ਸੜਕ ਹਾਦਸਿਆਂ ਦਾ ਕਾਰਨ ਬਣ ਰਹੇ ਅਵਾਰਾ ਪਸ਼ੂ, ਲੋਕਾਂ ਦੇ ਨੱਕ 'ਚ ਕੀਤਾ ਦਮ

By  Riya Bawa September 18th 2022 08:28 AM -- Updated: September 18th 2022 12:02 PM

ਮੋਗਾ: ਜ਼ਿਲ੍ਹਾ ਮੋਗਾ ਵਿੱਚ ਸੜਕਾਂ 'ਤੇ ਘੁੰਮ ਰਹੇ ਆਵਾਰਾ ਪਸ਼ੂਆਂ ਦੀ ਗਿਣਤੀ ਏਨੀ ਜ਼ਿਆਦਾ ਵਧ ਚੁੱਕੀ ਹੈ। ਮੇਨ ਸੜਕਾਂ ਉੱਪਰ ਇਨ੍ਹਾਂ ਅਵਾਰਾ ਪਸ਼ੂਆਂ ਦੀ ਬਦੌਲਤ ਭਿਆਨਕ ਹਾਦਸੇ ਵਾਪਰਦੇ ਹਨ ਉਥੇ ਦੂਸਰੇ ਪਾਸੇ ਹੁਣ ਮੰਡੀਆਂ ਵਿੱਚ ਰਹਿਣ ਵਾਲੇ ਲੋਕ ਵੀ ਆਪਣੇ ਆਪ ਨੂੰ ਸੇਫ ਨਹੀਂ ਸਮਝਦੇ। ਹੁਣ ਅਵਾਰਾ ਸਾਨ੍ਹ ਗਲੀਆਂ ਵਿੱਚ ਸ਼ਰ੍ਹੇਆਮ ਜਿੱਥੇ ਘੁੰਮਦੇ ਨਜ਼ਰ ਆਉਂਦੇ ਹਨ ਉੱਥੇ ਗੱਲ ਇੱਕ ਮੁਹੱਲੇ ਵਿੱਚ ਦੋ ਸਾਢਾ ਦੀ ਲੜਾਈ ਵਿਚ ਇਕ ਬਜ਼ੁਰਗ ਮਹਿਲਾ ਅਤੇ ਇਕ ਬੱਚਾ ਵਾਲ ਵਾਲ ਬਚਿਆ। ਇਸ ਦਾ ਇਕ ਵੀਡੀਓਵੀ ਸਾਹਮਣੇ ਆਇਆ ਹੈ ਜਿਸ ਵਿਚ ਕਿਸ ਤਰ੍ਹਾਂ ਬੇਖੌਫ਼ ਹੋ ਕੇ ਤਿੰਨ ਸਾਂਢਾ ਨੇ ਗਲੀ ਵਿੱਚ ਜਿੱਥੇ ਬੁਰੀ ਤਰ੍ਹਾਂ ਨਾਲ ਖੌਰੂ ਪਾਇਆ ਉਥੇ ਇਕ ਬਜ਼ੁਰਗ ਮਹਿਲਾ ਇਸ ਅਵਾਰਾ ਸਾਨ੍ਹ ਦੀ ਲਪੇਟ ਵਿਚ ਆਉਣ ਤੋਂ ਵਾਲ ਵਾਲ ਬਚ ਗਏ ਅਤੇ ਭਿਆਨਕ ਹਾਦਸਾ ਵਾਪਰਨ ਤੋਂ ਟਲ ਗਿਆ।

accident

ਸ਼ਹਿਰ ਵਾਸੀ ਗੁਰਮੀਤ ਸਿੰਘ ਦਾ ਕਹਿਣਾ ਹੈ ਕਿ ਜਿੱਥੇ ਲੱਖਾਂ ਰੁਪਏ ਗਊ ਸੈੱਸ ਰਾਹੀਂ ਨਗਰ ਨਿਗਮ ਅਤੇ ਪ੍ਰਸ਼ਾਸਨ ਵੱਲੋਂ ਇਕੱਠਾ ਕੀਤਾ ਜਾਂਦਾ ਹੈ ਇਸ ਤਰ੍ਹਾਂ ਇਹ ਨਰਮਾ ਇਕੱਠਾ ਕਰਨ ਦੇ ਬਾਵਜੂਦ ਵੀ ਨਗਰ ਨਿਗਮ ਅਤੇ ਪ੍ਰਸ਼ਾਸਨ ਆਵਾਰਾ ਪਸ਼ੂਆਂ ਨੂੰ ਫੜਨ ਵਿਚ ਸਫਲ ਸਾਬਤ ਹੋ ਰਿਹਾ ਹੈ ਅਤੇ ਇਹਨਾਂ ਅਵਾਰਾ ਪਸ਼ੂਆਂ ਦੀ ਬਦੌਲਤ ਜਿਥੇ ਆਏ ਦਿਨ ਭਿਆਨਕ ਹਾਦਸੇ ਵਾਪਰੇ ਹਨ। ਉਥੇ ਇਨ੍ਹਾਂ ਅਵਾਰਾ ਪਸ਼ੂਆਂ ਤੋਂ ਜਿੱਥੇ ਸ਼ਹਿਰ ਵਾਸੀ ਪ੍ਰੇਸ਼ਾਨ ਨਜ਼ਰ ਆ ਰਹੇ ਹਨ ਉੱਥੇ ਕਿਸਾਨ ਵੀਰ ਵੀ ਇਨ੍ਹਾਂ ਅਵਾਰਾ ਪਸ਼ੂਆਂ ਤੋਂ ਕਾਫੀ ਸਮੱਸਿਆ ਵਿਚ ਦੇਖਣ ਨੂੰ ਮਿਲ ਰਹੇ ਹਨ। ਕਿਉਂਕਿ ਉਨ੍ਹਾਂ ਵਲੋਂ ਲਗਾਇਆ ਹਰਾ ਚਾਰਾ ਅਤੇ ਫ਼ਸਲਾਂ ਨੂੰ ਬੁਰੀ ਤਰ੍ਹਾਂ ਨਾਲ ਅਵਾਰਾ ਪਸ਼ੂ ਪ੍ਰਭਾਵਿਤ ਕਰਦੇ ਹਨ ਇੱਥੇ ਹੀ ਬੱਸ ਨਹੀਂ ਕਿ ਸਰਕਾਰ ਵੱਲੋਂ ਹਰ ਸਾਲ ਵਾਤਾਵਰਨ ਨੂੰ ਹਰਿਆ ਭਰਿਆ ਬਣਾਉਣ ਲਈ ਲਗਾਏ ਜਾਂਦੇ ਲੱਖਾਂ ਪੌਦੇ ਦੀ ਇਨ੍ਹਾਂ ਅਵਾਰਾ ਪਸ਼ੂਆਂ ਦੀ ਭੇਟ ਚੜ੍ਹ ਜਾਂਦੇ ਹਨ। ਨਗਰ ਨਿਗਮ ਅਤੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਰਕਾਰ ਨੂੰ ਚਾਹੀਦਾ ਹੈ ਕਿ ਅਵਾਰਾ ਪਸ਼ੂਆਂ ਨੂੰ ਕਾਬੂ ਕਰ ਕੇ ਸਰਕਾਰੀ ਗਊਸ਼ਾਲਾਵਾਂ ਵਿੱਚ ਲਿਆਂਦਾ ਜਾਵੇ ਤਾਂ ਜੋ ਭਿਆਨਕ ਹਾਦਸੇ ਨਾ ਵਾਪਰਨ।

road accident

ਇਸ ਮੌਕੇ ਔਰਤ ਨੇ ਦੱਸਿਆ ਕਿ ਜਦੋਂ ਮੈਂ ਘਰੋਂ ਬਾਹਰ ਨਿਕਲੀ ਤਾਂ ਮੇਰੀ ਸੱਸ ਘਰ ਦੇ ਬਾਹਰ ਬੈਠੀ ਸੀ ਅਤੇ 5,6 ਜਾਨਵਰਾਂ ਦਾ ਇੱਕ ਗੈਂਗ ਸਾਹਮਣੇ ਆਇਆ ਅਤੇ ਮੇਰੀ ਸੱਸ 'ਤੇ ਹਮਲਾ ਕਰ ਦਿੱਤਾ। ਉਧਰ ਦੂਸਰੇ ਪਾਸੇ ਜਦੋਂ ਨਗਰ ਨਿਗਮ ਦੀ ਮੇਅਰ ਨਿਤਿਕਾ ਭੱਲਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਨਗਰ ਨਿਗਮ ਮੋਗਾ ਆਵਾਰਾ ਪਸ਼ੂਆਂ ਨੂੰ ਫੜ ਲਈ ਵੱਡੇ ਪੱਧਰ ਤੇ ਯਤਨਸ਼ੀਲ ਹੈ ਅਤੇ ਨਗਰ ਨਿਗਮ ਵੱਲੋਂ ਵੱਖ ਵੱਖ ਟੀਮਾਂ ਤਿਆਰ ਕਰਕੇ ਰੋੜਾਂ ਉੱਪਰ ਫਿਰਦੇ ਅਵਾਰਾ ਸਾਂਢ ਅਤੇ ਗਊਆਂ ਨੂੰ ਕਾਬੂ ਕਰ ਕੇ ਗਊਸ਼ਾਲਾ ਵਿੱਚ ਲਿਆਂਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਲੰਪੀ ਸਕਿਨ ਬਿਮਾਰੀ ਦੇ ਕਹਿਰ ਕਾਰਨ ਨਗਰ ਨਿਗਮ ਬੀਮਾਰ ਗਊਆਂ ਦੀ ਸਾਂਭ ਸੰਭਾਲ ਟੀਮਾਂ ਵੱਡੇ ਪੱਧਰ ਤੇ ਕੰਮ ਕਰ ਰਹੀਆਂ ਹਨ। ਇਸ ਮੌਕੇ ਤੇ ਨਗਰ ਨਿਗਮ ਦੀ ਮੇਅਰ ਨੀਤਿਕਾ ਭੱਲਾ ਨੇ ਪਸ਼ੂ ਪਾਲਕਾਂ ਨੂੰ ਅਪੀਲ ਕੀਤੀ ਕਿ ਉਹ ਦੁੱਧ ਪੀ ਕੇ ਗਊਆਂ ਨੂੰ ਖੁੱਲ੍ਹੇਆਮ ਨਾ ਛੱਡਣ ਤਾਂ ਜੋ ਭਿਆਨਕ ਹਾਦਸਿਆਂ ਤੋਂ ਲੋਕਾਂ ਨੂੰ ਬਚਾਇਆ ਜਾ ਸਕੇ।

-PTC News

Related Post