8 ਸਾਲ ਬਾਅਦ ਵੱਡੇ ਪਰਦੇ 'ਤੇ ਵਾਪਸੀ ਕਰ ਰਹੀ ਸੁਸ਼ਮਿਤਾ, ਪਰ ਇਹ ਹੈ ਖਾਸ ਗੱਲ!

By  Joshi January 30th 2018 03:51 PM -- Updated: January 30th 2018 03:52 PM

8 ਸਾਲ ਬਾਅਦ ਵੱਡੇ ਪਰਦੇ 'ਤੇ ਵਾਪਸੀ ਕਰ ਰਹੀ ਸੁਸ਼ਮਿਤਾ, ਪਰ ਇਹ ਹੈ ਖਾਸ ਗੱਲ!: ਸੁਸ਼ਮਿਤਾ ਸੇਨ ਦੇ ਚਾਹੁਣ ਵਾਲਿਆਂ ਲਈ ਖੁਸ਼ਖਬਰੀ ਹੈ ਕਿਉਂਕਿ ਜਲਦ ਹੀ ਉਹਨਾਂ ਦੀ ਪਸੰਦੀਦਾ ਅਭਿਨੇਤਰੀ ਵੱਡੇ ਪਰਦੇ 'ਤੇ ਵਾਪਸੀ ਕਰਨ ਵਾਲੀ ਹੈ। ਇਸ ਤੋਂ ਪਹਿਲਾਂ ਉਹਨਾਂ ਨੇ 2010 'ਚ ਫ਼ਿਲਮ 'ਨੋ ਪ੍ਰੋਬਲਮ' 'ਚ ਆਪਣੀ ਅਦਾਕਾਰੀ ਦੇ ਜਲਬਵੇ ਬਿਖੇਰੇ ਸਨ।

8 ਸਾਲ ਬਾਅਦ ਵੱਡੇ ਪਰਦੇ 'ਤੇ ਵਾਪਸੀ ਕਰ ਰਹੀ ਸੁਸ਼ਮਿਤਾ, ਪਰ ਇਹ ਹੈ ਖਾਸ ਗੱਲ!ਆਪਣੀ ਛੋਟੀ ਬੇਟੀ ਅਲੀਸ਼ਾ ਦੇ ਨਾਲ ਇੱਕ ਸਮਾਰੋਹ 'ਚ ਸ਼ਮੂਲੀਅਤ ਦੌਰਾਨ ਉਹਨਾਂ ਤੋਂ ਪੁੱਛੇ ਗਏ ਇੱਕ ਸਵਾਲ ਦੇ ਜਵਾਬ 'ਚ ਸੇਨ ਨੇ ਕਿਹਾ ਕਿ ਉਹ ਪਿਛਲੇ ਕੁਝ ਸਮੇਂ ਤੋਂ ਸਕ੍ਰਿਪਟਸ ਦੇਖ ਰਹੀ ਹੈ ਅਤੇ ਜਲਦ ਹੀ ਵੱਡੇ ਪਰਦੇ 'ਤੇ ਵਾਪਸੀ ਕਰ ਸਕਦੀ ਹੈ।ਉਹਨਾਂ ਕਿਹਾ ਕਿ ਮੈਂ ਵਾਪਸੀ ਲਈ ਤਿਆਰ ਹਾਂ ਪਰ ਮੇਰੀ ਪਸੰਦ ਦੀ ਸਕ੍ਰਿਪਟ ਤਿਆਰ ਹੈ ਕਿ ਨਹੀਂ ਇਸਦੀ ਭਾਲ ਜਾਰੀ ਹੈ।

ਦੱਸ ਦੇਈਏ ਕਿ ਸੁਸ਼ਮਿਤਾ ਪਿਛਲੇ 7 ਸਾਲ ਤੋਂ ਪਰਦੇ ਤੋਂ ਦੂਰ ਰਹੀ ਹੈ ਅਤੇ ਇੱਕ ਧਮਾਕੇਦਾਰ ਵਾਪਸੀ ਦੀ ਤਿਆਰੀ 'ਚ ਹੈ।

8 ਸਾਲ ਬਾਅਦ ਵੱਡੇ ਪਰਦੇ 'ਤੇ ਵਾਪਸੀ ਕਰ ਰਹੀ ਸੁਸ਼ਮਿਤਾ, ਪਰ ਇਹ ਹੈ ਖਾਸ ਗੱਲ!ਫਿਲਮਾਂ ਤੋਂ ਇਲਾਵਾ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਸੁਸ਼ਮਿਤਾ ਕਾਫੀ ਚਰਚਾ 'ਚ ਰਹੀ ਸੀ। ਉਸਨੇ 42 ਸਾਲ ਦੀ ਉਮਰ 'ਚ ਆਪਣੇ ਬੁਆਏਫ੍ਰੈਂਡ ਰਿਤਿਕ ਭਸੀਨ ਨਾਲ ਬ੍ਰੇਕਅੱਪ ਕਰ ਲਿਆ ਸੀ।

—PTC News

Related Post