ਅਦਾਕਾਰਾ ਸੁਰਵੀਨ ਚਾਵਲਾ ਦੇ ਘਰ ਗੂੰਜੀਆਂ ਨੰਨ੍ਹੇ ਮਹਿਮਾਨ ਦੀਆਂ ਕਿਲਕਾਰੀਆਂ ,ਸ਼ੇਅਰ ਕੀਤੀ ਪਹਿਲੀ ਝਲਕ

By  Shanker Badra April 20th 2019 11:05 AM

ਅਦਾਕਾਰਾ ਸੁਰਵੀਨ ਚਾਵਲਾ ਦੇ ਘਰ ਗੂੰਜੀਆਂ ਨੰਨ੍ਹੇ ਮਹਿਮਾਨ ਦੀਆਂ ਕਿਲਕਾਰੀਆਂ ,ਸ਼ੇਅਰ ਕੀਤੀ ਪਹਿਲੀ ਝਲਕ:ਮੁੰਬਈ :ਪਾਲੀਵੁੱਡ ਤੇ ਬਾਲੀਵੁੱਡ 'ਚ ਆਪਣੀ ਵੱਖਰੀ ਜਗ੍ਹਾ ਬਣਾਉਣ ਵਾਲੀ ਅਦਾਕਾਰਾ ਸੁਰਵੀਨ ਚਾਵਲਾ ਤੇ ਅਕਸ਼ੈ ਠੱਕਰ ਦੇ ਘਰ ਇੱਕ ਨੰਨ੍ਹੀ ਬੱਚੀ ਨੇ ਜਨਮ ਲਿਆ ਹੈ।ਸੁਰਵੀਨ ਚਾਵਲਾ ਤੇ ਅਕਸ਼ੈ ਠੱਕਰ ਨੇ ਆਪਣੀ ਬੱਚੀ ਦਾ ਨਾਮ ਈਵਾ ਰੱਖਿਆ ਹੈ।ਜਾਣਕਾਰੀ ਅਨੁਸਾਰ ਬੀਤੇ ਦਿਨੀਂ ਸੁਰਵੀਨ ਚਾਵਲਾ ਨੇ ਇੱਕ ਬੱਚੀ ਨੂੰ ਜਨਮ ਦਿੱਤਾ ਹੈ, ਜਿਸ ਦੀ ਜਾਣਕਾਰੀ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਤਸਵੀਰ ਸ਼ੇਅਰ ਕਰਕੇ ਦਿੱਤੀ ਹੈ।ਇਸ ਤੋਂ ਬਾਅਦ ਵੱਖ-ਵੱਖ ਸੈਲੀਬ੍ਰਿਟੀਜ਼ ਵੱਲੋਂ ਸੁਰਵੀਨ ਚਾਵਲਾ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।

-PTCNews

Related Post