ਆਮ ਆਦਮੀ ਪਾਰਟੀ ਦੇ ਵਿਧਾਇਕ ਨੂੰ ਅਦਾਲਤ ਨੇ ਲਗਾਇਆ 2 ਲੱਖ ਰੁਪਏ ਦਾ ਜੁਰਮਾਨਾ ,ਪੜ੍ਹੋ ਪੂਰੀ ਖ਼ਬਰ

By  Shanker Badra September 6th 2018 07:43 PM

ਆਮ ਆਦਮੀ ਪਾਰਟੀ ਦੇ ਵਿਧਾਇਕ ਨੂੰ ਅਦਾਲਤ ਨੇ ਲਗਾਇਆ 2 ਲੱਖ ਰੁਪਏ ਦਾ ਜੁਰਮਾਨਾ ,ਪੜ੍ਹੋ ਪੂਰੀ ਖ਼ਬਰ:ਦਿੱਲੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸਹੀ ਰਾਮ ਪਹਿਲਵਾਨ ਨੌਜਵਾਨ ਦੀ ਕੁੱਟਮਾਰ ਦੇ ਮਾਮਲੇ 'ਚ ਅੱਜ ਦਿੱਲੀ ਦੀ ਪਟਿਆਲਾ ਅਦਾਲਤ 'ਚ ਪੇਸ਼ ਹੋਏ ਸਨ।

ਜਿਸ 'ਤੇ ਦਿੱਲੀ ਅਦਾਲਤ ਨੇ ਫੈਸਲਾ ਕਰਦਿਆਂ ਵਿਧਾਇਕ ਸਹੀ ਰਾਮ ਪਹਿਲਵਾਨ ਸਮੇਤ ਤਿੰਨ ਲੋਕਾਂ ਨੂੰ 2-2 ਲੱਖ ਰੁਪਏ ਜੁਰਮਾਨਾ ਲਗਾਇਆ ਹੈ।

ਦੱਸ ਦੇਈਏ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਸਹੀ ਰਾਮ ਪਹਿਲਵਾਨ ਸਮੇਤ ਤਿੰਨ ਲੋਕਾਂ 'ਤੇ 2016 ਵਿੱਚ ਇੱਕ ਨੌਜਵਾਨ ਦੀ ਕੁੱਟਮਾਰ ਦਾ ਇਲਜ਼ਾਮ ਹੈ।

-PTCNews

Related Post