ਕੋਰੋਨਾ ਤੋਂ ਬਾਅਦ ਇਸ ਬਿਮਾਰੀ ਨੇ ਅਮਰੀਕਾ 'ਚ ਦਿੱਤੀ ਦਸਤਕ, ਬੱਚੇ ਦੇ ਅੰਦਰ ਮਿਲਿਆ ਘਾਤਕ ਕੀੜਾ 

By  Shanker Badra September 27th 2020 04:21 PM

ਕੋਰੋਨਾ ਤੋਂ ਬਾਅਦ ਇਸ ਬਿਮਾਰੀ ਨੇ ਅਮਰੀਕਾ 'ਚ ਦਿੱਤੀ ਦਸਤਕ, ਬੱਚੇ ਦੇ ਅੰਦਰ ਮਿਲਿਆ ਘਾਤਕ ਕੀੜਾ:ਵਾਸ਼ਿੰਗਟਨ : ਇਕ ਪਾਸੇ ਪੂਰੀ ਦੁਨੀਆਂ ਕੋਰੋਨਾ ਮਹਾਮਾਰੀ ਨਾਲ ਜੂਝ ਰਹੀ ਹੈ।  ਉਥੇ ਹੀ ਹੁਣ ਅਮਰੀਕਾ ਦੇ ਵਿਚ ਇਕ ਅਜਿਹਾ ਵਾਇਰਸ ਸਾਹਮਣੇ ਆਇਆ ਹੈ ਜੋ ਕਿ ਇਨਸਾਨੀ ਦਿਮਾਗ ਨੂੰ ਖਾ ਜਾਂਦਾ ਹੈ। ਅਮਰੀਕਾ ਦੇ ਟੈਕਸਾਸ ਸੂਬੇ ਦੇ ਦੱਖਣ-ਪੂਰਬ ਹਿੱਸੇ ਵਿਚ ਵਾਟਰ ਸਪਲਾਈ ਦੌਰਾਨ ਅਮੀਬਾ ਪਾਏ ਜਾਣ ਦੇ ਬਾਅਦ 8 ਸ਼ਹਿਰਾਂ ਦੇ ਵਸਨੀਕਾਂ ਨੂੰ ਐਲਰਟ ਜਾਰੀ ਕਰ ਦਿੱਤਾ ਗਿਆ ਹੈ। ਇਹ ਅਮੀਬਾ ਦਿਮਾਗ ਖਾਣ ਵਾਲਾ ਹੈ। ਟੈਕਸਾਸ ਪ੍ਰਸ਼ਾਸਨ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਸਾਰੇ ਸਾਵਧਾਨ ਰਹਿਣ ਨਹੀਂ ਤਾਂ ਇਹ ਤਬਾਹੀ ਲਿਆ ਸਕਦਾ ਹੈ।

ਕੋਰੋਨਾ ਤੋਂ ਬਾਅਦ ਇਸ ਬਿਮਾਰੀ ਨੇ ਅਮਰੀਕਾ 'ਚ ਦਿੱਤੀ ਦਸਤਕ, ਬੱਚੇ ਦੇ ਅੰਦਰ ਮਿਲਿਆ ਘਾਤਕ ਕੀੜਾ

ਟੈਕਸਾਸ ਕਮਿਸ਼ਨ ਨੇ ਵਾਟਰ ਐ਼ਡਵਾਇਜ਼ਰੀ ਜਾਰੀ ਕਰਕੇ ਇੱਥੋਂ ਦੇ ਵਸਨੀਕਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਪਾਣੀ ਦੀ ਸਪਲਾਈ ਵਿਚ ਨਾਇਗੇਲੇਰੀਆ ਫਾਉਲੇਰੀ ਮਤਲਬ ਦਿਮਾਗ ਖਾਣ ਵਾਲਾ ਅਮੀਬਾ ਮੌਜੂਦ ਹੈ, ਇਸ ਲਈ ਲੋਕ ਇਸ ਦੀ ਵਰਤੋਂ ਤੁਰੰਤ ਬੰਦ ਕਰ ਦੇਣ। ਐਡਵਾਇਜ਼ਰੀ ਵਿਚ ਕਿਹਾ ਗਿਆ ਹੈ ਕਿ ਟੈਕਸਾਸ ਕਮਿਸ਼ਨ ਵਾਤਾਵਰਨ ਗੁਣਵੱਤਾ ਨੂੰ ਧਿਆਨ ਵਿਚ ਰੱਖਦੇ ਹੋਏ ਬ੍ਰਾਜੋਸਪੋਰਟ ਵਾਟਰ ਅਥਾਰਿਟੀ ਦੇ ਨਾਲ ਮਿਲ ਕੇ ਜਲਦੀ ਤੋਂ ਜਲਦੀ ਪਾਣੀ ਦੀ ਮੌਜੂਦਾ ਸਮੱਸਿਆ ਨੂੰ ਹੱਲ ਕਰਨ ਵਿਚ ਜੁਟਿਆ ਹੈ।

ਕੋਰੋਨਾ ਤੋਂ ਬਾਅਦ ਇਸ ਬਿਮਾਰੀ ਨੇ ਅਮਰੀਕਾ 'ਚ ਦਿੱਤੀ ਦਸਤਕ, ਬੱਚੇ ਦੇ ਅੰਦਰ ਮਿਲਿਆ ਘਾਤਕ ਕੀੜਾ

ਸੈਂਟਰ ਫੌਰ ਡਿਜੀਜ਼ ਕੰਟਰੋਲ ਅਤੇ ਪ੍ਰੀਵੈਨਸ਼ਨ ਦੇ ਮੁਤਾਬਕ, ਦਿਮਾਗ ਖਾਣ ਵਾਲਾ ਇਹ ਅਮੀਬਾ ਆਮਤੌਰ 'ਤੇ ਮਿੱਟੀ, ਗਰਮ ਪਾਣੀ ਦੇ ਕੁੰਡ, ਨਦੀ ਅਤੇ ਗਰਮ ਝਰਨਿਆਂ ਵਿਚ ਪਾਏ ਜਾਂਦੇ ਹਨ। ਇਹ ਅਮੀਬਾ ਸਫਾਈ ਦੀ ਕਮੀ ਰੱਖਣ ਵਾਲੇ ਸਵੀਮਿੰਗ ਪੂਲ ਵਿਚ ਵੀ ਮਿਲ ਸਕਦੇ ਹਨ। ਇਹ ਅਮੀਬਾ ਉਦਯੋਗਿਕ ਪਲਾਂਟ ਵਿਚੋਂ ਨਿਕਲਣ ਵਾਲੇ ਗਰਮ ਪਾਣੀ ਵੀ ਪਾਏ ਜਾਂਦੇ ਹਨ। ਦਿਮਾਗ ਖਾਣ ਵਾਲੇ ਕੀੜੇ ਦਾ ਖੁਲਾਸਾ ਉਸ ਵੇਲੇ ਹੋਇਆ, ਜਦੋਂ ਇਕ 6 ਸਾਲਾਂ ਬਚੇ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਬੱਚੇ ਦੇ ਅੰਦਰ ਇਹ ਘਾਤਕ ਅਮੀਬਾ ਪਾਇਆ ਗਿਆ।

ਕੋਰੋਨਾ ਤੋਂ ਬਾਅਦ ਇਸ ਬਿਮਾਰੀ ਨੇ ਅਮਰੀਕਾ 'ਚ ਦਿੱਤੀ ਦਸਤਕ, ਬੱਚੇ ਦੇ ਅੰਦਰ ਮਿਲਿਆ ਘਾਤਕ ਕੀੜਾ

ਪਾਣੀ ਨਾ ਵਰਤਣ ਦੀ ਐਡਵਾਇਜ਼ਰੀ ਲੇਕ ਜੈਕਸਨ, ਫ੍ਰੀਪੋਰਟ, ਐਂਗਲਟਨ, ਬ੍ਰਾਜੀਰੀਆ, ਰਿਚਵੁੱਡ, ਆਇਸਟਰ ਕ੍ਰੀਕ, ਕਲੂਟ ਅਤੇ ਰੋਜ਼ਨਬਰਗ ਇਲਾਕੇ ਲਈ ਜਾਰੀ ਕੀਤੀ ਗਈ ਹੈ। ਟੈਕਸਾਸ ਸੂਬੇ ਦੇ ਡਾਉ ਕੈਮੀਕਲ ਪਲਾਂਟ ਅਤੇ ਕਲੇਮੇਂਸ ਅਤੇ ਵਾਯਨੇ ਸਕੌਟ ਟੈਕਸਾਸ ਡਿਪਾਰਟਮੈਂਟ ਦੇ ਕ੍ਰਿਮੀਨਲ ਜਸਟਿਸ ਵਿਚ ਪਾਣੀ ਦੀ ਗੁਣਵੱਤਾ ਨੂੰ ਸੁਧਾਰਨ ਦੀ ਐਡਵਾਇਜ਼ਰੀ ਜ਼ਾਰੀ ਕੀਤੀ ਗਈ ਹੈ। ਲੇਕ ਜੈਕਸਨ ਇਲਾਕੇ ਵਿਚ ਅਮੀਬਾ ਵਾਲੇ ਪਾਣੀ ਦੀ ਵਰਤੋਂ ਨਾਲ ਆਫਤ ਦੀ ਸੰਭਾਵਨਾ ਜਾਰੀ ਕੀਤੀ ਗਈ ਹੈ। ਸੀਡੀਸੀ ਦਾ ਕਹਿਣਾ ਹੈ ਕਿ Naegleria fowleri ਘਾਤਕ ਹੁੰਦਾ ਹੈ।  ਸਾਲ 2009 ਤੋਂ ਲੈਕੇ 2018 ਤੱਕ ਇਹ ਜੀਵਾਣੂ ਤੋਂ ਗ੍ਰਸਤ ਹੋਣ ਦੇ 34 ਮਾਮਲੇ ਸਾਹਮਣੇ ਆਏ ਸਨ।

-PTCNews

Related Post