ਹੁਣ ਆਧਾਰ ਕਾਰਡ ਲਿੰਕ ਕਰਨਾ ਹੈ ਦੋ ਮਿੰਟਾਂ ਦੇ ਖੇਡ, ਜਾਣੋ ਤਰੀਕਾ!

By  Joshi October 30th 2017 02:02 PM -- Updated: October 30th 2017 02:09 PM

aadhar card link with EPF account: ਆਧਾਰ ਕਾਰਡ ਹੁਣ ਹਰ ਸਰਕਾਰੀ ਕੰਮ ਲਈ ਜ਼ਰੂਰੀ ਹੋ ਗਿਆ ਹੈ ਅਤੇ ਇਸ ਲਈ ਸਰਜਾਰ ਬਾਰ ਬਾਰ ਅਪੀਲ ਵੀ ਜਾਰੀ ਕਰ ਰਹੀ ਹੈ। ਇਸੇ ਦੇ ਚੱਲਦਿਆਂ ਹੀ ਨੌਕਰੀ ਕਰ ਰਹੇ ਕਰਮਚਾਰੀਆਂ ਨੂੰ ਆਪਣਾ ਆਧਾਰ ਨੰਬਰ ਕਰਮਚਾਰੀ ਭਵਿੱਖ ਨਿਧੀ ( ਈਪੀਐੱਫ ) ਖਾਤੇ ਨਾਲ ਵੀ ਲਿੰਕ ਕਰਨਾ ਵੀ ਜ਼ਰੂਰੀ ਹੋ ਗਿਆ ਹੈ।

ਇਸ ਨੂੰ ਲਿੰਕ ਕਰਨ ਨਾਲ ਤੁਹਾਨੂੰ ਹਰ ਛੋਟੀ ਮੋਟੀ ਜਾਣਕਾਰੀ ਲਈ ਸਰਕਾਰੀ ਦਫਤਰਾਂ ਦੇ ਧੱਕੇ ਨਹੀਂ ਖਾਣੇ ਪੈਣਗੇ ਅਤੇ ਪੀਐੱਫ ਅਕਾਊਂਟ ਵੀ ਆਸਾਨੀ ਨਾਲ ਟਰਾਂਸਫਰ ਹੋ ਸਕੇਗਾ।

ਹੁਣ ਆਧਾਰ ਕਾਰਡ ਲਿੰਕ ਕਰਨਾ ਹੈ ਦੋ ਮਿੰਟਾਂ ਦੇ ਖੇਡ, ਜਾਣੋ ਤਰੀਕਾ!ਪਰ ਇਹ ਸਭ ਕਰਨ ਲਈ ਇਹ ਲਾਜ਼ਮੀ ਹੈ ਕਿ ਕਰਮਚਾਰੀ ਆਪਣੇ 12 ਅੰਕਾਂ ਦੇ ਆਧਾਰ ਨੰਬਰ ਨੂੰ ਪੀਐੱਫ ਅਕਾਊਂਟ ਨਾਲ ਜੋੜ੍ਹੇ ਅਤੇ ਇਹ ਕਾਫੀ ਆਸਾਨ ਵੀ ਹੈ।

ਦੇਖੋ ਕੀ ਕਰਨਾ ਹੈ!

ਹੁਣ ਆਧਾਰ ਕਾਰਡ ਲਿੰਕ ਕਰਨਾ ਹੈ ਦੋ ਮਿੰਟਾਂ ਦੇ ਖੇਡ, ਜਾਣੋ ਤਰੀਕਾ!EPFO ਦੀ ਵੈੱਬਸਾਈਟ epfindia.gov.in ਤੇ ਜਾਣ ਤੋਂ ਬਾਅਦ Online Services 'ਚ Portal ਉੱਤੇ ਕਲਿੱਕ ਕਰ ਕੇ ਆਪਣਾ ਯੂਜ਼ਰ ਆਈਡੀ, ਪਾਸਵਰਡ ਪਾਓ।

- ਯੂਜਰ ਆਈ ਡੀ ਅਤੇ ਪਾਸਵਰਡ ਹਰ ਕਿਸੇ ਦਾ ਅਲੱਗ ਅਲੱਗ ਹੁੰਦਾ ਹੈ।

ਹੁਣ ਇੱਥੇ UAN ਨੰਬਰ ਅਤੇ UAN ਮੋਬਾਇਲ ਨੰਬਰ ਪਾਓ, ਮਬਾਈਲ ਨੰਬਰ ਅਕਾਊਟ ਨਾਲ ਪਹਿਲਾਂ ਤੋਂ ਹੀ Registerਹੋਣਾ ਚਾਹੀਦਾ ਹੈ।

ਹੁਣ ਆਧਾਰ ਕਾਰਡ ਲਿੰਕ ਕਰਨਾ ਹੈ ਦੋ ਮਿੰਟਾਂ ਦੇ ਖੇਡ, ਜਾਣੋ ਤਰੀਕਾ!ਰਜਿਸਟਰਡ ਮੋਬਾਇਲ ਨੰਬਰ ਉੱਤੇ OTP ਆਉਣ ਤੋਂ ਬਾਅਦ OTP ਵਾਲੇ ਬਾਕਸ 'ਚ ਇਸ ਨੂੰ ਭਰੋ ਅਤੇ ਆਧਾਰ ਦੇ ਬਾਕਸ ਵਿੱਚ ਆਧਾਰ ਨੰਬਰ ਲਿਖੋ।

ਇਹ ਸਾਰੀ ਡਿਟੇਲ ਸਰਵਿਸ ਕਰੋ ਅਤੇ ਹੁਣ ਆਪਣੇ ਸਾਹਮਣੇ ਪ੍ਰਾਸਿਡ ਟੂ ਓਟੀਪੀ ਵੈਰੀਫਿਕੇਸ਼ਨ (Proceed to OTP Verification) ਆਪਸ਼ਨ ਆਵੇਗਾ ਅਤੇ ਇਸ 'ਤੇ ਕਲਿਕ ਕਰ ਦਿਓ

ਹੁਣ ਆਧਾਰ ਕਾਰਡ ਲਿੰਕ ਕਰਨਾ ਹੈ ਦੋ ਮਿੰਟਾਂ ਦੇ ਖੇਡ, ਜਾਣੋ ਤਰੀਕਾ!ਡਿਟੇਲਸ ਦੇ ਵੈਰੀਫਿਕੇਸ਼ਨ ਲਈ ਦੁਬਾਰਾ ਆਪਣੇ ਆਧਾਰ ਨਾਲ ਲਿੰਕ ਮੋਬਾਇਲ ਨੰਬਰ ਜਾਂ ਮੇਲ ਉੱਤੇ OTP ਜਨਰੇਟ ਕਰੋ

ਇੱਕ ਵੈਰੀਫਿਕੇਸ਼ਨ ਤੋਂ ਬਾਅਦ ਤੁਹਾਡਾ ਆਧਾਰ ਤੁਹਾਡੇ PF ਅਕਾਊਂਟ ਨਾਲ ਲਿੰਕ ਹੋ ਗਿਆ ਹੋਵੇਗਾ ਅਤੇ ਹੋ ਸਕੇ ਤਾਂ ਇਸਦਾ ਸਕਰੀਨਸ਼ੋਰਟ ਲੈ ਕੇ ਤੁਸੀਂ ਰੱਖ ਸਕਦੇ ਹੋ।

—PTC News

Related Post