ਅਜਨਾਲਾ ਨੇੜੇ ਇੱਕ ਟਰੱਕ ਨੇ ਐਕਟਿਵਾ ਸਵਾਰ ਨੂੰ ਕੁਚਲਿਆ , ਮੌਕੇ 'ਤੇ ਹੋਈ ਮੌਤ

By  Shanker Badra December 9th 2021 04:37 PM

ਅਜਨਾਲਾ : ਅਜਨਾਲਾ ਸ਼ਹਿਰ 'ਚ ਇਕ ਟਰੱਕ ਵੱਲੋਂ ਐਕਟਿਵਾ ਸਵਾਰ ਨੂੰ ਦਰੜ ਦੇਣ ਕਾਰਨ ਐਕਟਿਵਾ ਸਵਾਰ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਸੰਬੰਧੀ ਪੁਲਿਸ ਵੱਲੋਂ ਲਾਸ਼ ਤੇ ਟਰੱਕ ਨੂੰ ਕਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਇਸ ਸੰਬੰਧੀ ਮ੍ਰਿਤਕ ਵੀਰ ਸਿੰਘ ਨਿਵਾਸੀ ਪਿੰਡ ਪੰਜਗ਼ਰਾਈ ਨਿੱਝਰਾਂ ਦੇ ਪੁੱਤਰ ਰਣਜੀਤ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਉਨ੍ਹਾਂ ਦਾ ਪਿਤਾ ਵੀਰ ਸਿੰਘ ਐਕਟਿਵਾ 'ਤੇ ਸਵਾਰ ਹੋ ਕੇ ਅਜਨਾਲਾ ਸ਼ਹਿਰ ਵਿਚ ਕੰਮ ਲਈ ਆ ਰਹੇ ਸੀ ਤਾਂ ਜਦ ਉਹ ਸ੍ਰੀ ਗੁਰੁ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਸਕੂਲ ਨਜ਼ਦੀਕ ਪੁੱਜਾ ਤਾਂ ਇੱਕ ਟਰੱਕ ਵੱਲੋਂ ਐਕਟਿਵਾ ਨੂੰ ਟੱਕਰ ਮਾਰ ਦਿੱਤੀ ਅਤੇ ਟਰੱਕ ਉਨ੍ਹਾਂ ਉੱਪਰ ਚੜ੍ਹ ਗਿਆ।

ਜਿਸ ਕਾਰਨ ਉਨ੍ਹਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਟਰੱਕ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਉਨ੍ਹਾਂ ਪੁਲਸ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਟਰੱਕ ਚਾਲਕ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਸਬੰਧੀ ਘਟਨਾ 'ਤੇ ਮੌਜੂਦ ਬਾਜ ਸਿੰਘ ਨੇ ਕਿਹਾ ਕਿ ਉਹ ਆਪਣੀ ਦੁਕਾਨ 'ਤੇ ਬੈਠੇ ਸੀ ਅਤੇ ਅਚਾਨਕ ਟਰੱਕ ਵਲੋਂ ਐਕਟਿਵਾ ਸਵਾਰ ਨੂੰ ਟੱਕਰ ਮਾਰ ਥੱਲੇ ਸੁੱਟ ਕੁਚਲਿਆ ਗਿਆ, ਜਿਸ 'ਤੇ ਐਕਟਿਵਾ ਸਵਾਰ ਦੀ ਮੌਕੇ 'ਤੇ ਮੌਤ ਹੋ ਗਈ।

ਥਾਣਾ ਅਜਨਾਲਾ ਦੇ ਪੁਲਿਸ ਜਾਂਚ ਅਧਿਕਾਰੀ ਬਲਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਵੀਰ ਸਿੰਘ ਦੀ ਲਾਸ਼ ਨੂੰ ਸਿਵਲ ਹਸਪਤਾਲ ਅਜਨਾਲਾ ਵਿਖੇ ਰੱਖ ਟਰੱਕ ਨੂੰ ਕਾਬੂ 'ਚ ਲੈ ਲਿਆ ਗਿਆ ਹੈ ਅਤੇ ਪਰਿਵਾਰਕ ਮੈਂਬਰ ਜੋ ਬਿਆਨ ਲਿਖਾਉਣਗੇ। ਉਸ ਅਨੁਸਾਰ ਬਣਦੀ ਕਾਨੂੰਨੀ ਕਾਰਵਾਈ ਕਰ ਦਿੱਤੀ ਜਾਵੇਗੀ।

-PTCNews

Related Post