ਆਦਮਪੁਰ ਤੋਂ ਦਿੱਲੀ ਜਾਣ ਵਾਲੀ ਫਲਾਈਟ ਦਾ ਬਦਲਿਆ ਸਮਾਂ, ਅੱਜ ਤੋਂ ਇਹ ਹੈ ਟਾਈਮਿੰਗ

By  Jashan A November 5th 2019 10:20 AM

ਆਦਮਪੁਰ ਤੋਂ ਦਿੱਲੀ ਜਾਣ ਵਾਲੀ ਫਲਾਈਟ ਦਾ ਬਦਲਿਆ ਸਮਾਂ, ਅੱਜ ਤੋਂ ਇਹ ਹੈ ਟਾਈਮਿੰਗ,ਆਦਮਪੁਰ: ਜਹਾਜ਼ ਯਾਤਰੀਆਂ ਲਈ ਜ਼ਰੂਰੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਆਦਮਪੁਰ ਤੋਂ ਦਿੱਲੀ ਜਾਣ ਵਾਲੀ ਸਪਾਈਸ ਜੈਟ ਫਲਾਈਟ ਦਾ ਅੱਜ ਤੋਂ 3 ਦਿਨ ਲਈ ਸਮਾਂ ਬਦਲ ਗਿਆ ਹੈ।

ਜਿਸ ਦੌਰਾਨ 5, 6 ਤੇ 7 ਨਵੰਬਰ ਤੱਕ ਜਹਾਜ਼ ਨਵੇਂ ਸਮੇਂ ਮੁਤਾਬਕ ਉਡਾਣ ਭਰੇਗਾ। ਨਵੇਂ ਸਮੇਂ ਮੁਤਾਬਕ 3 ਦਿਨ ਲਈ ਦਿੱਲੀ ਤੋਂ ਆਦਮਪੁਰ ਸਵੇਰੇ 09:00 ਵਜੇ ਉਡਾਣ ਭਰੇਗੀ ਤੇ 10:15 ਮਿੰਟ 'ਤੇ ਆਦਮਪੁਰ ਪਹੁੰਚੇਗੀ।

ਹੋਰ ਪੜ੍ਹੋ: ਹੈਦਰਾਬਾਦ ਤੋਂ ਦਿੱਲੀ ਜਾਣ ਵਾਲੀ ਤੇਲੰਗਾਨਾ ਐਕਸਪ੍ਰੈੱਸ ’ਚ ਲੱਗੀ ਅੱਗ , ਮਚੀ ਭੱਜ ਦੌੜ

ਉਥੇ ਹੀ ਇਹ ਫਲਾਈਟ ਨਵੇਂ ਸਮੇਂ ਮੁਤਾਬਕ ਆਦਮਪੁਰ ਤੋਂ 10:35 ਤੋਂ ਉਡਾਣ ਭਰੇਗੀ ਤੇ 11:50 ਵਜੇ ਦਿੱਲੀ ਪਹੁੰਚੇਗੀ। ਮਿਲੀ ਜਾਣਕਾਰੀ ਮੁਤਾਬਕ ਸਪਾਈਸ ਜੈਟ ਵਲੋਂ ਯਾਤਰੀਆਂ ਨੂੰ ਮੈਸੇਜ, ਕਾਲ ਤੇ ਈ-ਮੇਲ ਰਾਹੀਂ ਫਲਾਈਟ ਦੇ ਸਮਾਂ ਤਬਦੀਲ ਹੋਣ ਦੀ ਸੂਚਨਾ ਦੇ ਦਿੱਤੀ ਗਈ ਹੈ।

-PTC News

Related Post