ਟੀਵੀ ਅਦਾਕਾਰ ਕੁਸ਼ਲ ਪੰਜਾਬੀ ਦਾ ਹੋਇਆ ਦਿਹਾਂਤ , ਸਲਮਾਨ ਖਾਨ ਤੇ ਅਕਸ਼ੈ ਕੁਮਾਰ ਨਾਲ ਕੀਤਾ ਸੀ ਕੰਮ

By  Shanker Badra December 27th 2019 10:46 AM

ਟੀਵੀ ਅਦਾਕਾਰ ਕੁਸ਼ਲ ਪੰਜਾਬੀ ਦਾ ਹੋਇਆ ਦਿਹਾਂਤ , ਸਲਮਾਨ ਖਾਨ ਤੇ ਅਕਸ਼ੈ ਕੁਮਾਰ ਨਾਲ ਕੀਤਾ ਸੀ ਕੰਮ:ਮੁੰਬਈ : ਟੀਵੀ ਅਦਾਕਾਰ ਕੁਸ਼ਲ ਪੰਜਾਬੀ ਦਾ 37 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਅਦਾਕਾਰਕੁਸ਼ਲ ਦੀ ਲਾਸ਼ ਬੀਤੀ ਰਾਤ ਘਰ ਵਿੱਚ ਲਟਕਦੀ ਮਿਲੀ ਹੈ ਅਤੇ ਇਸ ਨੂੰ ਖ਼ੁਦਕੁਸ਼ੀ ਵੀ ਦੱਸਿਆ ਜਾ ਰਿਹਾ ਹੈ। ਉਨ੍ਹਾਂ ਦੇ ਦਿਹਾਂਤ ਦੇ ਕਾਰਨਾਂ ਬਾਰੇ ਹਾਲੇ ਤੱਕ ਕੋਈ ਜਾਣਕਾਰੀ ਨਹੀਂ ਮਿਲ ਸਕੀ। ਇਹ ਖ਼ਬਰ ਸਭ ਤੋਂ ਪਹਿਲਾਂ ਅਦਾਕਾਰ ਕਰਣਵੀਰ ਬੋਹਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਦਿੱਤੀ ਹੈ।

Actor Kushal Punjabi dies at the age of 37, Karanvir Bohra says your demise has shocked me ਟੀਵੀ ਅਦਾਕਾਰ ਕੁਸ਼ਲ ਪੰਜਾਬੀ ਦਾ ਹੋਇਆ ਦਿਹਾਂਤ , ਸਲਮਾਨ ਖਾਨ ਤੇ ਅਕਸ਼ੈ ਕੁਮਾਰ ਨਾਲ ਕੀਤਾ ਸੀ ਕੰਮ

ਕੁਸ਼ਲ ਪੰਜਾਬੀ ਤੇ ਕਰਣਵੀਰ ਦੋਵੇਂ ਦੋਸਤ ਸਨ। ਕਰਣਵੀਰ ਬੋਹਰਾ ਨੇ ਕੁਸ਼ਲ ਦੀਆਂ ਤਸਵੀਰਾਂ ਸ਼ੇਅਰ ਕਰਦਿਆਂ ਬਹੁਤ ਭਾਵਨਾਤਮਕ ਪੋਸਟ ਲਿਖੀ ਹੈ , ‘ਤੇਰੇ ਅਕਾਲ ਚਲਾਣੇ ਦੀ ਖ਼ਬਰ ਨੇ ਮੈਨੂੰ ਹੈਰਾਨ ਕਰ ਦਿੱਤਾ ਹੈ। ਹਾਲੇ ਮੈਂ ਇਸ ਉੱਤੇ ਯਕੀਨ ਹੀ ਨਹੀਂ ਕਰ ਪਾ ਰਿਹਾ। ਮੈਨੂੰ ਪਤਾ ਹੈ ਕਿ ਤੂੰ ਜਿੱਥੇ ਵੀ ਹੋਵੇਂਗਾ, ਖ਼ੁਸ਼ ਹੋਵੇਂਗਾ। ਜਿਸ ਤਰ੍ਹਾਂ ਤੂੰ ਆਪਣੀ ਜ਼ਿੰਦਗੀ ਨੂੰ ਜੀਆ ਹੈ, ਉਸ ਨੇ ਮੈਨੂੰ ਕਈ ਤਰ੍ਹਾਂ ਨਾਲ ਪ੍ਰੇਰਿਤ ਕੀਤਾ ਪਰ ਮੈਨੂੰ ਕੀ ਪਤਾ ਸੀ।

Actor Kushal Punjabi dies at the age of 37, Karanvir Bohra says your demise has shocked me ਟੀਵੀ ਅਦਾਕਾਰ ਕੁਸ਼ਲ ਪੰਜਾਬੀ ਦਾ ਹੋਇਆ ਦਿਹਾਂਤ , ਸਲਮਾਨ ਖਾਨ ਤੇ ਅਕਸ਼ੈ ਕੁਮਾਰ ਨਾਲ ਕੀਤਾ ਸੀ ਕੰਮ

ਉਨ੍ਹਾਂ ਅੱਗੇ ਲਿਖਿਆ ਡਾਂਸਿੰਗ, ਫ਼ਿਟਨੈੱਸ, ਆੱਫ਼–ਰੋਡ ਬਾਈਕਿੰਗ, ਫ਼ਾਦਰਹੁੱਡ ਤੇ ਇਨ੍ਹਾਂ ਸਭ ਤੋਂ ਉਤਾਂਹ, ਤੇਰਾ ਮੁਸਕਰਾਉਂਦਾ ਹੋਇਆ ਚਿਹਰਾ, ਖ਼ੁਸ਼ ਮਿਜ਼ਾਜ ਸੁਭਾਅ ਤੇ ਗਰਮਜੋਸ਼… ਮੈਂ ਤੈਨੂੰ ਬਹੁਤ ਮਿਸ ਕਰਾਂਗਾ। ਤੈਨੂੰ ਸਦਾ ਇੱਕ ਅਜਿਹੇ ਵਿਅਕਤੀ ਦੇ ਤੌਰ ’ਤੇ ਚੇਤੇ ਕੀਤਾ ਜਾਵੇਗਾ, ਜਿਸ ਨੇ ਆਪਣਾ ਪੂਰਾ ਜੀਵਨ ਜੀਆ ਹੈ।

Actor Kushal Punjabi dies at the age of 37, Karanvir Bohra says your demise has shocked me ਟੀਵੀ ਅਦਾਕਾਰ ਕੁਸ਼ਲ ਪੰਜਾਬੀ ਦਾ ਹੋਇਆ ਦਿਹਾਂਤ , ਸਲਮਾਨ ਖਾਨ ਤੇ ਅਕਸ਼ੈ ਕੁਮਾਰ ਨਾਲ ਕੀਤਾ ਸੀ ਕੰਮ

ਦੱਸ ਦੇਈਏ ਕਿ ਕੁਸ਼ਲ ਪੰਜਾਬੀ ਨੂੰ ਪਿਛਲੀ ਵਾਰ ਟੀਵੀ ਲੜੀਵਾਰ ‘ਇਸ਼ਕ ਮੇਂ ਮਰ ਜਾਵਾਂ’ ’ਚ ਵੇਖਿਆ ਗਿਆ ਸੀ। ਕੁਸ਼ਲ ਪੰਜਾਬੀ ਨੇ ਇੱਕ ਯੂਰੋਪੀਅਨ ਕੁੜੀ ਨਾਲ ਵਿਆਹ ਕੀਤਾ ਸੀ। ਉਨ੍ਹਾਂ ਦਾ ਇੱਕ ਪੁੱਤਰ ਵੀ ਹੈ; ਜੋ ਹੁਣ ਤਿੰਨ ਸਾਲਾਂ ਦਾ ਹੈ।ਕੁਸ਼ਲ ਦੀ ਸ਼ੁਰੂਆਤ ਮਾਡਲ ਵਜੋਂ ਹੋਈ ਸੀ , ਉਸ ਨੇ ਕਈ ਵੱਡੀਆਂ ਫ਼ਿਲਮਾਂ ਤੇ ਟੀਵੀ ਸ਼ੋਅਜ਼ ਵਿੱਚ ਕੰਮ ਕੀਤਾ ਹੈ।

-PTCNews

Related Post