ਅਭਿਨਵ ਬਿੰਦਰਾ ਨੇ ਰਚਿਆ ਇਤਿਹਾਸ, ਮਿਲਿਆ "ਦਿ ਬਲੂ ਕਰਾਸ" ਸਨਮਾਨ

By  Jashan A November 30th 2018 08:58 PM -- Updated: November 30th 2018 09:01 PM

ਅਭਿਨਵ ਬਿੰਦਰਾ ਨੇ ਰਚਿਆ ਇਤਿਹਾਸ, ਮਿਲਿਆ "ਦਿ ਬਲੂ ਕਰਾਸ" ਸਨਮਾਨ,ਨਵੀਂ ਦਿੱਲੀ: ਦਿੱਗਜ ਨਿਸ਼ਾਨੇਬਾਜ ਅਭਿਨਵ ਬਿੰਦਰਾ ਨੇ ਅੱਜ ਵੱਡੀ ਉਪਲਬਧੀ ਆਪਣੇ ਨਾਮ ਕਰ ਲਈ ਅਤੇ ਉਹ ਆਈ.ਐਸ.ਐਸ.ਐਫ ਬਲੂ ਕਰਾਸ ਸਨਮਾਨ ਹਾਸਲ ਕਰਨ ਵਾਲੇ ਪਹਿਲੇ ਭਾਰਤੀ ਬਣ ਗਏ ਹਨ।

abinav bindra ਅਭਿਨਵ ਬਿੰਦਰਾ ਨੇ ਰਚਿਆ ਇਤਿਹਾਸ, ਮਿਲਿਆ "ਦਿ ਬਲੂ ਕਰਾਸ" ਸਨਮਾਨ

ਭਾਰਤ ਦੇ ਇੱਕਮਾਤਰ ਓਲੰਪਿਕ ਗੋਲਡ ਮੈਡਲਿਸਟ ਅਭਿਨਵ ਬਿੰਦਰਾ ਨੂੰ ਅੱਜ ਨਿਸ਼ਾਨੇਬਾਜੀ ਦਾ ਇਹ ਉੱਚ ਸਨਮਾਨ ਦਿੱਤਾ ਗਿਆ। ਅੰਤਰਰਾਸ਼ਟਰੀ ਨਿਸ਼ਾਨੇਬਾਜੀ ਦੀ ਉੱਚ ਸੰਸਥਾ ਆਈ.ਐਸ.ਐਸ.ਐਫ ਵਲੋਂ ਦਿੱਤਾ ਜਾਣ ਵਾਲਾ ਸਭ ਤੋਂ ਵੱਡਾ ਸਨਮਾਨ ਬਲੂ ਕਰਾਸ ਹੈ ਅਤੇ 36 ਸਾਲ ਦਾ ਬਿੰਦਰਾ ਪਹਿਲਾਂ ਭਾਰਤੀ ਸ਼ੂਟਰ ਹੈ ਜਿਸ ਨੂੰ ਇਹ ਸਨਮਾਨ ਮਿਲਿਆ ਹੈ।

abinav bindra ਅਭਿਨਵ ਬਿੰਦਰਾ ਨੇ ਰਚਿਆ ਇਤਿਹਾਸ, ਮਿਲਿਆ "ਦਿ ਬਲੂ ਕਰਾਸ" ਸਨਮਾਨ

ਦੱਸ ਦੇਈਏ ਕਿ ਇਹ ਅਵਾਰਡ ਨਿਸ਼ਾਨੇਬਾਜੀ ਦੇ ਖੇਡ 'ਚ ਬੇਹਤਰੀਨ ਯੋਗਦਾਨ ਲਈ ਦਿੱਤਾ ਜਾਂਦਾ ਹੈ। ਇਸ ਮੌਕੇ ਬਿੰਦਰਾ ਨੇ ਕਿਹਾ ਕਿ ਇਸ ਅਵਾਰਡ ਨੂੰ ਪਾ ਕੇ ਸਨਮਾਨਿਤ ਮਹਿਸੂਸ ਕਰ ਰਿਹਾ ਹਾਂ।

ਬਿੰਦਰਾ ਨੇ ਆਪਣੇ ਕਰੀਅਰ 'ਚ ਇੱਕ ਓਲੰਪਿਕ ਗੋਲਡ ਮੈਡਲ ( ਸਾਲ 2008 ਵਿੱਚ ), ਇੱਕ ਵਰਲਡ ਚੈਂਪੀਅਨਸ਼ਿਪ ਗੋਲਡ ਮੈਡਲ ( 2006 ) ਅਤੇ 7 ਕਾਮਨਵੈਲਥ ਖੇਡਾਂ 'ਚ ਗੋਲਡ ਮੈਡਲ ਜਿੱਤੇ ਹਨ। ਇਸ ਤੋਂ ਇਲਾਵਾ ਉਨ੍ਹਾਂ ਦੇ ਨਾਮ 3 ਏਸ਼ੀਅਨ ਖੇਡਾਂ ਦੇ ਮੈਡਲ ਵੀ ਹਨ।

—PTC News

Related Post