Fri, Aug 1, 2025
Whatsapp

ਪੀਜ਼ਾ ਅਤੇ ਪਾਸਤਾ ਖਾਣ ਲਈ ਬ੍ਰਿਟੇਨ ਤੋਂ ਇਟਲੀ ਪਹੁੰਚਿਆਂ ਆਦਮੀ, ਸਪਾ ਕਰਵਾਕੇ ਸ਼ਾਮ ਤੱਕ ਆ ਗਿਆ ਵਾਪਿਸ...

Reported by:  PTC News Desk  Edited by:  Shameela Khan -- November 15th 2023 03:41 PM -- Updated: November 15th 2023 03:56 PM
ਪੀਜ਼ਾ ਅਤੇ ਪਾਸਤਾ ਖਾਣ ਲਈ ਬ੍ਰਿਟੇਨ ਤੋਂ ਇਟਲੀ ਪਹੁੰਚਿਆਂ ਆਦਮੀ, ਸਪਾ ਕਰਵਾਕੇ ਸ਼ਾਮ ਤੱਕ ਆ ਗਿਆ ਵਾਪਿਸ...

ਪੀਜ਼ਾ ਅਤੇ ਪਾਸਤਾ ਖਾਣ ਲਈ ਬ੍ਰਿਟੇਨ ਤੋਂ ਇਟਲੀ ਪਹੁੰਚਿਆਂ ਆਦਮੀ, ਸਪਾ ਕਰਵਾਕੇ ਸ਼ਾਮ ਤੱਕ ਆ ਗਿਆ ਵਾਪਿਸ...

Viral news : ਅਮੀਰ ਹੋਣ ਦੀ ਕਲਪਨਾ ਕਰਦੇ ਹੋਏ ਕਈ ਵਾਰ ਲੋਕ ਅਜਿਹੀਆਂ ਗੱਲਾਂ ਕਹਿ ਦਿੰਦੇ ਹਨ ਕਿ ਉਨ੍ਹਾਂ ਦੀ ਇੱਛਾ ਹੁੰਦੀ ਹੈ ਕਿ ਉਹ ਛੋਟੀਆਂ-ਛੋਟੀਆਂ ਗੱਲਾਂ ਲਈ ਵਿਦੇਸ਼ਾਂ ਦੀ ਯਾਤਰਾ ਕਰਨ। ਹਾਲਾਂਕਿ ਅਸਲ ਜ਼ਿੰਦਗੀ ਵਿੱਚ ਅਜਿਹਾ ਨਹੀਂ ਹੁੰਦਾ ਹੈ। ਘੱਟੋ-ਘੱਟ ਕੋਈ ਵੀ ਸਿਰਫ਼ ਪੀਜ਼ਾ ਖਾਣ ਜਾਂ ਨਹਾਉਣ ਲਈ ਹਵਾਈ ਸਫ਼ਰ ਨਹੀਂ ਕਰੇਗਾ। ਅੱਜ ਅਸੀਂ ਤੁਹਾਨੂੰ ਇਕ ਅਜਿਹੇ ਹੀ ਇੱਕ ਵਿਅਕਤੀ ਬਾਰੇ ਦੱਸਾਂਗੇ ਜਿਸ ਨੇ ਅਜਿਹਾ ਕੀਤਾ। ਉਸ ਨੇ ਪੀਜ਼ਾ ਖਾਣ ਅਤੇ ਸਪੈਸ਼ਲ ਸਪਾ ਲੈਣ ਲਈ ਕਿਸੇ ਹੋਰ ਦੇਸ਼ ਦੀ ਟਿਕਟ ਲਈ ਅਤੇ ਫਿਰ ਵਾਪਿਸ ਆ ਗਿਆ। 

ਦੱਸ ਦਈਏ ਕਿ ਯੂਨਾਈਟਿਡ ਕਿੰਗਡਮ ਵਿੱਚ ਰਹਿਣ ਵਾਲੇ ਇੱਕ ਵਿਅਕਤੀ ਨੇ ਇਟਲੀ ਦੇ ਮਿਲਾਨ ਲਈ ਇੱਕ ਫਲਾਈਟ ਸਿਰਫ ਇਸ ਲਈ ਬੁੱਕ ਕੀਤੀ ਕਿਉਂਕਿ ਉਹ ਸਪਾ ਕਰਵਾਉਣਾ ਚਾਹੁੰਦਾ ਸੀ ਅਤੇ ਪੀਜ਼ਾ ਖਾਣਾ ਚਾਹੁੰਦਾ ਸੀ। ਉਸਨੇ ਨੇ ਕਿਹਾ ਕਿ ਉਸ ਦੇ ਫੈਸਲੇ ਨਾਲ ਉਸਨੂੰ ਕੋਈ ਨੁਕਸਾਨ ਨਹੀਂ ਹੋਇਆ। ਇਹ ਵਿਅਕਤੀ ਸਵੇਰੇ ਇਟਲੀ ਪਹੁੰਚਿਆ ਅਤੇ ਸ਼ਾਮ ਤੱਕ ਮਸਤੀ ਕਰਨ ਤੋਂ ਬਾਅਦ ਵਾਪਸ ਆ ਗਿਆ।




ਸ਼ਖ਼ਸ ਨੇ ਖ਼ੁਦ ਇਹ ਕਹਾਣੀ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ। ਉਸ ਨੇ @EttyTweets ਨਾਮ ਦੇ ਟਵਿੱਟਰ ਅਕਾਊਂਟ ਰਾਹੀਂ ਦੱਸਿਆ ਕਿ ਕਿਵੇਂ ਉਹ ਸਿਰਫ 2802 ਰੁਪਏ ਖਰਚ ਕੇ ਇਟਲੀ ਦੇ ਮਿਲਾਨ ਸ਼ਹਿਰ ਪਹੁੰਚਿਆ ਅਤੇ ਪੂਰਾ ਦਿਨ ਮੌਜ-ਮਸਤੀ ਵਿੱਚ ਬਿਤਾਇਆ। ਉੱਥੇ ਜਾਣ ਤੋਂ ਬਾਅਦ ਉਨ੍ਹਾਂ ਨੇ ਸੈਲੂਨ 'ਚ ਜਾ ਕੇ ਆਰਾਮ ਕੀਤਾ ਅਤੇ ਪੂਰਾ ਦਿਨ ਵੱਖ-ਵੱਖ ਸਾਈਟਾਂ ਦੇਖ ਕੇ ਬਿਤਾਇਆ ਅਤੇ ਵਿਸ਼ਵ ਪ੍ਰਸਿੱਧ ਇਟਾਲੀਅਨ ਭੋਜਨ ਵੀ ਖਾਧਾ। ਉਨ੍ਹਾਂ ਨੇ ਟਵਿੱਟਰ 'ਤੇ ਲਿਖਿਆ- '2802 ਰੁਪਏ 'ਚ 05:45 'ਤੇ ਮਿਲਾਨ ਲਈ ਫਲਾਈਟ ਲਈ। ਸਪਾ ਡੇ ਤੋਂ ਬਾਅਦ, ਪਾਸਤਾ, ਪਿਸਤਾ ਪੀਜ਼ਾ, ਜੈਲੇਟੋ, 20.30 ਵਜੇ ਲੰਡਨ ਵਾਪਸ ਆ ਗਿਆ।

ਦਿਲਚਸਪ ਗੱਲ ਇਹ ਹੈ ਕਿ ਆਦਮੀ ਦੀ ਪੋਸਟ ਨੂੰ ਦੇਖ ਕੇ ਲੋਕ ਪੁੱਛਣ ਲੱਗੇ ਕਿ ਉਸ ਨੇ ਆਪਣੇ ਦਿਨ ਦੀ ਯੋਜਨਾ ਕਿਵੇਂ ਬਣਾਈ। ਦੱਸ ਦਈਏ ਇਸ ਤੋਂ ਪਹਿਲਾਂ ਵੀ ਇੱਕ ਔਰਤ ਨੇ ਦੱਸਿਆ ਸੀ ਕਿ ਉਹ ਆਪਣੇ ਦੋਸਤਾਂ ਨਾਲ ਮਿਲਾਨ ਵਿੱਚ ਇੱਕ ਸਪਾ ਵਿੱਚ ਗਈ ਸੀ ਅਤੇ ਅਗਲੇ ਦਿਨ ਬੱਚਿਆਂ ਦੇ ਸਕੂਲ ਜਾਣ ਤੋਂ ਪਹਿਲਾਂ ਵਾਪਸ ਆ ਗਈ ਸੀ। 

- PTC NEWS

Top News view more...

Latest News view more...

PTC NETWORK
PTC NETWORK