ਅੰਮ੍ਰਿਤਸਰ : ਅਦਾਰਾ ਸੱਚੇ ਪਾਤਸ਼ਾਹ ਨੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਦਾ ਕੀਤਾ ਵਿਸ਼ੇਸ ਸਨਮਾਨ

By  Shanker Badra February 14th 2019 05:56 PM

ਅੰਮ੍ਰਿਤਸਰ : ਅਦਾਰਾ ਸੱਚੇ ਪਾਤਸ਼ਾਹ ਨੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਦਾ ਕੀਤਾ ਵਿਸ਼ੇਸ ਸਨਮਾਨ:ਅੰਮ੍ਰਿਤਸਰ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਦਾਰਾ ਸੱਚੇ ਪਾਤਸ਼ਾਹ ਵੱਲੋਂ ਸਲਾਨਾ ਐਵਾਰਡ ਸਮਾਗਮ ਪਿਛਲੇ ਦਿਨੀ ਰਸ਼ੀਅਨ ਸੈਂਟਰ ਫਾਰ ਸਾਇੰਸ ਐਂਡ ਕਲਚਰ 24, ਫਿਰੋਜਸ਼ਾਹ ਰੋਡ, ਨਵੀਂ ਦਿੱਲੀ ਵਿਖੇ ਕਰਵਾਇਆ ਗਿਆ ਸੀ।ਇਸ ਸਮਾਗਮ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕਰਨੀ ਸੀ ਪਰ ਉਨ੍ਹਾਂ ਦੀ ਫਲਾਈਟ ਲੇਟ ਹੋਣ ਕਾਰਨ ਉਹ ਪੁੱਜ ਨਹੀਂ ਸਕੇ।

Adara Sachey Patshah Bhai Gobind Singh Longowal Special honor ਅੰਮ੍ਰਿਤਸਰ : ਅਦਾਰਾ ਸੱਚੇ ਪਾਤਸ਼ਾਹ ਨੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਦਾ ਕੀਤਾ ਵਿਸ਼ੇਸ ਸਨਮਾਨ

ਅੱਜ ਸੱਚੇ ਪਾਤਸ਼ਾਹ ਮੈਗਜੀਨ ਦੇ ਮੁੱਖ ਸੰਪਾਦਕ ਸੁਰਜੀਤ ਸਿੰਘ ਆਰਟਿਸ਼ਟ ਨੇ ਅੰਮ੍ਰਿਤਸਰ ਪਹੁੰਚ ਕੇ ਸਥਾਨਕ ਭਾਈ ਗੁਰਦਾਸ ਹਾਲ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦਾ ਵਿਸ਼ੇਸ ਸਨਮਾਨ ਕੀਤਾ।

Adara Sachey Patshah Bhai Gobind Singh Longowal Special honor ਅੰਮ੍ਰਿਤਸਰ : ਅਦਾਰਾ ਸੱਚੇ ਪਾਤਸ਼ਾਹ ਨੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਦਾ ਕੀਤਾ ਵਿਸ਼ੇਸ ਸਨਮਾਨ

ਇਸ ਮੌਕੇ ਭਾਈ ਲੌਂਗੋਵਾਲ ਨੇ ਕਿਹਾ ਕਿ ਅਦਾਰਾ ਸੱਚੇ ਪਾਤਸ਼ਾਹ ਧਾਰਮਿਕ ਅਤੇ ਸਹਿਤਕ ਖੇਤਰ ਵਿਚ ਅਹਿਮ ਸੇਵਾਵਾਂ ਨਿਭਾ ਰਿਹਾ ਹੈ।ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਝੱਬਰ, ਮੁੱਖ ਸਕੱਤਰ ਰੂਪ ਸਿੰਘ, ਸਕੱਤਰ ਬਲਵਿੰਦਰ ਸਿੰਘ ਜੌੜਾ ਸਿੰਘਾ, ਦਿਲਜੀਤ ਸਿੰਘ ਬੇਦੀ ਸਾਬਕਾ ਸਕੱਤਰ, ਪਰਮਜੀਤ ਸਿੰਘ ਸਰੋਆ, ਤਲਵਿੰਦਰ ਸਿੰਘ ਬੁੱਟਰ ਆਦਿ ਹਾਜ਼ਰ ਸਨ।

-PTCNews

Related Post