ਤੰਦੂਰੀਏ ਦੇ ਪੁੱਤ ਤੋਂ ਜੱਜ ਬਣਨ ਦਾ ਸਫ਼ਰ, ਸਖ਼ਤ ਮਿਹਨਤ ਨੇ ਇੰਝ ਬਦਲੀਆਂ ਕਿਸਮਤ ਦੀਆਂ ਲਕੀਰਾਂ, ਪੜ੍ਹੋ ਖ਼ਬਰ

By  Jashan A December 1st 2018 12:06 PM -- Updated: December 1st 2018 12:09 PM

ਤੰਦੂਰੀਏ ਦੇ ਪੁੱਤ ਤੋਂ ਜੱਜ ਬਣਨ ਦਾ ਸਫ਼ਰ, ਸਖ਼ਤ ਮਿਹਨਤ ਨੇ ਇੰਝ ਬਦਲੀਆਂ ਕਿਸਮਤ ਦੀਆਂ ਲਕੀਰਾਂ, ਪੜ੍ਹੋ ਖ਼ਬਰ,ਅਬੋਹਰ: ਅਕਸਰ ਹੀ ਕਿਹਾ ਜਾਂਦਾ ਹੈ ਕਿ ਦਿਲੋਂ ਮੇਹਨਤ ਕੀਤੀ ਕਦੇ ਅਜਾਈਂ ਨਹੀਂ ਜਾਂਦੀ, ਇਸੇ ਕਥਨ ਨੂੰ ਸੱਚ ਕੀਤਾ ਹੈ ਅਬੋਹਰ ਦੇ ਆਨੰਦ ਨਗਰ 'ਚ ਰਹਿੰਦੇ ਇੱਕ ਨੌਜਵਾਨ ਨੇ... ਜਿਸ ਨੇ ਸਖ਼ਤ ਮੇਹਨਤ ਕਰ ਪੀ.ਸੀ.ਐੱਸ. ਜੂਡੀਸ਼ੀਅਲ ਪ੍ਰੀਖਿਆ 'ਚ ਪਾਸ ਹੋ ਕੇ ਜੱਜ ਬਣ ਗਿਆ ਹੈ।

abohar judge news ਤੰਦੂਰੀਏ ਦੇ ਪੁੱਤ ਤੋਂ ਜੱਜ ਬਣਨ ਦਾ ਸਫ਼ਰ, ਸਖ਼ਤ ਮਿਹਨਤ ਨੇ ਇੰਝ ਬਦਲੀਆਂ ਕਿਸਮਤ ਦੀਆਂ ਲਕੀਰਾਂ, ਪੜ੍ਹੋ ਖ਼ਬਰ

ਮਿਲੀ ਜਾਣਕਾਰੀ ਅਨੁਸਾਰ ਇਸ ਨੌਜਵਾਨ ਦੇ ਪਿਤਾ ਤੰਦੂਰ 'ਤੇ ਰੋਟੀਆਂ ਪਕਾ ਕੇ ਆਪਣਾ ਗੁਜ਼ਾਰਾ ਕਰਦਾ ਸੀ। ਬਲਬੀਰ ਸਿੰਘ ਦੀ ਦੁਕਾਨ ਵਿਚ ਲੱਗੀ ਲਿਸਟ ਵਿਚ ਅੱਜ ਵੀ ਕਮਾਈ ਦਾ ਮੁੱਲ ਢਾਈ ਰੁਪਏ ਤੋਂ ਸ਼ੁਰੂ ਹੁੰਦਾ ਹੈ। ਇਸ ਖਬਰ ਤੋਂ ਬਾਅਦ ਪੂਰੇ ਪਰਿਵਾਰ 'ਚ ਖੁਸ਼ੀ ਦੀ ਲਹਿਰ ਦੌੜ ਪਈ।

judge news ਤੰਦੂਰੀਏ ਦੇ ਪੁੱਤ ਤੋਂ ਜੱਜ ਬਣਨ ਦਾ ਸਫ਼ਰ, ਸਖ਼ਤ ਮਿਹਨਤ ਨੇ ਇੰਝ ਬਦਲੀਆਂ ਕਿਸਮਤ ਦੀਆਂ ਲਕੀਰਾਂ, ਪੜ੍ਹੋ ਖ਼ਬਰ

ਇਸ ਮੌਕੇ ਅਜੇ ਨੇ ਦੱਸਿਆ ਕਿ ਗਰੀਬੀ ਕਾਰਨ ਦਸਵੀਂ ਤੋਂ ਬਾਅਦ ਉਸ ਨੇ ਆਪਣੀ ਪੜ੍ਹਾਈ ਛੱਡ ਦਿੱਤੀ ਕਿਉਂਕਿ ਘਰ ਦੇ ਹਾਲਾਤ ਉਸ ਨੂੰ ਪੜ੍ਹਾਈ ਕਰਨ ਦੀ ਇਜਾਜ਼ਤ ਨਹੀਂ ਦੇ ਰਹੇ ਸਨ।

abohar news ਤੰਦੂਰੀਏ ਦੇ ਪੁੱਤ ਤੋਂ ਜੱਜ ਬਣਨ ਦਾ ਸਫ਼ਰ, ਸਖ਼ਤ ਮਿਹਨਤ ਨੇ ਇੰਝ ਬਦਲੀਆਂ ਕਿਸਮਤ ਦੀਆਂ ਲਕੀਰਾਂ, ਪੜ੍ਹੋ ਖ਼ਬਰ

ਅਜਿਹੇ 'ਚ ਉਸ ਨੇ ਅਬੋਹਰ ਦੀ ਕਚਹਿਰੀ 'ਚ ਇਕ ਵਕੀਲ ਦੇ ਇੱਥੇ ਕਲਰਕ ਦੀ ਨੌਕਰੀ ਕਰਨ ਤੋਂ ਬਾਅਦ ਆਪਣੀ ਪੜ੍ਹਾਈ ਨੂੰ ਅੱਗੇ ਵਧਾਇਆ ਅਤੇ 11ਵੀਂ, 12ਵੀਂ ਦੀ ਪੜ੍ਹਾਈ ਪ੍ਰਾਈਵੇਟ ਤੌਰ 'ਤੇ ਪੂਰੀ ਕਰਨ ਤੋਂ ਬਾਅਦ ਅਬੋਹਰ ਦੇ ਖਾਲਸਾ ਕਾਲਜ ਤੋਂ ਬੀ.ਏ. ਦੀ ਡਿਗਰੀ ਹਾਸਲ ਕੀਤੀ। ਜਿਸ ਤੋਂ ਬਾਅਦ ਦੂਜੀ ਕੋਸ਼ਿਸ਼ ਵਿਚ ਪੀ.ਸੀ.ਐੱਸ. ਜੂਡੀਸ਼ੀਅਲ ਪ੍ਰੀਖਿਆ ਪਾਸ ਕਰ ਕੇ ਅੱਜ ਉਹ ਜੱਜ ਬਣ ਗਿਆ ਹੈ।

-PTC News

Related Post