Snakes seen in waterlogged:ਹੜ੍ਹ ਦਾ ਪਾਣੀ ਉਤਰਨ ਤੋਂ ਬਾਅਦ ਘਰਾਂ ‘ਚ ਸੱਪ ਨਿਕਲਣ ਦੇ ਵਧੇ ਮਾਮਲੇ, ਪ੍ਰਸ਼ਾਸਨ ਨੇ ਜਾਰੀ ਕੀਤਾ ਹੈਲਪਲਾਈਨ ਨੰਬਰ
ਗਗਨਦੀਪ ਅਹੁਜਾ (ਪਟਿਆਲਾ, 13 ਜੁਲਾਈ): ਹੜ੍ਹ ਦਾ ਪਾਣੀ ਉਤਰਨ ਤੋਂ ਬਾਅਦ ਘਰਾਂ ਵਿੱਚ ਸੱਪ ਨਿਕਲਣ ਦੀ ਘਟਨਾਵਾਂ ਲਗਾਤਾਰ ਸਾਹਮਣੇ ਹੋ ਰਹੀਆਂ ਹਨ। ਇਸ ਸਥਿਤੀ ਨਾਲ ਨਿਪਟਣ ਲਈ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੇ ਹੁਕਮ ਅਨੁਸਾਰ ਵਣ ਮੰਡਲ ਅਫ਼ਸਰ (ਜੰਗਲੀ ਜੀਵ) ਪਟਿਆਲਾ ਵੱਲੋੰ ਰੈਪਿਡ ਰਿਸਪਾਂਸ ਟੀਮ ਗਠਿਤ ਕਰਦੇ ਹੋਏ ਹੈਲਪ ਲਾਈਨ ਨੰਬਰ 8253900002 ਜਾਰੀ ਕਰ ਦਿੱਤਾ ਗਿਆ ਹੈ।
ਦੱਸ ਦਈਏ ਕਿ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਕਿ ਹੜ੍ਹ ਦੀ ਸਥਿਤੀ ਕਾਰਨ ਇਨਸਾਨਾਂ ਦੇ ਨਾਲ-ਨਾਲ ਸਾਰੇ ਜੀਵ ਸੰਕਟ ਵਿੱਚ ਹਨ। ਕੁਦਰਤੀ ਇਨਸਾਫ ਦੀ ਕਸੌਟੀ ਦੇ ਹਿਸਾਬ ਨਾਲ ਸਾਰੇ ਜੀਵ-ਜੰਤੂ ਮਦਦ ਦੇ ਹੱਕਦਾਰ ਹਨ। ਲਗਾਤਾਰ ਪਾਣੀ ਵਿੱਚ ਰਹਿਣ ਕਾਰਨ ਸੱਪ ਵੀ ਸੰਕਟ ‘ਚ ਹਨ ਅਤੇ ਆਪਣੇ ਲਈ ਸੁਰੱਖਿਅਤ ਥਾਵਾਂ ਦੀ ਭਾਲ ਕਰ ਰਹੇ ਹਨ। ਅਜਿਹੇ ਵਿੱਚ ਉਹ ਰਿਹਾਇਸ਼ੀ ਘਰਾਂ ਵਿੱਚ ਵੜ ਰਹੇ ਹਨ।
ਉਨ੍ਹਾਂ ਅਪੀਲ ਕੀਤੀ ਕਿ ਲੋਕ ਘਰਾਂ ਵਿੱਚ ਸੱਪ ਨਿਕਲਣ ਤੇ ਘਬਰਾਕੇ ਆਪਣਾ ਜਾਂ ਸੱਪ ਦਾ ਨੁਕਸਾਨ ਕਰਨ ਦੀ ਥਾਂ ਸਨੇਕ ਹੈਲਪ ਲਾਈਨ ‘ਤੇ ਫੋਨ ਕਰਕੇ ਸੱਪ ਨੂੰ ਰੈਸਕਿਊ ਕਰਵਾਉਣ। ਉਨ੍ਹਾਂ ਦੱਸਿਆ ਕਿ ਹੈਲਪ ਲਾਈਨ ‘ਤੇ ਫੋਨ ਕਰਨ ‘ਤੇ ਜੰਗਲੀ ਜੀਵ ਮਹਿਕਮੇ ਦੀ ਟੀਮ ਤੁਰੰਤ ਮੌਕੇ ‘ਤੇ ਪਹੁੰਚਕੇ ਸੱਪ ਨੂੰ ਫੜਕੇ ਲੈ ਜਾਵੇਗੀ ਅਤੇ ਸੁਰੱਖਿਅਤ ਥਾਂ ‘ਤੇ ਛੱਡੇਗੀ।
ਉਨ੍ਹਾਂ ਇਹ ਵੀ ਦੱਸਿਆ ਕਿ ਪਟਿਆਲਾ ਰੀਜਨ ਵਿੱਚ ਬਹੁਤ ਹੀ ਘੱਟ ਗਿਣਤੀ ਸੱਪ ਜ਼ਹਿਰੀਲੇ ਹਨ। ਇਸ ਲਈ ਸਨੇਕ ਬਾਈਟ ਹੋਣ ਉਤੇ ਘਬਰਾਉਣ ਦੀ ਥਾਂ ਤੁਰੰਤ ਰਜਿੰਦਰਾ ਹਸਪਤਾਲ ਜਾਂ ਨੇੜਲੇ ਸਿਹਤ ਕੇਂਦਰ ਪਹੁੰਚਕੇ ਇਲਾਜ ਕਰਵਾਉਣ। ਸਨੇਕ ਹੈਲਪ ਲਾਈਨ ਨੰਬਰ ਦੇ ਰਿਸਪਾਂਸ ਤੋਂ ਅਸੰਤੁਸ਼ਟ ਲੋਕ ਵਣ ਮੰਡਲ ਅਫ਼ਸਰ (ਜੰਗਲੀ ਜੀਵ) ਪਟਿਆਲਾ ਨਾਲ 9463596843 ਨੰਬਰ ਉਤੇ ਵੀ ਸੰਪਰਕ ਕਰ ਸਕਦੇ ਹਨ।
ਸਨੇਕ ਹੈਲਪ ਲਾਈਨ ਨੰਬਰ ਦੇ ਰਿਸਪਾਂਸ ਤੋਂ ਅਸੰਤੁਸ਼ਟ ਲੋਕ ਵਣ ਮੰਡਲ ਅਫ਼ਸਰ (ਜੰਗਲੀ ਜੀਵ) ਪਟਿਆਲਾ ਨਾਲ 9463596843 ਨੰਬਰ ਉਤੇ ਵੀ ਸੰਪਰਕ ਕਰ ਸਕਦੇ ਹਨ।
ਇਹ ਵੀ ਪੜ੍ਹੋ: Punjab: ਚੰਡੀਗੜ੍ਹ ਤੋਂ ਮਨਾਲੀ ਨੂੰ ਜਾ ਰਹੀਂ PRTC ਦੀ ਬੱਸ ਰੁੜੀ!, ਡਰਾਈਵਰ ਦੀ ਲਾਸ਼ ਮਿਲੀ
- PTC NEWS