9 ਸਾਲ ਤੱਕ ਸਰੀਰਕ ਸਬੰਧ ਨਾ ਬਣਾਉਣ 'ਤੇ ਬੰਬੇ ਹਾਈਕੋਰਟ ਨੇ ਵਿਆਹ ਕੀਤਾ ਰੱਦ

By  Shanker Badra April 30th 2018 09:23 PM

9 ਸਾਲ ਤੱਕ ਸਰੀਰਕ ਸਬੰਧ ਨਾ ਬਣਾਉਣ 'ਤੇ ਬੰਬੇ ਹਾਈਕੋਰਟ ਨੇ ਵਿਆਹ ਕੀਤਾ ਰੱਦ:ਬੰਬੇ ਹਾਈਕੋਰਟ ਨੇ ਵਿਆਹ ਤੋਂ ਬਾਅਦ ਪਤੀ-ਪਤਨੀ ਵਿਚਾਲੇ ਸਰੀਰਕ ਸਬੰਧਾਂ ਨੂੰ ਲੈ ਕੇ ਵੱਡਾ ਫੈਸਲਾ ਦਿੱਤਾ ਹੈ।ਅਦਾਲਤ ਨੇ ਮਹਾਰਾਸ਼ਟਰ ਦੇ ਕੋਲ੍ਹਾਪੁਰ ਦੇ ਜੋੜੇ ਦੀ 9 ਸਾਲ ਤੱਕ ਚੱਲੀ ਕਾਨੂੰਨੀ ਲੜਾਈ ਤੋਂ ਬਾਅਦ ਵਿਆਹ ਰੱਦ ਕਰ ਦਿੱਤਾ ਹੈ।9 years Not Having Physical Relationship Bombay High Court Marriage canceledਦੱਸਿਆ ਜਾਂਦਾ ਹੈ ਕਿ ਦੋਹਾਂ ਨੇ ਇਨ੍ਹਾਂ ਸਾਲਾਂ ਦੌਰਾਨ ਸਰੀਰਕ ਸਬੰਧ ਨਹੀਂ ਬਣਾਏ ਸੀ।ਔਰਤ ਦਾ ਇਲਜ਼ਾਮ ਹੈ ਕਿ ਇੱਕ ਬੰਦੇ ਨੇ ਕਾਗਜ਼ਾਂ ‘ਤੇ ਗਲਤ ਤਰੀਕੇ ਨਾਲ ਹਸਤਾਖਰ ਕਰਵਾ ਕੇ ਵਿਆਹ ਕਰ ਲਿਆ ਸੀ।ਉਹ ਵਿਆਹ ਰੱਦ ਕਰਨਾ ਚਾਹੁੰਦੀ ਸੀ ਪਰ ਪਤੀ ਇਸ ਦਾ ਵਿਰੋਧ ਕਰ ਰਿਹਾ ਸੀ।ਇਹ ਮਾਮਲਾ ਕੋਰਟ ਪਹੁੰਚਾਇਆ।ਬੰਬੇ ਹਾਈਕੋਰਟ ਦੀ ਜਸਟਿਸ ਮ੍ਰਿਦੂਲਾ ਭਾਟਕਰ ਨੇ ਕਿਹਾ ਕਿ ਉਨ੍ਹਾਂ ਨੂੰ ਔਰਤ ਨਾਲ ਧੋਖਾ ਦੇਣ ਦਾ ਕੋਈ ਦਸਤਾਵੇਜ਼ ਨਹੀਂ ਮਿਲਿਆ ਪਰ ਪਤੀ-ਪਤਨੀ ਵਿਚਾਲੇ ਸਰੀਰਕ ਸਬੰਧ ਬਣਾਏ ਜਾਣ ਦੇ ਵੀ ਕੋਈ ਸਬੂਤ ਨਹੀਂ ਮਿਲੇ।ਇਸ ਲਈ ਵਿਆਹ ਖਾਰਜ ਕੀਤਾ ਜਾਂਦਾ ਹੈ।9 years Not Having Physical Relationship Bombay High Court Marriage canceledਇਹ ਮਾਮਲਾ 2009 ਦਾ ਹੈ ਜਦੋਂ 24 ਸਾਲ ਦੇ ਮੁੰਡੇ ਨੇ 21 ਸਾਲ ਦੀ ਕੁੜੀ ਨਾਲ ਵਿਆਹ ਕੀਤਾ ਸੀ।ਔਰਤ ਦੇ ਦਾਅਵਿਆਂ ਮੁਤਾਬਕ ਉਸ ਨਾਲ ਖਾਲੀ ਪੇਜਾਂ ‘ਤੇ ਹਸਤਾਖਰ ਕਰਵਾਏ ਗਏ ਤੇ ਉਸ ਨੇ ਰਜਿਸਟਰਾਰ ਦੇ ਸਾਹਮਣੇ ਵਿਆਹ ਕੀਤਾ।ਉਸ ਨੂੰ ਇਹ ਨਹੀਂ ਪਤਾ ਸੀ ਕਿ ਉਸ ਦਾ ਵਿਆਹ ਹੋ ਰਿਹਾ ਹੈ।9 years Not Having Physical Relationship Bombay High Court Marriage canceledਇਸ ਤੋਂ ਬਾਅਦ ਜਦੋਂ ਔਰਤ ਨੂੰ ਪਤਾ ਲੱਗਿਆ ਕਿ ਉਸ ਦਾ ਵਿਆਹ ਹੋ ਗਿਆ ਹੈ ਤਾਂ ਉਸ ਨੇ ਇਸ ਨੂੰ ਰੱਦ ਕਰਨ ਲਈ ਪਟੀਸ਼ਨ ਦਾਇਰ ਕੀਤੀ ਸੀ।

-PTCNews

Related Post