also Read | Sonu Sood gets emotional after SpiceJet features actor on aircraft

ਅਦਾਕਾਰ ਮਨੋਜ ਬਾਜਪਾਈ ਨੂੰ ਭੋਂਸਲੇ ਫਿਲਮ ਲਈ ਸਰਬੋਤਮ ਅਦਾਕਾਰ ਦਾ ਪੁਰਸਕਾਰ ਦਿੱਤਾ ਗਿਆ। ਸੁਸ਼ਾਂਤ ਸਿੰਘ ਰਾਜਪੂਤ ਦੀ ਫਿਲਮ ਛਿਛੋਰੇ ਨੇ ਸਰਬੋਤਮ ਫਿਲਮ ਦੀ ਸ਼੍ਰੇਣੀ ਵਿਚ ਜਿੱਤ ਪ੍ਰਾਪਤ ਕੀਤੀ। ਇਸ ਸੂਚੀ ਵਿੱਚ ਹੋਰ ਸਿਤਾਰਿਆਂ ਦੇ ਨਾਮ ਵੀ ਸ਼ਾਮਲ ਹਨ।67th National Film Awards: Sushant Singh Rajput's Chhichhore Wins Best Hindi  Film

ਇਸ ਦੇ ਨਾਲ ਹੀ ਬੈਸਟ ਫੀਚਰ ਫ਼ਿਲਮ (ਹਿੰਦੀ) ਦਾ ਐਵਾਰਡ ਸੁਸ਼ਾਂਤ ਸਿੰਘ ਰਾਜਪੂਤ ਦੀ ਸਿਨੇਮਾਘਰਾਂ ’ਚ ਰਿਲੀਜ਼ ਹੋਈ ਆਖਰੀ ਫ਼ਿਲਮ ‘ਛਿਛੋਰੇ’ ਨੂੰ ਮਿਲਿਆ ਹੈ। ਨਿਰਦੇਸ਼ਕ ਨਿਤੇਸ਼ ਤਿਵਾਰੀ ਦੀ ਇਸ ਫ਼ਿਲਮ ਨੂੰ ਦਰਸ਼ਕਾਂ ਦਾ ਖੂਬ ਪਿਆਰ ਮਿਲਿਆ ਸੀ। ਨਾਨ ਫੀਚਰ ਫ਼ਿਲਮ ਕੈਟਾਗਰੀ ’ਚ ਸਰਵਸ੍ਰੇਸ਼ਠ ਫ਼ਿਲਮ ਦਾ ਐਵਾਰਡ ਹਿੰਦੀ ਭਾਸ਼ਾ ਦੀ ਫ਼ਿਲਮ ‘ਐਨ ਇੰਜੀਨੀਅਰਡ ਡ੍ਰੀਮ’ ਨੂੰ ਮਿਲਿਆ ਹੈ।

67th Nationwide Movie Awards: Late Sushant Singh Rajput's Chhichhore Wins  Greatest Hindi Movie Award - Filmy Tantrik

ਇਸ ਦਾ ਨਿਰਦੇਸ਼ਨ ਹੇਮੰਤ ਗਾਬਾ ਨੇ ਕੀਤਾ ਹੈ। ਸਪੈਸ਼ਲ ਮੈਂਸ਼ਨ ਐਵਾਰਡ ਚਾਰ ਫ਼ਿਲਮਾਂ ‘ਬਿਰਿਆਨੀ’, ‘ਜੋਨਾ ਕੀ ਪੋਰਬਾ’ (ਆਸਮੀਆ), ‘ਲਤਾ ਭਗਵਾਨ ਕਰੇ’ (ਮਰਾਠੀ) ਤੇ ‘ਪਿਕਾਸੋ’ (ਮਰਾਠੀ) ਨੂੰ ਮਿਲਿਆ ਹੈ।

Click here to follow PTC News on Twitter.

Related Post