ਵਿੱਕੀ ਗੌਂਡਰ ਦੇ ਯਾਰਾਂ ਵੱਲੋਂ ਇੰਸਪੈਕਟਰ ਬਿਕਰਮ ਸਿੰਘ ਬਰਾੜ ਨੂੰ ਜਾਨੋਂ ਮਾਰਨ ਦੀ ਧਮਕੀ

By  Shanker Badra January 30th 2018 02:11 PM -- Updated: January 30th 2018 02:25 PM

ਵਿੱਕੀ ਗੌਂਡਰ ਦੇ ਯਾਰਾਂ ਵੱਲੋਂ ਇੰਸਪੈਕਟਰ ਬਿਕਰਮ ਸਿੰਘ ਬਰਾੜ ਨੂੰ ਜਾਨੋਂ ਮਾਰਨ ਦੀ ਧਮਕੀ:ਵਿੱਕੀ ਗੌਂਡਰ ਦੇ ਐਨਕਾਊਂਟਰ ਤੋਂ ਬਾਅਦ ਬੌਖ਼ਲਾਹਟ ਵਿਚ ਆਏ ਗੈਂਗਸਟਰਾਂ ਵੱਲੋਂ ਸੋਸ਼ਲ ਮੀਡੀਆ 'ਤੇ ਦਿੱਤੀਆਂ ਜਾ ਰਹੀਆਂ ਧਮਕੀਆਂ ਤੋਂ ਬਾਅਦ ਪੁਲਿਸ ਨੇ ਸੁਰੱਖਿਆ ਚੌਕਸੀ ਵਧਾਈ ਹੋਈ ਹੈ।ਵਿੱਕੀ ਗੌਂਡਰ ਦੇ ਯਾਰਾਂ ਵੱਲੋਂ ਇੰਸਪੈਕਟਰ ਬਿਕਰਮ ਸਿੰਘ ਬਰਾੜ ਨੂੰ ਜਾਨੋਂ ਮਾਰਨ ਦੀ ਧਮਕੀਪਰ ਹੁਣ 'ਵਿੱਕੀ ਗੌਂਡਰ ਸਰਾਵਾਂ ਬੋਦਲਾ' ਨਾਂ ਦੀ ਫੇਸਬੁੱਕ ਆਈਡੀ ਤੋਂ ਗੌਂਡਰ ਦਾ ਐਨਕਾਊਂਟਰ ਕਰਨ ਵਾਲੇ ਇੰਸਪੈਕਟਰ ਬਿਕਰਮ ਬਰਾੜ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ।ਫੇਸਬੁੱਕ 'ਤੇ ਪਾਈ ਗਈ ਪੋਸਟ ਵਿਚ ਲਿਖਿਆ ਗਿਆ ਹੈ ਕਿ 'ਯਾਰੀ ਲਾ ਕੇ ਗੱਦਾਰੀ ਕਰਨ ਵਾਲੇ ਬਿਕਰਮ ਬਰਾੜ ਨੂੰ ਬਹੁਤ ਜਲਦ ਵੀਰਾਂ ਕੋਲ ਭੇਜ ਦਿੱਤਾ ਜਾਵੇਗਾ,ਜੋ ਇਹਨੇ ਕੀਤਾ ਬਹੁਤ ਮਾੜਾ ਕੀਤਾ।ਅਸੀਂ ਬਹੁਤ ਜਲਦੀ ਬਦਲਾ ਲਵਾਂਗੇ।ਵਿੱਕੀ ਗੌਂਡਰ ਦੇ ਯਾਰਾਂ ਵੱਲੋਂ ਇੰਸਪੈਕਟਰ ਬਿਕਰਮ ਸਿੰਘ ਬਰਾੜ ਨੂੰ ਜਾਨੋਂ ਮਾਰਨ ਦੀ ਧਮਕੀਸੋਸ਼ਲ ਮੀਡੀਆ 'ਤੇ ਦਿੱਤੀ ਇਸ ਧਮਕੀ ਵਿਚ ਵਿਕਰਮ ਬਰਾੜ ਅਤੇ ਉਸ ਦੇ ਪਿਤਾ ਰਵਿੰਦਰ ਬਰਾੜ ਦੀ ਤਸਵੀਰ ਨੂੰ ਗੱਦਾਰ ਲਿਖ ਕੇ ਸ਼ੇਅਰ ਕੀਤਾ ਗਿਆ ਹੈ ਅਤੇ ਦੋਵਾਂ ਨੂੰ ਸਿੱਖ ਮੁੰਡਿਆਂ ਦਾ ਕਾਤਲ ਦੱਸਿਆ ਗਿਆ ਹੈ।ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵਿੱਕੀ ਗੌਂਡਰ ਦੇ ਮਾਮਾ ਗੁਰਭੇਜ ਸਿੰਘ ਨੇ ਵੀ ਪੁਲਿਸ ਇੰਸਪੈਕਟਰ ਬਿਕਰਮ ਬਰਾੜ ਨੂੰ ਗੌਂਡਰ ਦਾ ਕਲਾਸਮੇਟ ਦੱਸਦਿਆਂ ਦੋਵਾਂ ਨੂੰ ਇੱਕ ਦੂਜੇ ਦੇ ਸੰਪਰਕ ਵਿਚ ਹੋਣ ਦੀ ਗੱਲ ਆਖੀ ਸੀ ਅਤੇ ਇੰਸਪੈਕਟਰ ਬਰਾੜ 'ਤੇ ਧੋਖੇ ਨਾਲ ਗੌਂਡਰ ਨੂੰ ਮਾਰਨ ਦਾ ਦੋਸ਼ ਲਗਾਇਆ ਸੀ।ਵਿੱਕੀ ਗੌਂਡਰ ਦੇ ਯਾਰਾਂ ਵੱਲੋਂ ਇੰਸਪੈਕਟਰ ਬਿਕਰਮ ਸਿੰਘ ਬਰਾੜ ਨੂੰ ਜਾਨੋਂ ਮਾਰਨ ਦੀ ਧਮਕੀਜਦੋਂ ਕਿ ਦੂਜੇ ਪਾਸੇ ਇੰਸਪੈਕਟਰ ਬਿਕਰਮ ਬਰਾੜ ਨੇ ਗੌਂਡਰ ਦੇ ਪਰਿਵਾਰ ਵੱਲੋਂ ਲਗਾਏ ਗਏ ਸਾਰੇ ਦੋਸ਼ਾਂ ਨੂੰ ਝੂਠੇ ਅਤੇ ਬੇਬੁਨਿਆਦ ਕਰਾਰ ਦਿੱਤਾ ਸੀ।ਉਨ੍ਹਾਂ ਕਿਹਾ ਕਿ ਗੌਂਡਰ ਕਦੇ ਵੀ ਉਸ ਦਾ ਕਲਾਸਮੇਟ ਨਹੀਂ ਰਿਹਾ ਅਤੇ ਨਾ ਹੀ ਗੌਂਡਰ ਨਾਲ ਉਸ ਦਾ ਕੋਈ ਸੰਪਰਕ ਸੀ।

-PTCNews

Related Post