5 ਸਾਲ ਪਹਿਲਾਂ ਗੁਆਚਿਆ ਨੌਜਵਾਨ ਫੇਸਬੁੱਕ ਰਾਹੀਂ ਮਿਲਿਆ, ਪਰਿਵਾਰ 'ਚ ਖੁਸ਼ੀ ਦੀ ਲਹਿਰ

By  Jashan A April 11th 2019 04:12 PM

5 ਸਾਲ ਪਹਿਲਾਂ ਗੁਆਚਿਆ ਨੌਜਵਾਨ ਫੇਸਬੁੱਕ ਰਾਹੀਂ ਮਿਲਿਆ, ਪਰਿਵਾਰ 'ਚ ਖੁਸ਼ੀ ਦੀ ਲਹਿਰ,ਅਬੋਹਰ: ਅਬੋਹਰ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਦੇਖ ਤੁਸੀਂ ਵੀ ਹੈਰਾਨ ਹੋ ਜਾਓਗੇ। ਦਰਅਸਲ ਸੋਸ਼ਲ ਮੀਡੀਆ ਸਾਈਟ ਫੇਸਬੁੱਕ ਨੇ ਪੰਜ ਸਾਲ ਪਹਿਲਾਂ ਗੁਆਚੇ ਨੌਜਵਾਨ ਨੂੰ ਉਸ ਦੇ ਪਰਿਵਾਰ ਨਾਲ ਮਿਲਾ ਦਿੱਤਾ।

fb 5 ਸਾਲ ਪਹਿਲਾਂ ਗੁਆਚਿਆ ਨੌਜਵਾਨ ਫੇਸਬੁੱਕ ਰਾਹੀਂ ਮਿਲਿਆ, ਪਰਿਵਾਰ 'ਚ ਖੁਸ਼ੀ ਦੀ ਲਹਿਰ

ਜਾਣਕਾਰੀ ਦਿੰਦੇ ਹੋਏ ਨਵਮਿਤਰਾ ਸੇਵਾ ਸੰਮਤੀ ਪ੍ਰਮੁਖ ਸੇਵਾਦਾਰ ਜਗਦੀਸ਼ ਖੱਟਰ ਨੇ ਦੱਸਿਆ ਕਿ 8 ਜਨਵਰੀ 2019 ਨੂੰ ਉਨ੍ਹਾਂ ਨੂੰ ਸਰਕੂਲਰ ਰੋਡ ਮੰਦਰ ਕੋਲ ਇਕ ਨੌਜਵਾਨ ਠੰਡ 'ਚ ਬਿਨਾਂ ਕੱਪੜਿਆਂ ਤੋਂ ਕੰਬਦਾ ਹੋਇਆ ਮਿਲਿਆ ਸੀ ਪਰ ਉਸ ਸਮੇਂ ਉਹ ਆਪਣਾ ਨਾਂ ਪਤਾ ਦੱਸਣ 'ਚ ਅਸਮਰਥ ਸੀ।

ਹੋਰ ਪੜ੍ਹੋ:ਰੋਜ਼ੀ ਰੋਟੀ ਕਮਾਉਣ ਵਿਦੇਸ਼ ਗਏ ਪੰਜਾਬੀ ਨੌਜਵਾਨ ਦਾ ਕਤਲ, ਪਰਿਵਾਰ ‘ਚ ਛਾਇਆ ਮਾਤਮ

fb 5 ਸਾਲ ਪਹਿਲਾਂ ਗੁਆਚਿਆ ਨੌਜਵਾਨ ਫੇਸਬੁੱਕ ਰਾਹੀਂ ਮਿਲਿਆ, ਪਰਿਵਾਰ 'ਚ ਖੁਸ਼ੀ ਦੀ ਲਹਿਰ

ਇਸ ਗੱਲ ਦੀ ਸੂਚਨਾ ਉਸ ਵਲੋਂ ਆਪਣੇ ਫੇਸਬੁੱਕ ਪੇਜ 'ਤੇ ਸ਼ੇਅਰ ਕਰਨ 'ਤੇ ਉਸਦੇ ਪਰਿਵਾਰ ਵਾਲਿਆਂ ਨੇ ਉਸਨੂੰ ਪਛਾਣ ਲਿਆ ਅਤੇ ਉਸਨੂੰ ਲੈਣ ਲਈ ਸ਼੍ਰੀਗੰਗਾਨਗਰ ਪਹੁੰਚ ਗਏ। ਆਸ਼ਰਮ ਵਲੋਂ ਪੂਰੀ ਕਾਨੂੰਨੀ ਕਾਰਵਾਈ ਕਰਨ ਬਾਅਦ ਨੌਜਵਾਨ ਨੂੰ ਪਰਿਵਾਰ ਹਵਾਲੇ ਕਰ ਦਿੱਤਾ ਗਿਆ।

-PTC News

Related Post