Punjab Floods Hit 2025 Highlights : ਘੱਗਰ ਹੋਇਆ ਹੋਰ ਖਤਰਨਾਕ ! ਭਾਖੜਾ 'ਚ ਖਤਰੇ ਤੋਂ ਸਿਰਫ਼ 1 ਫੁੱਟ ਦੂਰ ਪਾਣੀ, ਕਈ ਪਿੰਡਾਂ 'ਚ ਨੁਕਸਾਨ ਦਾ ਬਣਿਆ ਖਤਰਾ
- ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਪੰਜ ਮਰਲੇ ਗਰੀਬਾਂ ਨੂੰ ਦੇ ਕੇ ਬਣਾਏ ਗਏ ਸੀ ਘਰ
- ਉਸ ਤੋਂ ਬਾਅਦ ਕਈ ਵਾਰ ਸਰਕਾਰ ਦੇ ਧਿਆਨ ਵਿੱਚ ਲਿਆਉਣ ਦੇ ਬਾਵਜੂਦ ਨਹੀਂ ਕੀਤੀ ਕੋਈ ਸਹਾਇਤਾ
- ਕਲੋਨੀ ਦੇ ਵਿੱਚ ਬਣੇ 16 ਘਰਾਂ ਦੇ ਹਾਲਾਤ ਨਾਜੁਕ ਕਿਸੇ ਸਮੇਂ ਵੀ ਡਿੱਗ ਸਕਦੀਆਂ ਹਨ ਛੱਤਾਂ
- ਬਾਲਿਆਂ ਦੇ ਨਾਲ ਗਰੀਬ ਪਰਿਵਾਰਾਂ ਨੇ ਠੱਲੀਆਂ ਘਰ ਦੀਆਂ ਛੱਤਾਂ
- ਪਿੰਡ ਦੇ ਸਰਪੰਚ ਕਹਿੰਦੇ ਅਵਾਸ ਯੋਜਨਾ ਦੇ ਤਹਿਤ ਕਈ ਵਾਰ ਭਰ ਚੁੱਕੇ ਹਾਂ ਫਾਰਮ ਲੇਕਿਨ ਸਰਕਾਰ ਦੇ ਵੱਲੋਂ ਕੋਈ ਵੀ ਨਹੀਂ ਕੀਤੀ ਗਈ ਗਰੀਬ ਪਰਿਵਾਰਾਂ ਦੀ ਸਹਾਇਤਾ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਨੂੰ ਲੈ ਕੇ ਵੱਡਾ ਅਪਡੇਟ ਆਇਆ ਹੈ। ਸੀਐਮ ਭਗਵੰਤ ਮਾਨ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਸੀਐਮ ਦੀ ਪਿਛਲੇ 2 ਦਿਨਾਂ ਤੋਂ ਤਬੀਅਤ ਖ਼ਰਾਬ ਹੈ ਅਤੇ ਸਿਹਤ 'ਚ ਸੁਧਾਰ ਨਹੀਂ ਹੋ ਰਿਹਾ ਹੈ। ਸਿਹਤ ਜ਼ਿਆਦਾ ਖ਼ਰਾਬ ਹੋਣ ’ਤੇ ਡਾਕਟਰਾਂ ਨੇ ਸੀਐਮ ਭਗਵੰਤ ਮਾਨ ਨੂੰ ਹਸਪਤਾਲ 'ਚ ਦਾਖਲ ਕਰਨ ਦੀ ਸਲਾਹ ਦਿੱਤੀ ਹੈ।
ਇਸ ਤੋਂ ਪਹਿਲਾਂ ਪੰਜਾਬ ਸਰਕਾਰ ਦੀ ਅੱਜ ਸ਼ਾਮ 4 ਵਜੇ ਹੋਣ ਵਾਲੀ ਕੈਬਨਿਟ ਮੀਟਿੰਗ ਮੁਲਤਵੀ ਕਰ ਦਿੱਤੀ ਗਈ ਹੈ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਠੀਕ ਨਹੀਂ ਹੈ। ਜਿਸ ਕਾਰਨ ਇਹ ਫੈਸਲਾ ਲਿਆ ਗਿਆ ਹੈ। ਵੀਰਵਾਰ ਨੂੰ ਸਵੇਰੇ ਮੁੱਖ ਮੰਤਰੀ ਬਿਮਾਰ ਹੋ ਗਏ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਦਾ ਆਪਣਾ ਪ੍ਰੋਗਰਾਮ ਰੱਦ ਕਰ ਦਿੱਤਾ ਸੀ।
ਬੀਤੀ ਦੇਰ ਰਾਤ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਨੂੰ ਰਿਪੋਰਟ ਮਿਲੀ ਸੀ ਕਿ ਘੱਗਰ ਨਦੀ ਦਾ ਪਾਣੀ ਪਟਿਆਲਾ ਸਬ ਡਵੀਜ਼ਨ ਦੇ ਪਿੰਡ ਬਦਲੀ ਦੇ ਨੇੜੇ ਖੇਤਾਂ ਵਿੱਚ ਦਾਖਲ ਹੋ ਰਿਹਾ ਹੈ। ਇਸ ਸੋਸ਼ਲ ਮੀਡੀਆ ਪੋਸਟ ਤੋਂ ਬਾਅਦ, ਅਧਿਕਾਰੀਆਂ ਅਤੇ ਐਨਡੀਆਰਐਫ ਟੀਮਾਂ ਨੂੰ ਤੁਰੰਤ ਮੌਕੇ 'ਤੇ ਭੇਜਿਆ ਗਿਆ।
ਐਸਡੀਐਮ ਪਟਿਆਲਾ ਹਰਜੋਤ ਕੌਰ ਮਾਵੀ ਨੇ ਦੱਸਿਆ ਕਿ ਇੱਕ ਸੋਸ਼ਲ ਮੀਡੀਆ ਪੋਸਟ ਕਾਰਨ ਦਹਿਸ਼ਤ ਵਰਗੀ ਸਥਿਤੀ ਪੈਦਾ ਹੋ ਗਈ ਸੀ। ਹਾਲਾਂਕਿ, ਅਧਿਕਾਰੀਆਂ ਅਤੇ ਡਰੇਨੇਜ ਵਿਭਾਗ ਦੁਆਰਾ ਜ਼ਮੀਨੀ ਮੁਲਾਂਕਣ ਨੇ ਪੁਸ਼ਟੀ ਕੀਤੀ ਕਿ ਸਥਿਤੀ ਕਾਬੂ ਵਿੱਚ ਹੈ ਅਤੇ ਕਿਸੇ ਵੀ ਜਗ੍ਹਾ ਕੋਈ ਪਾਣੀ ਨਹੀਂ ਪਹੁੰਚਿਆ ਹੈ।
ਇਸੇ ਦੌਰਾਨ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਅਫਵਾਹਾਂ ਫੈਲਾਉਣ ਵਾਲੇ ਲੋਕਾਂ ਨੂੰ ਚੇਤਾਵਨੀ ਦਿੱਤੀ ਹੈ ਅਤੇ ਵਸਨੀਕਾਂ ਨੂੰ ਸੋਸ਼ਲ ਮੀਡੀਆ 'ਤੇ ਗੈਰ-ਪ੍ਰਮਾਣਿਤ ਜਾਣਕਾਰੀ 'ਤੇ ਵਿਸ਼ਵਾਸ ਨਾ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਸਾਰੇ ਸਾਵਧਾਨੀ ਉਪਾਅ ਕੀਤੇ ਗਏ ਹਨ, ਅਤੇ ਪ੍ਰਸ਼ਾਸਨ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ।
ਉਨ੍ਹਾਂ ਅੱਗੇ ਕਿਹਾ ਕਿ ਨਦੀਆਂ ਦੇ ਕਿਨਾਰਿਆਂ ‘ਤੇ ਵੱਸੇ ਸਥਾਨਕ ਵਾਸੀਆਂ ਦੇ ਜਾਨ-ਮਾਲ ਦੀ ਰਾਖੀ ਲਈ ਕਮਜ਼ੋਰ ਥਾਵਾਂ ਦੀ ਨਿਰੰਤਰ ਨਿਗਰਾਨੀ ਕੀਤੀ ਜਾ ਰਹੀ ਹੈ, ਜਿਸ ਲਈ ਕਿਸੇ ਨੂੰ ਵੀ ਘਬਰਾਉਣ ਦੀ ਲੋੜ ਨਹੀਂ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਪੰਜਾਬ ਵਿੱਚ ਆਏ ਹੜਾਂ ਨੂੰ ਲੈ ਕੇ ਸੂਬਾ ਅਤੇ ਕੇਂਦਰ ਸਰਕਾਰਾਂ ਦੋਹਾਂ 'ਤੇ ਗੰਭੀਰ ਆਰੋਪ ਲਗਾਏ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੇ ਮੰਤਰੀ ਹੜ ਪੀੜਤਾਂ ਦੀ ਸਹਾਇਤਾ ਕਰਨ ਦੀ ਥਾਂ ਮੀਡੀਆ ਸਾਹਮਣੇ ਫੋਟੋਆਂ ਖਿਚਵਾ ਕੇ ਨੀਵੇਂ ਪੱਧਰ ਦੀ ਰਾਜਨੀਤੀ ਕਰ ਰਹੇ ਹਨ।
ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸੂਬਾ ਸਰਕਾਰ ਹੜਾਂ ਤੋਂ ਪਹਿਲਾਂ ਲੋੜੀਂਦੇ ਅਗਾਊਂ ਪ੍ਰਬੰਧ ਕਰਨ 'ਚ ਨਾਕਾਮ ਰਹੀ ਹੈ। ਉਨ੍ਹਾਂ ਨੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਚੇਅਰਮੈਨ ਦੀ ਪ੍ਰੈੱਸ ਕਾਨਫਰੰਸ 'ਤੇ ਤਿੱਖੀ ਟਿੱਪਣੀ ਕਰਦਿਆਂ ਪੁੱਛਿਆ ਕਿ ਡੈਮਾਂ ਦੇ ਫਲੱਡਗੇਟ ਖੋਲ੍ਹਣ, ਨਹਿਰਾਂ ਦੀਆਂ ਸਲੈਬਾਂ ਦੇ ਬੈਠਣ ਅਤੇ ਨੁਕਸਾਨ ਦੀ ਜ਼ਿੰਮੇਵਾਰੀ ਲਵੇਗਾ ਕੌਣ? ਉਨ੍ਹਾਂ ਕਿਹਾ ਕਿ ਜਿੱਥੇ ਸੂਬਾ ਸਰਕਾਰ ਫੇਲ ਹੋਈ, ਉੱਥੇ ਕੇਂਦਰ ਸਰਕਾਰ ਵੱਲੋਂ ਅਜੇ ਤੱਕ ਕੋਈ ਵੀ ਵੱਡਾ ਰਾਹਤ ਪੈਕੇਜ ਜਾਰੀ ਨਾ ਹੋਣਾ ਪੰਜਾਬ ਨਾਲ ਹੋ ਰਹੀ ਬੇਇਨਸਾਫੀ ਹੈ
ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਅੱਜ ਜਯੰਤੀ ਮਾਜਰੀ, ਗੁੜਾ, ਕਸੌਲੀ, ਭਗਿੰਡੀ ਅਤੇ ਕਰੌਂਦੇ ਵਾਲਾ ਪਿੰਡਾਂ ਦਾ ਜਾਇਜ਼ਾ ਲਿਆ। ਇਹਨਾਂ ਪਿੰਡਾਂ ਦੀ ਪਹੁੰਚ ਸੜਕ ਜਯੰਤੀ ਕੀ ਰਾਓ ਨਾਲੇ ਵਿੱਚ ਪਾਣੀ ਦੇ ਤੇਜ਼ ਵਹਾਅ ਕਾਰਨ ਰੁੜ੍ਹ ਗਈ ਸੀ। ਡਿਪਟੀ ਕਮਿਸ਼ਨਰ ਨੇ ਆਪਣੇ ਨਾਲ ਮੌਜੂਦ ਡਰੇਨੇਜ ਵਿਭਾਗ ਲੋਕ ਨਿਰਮਾਣ ਵਿਭਾਗ ਅਤੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਬਿਨਾਂ ਦੇਰੀ ਇਹਨਾਂ ਪੰਜਾਂ ਪਿੰਡਾਂ ਦੇ ਲੋਕਾਂ ਲਈ ਇੱਕੋ ਇੱਕ ਰਸਤੇ ਨੂੰ ਤੁਰੰਤ ਆਰਜ਼ੀ ਤੌਰ 'ਤੇ ਬਣਾਇਆ ਜਾਵੇ।
ਉਨਾਂ ਨੇ ਇਹਨਾਂ ਪਿੰਡਾਂ ਦੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਸਥਾਈ ਹੱਲ ਲਈ ਜਯੰਤੀ ਕੀ ਰਾਓ ਨਾਲੇ ਤੇ ਤਿੰਨ ਪੁੱਲ ਬਣਾਉਣ ਦਾ ਐਸਟੀਮੇਟ ਸਰਕਾਰ ਨੂੰ ਭੇਜ ਦਿੱਤਾ ਗਿਆ ਹੈ ਅਤੇ ਇਸ ਨੂੰ ਮਨਜ਼ੂਰੀ ਮਿਲਣ 'ਤੇ ਇਹਨਾਂ ਪੁੱਲਾਂ ਦਾ ਕੰਮ ਵੀ ਸ਼ੁਰੂ ਹੋ ਜਾਵੇਗਾ। ਡਿਪਟੀ ਕਮਿਸ਼ਨਰ ਦੇ ਨਾਲ ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸੋਨਮ ਚੌਧਰੀ, ਐਸਡੀਐਮ ਖਰੜ ਦਿਵਿਆ ਪੀ, ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਵਿਵੇਕ ਦੁਰੇਜਾ, ਡਰੇਨੇਜ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਖੁਸ਼ਵਿੰਦਰ ਸਿੰਘ, ਪਾਵਰਕਾਮ ਅਤੇ ਹੋਰ ਅਧਿਕਾਰੀ ਮੌਜੂਦ ਸਨ।
ਜਿਲਾ ਤਰਨ ਤਰਨ ਦੇ ਅਧੀਨ ਪੈਂਦੇ ਪਿੰਡ ਨਾਗੋਕੇ ਵਿਖੇ ਬੀਤੇ ਕਈ ਦਿਨਾਂ ਤੋਂ ਲਗਾਤਾਰ ਪੈ ਰਹੀਆਂ ਬਰਸਾਤਾਂ ਦੇ ਕਰਕੇ ਇੱਕ ਗਰੀਬ ਬਜ਼ੁਰਗ ਜੋੜੇ ਦੇ ਘਰ ਦਾ ਛੱਤ ਡਿੱਗ ਪਈ ਅਤੇ ਉਹਨਾਂ ਦੇ ਘਰ ਦਾ ਸਾਰਾ ਸਮਾਨ ਖਰਾਬ ਹੋ ਗਿਆ ਇਸ ਮੌਕੇ ਗੱਲਬਾਤ ਰਨ ਬਜ਼ੁਰਗ ਜੋੜੇ ਨੇ ਦੱਸਿਆ ਕਿ ਉਹ ਦਿਹਾੜੀ ਕਰਕੇ ਆਪਣਾ ਘਰ ਦਾ ਗੁਜਾਰਾ ਕਰਦੇ ਹਨ ਅਤੇ ਉਹਨਾਂ ਦੇ ਘਰ ਦਾ ਕੋਠਾ ਉਸ ਵੇਲੇ ਡਿੱਗ ਪਿਆ ਜਦ ਉਹ ਆਪਣੇ ਕੋਠੇ ਦੇ ਉੱਤੇ ਤਰਪਾਲ ਪਾਉਣ ਲੱਗੇ ਸਨ ਤਾਂ ਅਚਾਨਕ ਘਰ ਦੀ ਛੱਤ ਡਿੱਗ ਪਈ। ਇਸ ਮੌਕੇ ਉਹਨਾਂ ਵੱਲੋਂ ਸਮਾਜ ਸੇਵੀਆਂ ਤੇ ਸਰਕਾਰ ਪਾਸੋਂ ਮਦਦ ਦੀ ਗੁਹਾਰ ਲਗਾਈ ਗਈ ਹੈ।
ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਪੰਜਾਬ, ਉਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਵਿੱਚ ਹੜ੍ਹਾਂ 'ਤੇ ਚਿੰਤਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਜਦੋਂ ਵੀ ਮੈਨੂੰ ਇਸ ਸਾਲ ਮਾਨਸੂਨ ਦੌਰਾਨ ਕੁਦਰਤੀ ਆਫ਼ਤਾਂ ਬਾਰੇ ਪਤਾ ਲੱਗਾ, ਮੈਨੂੰ ਬਹੁਤ ਦੁੱਖ ਹੋਇਆ। ਪਹਾੜਾਂ ਵਿੱਚ ਬੱਦਲ ਫਟਣ ਅਤੇ ਮੈਦਾਨੀ ਇਲਾਕਿਆਂ ਵਿੱਚ ਹੜ੍ਹਾਂ ਨੇ ਭਾਰੀ ਤਬਾਹੀ ਮਚਾਈ ਹੈ, ਜਿਸ ਕਾਰਨ ਉਤਰਾਖੰਡ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ, ਪੰਜਾਬ, ਅਸਾਮ ਅਤੇ ਦੇਸ਼ ਦੇ ਕਈ ਹੋਰ ਹਿੱਸਿਆਂ ਵਿੱਚ ਮੌਤਾਂ ਅਤੇ ਤਬਾਹੀ ਹੋਈ ਹੈ। ਰਾਸ਼ਟਰ ਆਫ਼ਤਾਂ ਤੋਂ ਪ੍ਰਭਾਵਿਤ ਲੋਕਾਂ ਦੇ ਦੁੱਖ ਵਿੱਚ ਸਾਂਝਾ ਹੈ ਅਤੇ ਇਸ ਸੰਕਟ ਦੀ ਘੜੀ ਵਿੱਚ ਉਨ੍ਹਾਂ ਦੇ ਨਾਲ ਖੜ੍ਹਾ ਹੈ। ਮੈਂ ਬਚਾਅ ਅਤੇ ਰਾਹਤ ਕਾਰਜਾਂ ਵਿੱਚ ਸ਼ਾਮਲ ਲੋਕਾਂ ਦੀ ਭਾਵਨਾ ਦੀ ਕਦਰ ਕਰਦਾ ਹਾਂ। ਅਸੀਂ ਸਾਰੇ ਮਿਲ ਕੇ ਇਸ ਚੁਣੌਤੀ ਦਾ ਸਾਹਮਣਾ ਕਰਾਂਗੇ।
ਸਰਬਜੀਤ ਸਿੰਘ ਪ੍ਰਧਾਨ ਯੂਥ ਵਿੰਗ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਲਕਾ ਘਨੌਰ ਦੇ ਪਿੰਡਾਂ ਵਿੱਚ ਘਰ ਘਰ ਜਾ ਕੇ ਲੋਕਾਂ ਦਾ ਹਾਲ ਪੁੱਛਿਆ
ਟਰੈਕਟਰਾਂ ਨਾਲ ਬੰਨ੍ਹ ਨੂੰ ਮਜਬੂਤ ਕਰਨ ਲਈ ਪਾਈ ਜਾ ਰਹੀ ਹੈ ਮਿੱਟੀ
ਸਰਦੂਲਗੜ੍ਹ ਵਿਖੇ ਘੱਗਰ ਟੁੱਟਣ ਤੋਂ ਵੱਡਾ ਬਚਾਅ ਹੋਇਆ ਪਿੰਡ ਫੂਸਮੰਡੀ ਦੇ ਕੋਲ ਘੱਗਰ ਪਾਣੀ ਦਾ ਪੱਧਰ ਵਧਣ ਕਾਰਨ ਲੀਕ ਹੋਇਆ ਸੀ ਪਰ ਪਤਾ ਚਲਦਿਆਂ ਪਿੰਡ ਵਾਸੀਆਂ ਵੱਲੋਂ ਮੌਕੇ ਤੇ ਭਾਰੀ ਮੁਸ਼ੱਕਤ ਤੋਂ ਬਾਅਦ ਬੰਦ ਕਰ ਲਿਆ ਗਿਆ ਹੈ ਫਿਲਹਾਲ ਬੰਨ੍ਹ ਨੂੰ ਮਿੱਟੀ ਪਾ ਕੇ ਹੁਣ ਮਜਬੂਤ ਕੀਤਾ ਜਾ ਰਿਹਾ ਹੈ ਘੱਗਰ ਦੇ ਵਿੱਚ ਪਾਣੀ 22 ਫੁੱਟ ਤੇ ਚੱਲ ਰਿਹਾ ਜੋ ਖਤਰੇ ਦੇ ਨਿਸ਼ਾਨ ਤੇ ਹੈ।
ਜ਼ਿਲ੍ਹੇ ਵਿੱਚ ਭਾਰੀ ਬਾਰਿਸ਼ ਕਾਰਨ ਹੋਏ ਨੁਕਸਾਨ ਦਾ ਮੁਲਾਂਕਣ ਕਰਨ ਲਈ ਪ੍ਰਸ਼ਾਸਨ ਨੇ ਲੁਧਿਆਣਾ ਭਰ ਵਿੱਚ ਟੀਮਾਂ ਦਾ ਗਠਨ ਕੀਤਾ ਹੈ ਤਾਂ ਜੋ ਪੂਰੀ ਤਰ੍ਹਾਂ ਮੁਲਾਂਕਣ ਕੀਤਾ ਜਾ ਸਕੇ।
ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਦੱਸਿਆ ਕਿ ਇਹ ਟੀਮਾਂ ਸਬੰਧਤ ਉਪ ਮੰਡਲ ਮੈਜਿਸਟ੍ਰੇਟਾਂ (ਐਸ.ਡੀ.ਐਮ) ਦੀ ਸਮੁੱਚੀ ਨਿਗਰਾਨੀ ਹੇਠ ਕੰਮ ਕਰਨਗੀਆਂ। ਜੇਕਰ ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (ਐਸ.ਡੀ.ਆਰ.ਐਫ) ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕਿਸੇ ਵੀ ਨੁਕਸਾਨ ਦੀ ਪਛਾਣ ਕੀਤੀ ਜਾਂਦੀ ਹੈ, ਤਾਂ ਇਹ ਟੀਮਾਂ ਸਬੰਧਤ ਐਸ.ਡੀ.ਐਮ ਰਾਹੀਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਇੱਕ ਵਿਸਤ੍ਰਿਤ ਰਿਪੋਰਟ ਸੌਂਪਣਗੀਆਂ।
ਹਿਮਾਂਸ਼ੂ ਜੈਨ ਨੇ ਅੱਗੇ ਕਿਹਾ ਕਿ ਇਹ ਟੀਮਾਂ ਸਬੰਧਤ ਐਸ.ਡੀ.ਐਮ ਦੀ ਨਿਗਰਾਨੀ ਹੇਠ ਕੰਮ ਕਰਨਗੀਆਂ ਅਤੇ ਕਿਸੇ ਵੀ ਪਛਾਣੇ ਗਏ ਨੁਕਸਾਨ ਬਾਰੇ ਵਿਸਤ੍ਰਿਤ ਰਿਪੋਰਟਾਂ ਪੇਸ਼ ਕਰਨਗੀਆਂ।
ਲੁਧਿਆਣਾ ਉੱਤਰੀ- ਸਹਾਇਕ ਕਮਿਸ਼ਨਰ ਨੀਰਜ ਜੈਨ ਅਤੇ ਤਹਿਸੀਲਦਾਰ ਜਿਨਸੂ ਬਾਂਸਲ
ਲੁਧਿਆਣਾ ਪੂਰਬੀ- ਸਹਾਇਕ ਕਮਿਸ਼ਨਰ ਨੀਰਜ ਜੈਨ ਅਤੇ ਤਹਿਸੀਲਦਾਰ ਅੰਮ੍ਰਿਤਵੀਰ ਸਿੰਘ।
ਲੁਧਿਆਣਾ ਦੱਖਣੀ, ਸਹਾਇਕ ਕਮਿਸ਼ਨਰ ਗੁਰਪਾਲ ਸਿੰਘ ਅਤੇ ਨਾਇਬ ਤਹਿਸੀਲਦਾਰ ਕਿਰਨਦੀਪ ਕੌਰ।
ਆਤਮ ਨਗਰ- ਸਹਾਇਕ ਕਮਿਸ਼ਨਰ ਗੁਰਪਾਲ ਸਿੰਘ ਅਤੇ ਸਬ ਰਜਿਸਟਰਾਰ ਕੁਲਬੀਰ ਸਿੰਘ।
ਲੁਧਿਆਣਾ ਪੱਛਮੀ- ਸਹਾਇਕ ਕਮਿਸ਼ਨਰ ਜਸਦੇਵ ਸੇਖੋਂ ਅਤੇ ਨਾਇਬ ਤਹਿਸੀਲਦਾਰ ਹਰਪ੍ਰੀਤ ਕੌਰ।
ਸਾਹਨੇਵਾਲ- ਸੰਯੁਕਤ ਕਮਿਸ਼ਨਰ ਵਿਨੀਤ ਕੁਮਾਰ ਅਤੇ ਨਾਇਬ ਤਹਿਸੀਲਦਾਰ ਮਨਮੋਹਨ ਸਿੰਘ।
ਲੁਧਿਆਣਾ ਕੇਂਦਰੀ- ਸੰਯੁਕਤ ਕਮਿਸ਼ਨਰ ਅਭਿਸ਼ੇਕ ਸ਼ਰਮਾ, ਨਾਇਬ ਤਹਿਸੀਲਦਾਰ ਉਦਿਤ ਵੋਹਰਾ ਨਾਲ।
ਗਿੱਲ- ਤਹਿਸੀਲਦਾਰ ਸੰਦੀਪ ਕੁਮਾਰ।
ਜਗਰਾਉਂ- ਨਾਇਬ ਤਹਿਸੀਲਦਾਰ ਪੁਸ਼ਪਿੰਦਰ ਸਿੰਘ।
ਸਮਰਾਲਾ- ਤਹਿਸੀਲਦਾਰ ਸੰਦੀਪ ਕੁਮਾਰ।
ਰਾਏਕੋਟ- ਤਹਿਸੀਲਦਾਰ ਵਿਸ਼ਾਲ ਸ਼ਰਮਾ।
ਖੰਨਾ – ਨਾਇਬ ਤਹਿਸੀਲਦਾਰ ਕਿਰਨਦੀਪ ਕੌਰ।
ਪਾਇਲ- ਤਹਿਸੀਲਦਾਰ ਗੁਰਪ੍ਰੀਤ ਸਿੰਘ।
ਪਾਣੀ ਦੀ ਮਾਰ ਹੇਠ ਆਏ ਜ਼ਿਲ੍ਹਾ ਫਾਜ਼ਿਲਕਾ ਦੇ ਲੋਕਾਂ ਲਈ ਹੁਣ ਸਹਾਰਾ ਫੌਜ ਵੀ ਬਣ ਗਈ ਹੈ । ਜਦਕਿ ਲੋਕਾਂ ਦਾ ਅੱਜ ਵੀ ਰੋਸ ਹੈ ਕਿ ਸਰਕਾਰ ਵਲੋ ਕੋਈ ਮਦਦ ਉਨ੍ਹਾਂ ਤਕ ਨਹੀਂ ਪਹੁੰਚੀ , ਪਹੁੰਚੀ ਹੈ ਤਾਂ ਫੌਜ਼ਦੇ ਜਵਾਨ ਹਨ ਜੋ ਇੱਕ ਪਾਸੇ ਦੇਸ਼ ਦੀਆਂ ਸਰਹੱਦਾਂ ਤੇ ਡਟੇ ਹੋਏ ਹਨ ਤਾਂ ਉਥੇ ਹੀ ਸਤਲੁਜ ਦੇ ਪਾਣੀ ਦੀ ਮਾਰ ਹੇਠ ਆਏ ਲੋਕਾਂ ਦਾ ਸਹਾਰਾ ਬਣੇ ਹਨ ।
ਫੌਜ ਵਲੋਂ ਸਤਲੁਜ ਦੇ ਬੰਨ੍ਹ ਤੇ ਡੇਰਾ ਲਾਇਆ ਹੋਇਆ ਹੈ ਜਿੱਥੇ ਮੈਡੀਕਲ ਕੈਂਪ ਸਣੇ ਰੈਸਕਿਉ ਕਰਕੇ ਲਿਆਂਦੇ ਗਏ ਲੋਕਾਂ ਲਈ ਖਾਣ ਪੀਣ ਦਾ ਪ੍ਰਬੰਧ ਕੀਤਾ ਗਿਆ ਹੈ। ਇਥੇ ਕਿਸ਼ਤੀ ਤੇ ਜਾਣ ਅਤੇ ਆਉਣ ਵਾਲਿਆ ਦਾ ਵੇਰਵਾ ਦਰਜ ਕੀਤਾ ਜਾਂਦਾ ਹੈ । ਰੋਸਕਿਓ ਕਰਕੇ ਲਿਆਂਦੇ ਲੋਕਾਂ ਦੀ ਮੈਡੀਕਲ ਜਾਂਚ ਕਰਕੇ ਦਵਾਈਆਂ ਦਿੱਤੀਆਂ ਜਾਂਦੀਆਂ ਹਨ ।
ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸਨ, ਭਾਰਤੀ ਫੌਜ, ਰਾਸ਼ਟਰੀ ਆਫ਼ਤ ਪ੍ਰਤੀਕਿਰਿਆ ਬਲ (ਐਨ.ਡੀ.ਆਰ.ਐਫ) ਅਤੇ ਸਥਾਨਕ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸਸਰਾਲੀ ਕਲੋਨੀ ਵਿੱਚ ਮੌਜੂਦਾ ਧੁੱਸੀ ਬੰਨ੍ਹ ਤੋਂ ਲਗਭਗ 500 ਮੀਟਰ ਦੀ ਦੂਰੀ 'ਤੇ ਇੱਕ ਨਵਾਂ ਅਸਥਾਈ ਰਿੰਗ ਬੰਨ੍ਹ ਜੰਗੀ ਪੱਧਰ 'ਤੇ ਬਣਾ ਰਿਹਾ ਹੈ। ਇਸ ਸਰਗਰਮ ਉਪਾਅ ਦਾ ਉਦੇਸ਼ ਖੇਤਰ ਲਈ ਹੜ੍ਹ ਸੁਰੱਖਿਆ ਨੂੰ ਮਜ਼ਬੂਤ ਕਰਨਾ ਹੈ।
ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਅਤੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਦੁਆਰਾ ਉਸਾਰੀ ਦੀ ਨੇੜਿਓਂ ਨਿਗਰਾਨੀ ਕੀਤੀ ਜਾ ਰਹੀ ਹੈ।
ਡਿਪਟੀ ਕਮਿਸ਼ਨਰ ਜੈਨ ਨੇ ਪਿਛਲੇ ਦੋ ਦਿਨਾਂ ਤੋਂ ਸਸਰਾਲੀ ਵਿੱਚ ਤਾਇਨਾਤ ਅਧਿਕਾਰੀਆਂ ਦੀ ਇੱਕ ਟੀਮ ਦੇ ਨਾਲ ਪੁਸ਼ਟੀ ਕੀਤੀ ਕਿ ਮੌਜੂਦਾ ਧੁੱਸੀ ਬੰਨ੍ਹ ਬਰਕਰਾਰ ਹੈ ਅਤੇ ਕੋਈ ਵੀ ਪਾੜ ਨਹੀਂ ਪਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਕੁਝ ਥਾਵਾਂ ਤੋਂ ਸਿਰਫ਼ ਮਿੱਟੀ ਹੀ ਖੁਰੀ ਹੈ। ਜੈਨ ਨੇ ਕਿਹਾ, "ਨਵਾਂ ਅਸਥਾਈ ਰਿੰਗ ਬੰਨ੍ਹ ਨਿਵਾਸੀਆਂ ਦੀ ਸੁਰੱਖਿਆ ਅਤੇ ਸੁਰੱਖਿਆ ਨੂੰ ਹੋਰ ਯਕੀਨੀ ਬਣਾਉਣ ਲਈ ਇੱਕ ਸਾਵਧਾਨੀ ਵਾਲਾ ਕਦਮ ਹੈ।"
ਲੋਕ ਨਿਰਮਾਣ ਵਿਭਾਗ (ਪੀ.ਡਬਲਯੂ.ਡੀ.) ਅਤੇ ਡਰੇਨੇਜ ਵਿਭਾਗ ਭਾਰਤੀ ਫੌਜ ਦੇ ਨਾਲ ਮਿਲ ਕੇ ਉਸਾਰੀ ਵਿੱਚ ਤੇਜ਼ੀ ਲਿਆਉਣ ਲਈ ਕੰਮ ਕਰ ਰਹੇ ਹਨ, ਜਿਸ ਨਾਲ ਸੰਭਾਵੀ ਹੜ੍ਹਾਂ ਦੇ ਵਿਰੁੱਧ ਖੇਤਰ ਦੀ ਲਚਕਤਾ ਨੂੰ ਮਜ਼ਬੂਤੀ ਮਿਲੇਗੀ।
ਏ.ਡੀ.ਸੀ. ਅਮਰਜੀਤ ਬੈਂਸ, ਐਸ.ਡੀ.ਐਮ. ਡਾ. ਬਲਜਿੰਦਰ ਸਿੰਘ ਢਿੱਲੋਂ, ਜਸਲੀਨ ਕੌਰ ਭੁੱਲਰ, ਸਕੱਤਰ ਆਰ.ਟੀ.ਏ ਕੁਲਦੀਪ ਬਾਵਾ ਅਤੇ ਹੋਰ ਮੌਜੂਦ ਸਨ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੜ੍ਹ ਪੀੜਤ ਲੋਕਾਂ ਦੇ ਮੁੜ ਵਸੇਬੇ ਲਈ ਨੀਤੀਗਤ ਰੂਪ ਵਿਚ ਕਾਰਜ ਕਰੇਗੀ। ਇਸ ਵਾਸਤੇ ਇੱਕ ਕਮੇਟੀ ਬਣਾਈ ਜਾਵੇਗੀ ਜੋ ਪੀੜਤਾਂ ਦੀਆਂ ਲੋੜਾਂ ਦੇ ਮੱਦੇਨਜ਼ਰ ਰੂਪ ਰੇਖਾ ਉਲੀਕੇਗੀ। ਇਹ ਪ੍ਰਗਟਾਵਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅੱਜ ਦਫ਼ਤਰ ਸ਼੍ਰੋਮਣੀ ਕਮੇਟੀ ਵਿਖੇ ਮੀਡੀਆ ਨਾਲ ਗੱਲਬਾਤ ਕਰਦਿਆਂ ਕੀਤਾ। ਐਡਵੋਕੇਟ ਧਾਮੀ ਨੇ ਕਿਹਾ ਕਿ ਹੜ੍ਹਾਂ ਨਾਲ ਪੰਜਾਬ ਦੇ ਵੱਡੇ ਹਿੱਸੇ ਦਾ ਨੁਕਸਾਨ ਹੋਇਆ ਹੈ, ਜਿਸ ਦੀ ਪੂਰੀ ਤਰ੍ਹਾਂ ਭਰਪਾਈ ਕਰ ਪਾਉਣੀ ਸੰਭਵ ਨਹੀਂ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਵੱਲੋਂ ਹੜ੍ਹ ਪੀੜਤਾਂ ਲਈ ਕੀਤੇ ਜਾ ਰਹੇ ਕਾਰਜ ਵਾਸਤੇ 2 ਕਰੋੜ ਰੁਪਏ ਦੇਣ ਦਾ ਫੈਸਲਾ ਕੀਤਾ ਹੈ, ਜਿਸ ਤਹਿਤ ਅੱਜ 1 ਕਰੋੜ ਰੁਪਏ ਇਸ ਕਾਰਜ ਲਈ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਹੜ੍ਹ ਪੀੜਤਾਂ ਲਈ ਇਕੱਤਰ ਹੋਈ ਰਾਸ਼ੀ ਉਨ੍ਹਾਂ ਦੇ ਮੁੜ ਵਸੇਬੇ ਲਈ ਵਰਤੀ ਜਾਵੇਗੀ।
Punjab Flood Live Updates : ਸੰਗਰੂਰ: ਘੱਗਰ ਦਰਿਆ ਦੀ ਸਥਿਤੀ ਵੇਖ ਪ੍ਰਸ਼ਾਸਨ ਵੱਲੋਂ ਅਲਰਟ ਜਾਰੀ
ਪ੍ਰਸ਼ਾਸਨ ਵੱਲੋਂ ਨੇੜਲੇ ਪਿੰਡਾਂ ਦੇ ਲੋਕਾਂ ਨੂੰ ਉੱਚੀਆਂ ਥਾਵਾਂ 'ਤੇ ਜਾਣ ਦੀ ਅਪੀਲ
ਕਿਹਾ -ਅਫ਼ਵਾਹਾਂ 'ਤੇ ਭਰੋਸਾ ਨਾ ਕਰੋ, ਪ੍ਰਸ਼ਾਸਨ ਦੀਆਂ ਹਦਾਇਤਾਂ ਦੀ ਪਾਲਣਾ ਕਰੋ
ਬਜ਼ੁਰਗਾਂ, ਬੱਚਿਆਂ ਅਤੇ ਜਾਨਵਰਾਂ ਨੂੰ ਸੁਰੱਖਿਅਤ ਥਾਵਾਂ 'ਤੇ ਲਿਜਾਣ ਦੀ ਸਲਾਹ
ਰਾਤ ਨੂੰ ਦਰਿਆ ਦੇ ਕੰਢਿਆਂ 'ਤੇ ਪੁਲਿਸ ਗਸ਼ਤ ਦੇ ਦਿੱਤੇ ਹੁਕਮ
ਵਿਜੈ ਸਾਂਪਲਾ ਨੇ ਹੜ ਪੀੜਿਤ ਇਲਾਕਿਆ ਲਈ ਭੇਜਿਆ ਰਾਹਤ ਸਮੱਗਰੀ ਅਤੇ ਦਵਾਈਆਂ। ਇਸ ਮੌਕੇ ਸਾਂਪਲਾ ਨੇ ਕਿਹਾ ਕੀ ਜੋ ਜੋ ਸਮਾਨ ਪ੍ਰਸਾਸ਼ਨ ਵਲੋਂ ਕਿਹਾ ਜਾਵੇਗਾ, ਉਹ ਸਭ ਉਹ ਆਪਣੀ ਸੰਸਥਾ ਭਾਰਤ ਗੌਰਵ ਵੱਲੋ ਮੋਹਇਆ ਕਰਵਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾਵੇਗੀ।

ਪੰਜਾਬ ਸੂਬੇ ਨੂੰ ਇਸ ਵਾਰ ਹੜਾਂ ਦੀ ਮਾਰ ਨੇ ਬੁਰੀ ਤਰ੍ਹਾਂ ਨਾਲ ਝੰਬਿਆ ਹੋਇਆ ਹੈ। ਰਾਵੀ ਦਰਿਆ ਦੇ ਪਾਣੀ ਨੇ ਨਾਲ ਲੱਗਦੇ ਇਲਾਕਿਆਂ ਨੂੰ ਬੁਰੀ ਤਰ੍ਹਾਂ ਨਾਲ ਨੁਕਸਾਨ ਪਹੁੰਚਾਇਆ ਜਿਸ ਦੀਆਂ ਤਸਵੀਰਾਂ ਹੁਣ ਹੌਲੀ ਹੌਲੀ ਨਿਕਲ ਕੇ ਸਾਹਮਣੇ ਆ ਰਹੀਆਂ ਹਨ ਜਿਵੇਂ ਜਿਵੇਂ ਪਾਣੀ ਦਾ ਪੱਧਰ ਘੱਟ ਰਿਹਾ ਹੈ ਤਿਵੇਂ ਤਿਵੇਂ ਇਸ ਹੜ ਦੇ ਪਾਣੀ ਦੇ ਨਾਲ ਕੋਈ ਤਬਾਹੀ ਦਾ ਮੰਜ਼ਰ ਤਸਵੀਰਾਂ ਜਰੀਏ ਨਿਕਲ ਕੇ ਸਾਹਮਣੇ ਆ ਰਿਹਾ ਹੈ।
ਜੇਕਰ ਗੱਲ ਕਰੀਏ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੀ ਤਾਂ ਬਿਲਕੁਲ ਕਰਤਾਰਪੁਰ ਕੋਰੀਡੋਰ ਦੇ ਨਾਲ ਲੱਗਦੇ ਪਿੰਡ ਪੱਖੋਕੇ ਟਾਲੀ ਵਿਖੇ ਘਰਾਂ ਦੀ ਤਬਾਹੀ ਦਾ ਮੰਜ਼ਰ ਇੰਨਾ ਤਰਸਯੋਗ ਹੈ ਕਿ ਲੋਕਾਂ ਦੇ ਘਰਾਂ ਦੇ ਵਿੱਚ ਪਿਆ ਸਾਰਾ ਹੀ ਸਮਾਨ ਬੁਰੀ ਤਰ੍ਹਾਂ ਦਾ ਨੁਕਸਾਨਿਆ ਗਿਆ ਹੈ ਘਰਾਂ ਚੋਂ ਬਦਬੂ ਆ ਰਹੀ ਹੈ ਰਹਿਣ ਯੋਗ ਨਹੀਂ ਰਹੇ ਕੱਚੇ ਘਰ ਨੁਕਸਾਨੇ ਗਏ ਨੇ ਪੱਕੇ ਘਰਾਂ ਦੇ ਫਰਸ਼ ਬੈਠ ਗਏ ਨੇ ਔਰ ਇਹ ਸਭ ਦਾ ਜਾਇਜ਼ਾ ਲਿਆ ਸਾਡੇ ਸਹਿਯੋਗੀ ਰਵੀ ਬਖਸ ਸੰਘਰਸ਼ੀ ਨੇ ਅਤੇ ਇਹਨਾਂ ਵਸਰੀਕਾਂ ਨਾਲ ਵਿਸ਼ੇਸ਼ ਗੱਲਬਾਤ ਕੀਤੀ
Punjab Floods Live Updates : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹਲਕਾ ਸ਼ਤਰਾਨਾ ਪਹੁੰਚੇ
Punjab Floods Live Updagtes : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜੀ ਵਲੋਂ ਨਵਾਂਸ਼ਹਿਰ ਦੇ ਪਿੰਡ ਬੇਲਾ ਤਾਜੋਵਾਲ ਦੀ ਸੰਗਤ, ਜੋ ਸਤਲੁਜ ਦੇ ਬੰਨ੍ਹ ਦੀ ਮਜ਼ਬੂਤੀ ਦੇ ਕਾਰਜ ਵਿੱਚ ਲੱਗੀ ਹੋਈ ਹੈ, ਨਾਲ ਵੀਡੀਓ ਕਾਲ ਰਾਹੀਂ ਗੱਲਬਾਤ ਹੋਈ। ਸੰਗਤ ਨੂੰ ਉਨ੍ਹਾਂ ਦੀ ਲੋੜ ਮੁਤਾਬਿਕ 1 ਲੱਖ ਰੁਪਏ ਦੀ ਰਾਸ਼ੀ ਅਤੇ 3,000 ਲੀਟਰ ਡੀਜ਼ਲ ਭੇਜ ਦਿੱਤਾ ਹੈ। ਨਾਲ ਹੀ ਜਿਲ੍ਹਾ ਪ੍ਰਧਾਨ ਸੁਖਦੀਪ ਸਿੰਘ ਸੁਕਾਰਪੁਰ ਨੂੰ ਜਿੰਮੇਵਾਰੀ ਸੌਂਪੀ ਹੈ ਕਿ ਇਸ ਤੋਂ ਇਲਾਵਾ ਵੀ ਸੇਵਾ ਲਈ ਜੋ ਚਾਹੀਦਾ ਹੋਵੇ ਤੁਰੰਤ ਮੇਰੇ ਧਿਆਨ ਵਿੱਚ ਲਿਆਉਣ।

Punjab Floods Live Updates : ਬਿਆਸ ਡੈਮ (ਪੋਂਗ ਡੈਮ) ਹੁਣ ਤੱਕ ਇਤਿਹਾਸ 'ਚ ਸਭ ਤੋਂ ਵੱਧ ਪਾਣੀ ਆਇਆ
2023 ਤੋਂ 20% ਵੱਧ ਪਾਣੀ ਆਇਆ ਹੈ, 11.70 BCM ਪਾਣੀ ਆਇਆ ਹੈ, 2023 'ਚ 9.5 ਬਿਲੀਅਨ ਮੀਟਰ
2023 ਤੋਂ ਬਾਅਦ ਇੱਕ ਰੁਲਕਰ ਬਣਾਇਆ, ਜੋ ਸਾਨੂੰ ਹਰ ਤਰੀਕ 'ਤੇ ਦੱਸਦਾ ਹੈ ਕੇ ਕਿੰਨਾ ਪਾਣੀ ਹੈ ਕਿਥੇ ਅੱਗੇ ਨਹੀਂ ਵਧਣਾ।
ਭਾਖੜਾ ਡੈਮ 'ਚ ਵੀ ਇਤਿਹਾਸ ਚ ਸਭ ਤੋਂ ਵੱਧ ਪਾਣੀ ਆਇਆ
2023 ਅਤੇ 1988 ਜਿੰਨਾ ਪਾਣੀ ਹੀ ਆਇਆ ਹੈ, ਪਰ ਅਸੀਂ ਇਸਨੂੰ ਕੰਟਰੋਲ ਕੀਤਾ ਹੈ
ਅਧਿਕਾਰੀਆਂ ਨੇ ਕਿਹਾ ਕਿ ਸਾਡੇ ਕੋਲ ਫੀਡ ਬੇਕ ਮਿਲਦੀ ਹੈ, ਸਾਡੀ ਇਕ ਕਮੇਟੀ ਹੈ ਜੋ ਤੈਅ ਕਰਦੀ ਹੈ ਕੇ ਕਿੰਨਾ ਪਾਣੀ ਛਡਣਾ ਹੈ। ਅਸੀਂ ਪੋਂਗ ਡੈਮ ਤੋਂ ਪਾਣੀ ਲਗਾਤਾਰ ਛੱਡ ਰਹੇ ਹਾਂ 6 ਅਗਸਤ ਤੋਂ ਸ਼ੁਰੂ ਹੋਇਆ।
ਹੜਾਂ 'ਚ ਪਾਣੀ ਦੀ ਸਥਿਤੀ ਨੂੰ ਲੈ ਕੇ ਬੀਬੀਐਮਬੀ ਦੀ ਅਹਿਮ ਪ੍ਰੈਸ ਕਾਨਫਰੰਸ
ਥੋੜੀ ਦੇਰ 'ਚ ਸ਼ੁਰੂ ਹੋਵੇਗੀ ਪ੍ਰੈਸ ਕਾਨਫਰੰਸ
ਡੈਮ ਦੇ ਵਿੱਚ ਮੌਜੂਦਾ ਪਾਣੀ ਦੀ ਸਥਿਤੀ ਅਤੇ ਹੜਾਂ ਨੂੰ ਲੈ ਕੇ ਕੀਤੀ ਜਾਵੇਗੀ ਚਰਚਾ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹਲਕਾ ਸ਼ੁਤਰਾਣਾ ਪਹੁੰਚਣਗੇ, ਜਿੱਥੇ ਉਨ੍ਹਾਂ ਵੱਲੋਂ ਤਾਈਪੁਰ ਅਤੇ ਸ਼ੁਤਰਾਣਾ ਦੇ ਪਿੰਡਾਂ ਦੇ ਵੱਲ ਮਜਬੂਤ ਕੀਤੇ ਜਾ ਰਹੇ ਬੰਨਾ ਦਾ ਜਾਇਜਾ ਲਿੱਤਾ ਜਾਵੇਗਾ ਅਤੇ ਪਿੰਡ ਵਾਸੀਆਂ ਨਾਲ ਮੁਲਾਕਾਤ ਕੀਤੀ ਜਾਵੇਗੀ। ਪਿਛਲੇ ਕਈ ਦਿਨਾਂ ਤੋਂ ਪਿੰਡ ਵਾਸੀ ਆਪਣੇ ਖੇਤਾਂ ਨੂੰ ਬਚਾਉਣ ਦੇ ਲਈ ਬਿਨਾਂ ਸਰਕਾਰ ਦੀ ਮਦਦ ਨੂੰ ਬਨ ਬਣਾ ਰਹੇ ਹਨ। ਉਹਨਾਂ ਨਾਲ ਮੁਲਾਕਾਤ ਕੀਤੀ ਜਾਵੇਗੀ।
Punjab Floods Live Updagtes : ਕੇਂਦਰ ਸਰਕਾਰ ਦੀ ਇੱਕ ਟੀਮ ਹੜ੍ਹ ਪ੍ਰਭਾਵਿਤ ਖੇਤਰ ਦਾ ਦੌਰਾ ਕਰਨ ਲਈ ਪਠਾਨਕੋਟ ਪਹੁੰਚੀ, ਪਠਾਨਕੋਟ ਦੇ ਬਮਿਆਲ ਸੈਕਟਰ ਵਿੱਚ ਹੜ੍ਹ ਪ੍ਰਭਾਵਿਤ ਖੇਤਰ ਦਾ ਦੌਰਾ ਕੀਤਾ। ਇਸ ਤੋਂ ਇਲਾਵਾ ਟੀਮ ਨੇ ਜ਼ਿਲ੍ਹਾ ਪਠਾਨਕੋਟ ਦੇ ਕਈ ਹੋਰ ਸਥਾਨਾਂ ਦਾ ਦੌਰਾ ਕੀਤਾ। ਹੜ੍ਹ ਦੀ ਸਥਿਤੀ ਦਾ ਜਾਇਜ਼ਾ ਲਿਆ, ਕੇਂਦਰ ਸਰਕਾਰ ਨੂੰ ਰਿਪੋਰਟ ਸੌਂਪੇਗੀ।
Punjab Floods Live Updagtes : ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਅਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪੰਜਾਬ ਵਿੱਚ ਆਏ ਹੜਾਂ ਨੂੰ ਲੈ ਕੇ ਸਰਕਾਰ ਦੀ ਨੀਅਤ ਅਤੇ ਨੀਤੀ 'ਤੇ ਗੰਭੀਰ ਸਵਾਲ ਖੜੇ ਕੀਤੇ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਹੜਾਂ ਤੋਂ ਪਹਿਲਾਂ ਅਗਾਊਂ ਤੌਰ 'ਤੇ ਕੋਈ ਵੀ ਢੰਗ ਦੇ ਪ੍ਰਬੰਧ ਕਰਨ 'ਚ ਅਸਫਲ ਰਹੀ, ਜਿਸ ਕਾਰਨ ਹੁਣ ਹਾਲਾਤ ਬੇਹੱਦ ਗੰਭੀਰ ਬਣ ਗਏ ਹਨ।
Punjab Floods Live Updagtes :
Punjab Floods Live Updagtes : ਪੰਜਾਬ ਦੇ ਸਰਹੱਦੀ ਇਲਾਕਿਆਂ ਵਿੱਚ ਰਾਵੀ ਨਦੀ ਦੇ ਵਧਦੇ ਪਾਣੀ ਨੇ ਸੁਰੱਖਿਆ ਵਿਵਸਥਾ ਨੂੰ ਹਿਲਾ ਕੇ ਰੱਖ ਦਿੱਤਾ ਹੈ। ਤੇਜ਼ ਵਹਾਅ ਨੇ ਭਾਰਤ-ਪਾਕਿ ਸਰਹੱਦ 'ਤੇ 30 ਕਿਲੋਮੀਟਰ ਲੰਬੀ ਲੋਹੇ ਦੀ ਵਾੜ ਨੂੰ ਵਹਾ ਦਿੱਤਾ ਹੈ। ਕਈ ਸੁਰੱਖਿਆ ਬੰਨ੍ਹ ਟੁੱਟ ਗਏ ਹਨ ਅਤੇ ਸੀਮਾ ਸੁਰੱਖਿਆ ਬਲ (BSF) ਨੂੰ ਦਰਜਨਾਂ ਚੌਕੀਆਂ ਖਾਲੀ ਕਰਨੀਆਂ ਪਈਆਂ ਹਨ। ਇਸ ਕੁਦਰਤੀ ਆਫ਼ਤ ਨੇ ਸਰਹੱਦ ਨੂੰ ਖੁੱਲ੍ਹਾ ਛੱਡ ਦਿੱਤਾ ਹੈ, ਜਿਸਦਾ ਤਸਕਰਾਂ ਨੇ ਵੀ ਫਾਇਦਾ ਉਠਾਉਣ ਦੀ ਕੋਸ਼ਿਸ਼ ਕੀਤੀ ਹੈ।
30 ਤੋਂ 40 ਚੌਕੀਆਂ ਡੁੱਬ ਗਈਆਂ, ਸੈਨਿਕਾਂ ਨੂੰ ਸੁਰੱਖਿਅਤ ਕੱਢ ਲਿਆ ਗਿਆ
BSF ਪੰਜਾਬ ਫਰੰਟੀਅਰ ਦੇ ਡੀਆਈਜੀ ਏ.ਕੇ. ਵਿਦਿਆਰਥੀ ਨੇ ਕਿਹਾ ਕਿ ਗੁਰਦਾਸਪੁਰ ਵਿੱਚ ਲਗਭਗ 30 ਤੋਂ 40 ਚੌਕੀਆਂ ਪਾਣੀ ਵਿੱਚ ਡੁੱਬ ਗਈਆਂ ਹਨ। ਹਾਲਾਂਕਿ, ਸਾਰੇ ਸੈਨਿਕਾਂ ਅਤੇ ਉਪਕਰਣਾਂ ਨੂੰ ਸੁਰੱਖਿਅਤ ਕੱਢ ਲਿਆ ਗਿਆ ਹੈ ਅਤੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਉਨ੍ਹਾਂ ਪੁਸ਼ਟੀ ਕੀਤੀ ਕਿ ਗੁਰਦਾਸਪੁਰ, ਅੰਮ੍ਰਿਤਸਰ ਅਤੇ ਫਿਰੋਜ਼ਪੁਰ ਸੈਕਟਰਾਂ ਵਿੱਚ ਲਗਭਗ 30 ਕਿਲੋਮੀਟਰ ਦੀ ਵਾੜ ਵਹਿ ਗਈ ਹੈ ਜਾਂ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ।
Punjab Floods Live Updagtes : ਕਿਸੇ ਵੀ ਸਮੇਂ ਟੁੱਟ ਸਕਦਾ ਹੈ ਸਤਲੁਜ ਦਾ ਧੁੱਸੀ ਬੰਨ੍ਹ, ਪਿੰਡ ਕਰਵਾਏ ਜਾ ਰਹੇ ਖਾਲੀ, ਪ੍ਰਸ਼ਾਸਨ ਨੇ ਜਾਰੀ ਕੀਤੀ Guideline
Punjab Floods Live Updates : ਪਿੰਡ ਵਾਸੀ ਖੁਦ ਹੀ ਕੰਢੇ ਕਰ ਰਹੇ ਨੇ ਮਜ਼ਬੂਤ , ਬਿਆਸ ਦਰਿਆ ਨੇ ਵਧਾਈ ਚਿੰਤਾ
Punjab Floods Live Updagtes : ਕੇਜਰੀਵਾਲ ਵੱਲੋਂ ਸੁਲਤਾਨਪੁਰ ਲੋਧੀ ਹਲਕੇ ਦੇ ਮੰਡ ਖੇਤਰ ਵਿੱਚ ਹੜ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਪਹੁੰਚੇ ਸਨ। ਪਰ ਉਨ੍ਹਾਂ ਦੇ ਦੌਰੇ ਕਾਰਨ ਸਮਾਜ ਸੇਵੀ ਸੰਸਥਾਵਾਂ, ਜੋ ਰਾਹਤ ਸਮੱਗਰੀ ਲੈ ਕੇ ਪੀੜਤਾਂ ਤੱਕ ਪਹੁੰਚ ਰਹੀਆਂ ਸਨ, ਉਹਨਾਂ ਨੂੰ ਕਈ ਕਈ ਘੰਟੇ ਰੁਕਣਾ ਪਿਆ। ਲੋਕਾਂ ਨੇ ਆਪਣੀ ਨਾਰਾਜ਼ਗੀ ਵੀ ਜ਼ਾਹਰ ਕੀਤੀ।
Punjab Flood : 'ਪੰਜਾਬ ਜ਼ਖਮੀ ਹੈ ਹਾਰਿਆ ਨਹੀਂ, ਮੈਂ ਪੰਜਾਬ ਦੇ ਨਾਲ ਆ - Diljit Dosanjh | Nirmal Rishi
Punjab Floods Live Updagtes : ਪੰਜਾਬ ਸਮਾਲ ਇੰਡਸਟਰੀਜ ਸਟਾਫ਼ ਅਤੇ ਐਕਸਪੌਰਟ ਕਾਰਪੋਰੇਸ਼ਨ ਐਸੋਸੀਏਸ਼ਨ ਵਲੋਂ ਇਕ ਦਿਨ ਦੀ ਤਨਖ਼ਾਹ ਹੜ ਪੀੜਤਾਂ ਨੂੰ ਦੇਣ ਦਾ ਐਲਾਨ

Punjab Floods Live Updagtes : ਪ੍ਰੀਤੀ ਜ਼ਿੰਟਾ ਦੀ ਫ੍ਰੈਚਾਈਜ਼ੀ ਨੇ 33.08 ਲੱਖ ਰੁਪਏ ਕੀਤੇ ਦਾਨ
ਗਲੋਬਲ ਸਿੱਖ ਚੈਰਿਟੀ ਤਹਿਤ 2 ਕਰੋੜ ਰੁਪਏ ਫੰਡ ਇਕੱਠਾ ਕਰਨ ਦਾ ਉਦੇਸ਼
'Together For Punjab' ਮੁਹਿੰਮ ਤਹਿਤ ਹੇਮਕੁੰਟ ਫਾਊਂਡੇਸ਼ਨ ਅਤੇ RTI ਨਾਲ ਮਿਲਾਇਆ ਹੱਥ

Punjab Floods Live Updagtes : ਦਸੂਹਾ ਬਿਆਸ ਦਰਿਆ ਦੇ ਕਿਨਾਰੇ ਵਸੇ ਪਿੰਡ ਮਨਿਆਦੀਆਂ ਦੇ ਪਿੰਡ ਵਾਸੀ ਪਿੰਡ ਦੀ ਆਪ ਬੰਨ ਲਾ ਕੇ ਕਰ ਰਹੇ ਹਨ ਸੁਰੱਖਿਆ ਜੇਕਰ ਬੰਨ ਟੁੱਟ ਜਾਂਦਾ ਹੈ ਤਾਂ ਪਿੰਡ ਦੇ ਘਰ ਆਉਣਗੇ ਪਾਣੀ ਦੀ ਚਪੇਟ ਵਿਚ। ਇਸ ਦੌਰਾਨ ਪਿੰਡ ਵਾਸੀਆਂ ਨੇ ਵੀਡੀਓ ਬਣਾ ਕੇ ਲਾਈ ਮਦਦ ਦੀ ਗੁਹਾਰ ਅਤੇ ਕਿਹਾ ਕਿ ਸਰਕਾਰ ਜਾਂ ਪ੍ਰਸਾਸ਼ਨ ਨਹੀਂ ਲੈ ਰਿਹਾ ਕੋਈ ਸਾਰ, ਸਿਰਫ ਫੋਟੋਆਂ ਖਿਚਾ ਕੇ ਵਾਪਿਸ ਚਲੇ ਜਾਂਦੇ ਹਨ। ਜੇਕਰ ਪਿੰਡ ਵਾਸੀ ਆਪ ਨਾ ਕਰਦੇ ਹਿੰਮਤ ਤਾ ਹੁਣ ਤੱਕ ਵੱਡਾ ਨੁਕਸਾਨ ਹੋ ਸਕਦਾ ਸੀ।
Punjab Floods Live Updagtes : ਇਸ ਮੈਸਜ ਰਾਹੀਂ ਰਿਹਾਇਸ਼ੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਪਿੰਡ ਸਸਰਾਲੀ (ਲੁਧਿਆਣਾ ਪੂਰਬੀ ਖੇਤਰ) ਨੇੜੇ ਸਤਲੁਜ ਦਰਿਆ ਦਾ ਬੰਨ੍ਹ ਬਹੁਤ ਤੇਜ਼ ਪਾਣੀ ਦੇ ਵਹਾਅ ਕਾਰਨ ਗੰਭੀਰ ਦਬਾਅ ਹੇਠ ਹੈ। ਬੰਨ੍ਹਾਂ ਦੀ ਰੱਖਿਆ ਅਤੇ ਮਜ਼ਬੂਤੀ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਹਾਲਾਂਕਿ, ਜੇਕਰ ਬੰਨ੍ਹਾਂ ਵਿੱਚ ਕੋਈ ਚੀਰ ਜਾਂ ਨੁਕਸਾਨ ਹੁੰਦਾ ਹੈ, ਤਾਂ ਹੇਠ ਲਿਖੇ ਪਿੰਡ ਪ੍ਰਭਾਵਿਤ ਹੋ ਸਕਦੇ ਹਨ ਅਤੇ ਪਾਣੀ ਨਾਲ ਘਿਰੇ ਜਾਣ ਦਾ ਖਤਰਾ ਹੈ।
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਸਰਾਲੀ, ਬੂੰਟ, ਰਾਵਤ, ਹਵਾਸ, ਸੀੜਾ, ਬੂਥਗੜ੍ਹ, ਮੰਗਲੀ ਟਾਂਡਾ, ਢੇਰੀ, ਖਵਾਜਕੇ, ਖਾਸੀ ਖੁਰਦ, ਮੰਗਲੀ ਕਾਦਰ, ਮੱਤੇਵਾੜਾ, ਮਾਂਗਟ, ਮਿਹਰਬਾਨ ਪਿੰਡਾਂ ਦੇ ਲੋਕਾਂ ਨੂੰ ਸੁਰੱਖਿਅਤ ਥਾਂਵਾਂ 'ਤੇ ਜਾਣ ਲਈ ਨਿਰਦੇਸ਼ ਦਿੱਤੇ ਗਏ ਹਨ।
Punjab Floods Live Updates : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਮਕਰੋੜ ਸਾਹਿਬ ਅਤੇ ਮੂਨਕ ਦਾ ਕਰਨਗੇ ਦੌਰਾ
Punjab Floods Live Update : ਮਕਰੋੜ ਸਾਹਿਬ (ਸੰਗਰੂਰ) : ਘੱਗਰ ਦੇ ਪਾਣੀ ਦਾ ਵਹਾ ਪਹੁੰਚਿਆ 750 ਫੁੱਟ ਦੇ ਕਰੀਬ
ਖਤਰੇ ਦੇ ਨਿਸ਼ਾਨ ਤੋਂ ਦੋ ਫੁੱਟ ਉੱਪਰ ਚੱਲ ਰਿਹਾ ਘੱਗਰ ਦਾ ਪਾਣੀ
ਘੱਗਰ ਦੇ ਆਲੇ ਦੁਆਲੇ ਦੇ 25,30 ਪਿੰਡਾਂ ਦੇ ਕਿਸਾਨਾਂ ਦੀ ਰਾਤਾਂ ਦੀ ਉੱਡੀ ਨੀਂਦ
ਜੇਕਰ ਇਸੇ ਤਰ੍ਹਾਂ ਘੱਗਰ ਦੇ ਪਾਣੀ ਦਾ ਪੱਧਰ ਵਧਦਾ ਰਿਹਾ ਤਾਂ ਹੋ ਸਕਦਾ ਵੱਡਾ ਨੁਕਸਾਨ
ਘੱਗਰ ਦੇ ਪਾਣੀ ਦਾ ਪੱਧਰ ਰਾਤ ਵਿੱਚ ਤਿੰਨ ਇੰਚ ਹੋਰ ਵਧਿਆ
ਬੀਤੇ ਦੋ ਦਿਨਾਂ ਤੋਂ ਡੇਢ ਫੁੱਟ ਦੇ ਕਰੀਬ ਖਤਰੇ ਦੇ ਨਿਸ਼ਾਨ ਤੋਂ ਉੱਤੇ ਚੱਲ ਰਿਹਾ ਘੱਗਰ
ਅੱਜ 05-09-25 ਤਰੀਖ ਨੂੰ ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ
ਭਾਖੜਾ ਡੈਮ ਦੀ ਗੋਬਿੰਦ ਸਾਗਰ ਝੀਲ ਦਾ ਖਤਰੇ ਦਾ ਨਿਸ਼ਾਨ 1680 ਫੁੱਟ ਹੈ।
ਡੈਮ ਵਿੱਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਲਗਭਗ 1 ਫੁੱਟ ਘੱਟ ਹੈ।
ਉੱਥੇ ਹੀ ਭਾਖੜਾ ਡੈਮ ਦੇ ਚਾਰੇ ਫਲੱਡ ਗੇਟ 10–10 ਫੁੱਟ ਤੱਕ ਖੋਲ੍ਹੇ ਗਏ ਹਨ।
ਭਾਖੜਾ ਡੈਮ ਦਾ ਅੱਜ ਦਾ ਪਾਣੀ ਦਾ ਪੱਧਰ 1678.74 ਫੁੱਟ ਹੈ।
ਭਾਖੜਾ ਡੈਮ ਵਿੱਚ ਪਾਣੀ ਦੀ ਆਮਦ 76,318 ਕਿਊਸੈਕ ਹੈ
ਭਾਖੜਾ ਡੈਮ ਤੋਂ ਟਰਬਾਈਨਾਂ ਅਤੇ ਫਲੱਡ ਗੇਟਾਂ ਰਾਹੀਂ 80,792 ਕਿਊਸੈਕ ਪਾਣੀ ਛੱਡਿਆ ਜਾ ਰਿਹਾ ਹੈ
ਨੰਗਲ ਡੈਮ ਤੋਂ ਵੱਖ–ਵੱਖ ਨਹਿਰਾਂ ਅਤੇ ਸਤਲੁਜ ਦਰਿਆ ਵਿੱਚ ਹੇਠ ਲਿਖੇ ਅਨੁਸਾਰ ਪਾਣੀ ਛੱਡਿਆ ਜਾ ਰਿਹਾ ਹੈ
ਨੰਗਲ ਹਾਈਡਲ ਨਹਿਰ ਵਿਚ 9,000 ਕਿਊਸੈਕ ਪਾਣੀ ਛੱਡਿਆ ਜਾ ਰਿਹਾ ਹੈ
ਆਨੰਦਪੁਰ ਹਾਈਡਲ ਨਹਿਰ ਵਿਚ 9,000 ਕਿਊਸੈਕ ਪਾਣੀ ਛੱਡਿਆ ਜਾ ਰਿਹਾ ਹੈ
ਸਤਲੁਜ ਦਰਿਆ ਵਿੱਚ 67,000 ਕਿਊਸੈਕ ਪਾਣੀ ਛੱਡਿਆ ਜਾ ਰਿਹਾ ਹੈ
ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਸਮੂਹ ਉਪ ਮੰਡਲ ਮੈਜਿਸਟ੍ਰੇਟਸ ਨੂੰ ਭਾਰੀ ਬਾਰਿਸ਼ ਕਾਰਨ ਆਮ ਨਾਗਰਿਕਾਂ ਦੇ ਘਰਾਂ/ਫ਼ਸਲਾਂ/ਪਸ਼ੂ ਧਨ ਦੇ ਹੋਏ ਨੁਕਸਾਨ ਦੀ ਤੁਰੰਤ ਜਾਂਚ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ ਤਾਂ ਜੋ ਉਨ੍ਹਾਂ ਨੂੰ ਰਾਹਤ ਪ੍ਰਦਾਨ ਕੀਤੀ ਜਾ ਸਕੇ। ਡਾ. ਅਗਰਵਾਲ ਨੇ ਐਸ.ਡੀ.ਐਮਜ਼ ਨੂੰ ਨਿਰਦੇਸ਼ ਦਿੱਤੇ ਕਿ ਮਾਲ ਵਿਭਾਗ ਅਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦੇ ਸਹਿਯੋਗ ਨਾਲ ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਜਾਂਚ ਕਰਵਾ ਕੇ ਨੁਕਸਾਨੇ ਘਰਾਂ ਦੀ ਗਿਣਤੀ, ਫ਼ਸਲਾਂ ਅਤੇ ਪਸ਼ੂ-ਧਨ ਦੇ ਹੋਏ ਨੁਕਸਾਨ ਦੀ ਵੇਰਵੇ ਸਮੇਤ ਰਿਪੋਰਟ ਦੋ ਦਿਨਾਂ ਦੇ ਅੰਦਰ ਸੌਂਪੀ ਜਾਵੇ।
ਸੁਖਬੀਰ ਸਿੰਘ ਬਾਦਲ ਨੇ ਸਾਰੰਗਪੁਰ ਫਸੇ ਦੀ ਪਿੰਡ ਕਮੇਟੀ ਨੂੰ 2 ਲੱਖ ਰੁਪਏ ਮਾਲੀ ਮਦਦ ਵੀ ਪ੍ਰਦਾਨ ਕੀਤੀ। ਉਹਨਾਂ ਨੇ ਲੋਹੇ ਦਾ ਜੰਗਲਾ ਬਣਾਉਣ ਵਾਸਤੇ ਦੌਧਰਪੁਰ ਵਿਚ ਵੀ 2 ਲੱਖ ਰੁਪਏ ਪ੍ਰਦਾਨ ਕੀਤੇ ਅਤੇ 1000 ਲੀਟਰ ਡੀਜ਼ਲ ਵੀ ਪ੍ਰਦਾਨ ਕੀਤਾ ਅਤੇ ਪਿੰਡ ਨੂੰ ਜਲਦੀ ਹੀ 5 ਹਜ਼ਾਰ ਲੀਟਰ ਪ੍ਰਦਾਨ ਕਰਨ ਦਾ ਵਾਅਦਾ ਕੀਤਾ। ਉਹਨਾਂ ਨੇ ਦੋਵਾਂ ਪਿੰਡਾਂ ਦੇ ਲੋਕਾਂ ਨੂੰ ਭਰੋਸਾ ਦੁਆਇਆ ਕਿ ਜਲਦੀ ਹੀ 500 ਅਕਾਲੀ ਵਰਕਰ ਬੰਨ ਦੀ ਮਜ਼ਬੂਤੀ ਵਾਸਤੇ ਪਿੰਡ ਦੀਆਂ ਕਮੇਟੀ ਦੀ ਮਦਦ ਕਰਨਗੇ।
ਮੌਜੂਦਾ ਪਾਣੀ ਦਾ ਪੱਧਰ 1679.04 ਫੁੱਟ, 1680 ਫੁੱਟ ਖ਼ਤਰੇ ਦਾ ਨਿਸ਼ਾਨ
ਰਣਜੀਤ ਸਾਗਰ ਡੈਮ 'ਚ ਵੀ ਵਧਿਆ ਪਾਣੀ ਦਾ ਪੱਧਰ
ਲਗਾਤਾਰ ਛੱਡਿਆ ਜਾ ਰਿਹਾ ਪਾਣੀ
ਖ਼ਤਰੇ ਦਾ ਨਿਸ਼ਾਨ 1390 ਫੁੱਟ, ਮੌਜੂਦਾ ਪੱਧਰ 1394.68 ਫੁੱਟ
ਪੰਜਾਬ ਤੋਂ ਰਾਜ ਸਭਾ ਮੈਂਬਰ ਡਾ. ਵਿਕਰਮਜੀਤ ਸਿੰਘ ਸਾਹਨੀ ਨੇ ਆਪਣੇ MPLAD ਫੰਡ ਅਤੇ ਨਿੱਜੀ ਸੇਵਾ ਮਿਲਾ ਕੇ ਪੰਜਾਬ ਹੜ੍ਹ ਰਾਹਤ ਲਈ ਕੁੱਲ ₹5 ਕਰੋੜ ਦੇਣ ਦਾ ਵਾਅਦਾ ਕੀਤਾ ਹੈ। ਡਾ. ਸਾਹਨੀ ਨੇ ਐਲਾਨ ਕੀਤਾ ਕਿ ਉਹ ਹੜ੍ਹ ਬਚਾਅ ਕਾਰਜਾਂ ਲਈ ਉੱਨਤ ਕਿਸ਼ਤੀਆਂ ਅਤੇ ਨਦੀਆਂ ਦੀ ਸਫਾਈ ਲਈ ਆਧੁਨਿਕ ਮਸ਼ੀਨਰੀ ਦੀ ਖਰੀਦ ਵਾਸਤੇ ਸਟੇਟ ਡਿਜ਼ਾਸਟਰ ਰਿਲੀਫ ਫੋਰਸ ਨੂੰ ਵਿੱਤੀ ਸਹਾਇਤਾ ਦੇ ਰਹੇ ਹਨ। ਉਨ੍ਹਾਂ ਨੇ ਕਮਜ਼ੋਰ ਖੇਤਰਾਂ ਦੀ ਭਵਿੱਖ ਦੀਆਂ ਆਫ਼ਤਾਂ ਤੋਂ ਰੱਖਿਆ ਲਈ ਮਜ਼ਬੂਤ ਹੜ੍ਹ ਸੁਰੱਖਿਆ ਬੰਨ੍ਹ ਬਣਾਉਣ ਲਈ ਫੰਡ ਦੇਣ ਦਾ ਵੀ ਵਾਅਦਾ ਕੀਤਾ।
ਡਾ. ਸਾਹਨੀ ਨੇ ਇਹ ਵੀ ਕਿਹਾ ਕਿ ਉਨ੍ਹਾਂ ਦਾ NGO, ਸੰਨ ਫਾਊਂਡੇਸ਼ਨ, ਜ਼ਮੀਨੀ ਪੱਧਰ 'ਤੇ ਰਾਹਤ ਕਾਰਜਾਂ ਵਿੱਚ ਸਰਗਰਮੀ ਨਾਲ ਸ਼ਾਮਲ ਹੈ। ਹੁਣ ਤੱਕ ₹1 ਕਰੋੜ ਤੋਂ ਵੱਧ ਦੇ ਖਰਚੇ ਨਾਲ, ਸੰਨ ਫਾਊਂਡੇਸ਼ਨ ਨੇ ਹੜ੍ਹਾਂ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਪਰਿਵਾਰਾਂ ਨੂੰ ਸੁੱਕਾ ਰਾਸ਼ਨ, ਮੈਡੀਕਲ ਕਿੱਟਾਂ, ਸਫਾਈ ਸਪਲਾਈ ਅਤੇ ਪਸ਼ੂਆਂ ਲਈ ਚਾਰਾ ਵੰਡਿਆਂ ਅਤੇ ਮੋਟਰਬੋਟਾਂ ਅਤੇ ਐਂਬੂਲੈਂਸਾਂ ਪ੍ਰਦਾਨ ਕੀਤੀਆਂ ਹਨ। ਡਾ. ਸਾਹਨੀ ਨੇ ਕਿਹਾ ਕਿ ਉਹ ਕਣਕ ਦੀ ਬਿਜਾਈ ਲਈ ਛੋਟੇ ਕਿਸਾਨਾਂ ਨੂੰ ਖਾਦ, ਬੀਜ, ਕੀਟਨਾਸ਼ਕ ਆਦਿ ਵਰਗੇ ਖੇਤੀਬਾੜੀ ਸਾਧਨ ਪ੍ਰਦਾਨ ਕਰਨਗੇ।
ਜਿਲ੍ਹਾ ਹੁਸ਼ਿਆਰਪੁਰ ਦੇ ਹੜ ਪ੍ਰਵਾਵਿਤ ਇਲਾਕਿਆਂ ਦਾ ਪੰਜਾਬ ਦੇ ਰਾਜਪਾਲ ਸ਼੍ਰੀ ਗੁਲਾਬ ਚੰਦ ਕਟਾਰੀਆ ਵਲੋਂ ਹੜ ਪ੍ਰਵਾਵਿਤ ਪਿੰਡਾਂ ਦਾ ਦੌਰਾ ਕੀਤਾ ਗਿਆ ਅਤੇ ਉਨ੍ਹਾਂ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਜੋ ਸਕੂਲਾਂ ਚ ਠਹਿਰਾਏ ਗਏ ਸਨ ਅਤੇ ਉਨ੍ਹਾਂ ਨੂੰ ਹੜ ਸੰਭਵ ਮੱਦਦ ਦਾ ਭਰੋਸਾ ਦਿੱਤਾ ਅਤੇ ਪ੍ਰੈਸ ਨੂੰ ਸੰਬੋਧਨ ਕਰਦਿਆਂ ਕਿਹਾ ਕਈ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵਲੋਂ ਹੜ ਨਾਲ ਪ੍ਰਵਾਵਿਤ ਇਲਾਕਿਆਂ ਤੇ ਨਜ਼ਰ ਰੱਖੀਂ ਜਾ ਰਹੀ ਹੈ ਅਤੇ ਪੰਜਾਬ ਨੂੰ ਜੋ ਨੁਕਸਾਨ ਹੋਇਆ ਹੈ ਉਸਦਾ ਹਰ ਇੱਕ ਪੈਸਾ ਕੇਂਦਰ ਵਲੋਂ ਦਿੱਤਾ ਜਾਵੇਗਾ
Punjab Floods Situation Live :
Punjab Floods Live Updates :
Punjab Floods Live Updates :
ਜਿਲ੍ਹਾ ਹੁਸ਼ਿਆਰਪੁਰ ਦੇ ਹੜ ਪ੍ਰਵਾਵਿਤ ਇਲਾਕਿਆਂ ਦਾ ਪੰਜਾਬ ਦੇ ਰਾਜਪਾਲ ਸ਼੍ਰੀ ਗੁਲਾਬ ਚੰਦ ਕਟਾਰੀਆ ਵਲੋਂ ਹੜ ਪ੍ਰਵਾਵਿਤ ਪਿੰਡਾਂ ਦਾ ਦੌਰਾ ਕੀਤਾ ਗਿਆ ਅਤੇ ਉਨ੍ਹਾਂ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕੀਤੀ, ਜੋ ਸਕੂਲਾਂ 'ਚ ਠਹਿਰਾਏ ਗਏ ਸਨ ਅਤੇ ਉਨ੍ਹਾਂ ਨੂੰ ਹੜ ਸੰਭਵ ਮੱਦਦ ਦਾ ਭਰੋਸਾ ਦਿੱਤਾ ਅਤੇ ਪ੍ਰੈਸ ਨੂੰ ਸੰਬੋਧਨ ਕਰਦਿਆਂ ਕਿਹਾ ਕਈ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵਲੋਂ ਹੜ ਨਾਲ ਪ੍ਰਵਾਵਿਤ ਇਲਾਕਿਆਂ ਤੇ ਨਜ਼ਰ ਰੱਖੀਂ ਜਾ ਰਹੀ ਹੈ ਅਤੇ ਪੰਜਾਬ ਨੂੰ ਜੋ ਨੁਕਸਾਨ ਹੋਇਆ ਹੈ ਉਸਦਾ ਹਰ ਇੱਕ ਪੈਸਾ ਕੇਂਦਰ ਵਲੋਂ ਦਿੱਤਾ ਜਾਵੇਗਾ।
ਪਟਿਆਲਾ ਦੇ ਹਲਕਾ ਘਨੌਰ ਦੇ ਵਿੱਚ ਪੈਂਦੇ ਨਿਰਮਾਣਾ ਬਰਾਂਚ ਦੇ ਵਿੱਚ ਪਾੜ ਪਿਆ। ਘੱਗਰ ਦਾ ਪਾਣੀ ਪਿੰਡਾਂ ਵਿੱਚੋਂ ਨਿਕਲ ਕੇ ਭਾਖੜਾ ਵਿੱਚ ਮਿਲਣਾ ਸ਼ੁਰੂ ਹੋਇਆ । ਆਉਣ ਵਾਲੇ ਸਮੇਂ ਦੇ ਵਿੱਚ ਹਰਿਆਣਾ ਦੀ ਵੱਧ ਸਕਦੀ ਹੈ ਮੁਸ਼ਕਿਲ ਕਿਉਂਕਿ ਭਾਖੜਾ ਦਾ ਰਸਤਾ ਸਿੱਧਾ ਹਰਿਆਣਾ ਵੱਲ ਦਾਖਲ ਹੁੰਦਾ ਹੈ ਜਿਸ ਨਾਲ ਕਈ ਹੋਰ ਹਰਿਆਣੇ ਦੇ ਪਿੰਡਾਂ ਵਿੱਚ ਮੁਸ਼ਕਿਲਾਂ ਵੱਧ ਸਕਦੀਆਂ ਹਨ।
Punjab Floods Updates : ਪਟਿਆਲਾ ਦੇ ਹਲਕਾ ਘਨੌਰ ਦੇ ਵਿੱਚ ਪੈਂਦੇ ਨਿਰਵਾਣਾ ਬਰਾਂਚ ਦੇ ਵਿੱਚ ਪਿਆ ਪਾੜ। ਘੱਗਰ ਦਾ ਪਾਣੀ ਪਿੰਡਾਂ ਵਿੱਚੋਂ ਨਿਕਲ ਕੇ ਭਾਖੜਾ ਵਿੱਚ ਮਿਲਣਾ ਸ਼ੁਰੂ ਹੋਇਆ। ਆਉਣ ਵਾਲੇ ਸਮੇਂ ਦੇ ਵਿੱਚ ਹਰਿਆਣਾ ਦੀ ਮੁਸ਼ਕਿਲ ਵੱਧ ਸਕਦੀ ਹੈ ਕਿਉਂਕਿ ਭਾਖੜਾ ਦਾ ਰਸਤਾ ਸਿੱਧਾ ਹਰਿਆਣਾ ਵੱਲ ਦਾਖਲ ਹੁੰਦਾ ਹੈ ਜਿਸ ਨਾਲ ਕਈ ਹੋਰ ਹਰਿਆਣੇ ਦੇ ਪਿੰਡਾਂ ਵਿੱਚ ਮੁਸ਼ਕਿਲਾਂ ਵੱਧ ਸਕਦੀਆਂ ਹਨ।
Punjab Floods Live Updates : ਭਾਰੀ ਬਾਰਿਸ਼ ਕਾਰਨ ਹਰ ਪਾਸੇ ਤਬਾਹੀ ਮਚੀ ਹੋਈ ਹੈ, ਪਠਾਨਕੋਟ ਜਲੰਧਰ ਰਾਸ਼ਟਰੀ ਰਾਜਮਾਰਗ ਪਿੰਡ ਨੰਗਲਪੁਰ ਨੇੜੇ ਤਬਾਹੀ ਦਾ ਦ੍ਰਿਸ਼ ਦੇਖਣ ਨੂੰ ਮਿਲਿਆ, ਪਠਾਨਕੋਟ ਜਲੰਧਰ ਰਾਸ਼ਟਰੀ ਰਾਜਮਾਰਗ ਪਿੰਡ ਨੰਗਲਪੁਰ ਨੇੜੇ ਸੜਕ ਦਾ ਇੱਕ ਪਾਸਾ ਬੰਦ ਹੋ ਗਿਆ, ਬਾਰਿਸ਼ ਕਾਰਨ ਫਲਾਈਓਵਰ ਦੇ ਨਾਲ ਲੱਗਦੀ ਸਰਵਿਸ ਲਾਈਨ ਦੀ ਜ਼ਮੀਨ ਵੀ ਡੁੱਬ ਗਈ, ਜ਼ਮੀਨ ਧੱਸਣ ਕਾਰਨ ਪਿੰਡ ਨੰਗਲਪੁਰ ਵੀ ਖ਼ਤਰੇ ਵਿੱਚ ਹੈ।
Punjab Floods Live Updates : ਕਾਰ ਸੇਵਾ ਕਿਲਾ ਅਨੰਦਗੜ੍ਹ ਸਾਹਿਬ ਵਾਲੇ ਬਾਬਿਆਂ ਦੀ ਅਗਵਾਈ ਹੇਠ 35 ਟਰਾਲੀਆਂ ਰੇਤ ਦੇ ਬੋਰੇ ਭਰ ਕੇ ਸਤਲੁਜ ਦਰਿਆ ਦੇ ਕਿਨਾਰੇ ਬੰਨ ਮਜ਼ਬੂਤ ਕਰਨ ਲਈ ਭੇਜੇ ਗਏ। ਇਸ ਸੇਵਾ ਵਿੱਚ ਨੂਰਪੁਰ ਬੇਦੀ ਦੀ ਸੰਗਤ ਨੇ ਵੱਡਾ ਯੋਗਦਾਨ ਪਾਇਆ।
ਸੰਤ ਬਾਬਾ ਸਤਨਾਮ ਸਿੰਘ ਨੇ ਕਿਹਾ ਕਿ ਜਿੱਥੇ ਵੀ ਪ੍ਰਸ਼ਾਸਨ ਨੂੰ ਮਦਦ ਦੀ ਲੋੜ ਹੋਵੇਗੀ, ਉਹ ਸਥਾਨਕ ਸੰਗਤ ਦੀ ਸਹਾਇਤਾ ਨਾਲ ਹਰ ਸੰਭਵ ਹੀਲਾ-ਵਸੀਲਾ ਕਰਨਗੇ ਤਾਂ ਜੋ ਲੋਕਾਂ ਨੂੰ ਰਾਹਤ ਦਿੱਤੀ ਜਾ ਸਕੇ। ਉਹਨਾਂ ਕਿਹਾ ਕਿ ਸਤਲੁਜ ਦਰਿਆ ਵਿੱਚ ਛੱਡੇ ਜਾ ਰਹੇ ਵਾਧੂ ਪਾਣੀ ਕਾਰਨ ਬੇਲਿਆਂ ਦੇ ਪਿੰਡਾਂ ਦੇ ਵਾਸੀਆਂ ਨੂੰ ਬੇਹੱਦ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਲੋਕ ਆਪਣੇ ਪੱਧਰ ’ਤੇ ਯਤਨ ਕਰ ਰਹੇ ਹਨ ਅਤੇ ਪ੍ਰਸ਼ਾਸਨ ਵੀ ਕੋਸ਼ਿਸ਼ਾਂ ਕਰ ਰਿਹਾ ਹੈ, ਪਰ ਕੁਝ ਕੰਮ ਬਰਸਾਤ ਤੋਂ ਪਹਿਲਾਂ ਕੀਤੇ ਜਾਣ ਲਾਜ਼ਮੀ ਸਨ।
ਬਾਬਾ ਸਤਨਾਮ ਸਿੰਘ ਨੇ ਦੱਸਿਆ ਕਿ ਕਾਰ ਸੇਵਾ ਕਿਲਾ ਅਨੰਦਗੜ੍ਹ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲੋਕ ਸੇਵਾ ਦੇ ਕਾਰਜ ਲਗਾਤਾਰ ਕੀਤੇ ਜਾ ਰਹੇ ਹਨ। ਲੰਗਰਾਂ ਤੇ ਰਿਹਾਇਸ਼ ਦੇ ਪ੍ਰਬੰਧ ਤੋਂ ਇਲਾਵਾ ਪਹਿਲੇ ਦਿਨ ਤੋਂ ਹੀ ਬੰਨਾਂ ਨੂੰ ਪੱਕਾ ਕਰਨ ਅਤੇ ਰੋਕਾਂ ਲਗਾਉਣ ਲਈ ਸੰਗਤ ਦੇ ਸਹਿਯੋਗ ਨਾਲ ਵੱਡੀ ਸੇਵਾ ਜਾਰੀ ਹੈ।
ਉਹਨਾਂ ਨੂਰਪੁਰ ਬੇਦੀ ਇਲਾਕੇ ਦੇ ਲੋਕਾਂ ਦੀ ਖ਼ਾਸ ਤੌਰ ’ਤੇ ਪ੍ਰਸ਼ੰਸਾ ਕੀਤੀ ਜਿਹੜੇ ਇਸ ਲੋਕ ਹਿੱਤ ਕਾਰਜ ਵਿੱਚ ਸ਼ਿਰਕਤ ਕਰ ਰਹੇ ਹਨ।
Punjab Floods Live Updates :
Punjab Flood Kisan Death :
Mansa Roof Collapsed : ਮਾਨਸਾ ਵਿਖੇ ਬਾਰਿਸ਼ ਦੇ ਦੌਰਾਨ ਇੱਕ ਗਰੀਬ ਘਰ ਦੀ ਛੱਤ ਡਿੱਗਣ ਦੇ ਕਾਰਨ ਦੋ ਔਰਤਾਂ ਛੱਤ ਹੇਠਾਂ ਆਉਣ ਦੇ ਕਾਰਨ ਗੰਭੀਰ ਜਖਮੀ ਹੋਈਆਂ ਨੇ ਜਿਨਾਂ ਨੂੰ ਇਲਾਜ ਦੇ ਲਈ ਮਾਨਸਾ ਦੇ ਹਸਪਤਾਲ ਦੇ ਵਿੱਚ ਭਰਤੀ ਕਰਵਾ ਦਿੱਤਾ ਗਿਆ ਫਿਲਹਾਲ ਖਾਤਰੇ ਤੋਂ ਬਾਹਰ ਦੋਨੋਂ ਔਰਤਾਂ ਦੱਸੀਆਂ ਜਾ ਰਹੀਆਂ ਨੇ ਤੇ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਹੈ।
ਲਗਾਤਾਰ ਹੋ ਰਹੀ ਬਾਰਿਸ਼ ਦੇ ਨਾਲ ਮਾਨਸਾ ਦੇ ਤਿੰਨ ਕੋਨੀ ਨਜ਼ਦੀਕ ਇੱਕ ਗਰੀਬ ਪਰਿਵਾਰ ਦੇ ਘਰ ਦੀ ਛੱਤ ਡਿੱਗਣ ਕਾਰਨ ਇੱਕ 35 ਸਾਲਾਂ ਔਰਤ ਅਤੇ ਇੱਕ 65 ਸਾਲਾਂ ਔਰਤ ਛੱਤ ਦੇ ਥੱਲੇ ਆਉਣ ਕਾਰਨ ਜਖਮੀ ਹੋਈਆਂ ਨੇ ਸਿਵਲ ਹਸਪਤਾਲ ਦੇ ਡਾਕਟਰ ਪ੍ਰਵੀਨ ਨੇ ਦੱਸਿਆ ਕਿ ਦੋ ਔਰਤਾਂ 11 ਵਜੇ ਦੇ ਕਰੀਬ ਸਿਵਲ ਹਸਪਤਾਲ ਵਿਖੇ ਲਿਆਂਦੀਆਂ ਗਈਆਂ ਸਨ ਜਿਨਾਂ ਤੇ ਛੱਤ ਡਿੱਗਣ ਕਾਰਨ ਉਹਨਾਂ ਦੇ ਸੱਟਾਂ ਲੱਗੀਆਂ ਹਨ ਉਹਨਾਂ ਦੱਸਿਆ ਕਿ ਫਿਲਹਾਲ ਖਤਰੇ ਤੋਂ ਦੋਨੋਂ ਹੀ ਔਰਤਾਂ ਬਾਹਰ ਹਨ ਅਤੇ ਇਹਨਾਂ ਦਾ ਸਿਵਲ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਹੈ।
ਸੁਖਬੀਰ ਸਿੰਘ ਬਾਦਲ ਲਗਾਤਾਰ ਕਰ ਰੇ ਹੜ੍ਹ ਪ੍ਰਭਾਵਤ ਇਲਾਕਿਆਂ 'ਚ ਦੌਰਾ
2:30 ਵਜੇ ਮਕਰੋੜ ਸਾਹਿਬ (ਦਿੜ੍ਹਬਾ) 'ਚ ਲੈਣਗੇ ਜਾਇਜ਼ਾ
3 ਵਜੇ ਮੂਨਕ (ਦਿੜ੍ਹਬਾ) 'ਚ ਜਾਣਗੇ।
ਘੱਗਰ ਦਾ ਪਾਣੀ ਭਾਖੜਾ ਨਹਿਰ ਵਿੱਚ ਮਿਲਣਾ ਸ਼ੁਰੂ
ਕਮਾਲਪੁਰ, ਕਪੂਰੀ ਸਣੇ ਪਟਿਆਲਾ ਦੇ ਨੇੜਲੇ ਇਲਾਕਿਆਂ ਵਿੱਚ ਖ਼ਤਰਾ
ਘੱਗਰ ਕਾਰਨ ਹਰਿਆਣਾ ਦੇ ਪਿੰਡਾਂ ਨੂੰ ਵੀ ਖ਼ਤਰਾ
PTC News ਗ੍ਰਾਊਂਡ ਜ਼ੀਰੋ 'ਤੇ
Punjab Live Updates : ਮੋਗਾ 'ਤੇ ਹਲਕਾ ਧਰਮਕੋਟ ਨਜਦੀਕ ਲੰਘਦੇ ਸਤਲੁਜ ਦਰਿਆ ਵਿੱਚ ਹੜ ਆਉਣ ਕਾਰਨ ਦਰਜਨਾਂ ਪਿੰਡ ਪ੍ਰਭਾਵਿਤ ਪਿੰਡ ਸ਼ੇਰੇਵਾਲਾ ਸੰਘੇੜਾ ਪਿੰਡ ਪਾਣੀ 'ਚ ਡੁੱਬੇ ਜਿਲ੍ਹਾ ਪ੍ਰਸ਼ਾਸਨ ਵੱਲੋਂ ਪਿੰਡਾਂ ਦੇ ਲੋਕਾਂ ਨੂੰ ਕਿਸ਼ਤੀਆਂ ਰਾਹੀਂ ਬਾਹਰ ਕੱਢਿਆ ਜਾ ਰਿਹਾ ਹੈ। ਲੋਕਾਂ ਨੂੰ ਘਰਾਂ ਚੋਂ ਬਾਹਰ ਆ ਕੇ ਸੁਰੱਖਿਤ ਥਾਵਾਂ ਤੇ ਰਹਿਣ ਦੀ ਕੀਤੀ ਜਾ ਰਹੀ ਹੈ ਅਪੀਲ
ਪੀੜਤ ਲੋਕਾਂ ਲਈ ਵੱਖ ਵੱਖ ਸਮਾਜ ਸੇਵੀ ਜਥੇਬੰਦੀਆਂ ਅਤੇ ਸਿਆਸੀ ਪਾਰਟੀਆਂ ਵੱਲੋਂ ਵੱਡੇ ਪੱਧਰ ਤੇ ਪਹੁੰਚਾਈ ਜਾ ਰਹੀ ਹੈ ਰਾਹਤ ਸਮਗਰੀ ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਪਿੰਡ ਪੰਡੋਰੀ ਦੇ ਸਰਪੰਚ ਅਮਨਦੀਪ ਸਿੰਘ ਨੇ ਦੱਸਿਆ ਕਿ ਪਿੰਡ ਸ਼ੇਰੇਵਾਲਾ ਦੇ ਲੋਕਾਂ ਨੂੰ ਪਾਣੀ ਵਿੱਚੋਂ ਕਿਸਤੀਆਂ ਰਾਹੀਂ ਸੁਰੱਖਿਤ ਥਾਂ ਤੇ ਬਾਹਰ ਪਹੁੰਚਾਇਆ ਜਾ ਰਿਹਾ ਅਤੇ ਪੀੜਿਤ ਲੋਕਾਂ ਲਈ ਹਰ ਤਰ੍ਹਾਂ ਦੀ ਸਹੂਲਤ ਮੁਹਈਆ ਕਰਨ ਦੇ ਨਾਲ ਨਾਲ ਪਸ਼ੂਆਂ ਦਾ ਚਾਰਾ ਅਤੇ ਅਚਾਰ ਤੋੜੇ ਤੋਂ ਇਲਾਵਾ ਲੋਕਾਂ ਦੇ ਖਾਣ ਪੀਣ ਵਾਲੀਆਂ ਵਸਤਾਂ ਵੀ ਲੋਕਾਂ ਦੀ ਗਿਣਤੀ ਅਨੁਸਾਰ ਉਪਲਬਧ ਕੀਤੀਆਂ ਜਾ ਰਹੀਆਂ ਹਨ।
Punjab Floods Live Updates : ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਵਲੋਂ ਅੱਜ ਵਿਧਾਨ ਸਭਾ ਹਲਕਾ ਅਜਨਾਲਾ ਦੇ ਹੜ ਪ੍ਰਭਾਵਤ ਖੇਤਰਾਂ ਦਾ ਦੌਰਾ ਕੀਤਾ। ਇਸ ਮੌਕੇ ਓਹਨਾ ਕਿਸਾਨਾ ਦੀਆ ਮੁਸ਼ਕਿਲਾਂ ਸੁਣਿਆ ਇਸ ਮੌਕੇ ਉਹਨਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹ ਸਾਰੀ ਹੜ ਪ੍ਰਭਾਤਾਂ ਖੇਤਰਾਂ ਦਾ ਦੌਰਾ ਕਰਕੇ ਕੇਂਦਰ ਸਰਕਾਰ ਹੜ੍ਹ ਪੀੜਤਾਂ ਨੂੰ ਜਲਦੀ ਰਾਹਤ ਅਤੇ ਪੁਨਰਵਾਸ ਲਈ ਪੰਜਾਬ ਨੂੰ ਲੋੜੀਂਦੀ ਸਹਾਇਤਾ ਕਰੇਗੀ ਜਾਰੀ- ਕੇਂਦਰੀ ਮੰਤਰੀ ਸ੍ਰੀ ਚੌਹਾਨ
-ਕੇਂਦਰੀ ਮੰਤਰੀ ਸ੍ਰੀ ਚੌਹਾਨ ਨੇ ਹਲਕਾ ਅਜਨਾਲਾ ‘ਚ ਹੜਾਂ ਦੇ ਝੰਭੇ ਪੀੜਤਾਂ ਦੀ ਸਾਰ ਸੁੱਧ ਲੈਣ ਲਈ ਕੀਤਾ ਘੋਹਨੇਵਾਲਾ ਪਿੰਡ ਦਾ ਦੌਰਾ-
ਪਿਛਲੇ 9 ਦਿਨਾਂ ਤੋਂ ਹਲਕਾ ਅਜਨਾਲਾ ‘ਚ ਰਾਵੀ ਦਰਿਆ ਦੇ ਭਿਆਨਕ ਹੜਾਂ ਦੀ ਮਾਰ ਝੱਲ ਰਹੇ ਹੜ ਪੀੜਤਾਂ ਦੀ ਸਾਰ ਸੁੱਧ ਲੈਣ ਅਤੇ ਰਾਹਤ ਕਾਰਜਾਂ ਦਾ ਜਾਇਜ਼ਾ ਲੈਣ ਲਈ ਹਲਕੇ ਦੇ ਕੌਮਾਂਤਰੀ ਸਰਹੱਦੀ ਤੇ ਰਾਵੀ ਦਰਿਆ ਦੇ ਹੜਾਂ ਦੇ ਆਫਰੇ ਪਾਣੀ ਨਾਲ ਬੁਰੀ ਤਰਾਂ ਝੰਭੇ ਪਿੰਡ ਘੋਹਨੇਵਾਲਾ ਵਿਖੇ ਅੱਜ ਕੇਂਦਰੀ ਖੇਤੀ ਮੰਤਰੀ ਤੇ ਕਿਸਾਨ ਭਲਾਈ ਮੰਤਰੀ ਸ੍ਰੀ ਸ਼ਿਵ ਰਾਜ ਚੌਹਾਨ ਉਚੇਚੇ ਤੌਰ ਤੇ ਪੁੱਜੇ
ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਵਿਨਰਜੀਤ ਸਿੰਘ ਗੋਲਡੀ ਨੇ ਕਿਹਾ ਮੌਜੂਦਾ ਪਾਰਟੀ ਦੇ ਦੋ ਮਨਿਸਟਰ ਇੱਥੇ ਜਾਇਜਾ ਲੈਣ ਤਾਂ ਆਏ ਪਰ ਇਹਨਾਂ ਲੋਕਾਂ ਨੂੰ ਡੀਜ਼ਲ ਤੱਕ ਦੇ ਪੈਸੇ ਮੁਹਈਆ ਨਹੀਂ ਕਰਵਾਏ
ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਗਗਨਦੀਪ ਸਿੰਘ ਖੰਡੇਬਾਦ ਨੇ ਕਿਹਾ ਮੌਜੂਦਾ ਸਰਕਾਰ ਵੱਲੋਂ ਇਸ ਇਲਾਕੇ ਦੀਆਂ ਡਰੇਨਾਂ ਦੀ ਸਥਾਈ ਦੇ ਨਾਤੇ ਕੀਤੀ ਗਈ ਵੱਡੀ ਘਪਲੇਬਾਜ਼ੀ ਅਤੇ ਇੱਕ ਐਸਡੀਐਮ ਨੂੰ ਸਸਪੈਂਡ ਕੀਤਾ ਗਿਆ ਇਸ ਤੋਂ ਇਹ ਪਤਾ ਚੱਲਦਾ ਕਿ ਸਰਕਾਰ ਜਿਹੜੀ ਲੋਕਾਂ ਨੂੰ ਰਾਹਤ ਦੇਣ ਵਾਲਾ ਪੈਸਾ ਸਹੀ ਜਗ੍ਹਾ ਤੇ ਨਾ ਲਾ ਕੇ ਕਿਸਾਨਾਂ ਦੀਆਂ ਪੁੱਤਾਂ ਵਾਂਗੂ ਪਾਲੀਆਂ ਫਸਲਾਂ ਨੂੰ ਨਹੀਂ ਬਚਾ ਸਕਦੀ ਉਸ ਸਰਕਾਰ ਤੋਂ ਅਸੀਂ ਕੀ ਉਮੀਦ ਰੱਖ ਸਕਦੇ ਹਾਂ
ਸੰਗਰੂਰ ਜ਼ਿਲ੍ਹੇ ਦੀ ਸ਼੍ਰੋਮਣੀ ਕੱਲਰੀ ਦਲ ਦੀ ਟੀਮ ਵੱਲੋਂ ਘੱਗਰ ਦਾ ਜੈਜਾ ਲਿਆ ਗਿਆ ਅਤੇ ਜਿੱਥੇ ਲੋੜ ਮੁਤਾਬਕ ਡੀਜ਼ਲ ਦੀ ਲੋੜ ਸੀ ਉਸ ਜਗ੍ਹਾ 'ਤੇ ਇਕ ਲੱਖ ਦੀ ਰਾਸੀ ਦੇ ਕੇ ਮਦਦ ਕੀਤੀ ਤਾਂ ਕਿ ਬੰਨਾਂ ਨੂੰ ਮਜਬੂਤ ਕਰਕੇ ਪਾਣੀ ਦੀ ਮਾਰ ਤੋਂ ਬਚਿਆ ਜਾ ਸਕੇ।
ਨਹੀਂ ਪਹੁੰਚੇ ਪ੍ਰਸ਼ਾਸਨਿਕ ਅਧਿਕਾਰੀ, Ground Zero ਤੋਂ PTC ਦੀ Live ਕਵਰੇਜ
Punjab Floods Live Updates : ਸ੍ਰੀ ਅਨੰਦਪੁਰ ਸਾਹਿਬ: ਭਾਖੜਾ ਡੈਮ ਦੇ ਪਾਣੀ ਪੱਧਰ ਵਧਣ ਅਤੇ ਵੱਧ ਪਾਣੀ ਸਤਲੁਜ ਦਰਿਆ ਵਿੱਚ ਛੱਡੇ ਜਾਣ ਕਾਰਨ ਸਤਲੁਜ ਕਿਨਾਰੇ ਵੱਸਦੇ ਗੁੱਜਰ ਭਾਈਚਾਰੇ ਵਿੱਚ ਚਿੰਤਾ ਦਾ ਮਾਹੌਲ ਬਣ ਗਿਆ ਹੈ। ਖ਼ਾਸ ਕਰਕੇ ਪਿੰਡ ਹਰਸਾ ਬੇਲਾ ਦੇ ਨੇੜੇ ਦਰਿਆ ਦੇ ਕੰਢੇ ਬੈਠੇ ਇਹ ਪਰਿਵਾਰ ਹੁਣ ਮੁਸ਼ਕਲ ਹਾਲਾਤਾਂ ਦਾ ਸਾਹਮਣਾ ਕਰ ਰਹੇ ਹਨ।
ਚੰਗਰ ਇਲਾਕੇ ਵਿੱਚ ਪਾਣੀ ਦੀ ਘਾਟ ਕਾਰਨ ਇਹ ਲੋਕ ਗਰਮੀਆਂ ਦੇ ਦਿਨਾਂ ਵਿੱਚ ਆਪਣੇ ਦੁਧਾਰੂ ਪਸ਼ੂਆਂ ਸਮੇਤ ਦਰਿਆ ਕੰਢੇ ਆ ਕੇ ਵਸਦੇ ਹਨ। ਪਰ ਹੁਣ ਡੈਮ ਤੋਂ ਵੱਧ ਪਾਣੀ ਛੱਡਣ ਕਾਰਨ ਦਰਿਆ ਦਾ ਪੱਧਰ ਚੜ੍ਹਣ ਨਾਲ ਇਹ ਆਪਣੇ ਸਮਾਨ ਸਮੇਤ ਵਾਪਸ ਘਰਾਂ ਨੂੰ ਜਾਣ ਲਈ ਮਜਬੂਰ ਹਨ।
ਗੁੱਜਰ ਭਾਈਚਾਰੇ ਦੇ ਲੋਕਾਂ ਨੇ ਦੱਸਿਆ ਕਿ ਉਹ ਹਰ ਸਾਲ ਗਰਮੀਆਂ ਵਿੱਚ ਦਰਿਆ ਕੰਢੇ ਵੱਸਦੇ ਹਨ ਤਾਂ ਜੋ ਪਸ਼ੂਆਂ ਲਈ ਪਾਣੀ ਅਤੇ ਚਾਰਾ ਆਸਾਨੀ ਨਾਲ ਮਿਲ ਸਕੇ, ਪਰ ਇਸ ਵਾਰ ਭਾਖੜਾ ਡੈਮ ਦੇ ਵਧੇ ਪਾਣੀ ਨੇ ਉਨ੍ਹਾਂ ਦੀ ਰੋਜ਼ਾਨਾ ਜ਼ਿੰਦਗੀ ਵਿੱਚ ਮੁਸ਼ਕਲ ਪੈਦਾ ਕਰ ਦਿੱਤੀ ਹੈ।
ਇਸ ਸਾਰੀ ਸਥਿਤੀ ਦਾ ਜਾਇਜ਼ਾ ਸਾਡੇ ਪੱਤਰਕਾਰ ਬੀ.ਐਸ. ਚਾਨਾ ਨੇ ਮੌਕੇ ‘ਤੇ ਜਾ ਕੇ ਲਿਆ।
Punjab Live Updates :
Punjab Flood Live Updates :
Punjab Floods Live Updates :
ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਅੱਜ ਵੀਰਵਾਰ ਤੋਂ ਪੰਜਾਬ ਦਾਂ ਦੌਰਾ ਕਰ ਰਹੇ ਹਨ। ਉਹ ਅੱਜ ਵੱਖ ਵੱਖ ਜ਼ਿਲ੍ਹਿਆਂ 'ਚ ਹੜ੍ਹ ਪ੍ਰਭਾਵਤ ਇਲਾਕਿਆਂ ਦਾ ਦੌਰਾ ਕਰਨਗੇ।
ਲੁਧਿਆਣਾ ਦੇ ਸਾਨੇਵਾਲ ਹਲਕੇ ਦੇ ਸਸਰਾਲੀ ਪਿੰਡ ਦੇ ਨਾਲ ਲੱਗਦੇ ਸਤਲੁਜ ਦਰਿਆ ਦਾ ਬੰਨ ਟੁੱਟਣ ਦੀ ਕਗਾਰ ਤੇ ਸਿਰਫ 10 ਫੁੱਟ ਦਾ ਗੈਪ ਰਿਹਾ
ਪਹਿਲਾਂ ਹੀ ਸਤਲੁਜ ਦਰਿਆ ਦੇ ਨਾਲ ਲਗਦੀਆਂ ਕਈ ਏਕੜ ਕਿਸਾਨਾਂ ਦੀਆਂ ਫਸਲਾਂ ਸਤਲੁਜ ਦਰਿਆ ਦੇ ਵਿੱਚ ਡੁੱਬਣ ਦੇ ਕਾਰਨ ਵੱਡਾ ਨੁਕਸਾਨ ਹੋਇਆ।
ਪਿੰਡ ਵਾਸੀ ਪ੍ਰਸ਼ਾਸਨ ਨੂੰ ਕਰ ਰਹੇ ਨੇ ਮੌਕੇ ਤੇ ਪਹੁੰਚਣ ਦੀ ਅਪੀਲ
ਕੋਈ ਵੀ ਮੌਕੇ ਤੇ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਹੈ ਮੌਜੂਦ
ਪੰਜਾਬ ਦੇ ਰਾਜਪਾਲ ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਅੱਜ ਪੰਜਾਬ ਦੇ ਪੰਜ ਜ਼ਿਲ੍ਹਿਆਂ - ਅੰਮ੍ਰਿਤਸਰ, ਪਠਾਨਕੋਟ, ਗੁਰਦਾਸਪੁਰ, ਤਰਨਤਾਰਨ ਅਤੇ ਫਿਰੋਜ਼ਪੁਰ - ਵਿੱਚ ਹੜ੍ਹਾਂ ਦੀ ਸਥਿਤੀ ਬਾਰੇ ਇੱਕ ਵਿਸਤ੍ਰਿਤ ਰਿਪੋਰਟ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੂੰ ਸ੍ਰੀ ਗੁਰੂ ਰਾਮ ਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ, ਅੰਮ੍ਰਿਤਸਰ ਵਿਖੇ ਸੌਂਪੀ।
1 ਤੋਂ 4 ਸਤੰਬਰ, 2025 ਤੱਕ ਹੜ੍ਹ ਪ੍ਰਭਾਵਿਤ ਪੰਜ ਜ਼ਿਲ੍ਹਿਆਂ ਦਾ ਦੌਰਾ ਕਰਨ ਤੋਂ ਬਾਅਦ, ਰਾਜਪਾਲ ਨੇ ਕੇਂਦਰੀ ਮੰਤਰੀ ਨੂੰ ਇਨ੍ਹਾਂ ਖੇਤਰਾਂ ਵਿੱਚ ਜ਼ਮੀਨੀ ਹਕੀਕਤਾਂ ਬਾਰੇ ਜਾਣੂ ਕਰਵਾਇਆ, ਹੜ੍ਹਾਂ ਕਾਰਨ ਜਾਨ-ਮਾਲ, ਫਸਲਾਂ ਅਤੇ ਬੁਨਿਆਦੀ ਢਾਂਚੇ ਨੂੰ ਹੋਏ ਵਿਆਪਕ ਨੁਕਸਾਨ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਉਨ੍ਹਾਂ ਨੂੰ ਪੰਜਾਬ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ, ਫੌਜ, ਐਨਡੀਆਰਐਫ ਅਤੇ ਹੋਰ ਏਜੰਸੀਆਂ ਦੁਆਰਾ ਸਾਂਝੇ ਤੌਰ 'ਤੇ ਕੀਤੇ ਜਾ ਰਹੇ ਰਾਹਤ ਅਤੇ ਪੁਨਰਵਾਸ ਉਪਾਵਾਂ ਬਾਰੇ ਵੀ ਜਾਣਕਾਰੀ ਦਿੱਤੀ।
Punjab Floods Live Updates : ਅੱਜ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅੰਮ੍ਰਿਤਸਰ ਏਅਰਪੋਰਟ ਤੇ ਪਹੁੰਚੇ, ਜਿੱਥੇ ਉਹ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਜਾਇਜ਼ਾ ਲੈਣਗੇ। ਉਨ੍ਹਾਂ ਨਾਲ਼ ਰਾਸ਼ਟਰੀ ਮਹਾਸਚਿਵ ਤਰੁਣ ਚੁਗ, ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ, ਪੰਜਾਬ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਅਤੇ ਅੰਮ੍ਰਿਤਸਰ ਦੇਹਾਤੀ ਬੀਜੇਪੀ ਪ੍ਰਧਾਨ ਅਮਰਪਾਲ ਸਿੰਘ ਬੌਨੀ ਵੀ ਮੌਜੂਦ ਰਹੇ। ਇਸ ਤੋਂ ਪਹਿਲਾਂ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਅੰਮ੍ਰਿਤਸਰ ਏਅਰਪੋਰਟ ਪਹੁੰਚੇ ਅਤੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੀ ਰਿਪੋਰਟ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੂੰ ਸੌਂਪੀ।
ਏਅਰ ਓਵੇਸ਼ਨ ਕਲੱਬ ਅੰਮ੍ਰਿਤਸਰ ਵਿੱਚ ਹੋਈ ਪ੍ਰੈਸ ਕਾਨਫਰੰਸ ਦੌਰਾਨ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਉਨ੍ਹਾਂ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੰਮ੍ਰਿਤਸਰ ਭੇਜਿਆ ਹੈ, ਤਾਂ ਜੋ ਉਹ ਹੜ੍ਹ ਨਾਲ ਪ੍ਰਭਾਵਿਤ ਇਲਾਕਿਆਂ ਦੀ ਹਕੀਕਤ ਨੂੰ ਵੇਖ ਸਕਣ ਅਤੇ ਉਸ ਬਾਰੇ ਕੇਂਦਰ ਨੂੰ ਵਿਸਥਾਰ ਰਿਪੋਰਟ ਭੇਜ ਸਕਣ।
ਉਨ੍ਹਾਂ ਕਿਹਾ ਕਿ ਇਹ ਸੰਕਟ ਦੀ ਘੜੀ ਹੈ ਅਤੇ ਪੂਰਾ ਕੇਂਦਰ, ਪੰਜਾਬ ਦੇ ਨਾਲ ਖੜ੍ਹਾ ਹੈ। “ਸਾਡਾ ਮਨੁੱਖਤਾ ਅਤੇ ਸੇਵਾ ਦਾ ਜਜ਼ਬਾ ਸਭ ਤੋਂ ਪਹਿਲਾਂ ਹੈ, ਹੜ੍ਹ ਪੀੜਤ ਪਰਿਵਾਰਾਂ ਨੂੰ ਹਰ ਸੰਭਵ ਸਹਾਇਤਾ ਦਿੱਤੀ ਜਾਵੇਗੀ
ਨਡਾਲਾ : ਭੁਲੱਥ ਦੇ ਕੂਕਾ ਮੰਡ ਤੇ ਹੋਰਨਾਂ ਖੇਤਰਾਂ ਵਿੱਚ ਸਮਾਜ ਸੇਵੀਆ ਵੱਲੋਂ ਲਿਆਦੀ ਰਾਹਤ ਸਮੱਗਰੀ ਨਡਾਲਾ - ਬੇਗੋਵਾਲ ਰੋਡ ਪਿੰਡ ਰਾਏਪੁਰ ਰਾਜਪੂਤਾਂ ਨੇੜੇ , 18 ਮੈਂਬਰੀ ਕਮੇਟੀ ਵੱਲੋਂ ਡੰਪ ਕੀਤੀ ਗਈ ਸੀ ਤਾਂ ਜੋ ਪੀੜਤ ਲੋਕਾਂ ਤੱਕ ਪਹੁੰਚਾਈ ਜਾ ਸਕੇ ਪਰੰਤੂ ਭੁਲੱਥ ਦੇ ਸਿਵਲ ਤੇ ਪੁਲਿਸ ਪ੍ਰਸ਼ਾਸ਼ਨ ਨੇ ਦੇਰ ਰਾਤ ਉਸ ਨੂੰ ਸੀਲੵ ਕਰ ਦਿੱਤਾ ਹੈ। ਇਸ ਸਬੰਧੀ ਡੰਪ ਨੂੰ ਸੀਲੵ ਕਰਨ ਨਾਲ ਪੁੱਜੇ ਡੀਐਸਪੀ ਭੁਲੱਥ ਕਰਨੈਲ ਸਿੰਘ ਨਾਲ ਗੱਲ ਬਾਤ ਕੀਤੀ ਤਾਂ ਉਨਾ ਦੱਸਿਆ ਕਿ ਸੂਚਨਾ ਮਿਲੀ ਕਿ ਗੈਰ ਕਨੂੰਨੀ ਤਰੀਕੇ ਨਾਲ ਇਸ ਨੂੰ ਡੰਪ ਕੀਤਾ ਗਿਆ ਹੈ ਅੱਜ ਇਸ ਮਾਮਲੇ ਦੀ ਜਾਂਚ ਕਰਕੇ ਅਗਲੀ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ
Punjab Floods Live Updates : ਸਤਲੁਜ ਦਰਿਆ ਕੰਢੇ ਪ੍ਰਸ਼ਾਸਨ ਵੱਲੋਂ ਅਲਰਟ – ਫੌਜ ਨੇ ਕੀਤਾ ਪਿੰਡਾਂ ਨੂੰ ਖਾਲੀ ਕਰਨ ਦਾ ਹੁਕਮ
ਵਧਦੇ ਪਾਣੀ ਦੇ ਪੱਧਰ ਕਾਰਨ ਆਰਜੀ ਬੰਨ੍ਹ ਟੁੱਟੇ – ਲੋਕ ਅਸ਼ਿਆਣੇ ਛੱਡਣ ‘ਤੇ ਮਜਬੂਰ
ਸਤਲੁਜ ਦਰਿਆ ਦੇ ਵਧਦੇ ਪਾਣੀ ਨੇ ਹਾਲਾਤ ਗੰਭੀਰ ਕਰ ਦਿੱਤੇ ਨੇ। ਪ੍ਰਸ਼ਾਸਨ ਨੇ ਅਲਰਟ ਜਾਰੀ ਕਰ ਦਿੱਤਾ ਹੈ ਤੇ ਫੌਜ ਮੌਕੇ ‘ਤੇ ਪਹੁੰਚ ਕੇ ਪਿੰਡਾਂ ਦੇ ਲੋਕਾਂ ਨੂੰ ਘਰਾਂ ਅਤੇ ਪਸ਼ੂ-ਡੰਗਰਾਂ ਸਮੇਤ ਕੱਢਣ ਦੇ ਹੁਕਮ ਜਾਰੀ ਕਰ ਰਹੀ ਹੈ।
ਤਸਵੀਰਾਂ ਵਿੱਚ ਸਪੱਸ਼ਟ ਦਿਖਾਈ ਦੇ ਰਿਹਾ ਹੈ ਕਿ ਲੋਕ ਟਰਾਲੀਆਂ ਵਿੱਚ ਆਪਣੇ ਪਸ਼ੂਆਂ ਨੂੰ ਸਤਲੁਜ ਦਰਿਆ ਕੰਢੇ ਤੋਂ ਦੂਜੀ ਸੁਰੱਖਿਅਤ ਜਗ੍ਹਾ ‘ਤੇ ਲੈ ਕੇ ਜਾ ਰਹੇ ਨੇ।
ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ ਤੇ ਕਈ ਆਰਜੀ ਬੰਨ੍ਹ ਪਹਿਲਾਂ ਹੀ ਟੁੱਟ ਚੁੱਕੇ ਨੇ। ਲੋਕਾਂ ਨੂੰ ਡਰ ਹੈ ਕਿ ਕਿਸੇ ਵੀ ਸਮੇਂ ਮੁੱਖ ਬੰਨ੍ਹ ਵੀ ਟੁੱਟ ਸਕਦਾ ਹੈ।
Soundbytes (ਲੋਕਾਂ ਦੇ):
“ਸਾਨੂੰ ਜਾਣ ਬੁੱਝ ਕੇ ਡੁੱਬਾਇਆ ਜਾ ਰਿਹਾ ਹੈ। ਪਹਿਲਾਂ ਡੈਮਾਂ ਨੂੰ ਭਰਿਆ ਗਿਆ ਤੇ ਹੁਣ ਪਾਣੀ ਛੱਡ ਕੇ ਸਾਡੀ ਜ਼ਿੰਦਗੀ ਬਰਬਾਦ ਕੀਤੀ ਜਾ ਰਹੀ ਹੈ।”
“ਇਹ ਸਰਕਾਰਾਂ ਦੀਆਂ ਨਲਾਇਕੀਆਂ ਨੇ। ਪਲੈਨਿੰਗ ਮੁਤਾਬਕ ਪੰਜਾਬ ਦੇ ਕਿਸਾਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਕਿਉਂਕਿ ਅਸੀਂ ਦਿੱਲੀ ਅਤੇ ਪੰਜਾਬ ਸਰਕਾਰ ਦੀ ਲੈਂਡ ਪੋਲਿੰਗ ਨੀਤੀ ਦਾ ਵਿਰੋਧ ਕੀਤਾ ਸੀ।”
ਅੱਧੀ ਰਾਤ ਨੂੰ ਕਿਸਾਨ ਤੇ ਨੌਜਵਾਨ ਮਿੱਟੀ ਦੇ ਬੋਰੇ ਭਰਕੇ ਬੰਨ੍ਹ ਮਜ਼ਬੂਤ ਕਰਨ ‘ਚ ਜੁਟੇ
70 ਸਾਲ ਦੇ ਬਜ਼ੁਰਗਾਂ ਤੋਂ ਲੈ ਕੇ ਜਵਾਨ ਤੱਕ ਖੇਤਾਂ ਦੀ ਰਾਖੀ ਲਈ ਡਟੇ – ਸਰਕਾਰੀ ਕੰਮ ਆਪ ਕਰ ਰਹੇ ਲੋਕ
ਪੂਰੀ ਸਕ੍ਰਿਪਟ (Punjabi):
ਸਤਲੁਜ ਦਰਿਆ ਦੇ ਵਧਦੇ ਪਾਣੀ ਨੇ ਗਿੱਦੜ ਪਿੰਡੀ ਨੇੜੇ ਚਿੱਟੀ ਵਈ ਨੂੰ ਉਫਾਨ ‘ਤੇ ਲਿਆਤਾ ਹੈ। ਇਹ ਚਿੱਟੀ ਵਈ ਸਤਲੁਜ ਵਿੱਚ ਮਿਲਦੀ ਹੈ, ਪਰ ਇਸ ਸਮੇਂ ਬੈਕ ਵੱਜਣ ਕਾਰਨ ਆਸਪਾਸ ਦੇ ਖੇਤਰਾਂ ਲਈ ਵੱਡਾ ਖਤਰਾ ਬਣੀ ਹੋਈ ਹੈ।
ਲੋਹੀਆਂ ਨੇੜੇ ਨਲ ਪਿੰਡ ਦੇ ਕੋਲ ਜਿੱਥੋਂ ਜੱਟੀ ਲੰਘਦੀ ਹੈ, ਉਥੇ ਪਾਣੀ ਦੇ ਵਧਦੇ ਪ੍ਰਵਾਹ ਕਾਰਨ ਲੋਕ ਚਿੰਤਿਤ ਹਨ ਕਿ ਕਿਤੇ ਇਹ ਖੇਤਰ ਬਾਹਰ ਨਾ ਆ ਜਾਵੇ। ਇਸ ਹਾਲਤ ਨੂੰ ਕਾਬੂ ਕਰਨ ਲਈ ਕਿਸਾਨ ਤੇ ਨੌਜਵਾਨ ਅੱਧੀ ਰਾਤ ਨੂੰ ਬੋਰੇ ਭਰਕੇ ਬੰਨਾਂ ਨੂੰ ਮਜ਼ਬੂਤ ਕਰਨ ‘ਚ ਜੁਟੇ ਹਨ।
ਤਸਵੀਰਾਂ ਵਿੱਚ ਸਾਫ਼ ਦਿਖਦਾ ਹੈ ਕਿ ਸਿਰਫ਼ ਜਵਾਨ ਹੀ ਨਹੀਂ, ਬਲਕਿ 60-70 ਸਾਲ ਦੇ ਬਜ਼ੁਰਗ ਵੀ ਦਿਨ ਰਾਤ ਇਥੇ ਡਟੇ ਹੋਏ ਹਨ। ਉਹਨਾਂ ਨੇ ਕਿਹਾ ਕਿ ਸੱਪ-ਸਪੋਲੀਆਂ ਤੇ ਜੰਗਲੀ ਜਾਨਵਰਾਂ ਦਾ ਖ਼ਤਰਾ ਹਰ ਵੇਲੇ ਬਣਿਆ ਰਹਿੰਦਾ ਹੈ, ਕਿਸੇ ਵੀ ਸਮੇਂ ਕੋਈ ਵੱਡਾ ਹਾਦਸਾ ਹੋ ਸਕਦਾ ਹੈ। ਪਰ ਇਸ ਸਭ ਦੀ ਪਰਵਾਹ ਕੀਤੇ ਬਿਨਾਂ ਨੌਜਵਾਨ ਖੇਤਾਂ ਤੇ ਫਸਲਾਂ ਨੂੰ ਬਚਾਉਣ ਲਈ ਮੈਦਾਨ ‘ਚ ਡਟੇ ਹੋਏ ਹਨ।
ਕਿਸਾਨਾਂ ਦਾ ਕਹਿਣਾ ਹੈ ਕਿ ਤਿੰਨ ਦਿਨ ਤੋਂ ਉਹਨਾਂ ਨੇ ਨੀਂਦ ਨਹੀਂ ਕੀਤੀ। ਰਾਤ ਦਿਨ ਪਾਣੀ ਦੇ ਕੱਟਿਆਂ ਉੱਪਰ ਪੈਰ ਰੱਖ ਕੇ ਖੜੇ ਹਨ ਤਾਂ ਜੋ ਉਹਨਾਂ ਦੀਆਂ ਫਸਲਾਂ ਨਾ ਡੁੱਬਣ। ਉਹਨਾਂ ਦਾ ਇਹ ਵੀ ਦੋਸ਼ ਹੈ ਕਿ ਜੇ ਸਰਕਾਰਾਂ ਨੇ ਸਮੇਂ ਤੋਂ ਪਹਿਲਾਂ ਨਦੀਆਂ ਤੇ ਨਾਲਿਆਂ ਦੀ ਸਫਾਈ ਤੇ ਡੂੰਘਾਈ ਕਰਵਾ ਦਿੱਤੀ ਹੁੰਦੀ, ਤਾਂ ਅੱਜ ਇਹ ਦ੍ਰਿਸ਼ ਨਾ ਦੇਖਣਾ ਪੈਂਦਾ।
ਹੁਣ ਜਦੋਂ ਕੇਵਲ ਕੁਝ ਹੀ ਦਿਨਾਂ ਵਿੱਚ ਇਹ ਫਸਲਾਂ ਮੰਡੀਆਂ ਵਿੱਚ ਜਾਣ ਵਾਲੀਆਂ ਸਨ, ਉਹ ਪੂਰੀ ਤਰ੍ਹਾਂ ਪਾਣੀ ਹੇਠ ਆ ਰਹੀਆਂ ਹਨ। ਇਸ ਸੰਕਟ ‘ਚ ਜਿੱਥੇ ਸਰਕਾਰੀ ਪ੍ਰਬੰਧ ਫੇਲ ਨਜ਼ਰ ਆ ਰਿਹਾ ਹੈ, ਉੱਥੇ ਕਿਸਾਨ ਤੇ ਜਵਾਨ ਆਪਣੇ ਜ਼ੋਰ ਤੇ ਸਰਕਾਰੀ ਕੰਮ ਕਰਦੇ ਹੋਏ ਫਸਲਾਂ ਬਚਾਉਣ ਦੀ ਲੜਾਈ ਲੜ ਰਹੇ ਹਨ।
ਗੁਰਦਾਸਪੁਰ ਜ਼ਿਲ੍ਹੇ ਅਧੀਨ ਪੈਂਦੇ ਮਕੌੜਾ ਪੱਤਣ ਤੋਂ ਪਾਰ ਪੈਂਦੇ ਪਿੰਡਾਂ ਦਾ ਸੰਪਰਕ ਦਰਿਆ 'ਚ ਪਾਣੀ ਵੱਧਣ ਕਾਰਨ ਫਿਰ ਟੁੱਟਾ
ਜ਼ਿਕਰੇਖਾਸ ਹੈ ਕਿ ਇਕ ਬੇੜੀ ਜ਼ਰੀਏ ਜ਼ਰੂਰੀ ਵਸਤਾਂ ਸਪਲਾਈ ਹੋ ਰਹੀਆਂ ਸਨ ਉਹ ਵੀ ਹੋਈ ਬੰਦ
ਇਲਾਕੇ 'ਚ ਬਿਜਲੀ ਵੀ ਹੋਈ ਬੰਦ
ਦਰਿਆ ਤੋਂ ਪਾਰ ਵਸਦੇ ਪਿੰਡ ਰੱਬ ਆਸਰੇ
Punjab Floods Live Updates : ਸੰਗਰੂਰ ਜਿਲ੍ਹੇ ਦੇ ਲੋਕਾਂ ਨੂੰ ਦੂਹਰੀ ਮਾਰ, ਇੱਕ ਪਾਸੇ ਘੱਗਰ ਤੇ ਦੂਜੇ ਪਾਸੇ ਸਰਹਿੰਦ ਡਰੇਂਨ ਨੇ ਡੋਬੀਆਂ ਲੋਕਾਂ ਦੀਆਂ ਫ਼ਸਲਾਂ*
ਜਲਾਣ, ਘਰਾਚੋਂ, ਘਾਬਦਾਂ,ਗੱਗੜਪੁਰ, ਖੇੜੀ ਚੰਦਵਾ, ਕਲੋਦੀ, ਬਲਵਾਡ ਕਲਾਂ ਸਮੇਤ ਸੰਗਰੂਰ ਜਿਲ੍ਹੇ ਦੇ 15 ਪਿੰਡਾਂ ਤੋਂ ਜਿਆਦਾ ਪਿੰਡਾ ਦੇ ਖੇਤਾਂ ਵਿੱਚ ਪਾਣੀ,, ਡਰੇਂਨ ਹੋਈ ਓਵਰ ਫਲੋ
ਕਿਸਾਨਾਂ ਦੇ ਖੇਤਾਂ ਵਿੱਚ 2-4 ਫੁੱਟ ਪਾਣੀ,, ਡੁੱਬੀਆਂ ਫ਼ਸਲਾਂ,, ਅਗਰ ਹੋਰ ਮੀਂਹ ਪਏ ਜਾਂ ਪਾਣੀ ਵਧਿਆ ਤਾਂ ਫਸਲਾਂ ਹੋ ਜਾਣੀਆਂ ਬਰਬਾਦ
ਤਹਿਸੀਲਦਾਰ, ਕੰਨਗੋ ਅਤੇ ਪਟਵਾਰੀ ਸਾਹਿਬ ਦੀ ਟੀਮ ਨੇ ਲਿਆ ਮੌਕੇ ਤੇ ਪਹੁੰਚ ਕੇ ਡਰੈਂਨ ਦਾ ਜਾਇਜ਼ਾ,,
ਨੌਜਵਾਨ ਨੇ ਦੱਸਿਆ ਕਿ ਸਾਡੇ ਪਿੰਡਾਂ ਵਿੱਚ ਹੋ ਰਹੀ ਅਨਾਊਂਸਮੈਂਟ,, ਪਿੰਡਾਂ ਵਿੱਚ ਪਾਣੀ ਨਾਂ ਜਾਵੇ ਤਾਂ ਪਿੰਡਾਂ ਦੇ ਰਾਹਾਂ ਤੇ ਲਗਾ ਰਹੇ ਮਿੱਟੀ
Punjab Live Updates : ਹੁਸ਼ਿਆਰਪੁਰ : ਅੱਜ ਪੋਂਗ ਡੈਮ ਦੀ ਮਹਾਰਾਣਾ ਪ੍ਰਤਾਪ ਝੀਲ ਦਾ ਪਾਣੀ ਦਾ ਪੱਧਰ 1394.52 ਫੁੱਟ ਤੱਕ ਵਧ ਗਿਆ ਹੈ ਜਦੋਂ ਕਿ ਕੱਲ੍ਹ ਦੇ ਮੁਕਾਬਲੇ ਡੇਢ ਫੁੱਟ ਦਾ ਵਾਧਾ ਦਰਜ ਕੀਤਾ ਗਿਆ ਹੈ।
ਝੀਲ ਵਿੱਚ ਪਾਣੀ ਦੀ ਆਮਦ 107205 ਹੈ ਅਤੇ ਡੈਮ ਤੋਂ ਬਿਆਸ ਦਰਿਆ ਦਾ ਪਾਣੀ 99673 ਕਿਊਸਿਕ ਛੱਡਿਆ ਜਾ ਰਿਹਾ ਹੈ।
ਜੇਕਰ ਗੱਲ ਕਰੀਏ ਤਾਂ ਕੱਲ੍ਹ ਪਾਣੀ ਦੀ ਆਮਦ ਲਗਭਗ 2 ਲੱਖ 10 ਹਜ਼ਾਰ ਕਿਊਸਿਕ ਸੀ ਅਤੇ ਡੈਮ ਤੋਂ 80 ਹਜ਼ਾਰ ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ, ਪਰ ਪਿਛਲੇ 5 ਦਿਨਾਂ ਤੋਂ ਹਿਮਾਚਲ ਅਤੇ ਪੰਜਾਬ ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਚਿੰਤਾ ਦਾ ਵਿਸ਼ਾ ਹੈ।
ਜੇਕਰ ਆਉਣ ਵਾਲੇ ਦਿਨਾਂ ਵਿੱਚ ਇਸ ਤਰ੍ਹਾਂ ਮੀਂਹ ਪੈਂਦਾ ਹੈ, ਤਾਂ ਭਾਖੜਾ ਬਿਆਸ ਪ੍ਰਬੰਧਨ ਬੋਰਡ ਜਲਦੀ ਹੀ ਹੋਰ ਪਾਣੀ ਛੱਡਣ ਦਾ ਫੈਸਲਾ ਲੈ ਸਕਦਾ ਹੈ, ਜਿਸ ਨਾਲ ਆਉਣ ਵਾਲੇ ਦਿਨਾਂ ਵਿੱਚ ਬਿਆਸ ਦਰਿਆ ਦੇ ਕੰਢੇ ਰਹਿਣ ਵਾਲੇ ਪੰਜਾਬ ਅਤੇ ਹਿਮਾਚਲ ਦੇ ਲੋਕਾਂ ਦੀ ਚਿੰਤਾ ਵਧ ਸਕਦੀ ਹੈ। ਡੈਮ ਤੋਂ ਹੋਰ ਪਾਣੀ ਛੱਡਣ ਤੋਂ ਬਾਅਦ ਬਿਆਸ ਦਾ ਪਾਣੀ ਦਾ ਪੱਧਰ ਵਧੇਗਾ।
Punjab Floods Live Updates : ਅੱਠ ਦਿਨਾਂ ਬਾਅਦ ਵੀ ਹੜ੍ਹ ਦੇ ਪਾਣੀ ਵਿੱਚ ਫਸਲ ਡੁੱਬੀ ਵੇਖ ਕਿਸਾਨ ਨੂੰ ਦਿਲ ਦਾ ਦੌਰਾ ਪੈ ਗਿਆ ਤੇ ਸੰਦੀਪ ਸਿੰਘ ਨਾਮ ਦੇ ਪਿੰਡ ਬਲਗਣ ਦੇ ਰਹਿਣ ਵਾਲੇ ਕਿਸਾਨ ਦੀ ਮੌਕੇ ਤੇ ਹੀ ਮੌਤ ਹੋ ਗਈ। ਜਿਲ੍ਹਾ ਗੁਰਦਾਸਪੁਰ ਦਾ ਪਿੰਡ ਬਲੱਗਣ ਜਿੱਥੇ ਪਿਛਲੇ ਦਿਨੀ ਹੜ੍ਹ ਦੇ ਪਾਣੀ ਕਾਰਨ ਪੂਰਾ ਪਿੰਡ ਪਾਣੀ ਦੀ ਲਪੇਟ ਵਿੱਚ ਆ ਗਿਆ ਸੀ। ਅੱਠਵੇਂ ਦਿਨ ਵੀ ਪਿੰਡ ਦੇ ਆਲੇ ਦੁਆਲੇ ਖੇਤਾਂ ਵਿੱਚੋਂ ਪਾਣੀ ਨਹੀਂ ਉਤਰਿਆ ਹੈ।
ਮ੍ਰਿਤਕ ਕਿਸਾਨ ਦੀ ਉਮਰ 35 ਸਾਲ ਦੇ ਕਰੀਬ ਸੀ ਅਤੇ ਉਸਦੀਆਂ ਦੋ ਧੀਆਂ ਹਨ ਨਾਲ ਹੀ ਉਹ ਆਪਣੇ ਬਜ਼ੁਰਗ ਪਿਓ ਨੂੰ ਵੀ ਪਾਲਦਾ ਸੀ। ਉਸਦੇ ਕੋਲ ਆਪਣੀ ਸਿਰਫ ਇਕ ਕਿਲੇ ਜਮੀਨ ਸੀ ਅਤੇ ਢਾਈ ਕਿੱਲੇ ਉਸਨੇ 50 ਹਜਾਰ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਠੇਕੇ ਤੇ ਲਈ ਸੀ ਪਰ ਫਸਲ ਮਰਦੀ ਵੇਖੀ ਤਾਂ ਠੇਕੇ ਦੀ ਰਕਮ ਦੇਣ ਦੀ ਫਿਕਰ ਨੇ ਉਸ ਦੀ ਜਾਨ ਲੈ ਲਈ । ਸੰਦੀਪ ਸਿੰਘ ਜਮੀਨ ਥੋੜੀ ਹੋਣ ਕਰਨ ਦਿਹਾੜੀਆਂ ਵੀ ਲਾਉਂਦਾ ਸੀ । ਉਸਦੀ ਪਤਨੀ ਅਤੇ ਨੇ ਪਿੰਡ ਵਾਸੀਆਂ ਨੇ ਪਰਿਵਾਰ ਦੀ ਮਾਲੀ ਮਦਦ ਦੀ ਅਪੀਲ ਪ੍ਰਸ਼ਾਸਨ ਅਤੇ ਸਮਾਜਸੇਵੀ ਜਥੇਬੰਦੀ ਅੱਗੇ ਕੀਤੀ ਹੈ।
Punjab Floods Live Updates : ਲਗਾਤਾਰ ਭਾਰੀ ਸਥਾਨਕ ਬਾਰਿਸ਼ ਕਾਰਨ, ਖੇਤਾਂ ਵਿੱਚ ਪਾਣੀ ਭਰਨ ਕਾਰਨ ਅਤੇ ਬਾਦਸ਼ਾਹਪੁਰ ਵਿਖੇ ਘੱਗਰ ਦੇ ਸਾਰੇ ਗੇਜਾਂ ਦੇ ਖ਼ਤਰੇ ਦੇ ਪੱਧਰ ‘ਤੇ ਪਹੁੰਚਣ ਕਾਰਨ, ਹਰਚੰਦਪੁਰਾ ਅਤੇ ਬਾਦਸ਼ਾਹਪੁਰ ਦੇ ਉੱਪਰਲੇ ਪਾਸੇ ਪਾਣੀ ਇਕੱਠਾ ਹੋ ਰਿਹਾ ਹੈ। ਇਸ ਲਈ ਪਿੰਡ ਹਰਚੰਦ ਪੁਰਾ, ਬਾਦਸ਼ਾਹਪੁਰ, ਅਰਨੇਟੂ, ਰਸੋਲੀ, ਸ਼ੁਤਰਾਣਾ, ਜੋਗੇਵਾਲ, ਗੁਲਾਹੜ, ਪੈਂਦ, ਸਧਾਰਨਪੁਰ, ਸਿਊਨਾ ਆਦਿ ਪਿੰਡਾਂ ਦੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਚਿਤਾਵਨੀ/ਸਲਾਹਕਾਰੀ ਜਾਰੀ ਕੀਤੀ ਜਾਂਦੀ ਹੈ।
ਇਨ੍ਹਾਂ ਪਿੰਡਾਂ ਦੇ ਵਸਨੀਕਾਂ ਨੂੰ ਤੁਰੰਤ ਆਪਣੇ ਘਰ ਖਾਲੀ ਕਰਕੇ ਸੁਰੱਖਿਅਤ ਥਾਵਾਂ 'ਤੇ ਜਾਣ ਦੀ ਬੇਨਤੀ ਕੀਤੀ ਜਾਂਦੀ ਹੈ।
ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਸਹਾਇਤਾ ਪ੍ਰਦਾਨ ਕਰਨ ਲਈ ਹਾਜ਼ਰ ਹਨ। ਕਿਰਪਾ ਕਰਕੇ ਸਹਿਯੋਗ ਕਰੋ ਅਤੇ ਆਪਣੀ ਸੁਰੱਖਿਆ ਨੂੰ ਤਰਜੀਹ ਦਿਓ। ਸਿਰਫ਼ ਅਧਿਕਾਰਤ ਚੇਤਾਵਨੀਆਂ ਦੀ ਪਾਲਣਾ ਕਰੋ। ਪ੍ਰਸ਼ਾਸਨ ਵੱਲੋਂ ਰਾਹਤ ਕੇਂਦਰਾਂ ਦੀ ਵੀ ਸਥਾਪਨਾ ਕੀਤੀ ਗਈ ਹੈ, ਦੀ ਵੀ ਮਦਦ ਲਈ ਜਾ ਸਕਦੀ ਹੈ।
ਕਿਸੇ ਵੀ ਹੰਗਾਮੀ ਸਥਿਤੀ ਵਿੱਚ ਪਾਤੜਾਂ ਦੇ ਕੰਟਰੋਲ ਰੂਮ ਨੰਬਰ 01764-243403 ਜਾਂ ਪਟਿਆਲਾ ਜ਼ਿਲ੍ਹਾ ਦੇ ਕੰਟਰੋਲ ਰੂਮ ਨੰਬਰ 0175-2350550 ਤੇ 2358550 ‘ਤੇ ਸੰਪਰਕ ਕੀਤਾ ਜਾਵੇ।
Punjab Floods Live Updates : ਘੱਗਰ ਦੇ ਸੰਭਾਵੀ ਵਾਪਸੀ ਵਹਾਅ ਨੂੰ ਰੋਕਣ ਲਈ ਸੰਗਰੂਰ ਆਰਾ ਦੇ ਗੇਟ ਬੰਦ ਕੀਤੇ ਜਾਣ ਕਾਰਨ ਝੰਬੋਵਾਲੀ ਚੋਅ ਭਰ ਗਿਆ ਹੈ। ਇਸ ਲਈ ਝੰਬੋਵਾਲੀ ਚੋਅ ਦੇ ਨਾਲ ਲੱਗਦੇ ਪਿੰਡਾਂ ਲਈ ਚੋਅ ਦੇ ਨੇੜੇ ਨਾ ਜਾਣ ਦੀ ਸਲਾਹ ਜਾਰੀ ਕੀਤੀ ਜਾਂਦੀ ਹੈ। ਖੇੜੀ ਨਗਾਈਆਂ, ਸਿਹਾਲ, ਬਰਾਸ, ਧੂਹੜ, ਦੁਗਾਲ ਕਲਾਂ, ਦੁਗਾਲ ਖੁਰਦ, ਹਰਿਆਓ ਖੁਰਦ, ਹਰਿਆਓ ਕਲਾਂ, ਸੇਲਵਾਲਾ, ਖਾਨੇਵਾਲ ਆਦਿ ਪਿੰਡਾਂ ਦੇ ਲੋਕ ਸਾਵਧਾਨ ਰਹਿਣ।
ਕਿਸੇ ਵੀ ਹੰਗਾਮੀ ਸਥਿਤੀ ਵਿੱਚ ਪਾਤੜਾਂ ਦੇ ਕੰਟਰੋਲ ਰੂਮ ਨੰਬਰ 01764-243403 ਤੇ ਸਮਾਣਾ ਦੇ ਕੰਟਰੋਲ ਰੂਮ ਨੰਬਰ 01764-221190 ਜਾਂ ਪਟਿਆਲਾ ਜ਼ਿਲ੍ਹਾ ਦੇ ਕੰਟਰੋਲ ਰੂਮ ਨੰਬਰ 0175-2350550 ਤੇ 2358550 ‘ਤੇ ਸੰਪਰਕ ਕੀਤਾ ਜਾਵੇ।
ਇਸ ਖੇਤਰ ਦੇ ਲੋਕਾਂ ਨੂੰ ਹੜ੍ਹ ਦੇ ਪਾਣੀ ਤੋਂ ਮਿਲੀ ਨਿਜਾਤ
ਪਾਣੀ ਦੀ ਰਫਤਾਰ ਵੀ ਆਮ ਦੀ ਤਰ੍ਹਾਂ ਹੋਈ
ਮੌਜੂਦਾ ਸਮੇਂ 'ਚ 742 ਫੁੱਟ ਦੇ ਨਿਸ਼ਾਨ ਤੇ ਵਹਿ ਰਿਹਾ ਹੈ। ਪਾਣੀ ਅੱਜ ਦੀ ਤਾਜ਼ਾ ਸਥਿਤੀ ਅਨੁਸਾਰ ਇਸ ਵੇਲੇ ਦਰਿਆ ਬਿਆਸ ਚ ਪਾਣੀ ਦੀ ਮਾਤਰਾ 1 ਲੱਖ 68 ਹਜਾਰ ਕਿਊਸਿਕ ਦੱਸੀ ਜਾ ਰਹੀ ਹੈ, ਜਦਕਿ ਪਹਿਲਾ ਦਰਿਆ ਬਿਆਸ ਦਾ ਪਾਣੀ 2 ਲੱਖ 50 ਹਜਾਰ ਕਿਊਸਿਕ ਤੋਂ ਵੀ ਉਪਰ ਚੱਲ ਰਿਹਾ ਸੀ
ਦਰਿਆ ਬਿਆਸ ਦੇ ਕੰਢੇ ਤੇ ਬਰਮ ਪਾਣੀ ਤੋਂ ਹੋਏ ਖਾਲੀ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ 11 ਤੋਂ 12 ਵਜੇ ਦੇ ਕਰੀਬ ਮਾਛੀਵਾੜਾ ਸਾਹਿਬ ਦੇ ਨਜ਼ਦੀਕ ਪਿੰਡ ਸ਼ੇਰਗੜ੍ਹ ਅਤੇ ਚਮਕੌਰ ਸਾਹਿਬ ਦੇ ਫੱਸਾ (Phassa) ਪਿੰਡ ਬਣੇ ਧੁੱਸੀ ਬੰਨ੍ਹ ਦਾ ਦੌਰਾ ਕਰਨਗੇ। ਜਾਣਕਾਰੀ ਪਰਮਜੀਤ ਸਿੰਘ ਢਿੱਲੋ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਸਮਰਾਲਾ ਵੱਲੋਂ ਦਿੱਤੀ ਗਈ।
Punjab Floods Live Updates : ਪੱਚੀਦਰਾ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਰਾਜਪੁਰਾ ਤਹਿਸੀਲ ਦੇ ਪੱਚੀਦਰਾ ਦੇ ਨਾਲ ਲੱਗਦੇ ਪਿੰਡਾਂ (ਚਿਤਕਾਰਾ ਵਾਲੇ ਪਾਸੇ) ਦੇ ਵਸਨੀਕਾਂ ਨੂੰ ਸੁਰੱਖਿਅਤ ਜਾਂ ਉੱਚੇ ਥਾਂਵਾਂ ‘ਤੇ ਜਾਣ ਲਈ ਸਲਾਹ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਵਗਦੇ ਪਾਣੀ ਦੇ ਨੇੜੇ ਨਾ ਜਾਣ ਲਈ ਵੀ ਹਦਾਇਤ ਕੀਤੀ ਜਾਂਦੀ ਹੈ।
ਐਸਡੀਐਮ ਨੇ ਸਵੇਰੇ 8:30 ਵਜੇ ਚੇਤਾਵਨੀ ਜਾਰੀ ਕਰਦਿਆਂ ਲੋਕਾਂ ਨੂੰ ਕਿਹਾ ਹੈ ਕਿ ਕਿਸੇ ਵੀ ਹੰਗਾਮੀ ਸਥਿਤੀ ਵਿੱਚ ਕੰਟਰੋਲ ਰੂਮ ਨੰਬਰ ‘ਤੇ ਤੁਰੰਤ ਸੰਪਰਕ ਕਰੋ।
ਰਾਜਪੁਰਾ ਦੇ ਫਲੱਡ ਕੰਟਰੋਲ ਰੂਮ ਦੇ ਨੰਬਰ 01762-224132 ਤੇ ਪਟਿਆਲਾ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਕੰਟਰੋਲ ਰੂਮ ਨੰਬਰ 0175-2350550 ਤੇ 2358550 ਉਪਰ ਸੂਚਿਤ ਕੀਤਾ ਜਾਵੇ।
ਖਤਰੇ ਦੇ ਨਿਸ਼ਾਨ ਤੋਂ ਉੱਪਰ ਚੱਲ ਰਿਹਾ ਘੱਗਰ ਦਾ ਪਾਣੀ
748 ਫੁੱਟ ਤੇ ਹੈ ਘੱਗਰ ਦਾ ਖਤਰੇ ਦਾ ਨਿਸ਼ਾਨ
ਦੇਰ ਰਾਤ ਤੱਕ ਸੀ 749 ਘੱਗਰ ਦੇ ਪਾਣੀ ਦਾ ਪੱਧਰ
ਮਕਰੋੜ ਸਾਹਿਬ ਨੇੜੇ ਘੱਗਰ ਦਾ ਵਧੀਆ ਤਿੰਨ ਇੰਚ ਹੋਰ ਪਾਣੀ
ਘੱਗਰ ਦੇ ਆਲੇ ਦੁਆਲੇ ਦੇ ਕੰਡਿਆਂ ਦੀ ਮਜਬੂਤੀ ਨਾ ਹੋਣ ਕਾਰਨ ਸਤਾ ਰਹੀ ਹੈ ਕਿਸਾਨਾਂ ਨੂੰ ਚਿੰਤਾ
ਅੱਜ ਭਾਖੜਾ ਡੈਮ ਦਾ ਲੈਵਲ 1678.97 ਫੁੱਟ ਹੈ
ਭਾਖੜਾ ਡੈਮ ਦੀ ਗੋਬਿੰਦ ਸਾਗਰ ਝੀਲ ਦਾ ਖਤਰੇ ਦਾ ਨਿਸ਼ਾਨ 1680 ਫੁੱਟ ਹੈ
ਭਾਖੜਾ ਡੈਮ ਵਿੱਚ ਪਾਣੀ ਖਤਰੇ ਦੇ ਨਿਸ਼ਾਨ ਤੋਂ ਲਗਭਗ 1 ਫੁੱਟ ਘੱਟ ਹੈ
ਇਸ ਸਮੇਂ ਭਾਖੜਾ ਡੈਮ ਦੇ ਚਾਰ ਫਲੱਡ ਗੇਟ 8-8 ਫੁੱਟ ਤੱਕ ਖੋਲ੍ਹੇ ਗਏ ਹਨ।
ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਅੱਜ ਗੁਰਦਾਸਪੁਰ ਦੇ ਹੜ ਪ੍ਰਭਾਵਿਤ ਰਾਵੀ ਦਰਿਆ ਦੇ ਨਾਲ ਲੱਗਦੇ ਪਿੰਡ ਹਸਨਪੁਰਾ ਆਦਿ ਚ ਦੌਰਾ ਕੀਤਾ ਅਤੇ ਉਹਨਾਂ ਕਿਹਾ ਕਿ ਇਸ ਦੁੱਖ ਅਤੇ ਔਖੇ ਵੇਲੇ ਇਹਨਾਂ ਲੋਕਾਂ ਦੇ ਨਾਲ ਖੜੇ ਹਾ ਅਤੇ ਇੱਥੇ ਕੋਈ ਰਾਜਨੀਤੀ ਨਹੀਂ ਕਰਨ ਨੂੰ ਮਨ ਨਹੀਂ ਅਤੇ ਮਨ ਨੂੰ ਬੜਾ ਸਮਝਾਇਆ ਕਿ ਅੱਜ ਰਾਜਨੀਤੀ ਤੇ ਨਹੀਂ ਬੋਲਣਾ ਪਰ ਅੱਜ ਲੋਕਾਂ ਦੇ ਹਾਲਾਤ ਦੇਖ ਕੇ ਬੋਲਣੋ ਰਿਹਾ ਨਹੀਂ ਹੁੰਦਾ ,ਉੱਥੇ ਹੀ ਬਲਕੌਰ ਸਿੰਘ ਦਾ ਕਹਿਣਾ ਸੀ ਕਿ ਜੋ ਹਾਲ ਪੰਜਾਬ ਦਾ 1988 ਚ ਹੋਇਆ ਸੀ ਉਸ ਤੋ ਮਾੜੇ ਹਾਲਾਤ ਹਨ ਅਤੇ ਕੁਦਰਤ ਦੀ ਮਾਰ ਵੀ ਹੈ ਲੇਕਿਨ ਜੇਕਰ ਸੂਬਾ ਸਰਕਾਰ ਨੇ ਸਮੇ ਰਹਿੰਦੇ ਨਲਿਆ ਅਤੇ ਡਰੇਨਾ ਦੀ ਸਫ਼ਾਈ ਕਰਵਾਈ ਹੁੰਦੀ ਤਾ ਇੰਨਾ ਮਾੜਾ ਹਾਲ ਨਹੀਂ ਸੀ ਹੋਣਾ ਅਤੇ ਹੁਣ ਤਾ ਹਰ ਕਿਸੇ ਨੂੰ ਲੋੜ ਹੈ ਕਿ ਇਹਨਾ ਪ੍ਰਭਾਵਿਤ ਹੋਏ ਲੋਕਾਂ ਨੂੰ ਸਾਂਭਣ ਦੀ ਅਤੇ ਉਹਨਾਂ ਅਪੀਲ ਕੀਤੀ ਕਿ ਆਓ ਰਲ ਮਿਲ ਕੇ ਬੀੜਾ ਚੁੱਕਿਆ ਅਤੇ ਸਮਾਜ ਸੇਵੀ ਸੰਸਥਾ ਅਤੇ ਹਰੇਕ ਲੋਕ ਇਹਨਾਂ ਦਾ ਦੁੱਖ ਦਰਦ ਵੰਡਾਈਏ ਤਾਂ ਕਿ ਇਹ ਲੋਕ ਦੁਬਾਰਾ ਪੈਰਾਂ ਤੇ ਖੜੇ ਹੋ ਸਕਣ ।
ਹਾਲ ਹੀ ਵਿੱਚ ਆਈ ਹੜ੍ਹ ਵਰਗੀ ਸਥਿਤੀ ਦੇ ਜਵਾਬ ਵਿੱਚ ਭਾਰਤੀ ਫੌਜ ਦੇ ਪੱਛਮੀ ਕਮਾਂਡ ਦੇ ਇੰਜੀਨੀਅਰਿੰਗ ਵਿੰਗ ਨੇ ਬੁੱਧਵਾਰ ਨੂੰ ਧੂਲੇਵਾਲ ਅਤੇ ਮੱਤੇਵਾੜਾ ਜ਼ੋਨਾਂ ਵਿੱਚ ਧੁੱਸੀ ਬੰਨ੍ਹ ਦਾ ਇੱਕ ਵਿਆਪਕ ਢਾਂਚਾਗਤ ਮੁਲਾਂਕਣ ਕੀਤਾ।
ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਦੀ ਬੇਨਤੀ 'ਤੇ ਇਹ ਮੁਲਾਂਕਣ ਬੰਨ੍ਹਾਂ ਦੀ ਢਾਂਚਾਗਤ ਸਥਿਰਤਾ ਦਾ ਮੁਲਾਂਕਣ ਕਰਨ ਲਈ ਕੀਤਾ ਗਿਆ ਸੀ।
ਆਪਣੀ ਤਕਨੀਕੀ ਮੁਹਾਰਤ ਦੀ ਵਰਤੋਂ ਕਰਦੇ ਹੋਏ ਫੌਜ ਦੇ ਇੰਜੀਨੀਅਰਿੰਗ ਵਿੰਗ ਨੇ ਬੰਨ੍ਹਾਂ ਦੀ ਇਕਸਾਰਤਾ ਨੂੰ ਯਕੀਨੀ ਬਣਾਉਣ ਲਈ ਇੱਕ ਵਿਸਤ੍ਰਿਤ ਮੁਲਾਂਕਣ ਕੀਤਾ, ਜਿਸ ਨਾਲ ਖੇਤਰ ਵਿੱਚ ਹੜ੍ਹਾਂ ਦੀ ਗੰਭੀਰ ਸਥਿਤੀ ਤੋਂ ਪੈਦਾ ਹੋਣ ਵਾਲੀਆਂ ਚਿੰਤਾਵਾਂ ਨੂੰ ਸੰਬੋਧਿਤ ਕੀਤਾ ਗਿਆ।
ਉਨ੍ਹਾਂ ਦੇ ਮੁਲਾਂਕਣ ਦੇ ਅਨੁਸਾਰ ਚਿੰਤਾ ਦਾ ਕੋਈ ਕਾਰਨ ਨਹੀਂ ਹੈ। ਹਾਲਾਂਕਿ, ਮੱਤੇਵਾੜਾ ਖੇਤਰ ਵਿੱਚ ਦੋ ਬਿੰਦੂਆਂ ਦੀ ਪਛਾਣ ਕੀਤੀ ਗਈ ਸੀ ਜਿੱਥੇ ਪਹਿਲਾਂ ਹੀ ਚੁੱਕੇ ਗਏ ਉਪਾਵਾਂ ਵਿੱਚ ਵਾਧਾ ਲੰਬੇ ਸਮੇਂ ਦੇ ਲਾਭ ਲਈ ਬੰਨ੍ਹ ਨੂੰ ਹੋਰ ਮਜ਼ਬੂਤ ਕਰ ਸਕਦਾ ਹੈ।
ਬਿਆਸ ਅਤੇ ਸਤਲੁਜ ਦਰਿਆ ਵਿੱਚ ਮੋਜੂਦਾ ਸਮੇਂ 3 ਲੱਖ 46 ਹਜ਼ਾਰ ਕਿਊਸਿਕ ਦੇ ਕਰੀਬ ਆ ਰਿਹਾ ਸੀ ਪਾਣੀ
ਹੁਸੈਨੀਵਾਲਾ ਵਾਲਾ ਨੂੰ ਅੱਗੇ 3,29000 ਕਿਊਸਿਕ ਛੱਡਿਆ ਜਾ ਰਿਹਾ ਹੈ ਪਾਣੀ
ਹਰੀਕੇ ਅੱਪ ਅਤੇ ਡਾਊਨ ਸਟਰੀਮ ਇਲਾਕੇ ਨੂੰ ਘੋਸ਼ਿਤ ਕੀਤਾ ਗਿਆ ਹਾਈ ਫਲੱਡ ਏਰੀਆ
ਕੱਲ ਸ਼ਾਮ ਨਾਲੋਂ 49000 ਕਿਊਸਿਕ ਵਧੀਆ ਪਾਣੀ
ਕਾਰ ਸੇਵਾ ਸੰਪਰਦਾਇ ਵਾਲੇ ਬਾਬਿਆਂ ਆਸ ਪਾਸ ਦੇ ਪਿੰਡਾਂ ਦੀਆਂ ਸੰਗਤਾਂ ਵੱਲੋਂ ਪ੍ਰਸ਼ਾਸਨ ਦੇ ਸਹਿਯੋਗ ਨਾਲ ਬੰਨ੍ਹ ਨੂੰ ਦਿਨ ਰਾਤ ਇੱਕ ਕਰਕੇ ਕੀਤਾ ਜਾ ਰਿਹਾ ਹੈ ਮਜ਼ਬੂਤ
ਬੰਨ ਟੁੱਟਣ ਦੀ ਸੂਰਤ ਵਿੱਚ 30 ਤੋ ਵੱਧ ਪਿੰਡਾਂ ਆਉਣਗੇ ਪਾਣੀ ਦੀ ਚਪੇਟ ਵਿੱਚ
ਸਤਲੁਜ ਦਰਿਆ ਵਿੱਚ ਦੁਪਹਿਰ ਤੱਕ 3 ਲੱਖ 29 ਹਜ਼ਾਰ ਕਿਊਸਿਕ ਚੱਲ ਰਿਹਾ ਸੀ ਪਾਣੀ
ਕਪੂਰਥਲਾ ਦੇ ਪਿੰਡ ਨਡਾਲੀ ਚ ਬਣੀ ਹੜ ਵਰਗੀ ਸਥਿਤੀ
ਪਿੰਡ ਡੁੱਬਦਾ ਦੇਖ ਭੋਗਪੁਰ ਬੈਗੋਵਾਲ ਵਾਲੀ ਸੜਕ ਚ ਪਾਉਣਾ ਪਿਆ ਪਾੜ
ਫਸਲਾਂ ਚ ਚੱਲ ਰਿਹਾ ਤੇਜ਼ ਪਾਣੀ ਦਾ ਬਹਾਆ ਪਿਛਲੇ ਕਈ ਦਿਨਾਂ ਤੋਂ ਫਸਲਾਂ ਪਾਣੀ ਹੀ ਡੁੱਬਣ ਕਰਕੇ ਹੋਈਆਂ ਖਰਾਬ
ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਤਕਨੀਕੀ ਸਿੱਖਿਆ ਸੰਸਥਾਵਾਂ ਵੀ ਬੰਦ ਰੱਖਣ ਦੇ ਹੁਕਮ
ਪੰਜਾਬ ਯੂਨੀਵਰਸਿਟੀ 'ਚ ਵੀ 7 ਸਤੰਬਰ ਤੱਕ ਵਧਾਈਆਂ ਛੁੱਟੀਆਂ
ਮੀਂਹ ਅਤੇ ਪਾਣੀ ਭਰਨ ਕਾਰਨ ਪੈਦਾ ਹੋਈ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਲਿਆ ਫ਼ੈਸਲਾ
ਜ਼ਿਲ੍ਹਾ ਗੁਰਦਾਸਪੁਰ ਵਿੱਚ ਹੜ੍ਹ ਪੀੜ੍ਹਤਾਂ ਦੀ ਮਦਦ ਲਈ ਜਿੱਥੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਲੱਗੀਆਂ ਹੋਈਆਂ ਹਨ ,ਓਥੇ ਸਮਾਜ ਸੇਵੀ ਸੰਸਥਾਵਾਂ ਦੇ ਨਾਲ ਕਲਾਕਾਰ ਵੀ ਹੜ੍ਹ ਪੀੜ੍ਹਤਾਂ ਦੀ ਸਹਾਇਤਾ ਲਈ ਅੱਗੇ ਆਏ ਹਨ। ਪੰਜਾਬ ਦੇ ਉੱਘੇ ਹਾਸਰਸ ਤੇ ਫ਼ਿਲਮੀ ਕਲਾਕਾਰ ਗੁਰਪ੍ਰੀਤ ਸਿੰਘ ਘੁੱਗੀ ਵੱਲੋਂ ਅੱਜ ਆਪਣੇ ਸਾਥੀਆਂ ਨਾਲ ਗੁਰਦਾਸਪੁਰ ਵਿਖੇ ਪਹੁੰਚ ਕੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਹੜ੍ਹ ਪੀੜ੍ਹਤਾਂ ਦੀ ਸਹਾਇਤਾ ਲਈ 300 ਗੱਦੇ, 700 ਓਡੋਮੋਸ, 700 ਸੈਨੇਟਰੀ ਪੈਡ ਅਤੇ ਪਸ਼ੂਆਂ ਲਈ 30 ਟਨ ਕੈਟਲ ਫੋਡਰ ਰਾਹਤ ਸਮਗਰੀ ਵਜੋਂ ਦਿੱਤੇ।
ਇਸ ਮੌਕੇ ਗੁਰਪ੍ਰੀਤ ਸਿੰਘ ਘੁੱਗੀ ਨੇ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵੱਲੋਂ ਚਲਾਏ ਜਾ ਰਹੇ ਰਾਹਤ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਾਰੀ ਟੀਮ ਵੱਲੋਂ ਦਿਨ-ਰਾਤ ਹੜ੍ਹ ਪੀੜ੍ਹਤਾਂ ਦੀ ਸਹਾਇਤਾ ਲਈ ਜੋ ਉਪਰਾਲੇ ਕੀਤੇ ਜਾ ਰਹੇ ਹਨ ਉਹ ਸ਼ਲਾਘਾਯੋਗ ਹਨ। ਉਨ੍ਹਾਂ ਕਿਹਾ ਕਿ ਸਮਾਜ ਸੇਵੀ ਸੰਸਥਾਵਾਂ ਵੀ ਇਸ ਵਿੱਚ ਆਪਣਾ ਅਹਿਮ ਯੋਗਦਾਨ ਪਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅੱਜ ਉਹ ਪੁਆਧ ਖੇਤਰ ਦੇ ਸ਼ਹਿਰ ਮੁਹਾਲੀ ਅਤੇ ਮਨੌਲੀ ਪਿੰਡ ਤੋਂ ਆਪਣੇ ਸਾਥੀਆਂ ਨਾਲ ਹੜ੍ਹ ਪੀੜ੍ਹਤਾਂ ਦੀ ਮਦਦ ਕਰਨ ਲਈ ਆਏ ਹਨ ਅਤੇ ਉਨ੍ਹਾਂ ਨੇ ਇਹ ਰਾਹਤ ਸਮਗਰੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਣਾਏ ਸਹਾਇਤਾ ਕੇਂਦਰ ਵਿੱਚ ਦਿੱਤੀ ਹੈ
ਪੰਜਾਬ ਦੇ ਕਈ ਜ਼ਿਲਿਆਂ ਦੇ ਹੜ ਦੀ ਮਾਰ ਪਈ ਹੈ ਜਿਸ ਦਾ ਅਸਰ ਆਮ ਜਨ ਜੀਵਨ ਦੇ ਨਾਲ ਪਸ਼ੂਆਂ ਤੇ ਵੀ ਪਿਆ ਹੈ ਖਾਸ ਕਰਕੇ ਦੁਧਾਰੂ ਪਸ਼ੂ ਪੋਲਟਰੀ ਫਾਰਮ ਆਦੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਜਿਸ ਨੂੰ ਲੈ ਕੇ ਗੁਰੂ ਅੰਗਦ ਦੇਵ ਵੈਟਰਨਰੀ ਐਨੀਮਲ ਸਾਇੰਸ ਯੂਨੀਵਰਸਿਟੀ ਵੱਲੋਂ ਕੁਝ ਗਾਈਡਲਾਈਨਜ ਜਾਰੀ ਕੀਤੀਆਂ ਗਈਆਂ ਨੇ ਜਿਸ ਦੇ ਤਹਿਤ ਉਹਨਾਂ ਨੇ ਕਿਹਾ ਕਿ ਲੋਕ ਇਹਨਾਂ ਇਲਾਕਿਆਂ ਦੇ ਵਿੱਚ ਦੁਧਾਰੂ ਪਸ਼ੂਆਂ ਦਾ ਧਿਆਨ ਜਰੂਰ ਰੱਖਣ ਉਹਨਾਂ ਕਿਹਾ ਕਿ ਖਾਸ ਕਰਕੇ ਮੱਛਰ ਮੱਖੀਆਂ ਤੋਂ ਲੱਗਣ ਵਾਲੀਆਂ ਬਿਮਾਰੀਆਂ ਇਸ ਤੋਂ ਇਲਾਵਾ ਗਲ ਘੋਟੂ, ਗਰਭਪਾਤ ਹੋਣਾ ਤਿੰਨ ਦਿਨ ਦੇ ਲਈ ਬਿਮਾਰ ਹੋ ਜਾਣਾ ਜਾਂ ਫਿਰ ਉਹਨਾਂ ਦੇ ਖੁਰ ਆਦੀ ਗਲ ਜਾਣ ਦੀਆਂ ਬਿਮਾਰੀਆਂ ਆਮ ਹੀ ਹੋ ਗਈਆਂ ਨੇ ਜਿਸ ਤੋਂ ਉਪਚਾਰ ਅਤੇ ਖਿਆਲ ਰੱਖਣਾ ਬੇਹਦ ਜਰੂਰੀ ਹੈ ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਪਸ਼ੂਆਂ ਦੇ ਵਿੱਚ ਇਹਨਾਂ ਦਿਨਾਂ ਦੇ ਦੌਰਾਨ ਚਾਰੇ ਦੀ ਕਮੀ ਵੱਡੇ ਪੱਧਰ ਤੇ ਹੋ ਸਕਦੀ ਹੈ। ਪਸ਼ੂਆਂ ਦਾ ਸਮੇਂ ਸਿਰ ਟੀਕਾਕਰਨ ਜਰੂਰੀ ਹੈ ਉਹਨਾਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਉਹਨਾਂ ਨੂੰ ਸੁੱਕੀਆਂ ਜਗ੍ਹਾ ਤੇ ਲੇ ਜਾਣਾ ਜਰੂਰੀ ਹੈ। ਮਾਹਰ ਡਾਕਟਰ ਨੇ ਕਿਹਾ ਕਿ ਯੂਨੀਵਰਸਿਟੀ ਵੱਲੋਂ ਲਗਾਤਾਰ ਕੈਂਪ ਵੀ ਲਗਾਏ ਜਾ ਰਹੇ ਹਨ। ਜਾਨਵਰਾਂ ਨੂੰ ਉੱਥੇ ਸਾਂਭ ਸੰਭਾਲ ਕੀਤੀ ਜਾ ਰਹੀ ਹੈ। ਉਹਨਾਂ ਨੇ ਕਿਹਾ ਕਿ ਇਹਨਾਂ ਇਲਾਕਿਆਂ ਦੇ ਵਿੱਚ ਜੇਕਰ ਹੜ ਤੋਂ ਪ੍ਰਭਾਵਿਤ ਜਾਨਵਰ ਹਨ ਤਾਂ ਉਹਨਾਂ ਦੇ ਥਣ ਨੂੰ ਚੰਗੀ ਤਰ੍ਹਾਂ ਧੋ ਕੇ ਦੁੱਧ ਇਸਤੇਮਾਲ ਕੀਤਾ ਜਾ ਸਕਦਾ ਹੈ। ਪਸ਼ੂਆਂ ਲਈ ਉਹਨਾਂ ਦੀ ਇਮਿਊਨਿਟੀ ਨੂੰ ਬਣਾਈ ਰੱਖਣਾ ਜਰੂਰੀ ਹੈ ਇਸ ਤੋਂ ਇਲਾਵਾ ਜਿਹੜੇ ਛੋਟੇ ਪਸ਼ੂ ਪਾਲਕ ਹਨ ਇਸ ਗੱਲ ਦਾ ਧਿਆਨ ਰੱਖਣਾ।
ਸ਼ਿਮਲਾ ਜ਼ਿਲ੍ਹੇ ਦੇ ਰਾਮਪੁਰ ਦੇ ਬਿਠਲ ਨੇੜੇ ਕਾਲੀਮਤੀ ਵਿਖੇ ਦੁਪਹਿਰ ਵੇਲੇ ਇੱਕ ਚੱਲਦੀ ਬੱਸ 'ਤੇ ਵੱਡੇ-ਵੱਡੇ ਪੱਥਰ ਡਿੱਗ ਪਏ। ਦੋ ਔਰਤਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਬੱਸ ਵਿੱਚ ਸਵਾਰ 15 ਤੋਂ ਵੱਧ ਯਾਤਰੀ ਜ਼ਖਮੀ ਹੋ ਗਏ। ਮ੍ਰਿਤਕਾਂ ਵਿੱਚ ਮਹਾਰਾਸ਼ਟਰ ਦੇ ਪਿੰਡ ਜਲਗਾਓਂ ਦੇ ਨਿਵਾਸੀ ਰਾਮਚਰਨ ਦੀ ਧੀ ਲਕਸ਼ਮੀ ਵਿਰਾਨੀ ਅਤੇ ਨੇਪਾਲੀ ਮੂਲ ਦੀ ਇੱਕ ਔਰਤ ਸ਼ਾਮਲ ਹੈ। ਜ਼ਖਮੀ ਯਾਤਰੀਆਂ ਨੂੰ ਖੇਨੇਰੀ ਹਸਪਤਾਲ ਲਿਜਾਇਆ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਅੱਜ ਕਾਰ ਸੇਵਾ ਕਿਲ੍ਹਾ ਅਨੰਦਗੜ੍ਹ ਸਾਹਿਬ ਤੋਂ ਬਾਬਾ ਸਤਨਾਮ ਸਿੰਘ ਦੇ ਨਾਲ ਜਾ ਕੇ ਅੰਮ੍ਰਿਤਸਰ ਜ਼ਿਲ੍ਹੇ ਦੇ ਅਜਨਾਲਾ ਬਾਰਡਰ ਖੇਤਰ ਵਿੱਚ ਹੜ੍ਹ ਨਾਲ ਪ੍ਰਭਾਵਿਤ ਹੋਏ ਕਈ ਪਿੰਡਾਂ ਦਾ ਦੌਰਾ ਕੀਤਾ ਅਤੇ ਲੋਕਾਂ ਦੇ ਘਰਾਂ, ਫ਼ਸਲਾਂ ਅਤੇ ਪਸ਼ੂਆਂ ਨੂੰ ਪੁੱਜੇ ਨੁਕਸਾਨ ਦਾ ਜਾਇਜ਼ਾ ਲਿਆ। ਇਸ ਮੌਕੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪੰਜਾਬ ਦੇ ਸਮੂਹ ਸਿੱਖ ਨੌਜਵਾਨਾਂ ਤੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਸੇਵਾ ਵਿੱਚ ਰਾਹਤ ਸਮੱਗਰੀ ਪਹੁੰਚਾ ਰਹੀਆਂ ਸਮੂਹ ਸੰਸਥਾਵਾਂ, ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਤੇ ਜਥੇਬੰਦੀਆਂ ਦਾ ਧੰਨਵਾਦ ਕੀਤਾ ਤੇ ਅਰਦਾਸ ਕੀਤੀ ਕਿ ਇਹ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣ। ਉਨ੍ਹਾਂ ਪੰਜਾਬ ਅਤੇ ਕੇਂਦਰ ਸਰਕਾਰ ਦੀ ਕਾਰਗੁਜ਼ਾਰੀ ਉੱਤੇ ਸਵਾਲ ਚੁੱਕੇ ਅਤੇ ਪ੍ਰਸ਼ਾਸਨ ਦੇ ਅਧਿਕਾਰੀਆਂ ਅਤੇ ਨੁਮਾਇੰਦਿਆਂ ਦੀ ਹਰ ਪਿੰਡ ਤੱਕ ਪਹੁੰਚ ਨਾ ਹੋਣ ਅਤੇ ਸੇਵਾ ਕਰ ਰਹੀਆਂ ਸੰਸਥਾਵਾਂ ਨੂੰ ਕਿਸ਼ਤੀਆਂ ਮੁਹੱਈਆ ਕਰਵਾਉਣ ਵਿੱਚ ਅਸਫਲ ਹੋਣ ਦੀ ਸਖ਼ਤ ਨਿਖੇਧੀ ਕੀਤੀ। ਉਨ੍ਹਾਂ ਸੇਵਾ ਕਰ ਰਹੀਆਂ ਸੰਸਥਾਵਾਂ ਨੂੰ ਆਖਿਆ ਉਹ ਇਹ ਯਕੀਨੀ ਬਣਾਉਣ ਕਿ ਰਾਹਤ ਸਮੱਗਰੀ ਪਿੰਡਾਂ ਦੇ ਹਰ ਲੋੜਵੰਦ ਪਰਿਵਾਰਾਂ ਤੱਕ ਪਹੁੰਚੇ ਅਤੇ ਕੋਈ ਵੀ ਪ੍ਰਭਾਵਿਤ ਪਰਿਵਾਰ ਰਾਹਤ ਤੋਂ ਵਾਂਝਾ ਨਾ ਰਹੇ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਗਹਿਰੀ ਵੱਸੋਂ ਵਾਲੇ ਪਿੰਡਾਂ ਤੱਕ ਪਹੁੰਚ ਕਰਨੀ ਅਤੇ ਉਨ੍ਹਾਂ ਤੱਕ ਪਸ਼ੂਆਂ ਦਾ ਚਾਰਾ ਪਹੁੰਚਾਉਣਾ ਅਤਿ ਜ਼ਰੂਰੀ ਹੈ। ਜ਼ਿਕਰਯੋਗ ਹੈ ਕਿ ਬਾਬਾ ਸਤਨਾਮ ਸਿੰਘ ਕਾਰ ਸੇਵਾ ਕਿਲ੍ਹਾ ਅਨੰਦਗੜ੍ਹ ਸਾਹਿਬ ਵਾਲਿਆਂ ਵੱਲੋਂ ਇਸ ਖੇਤਰ ਵਿੱਚ ਲਗਾਤਾਰ ਲੋਕਾਂ ਨੂੰ ਰਾਹਤ ਪਹੁੰਚਾਉਣ ਅਤੇ ਟੁੱਟੇ ਬੰਨ੍ਹਾਂ ਨੂੰ ਬੰਨ੍ਹਣ ਲਈ ਵੱਡੀਆਂ ਸੇਵਾਵਾਂ ਕੀਤੀਆਂ ਜਾ ਰਹੀਆਂ ਹਨ।
ਹਜੇ ਤੱਕ ਕੇਵਲ ਦੋ ਫਲੱਡ ਗੇਟ ਹੀ ਨੇ ਖੁੱਲੇ ਸਵੇਰ ਵੇਲੇ ਤਿੰਨੇ ਖੋਲੇ ਗਏ ਸਨ ਫਲੱਡ ਗੇਟ
ਫਿਲਹਾਲ ਪਾਣੀ ਦਾ ਪੱਧਰ ਥੋੜਾ ਘਟਿਆ ਪਰ ਰਫਤਾਰ ਉਸੇ ਤਰੀਕੇ ਨਾਲ ਬਰਕਰਾਰ
ਪ੍ਰਸ਼ਾਸਨ ਵੱਲੋਂ ਪਿੰਡ ਵਾਸੀਆਂ ਨੂੰ ਆਪਣੇ ਘਰਾਂ ਨੂੰ ਖਾਲੀ ਕਰਕੇ ਬਣਾਏ ਸੁਰੱਖਿਤ ਕੈਂਪਾਂ 'ਚ ਜਾਣ ਦੀ ਅਪੀਲ
ਘੱਗਰ ਦਰਿਆ 'ਚ ਲਗਾਤਾਰ ਵੱਧ ਰਿਹਾ ਪਾਣੀ
ਘਨੌਰ 'ਚ ਪਹੁੰਚੀਆਂ ਐਨਡੀਆਰਐਫ ਅਤੇ ਫੌਜ ਦੀਆਂ ਟੀਮਾਂ
ਸੁਲਤਾਨਪੁਰ ਲੋਧੀ ਮੰਡ ਖੇਤਰ ਵਿੱਚ ਛੇ ਕਿਲੋਮੀਟਰ ਪਾਣੀ ਅੰਦਰ ਜਾ ਕੇ ਵੰਡਿਆ ਦੁੱਧ, ਮੈਡੀਸਨ ਤੇ ਖਾਣ-ਪੀਣ ਦਾ ਸਮਾਨ ਪ੍ਰਸ਼ਾਸਨ ਨੇ ਨਹੀਂ ਦਿੱਤਾ ਅਗਨ ਬੋਟ, ਛੇ ਘੰਟੇ ਉਡੀਕ ਕਰਨ ਤੋਂ ਬਾਅਦ ਆਪਣੇ ਤੌਰ ਤੇ ਕੀਤੀ ਸੇਵਾ
ਸੇਵਾ ਕਰਦੇ ਸਮੇਂ ਯੂਥ ਅਕਾਲੀ ਦਲ ਦਾ ਇੱਕ ਲੜਕਾ ਪਾਣੀ ਦੇ ਵਿੱਚ ਡਿੱਗ ਵੀ ਗਿਆ ਅਗਨ ਬੁੜ ਚੋਂ ਸੇਫਟੀ ਜੈਕਟ ਦਾ ਵੀ ਪ੍ਰਸ਼ਾਸਨ ਵੱਲੋਂ ਮੁਹਈਆ ਨਹੀਂ ਕਰਵਾਇਆ ਗਿਆ ਵਾਲ ਵਾਲ ਬਚਿਆ ਆਪਣੇ ਆਪ ਤੈਰ ਕੇ ਬਾਹਰ ਨਿਕਲਿਆ ਤੁਸੀਂ ਤਸਵੀਰਾਂ ਚ ਦੇਖ ਸਕਦੇ ਹੋ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪੁਕਾਰ 'ਤੇ ਯੂਥ ਅਕਾਲੀ ਦਲ ਤਰਨ ਤਾਰਨ ਵੱਲੋਂ ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ਦੇ ਹੜ ਪ੍ਰਭਾਵਿਤ ਇਲਾਕਿਆਂ ਵਿੱਚ ਸੇਵਾ ਦੀ ਮੁਹਿੰਮ ਚਲਾਈ ਗਈ। ਯੂਥ ਅਕਾਲੀ ਦਲ ਦੇ ਵਰਕਰਾਂ ਨੇ ਛੇ ਤੋਂ ਸੱਤ ਕਿਲੋਮੀਟਰ ਤੱਕ ਪਾਣੀ ਦੇ ਅੰਦਰ ਜਾ ਕੇ ਹੜ ਪੀੜਤਾਂ ਦੇ ਘਰਾਂ ਵਿੱਚ ਦੁੱਧ, ਮੈਡੀਸਨ ਅਤੇ ਖਾਣ-ਪੀਣ ਦਾ ਸਮਾਨ ਪਹੁੰਚਾਇਆ।
ਵਰਕਰਾਂ ਨੇ ਦੱਸਿਆ ਕਿ ਉਹ ਛੇ ਘੰਟਿਆਂ ਤੋਂ ਅਗਨ ਬੋਟ ਦੀ ਉਡੀਕ ਕਰ ਰਹੇ ਸਨ, ਪਰ ਪ੍ਰਸ਼ਾਸਨ ਵੱਲੋਂ ਕੋਈ ਵੀ ਸੁਵਿਧਾ ਨਹੀਂ ਮਿਲੀ। ਇਸ ਤੋਂ ਬਾਅਦ ਉਹਨਾਂ ਨੇ ਆਪਣੇ ਤੌਰ 'ਤੇ ਅਗਨ ਬੋਟ ਦੀ ਵਵਸਥਾ ਕਰਕੇ ਹੜ ਪੀੜਤਾਂ ਦੇ ਘਰਾਂ ਤੱਕ ਸਮਾਨ ਪਹੁੰਚਾਇਆ।
ਦੂਧਨਸਾਧਾਂ ਸਬ ਡਵੀਜ਼ਨ ਦੇ ਟਾਂਗਰੀ ਨਦੀ ਨੇੜਲੇ ਪਿੰਡਾਂ ਦੇ ਲੋਕਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਅੰਬਾਲਾ ਅਤੇ ਕਾਲਾ ਅੰਬ ਦੇ ਉੱਪਰਲੇ ਖੇਤਰਾਂ ਵਿੱਚ ਭਾਰੀ ਬਾਰਿਸ਼ ਕਾਰਨ, ਟਾਂਗਰੀ ਨਦੀ ਦਾ ਪਾਣੀ ਦਾ ਪੱਧਰ ਅੰਬਾਲਾ ਵਿੱਚ ਖ਼ਤਰੇ ਦੇ ਨਿਸ਼ਾਨ ਦੇ ਨੇੜੇ ਵੱਧ ਗਿਆ ਹੈ ਅਤੇ ਅਗਲੇ 10-12 ਘੰਟਿਆਂ ਵਿੱਚ ਪਟਿਆਲਾ ਜ਼ਿਲ੍ਹੇ ਦੇ ਦੇਵੀਗੜ੍ਹ ਵਿੱਚ ਇਸਦੇ ਵਧਣ ਦੀ ਉਮੀਦ ਹੈ।
ਇਸ ਅਨੁਸਾਰ, ਦੇਵੀਗੜ੍ਹ ਖੇਤਰਾਂ ਲਈ ਤੁਰੰਤ ਚੇਤਾਵਨੀ ਜਾਰੀ ਕੀਤੀ ਜਾ ਰਹੀ ਹੈ।
ਸੰਭਾਵੀ ਪ੍ਰਭਾਵਿਤ ਹੋਣ ਵਾਲੇ ਪਿੰਡਾਂ ਦੀ ਸੂਚੀ :
• ਸੱਜੇ ਪਾਸੇ (R/S): ਮਹਿਮੂਦਪੁਰ ਰੁੜਕੀ, ਦੇਵੀਨਗਰ, ਹਰੀਗੜ੍ਹ, ਰੋਹੜ ਜਗੀਰ, ਲੇਹਲਾਂ ਜਗੀਰ, ਦੁਧਨਗੁਜਰਾਂ, ਅਦਾਲਤੀਵਾਲਾ, ਮੱਘਰ ਸਾਹਿਬ
• ਖੱਬਾ ਪਾਸਾ (L/S): ਮੋਹਲਗੜ੍ਹ, ਖਾਂਸਾ, ਰੱਤਾਖੇੜਾ, ਔਜਾਂ, ਖਤੌਲੀ, ਗਣੇਸ਼ਪੁਰ, ਖਰਾਬਗੜ੍ਹ, ਬੀਬੀਪੁਰ, ਜੋਧਪੁਰ, ਬੁਧਮੋਰ, ਸਾਦਿਕਪੁਰ ਬੀੜਾਂ।
ਇਨ੍ਹਾਂ ਇਲਾਕਿਆਂ ਦੇ ਨਿਵਾਸੀਆਂ ਨੂੰ ਸੁਚੇਤ ਰਹਿਣ, ਨਦੀ ਦੇ ਨੇੜੇ ਜਾਣ ਤੋਂ ਬਚਣ ਅਤੇ ਸਾਰੀਆਂ ਅਧਿਕਾਰਤ ਹਦਾਇਤਾਂ ਦੀ ਪਾਲਣਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।
ਕਿਸੇ ਵੀ ਸੂਚਨਾ ਲਈ ਤੁਰੰਤ ਪਟਿਆਲਾ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਕੰਟਰੋਲ ਰੂਮ ਨੰਬਰ 0175-2350550 ਤੇ 2358550 ਉਪਰ ਸੂਚਿਤ ਕੀਤਾ ਜਾਵੇ। ਪ੍ਰਸ਼ਾਸਨ ਵੱਲੋਂ ਸਾਰੇ ਪ੍ਰਭਾਵਿਤ ਖੇਤਰਾਂ ਵਿੱਚ ਸੁਰੱਖਿਆ ਕੈਂਪ ਬਣਾਏ ਗਏ ਹਨ ਅਤੇ ਸਾਰੇ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ। ਨਾਗਰਿਕਾਂ ਨੂੰ ਬੇਨਤੀ ਹੈ ਕਿ ਉਹ ਅਫ਼ਵਾਹਾਂ ਤੋਂ ਸੁਚੇਤ ਰਹਿਣ ਅਤੇ ਸਿਰਫ਼ ਸਰਕਾਰੀ ਹਦਾਇਤਾਂ ਦਾ ਹੀ ਪਾਲਣ ਕਰੋ।
ਮਿਤੀ 03:09:2025
ਰਣਜੀਤ ਸਾਗਰ ਡੈਮ ਝੀਲ ਦੇ ਪਾਣੀ ਦਾ ਪੱਧਰ ਇੱਕ ਵਾਰ ਫਿਰ ਵਧਿਆ, ਡੈਮ ਦਾ ਖ਼ਤਰੇ ਦਾ ਨਿਸ਼ਾਨ 527 ਮੀਟਰ, ਡੈਮ ਦਾ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਦੇ ਨੇੜੇ ਪਹੁੰਚ ਗਿਆ, ਸਾਰੇ 7 ਗੇਟ ਖੋਲ੍ਹ ਕੇ ਸਿੱਧਾ ਰਾਵੀ ਦਰਿਆ ਵਿੱਚ ਪਾਣੀ ਛੱਡਿਆ ਜਾ ਰਿਹਾ ਹੈ, ਲਗਭਗ 50 ਹਜ਼ਾਰ ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ, ਚਾਰੇ ਯੂਨਿਟ ਚਲਾ ਕੇ ਬਿਜਲੀ ਪੈਦਾ ਕੀਤੀ ਜਾ ਰਹੀ ਹੈ।
ਅੱਜ ਪੌਂਗ ਦੇ ਪਾਣੀ ਦਾ ਪੱਧਰ ਇੱਕ ਦਿਨ ਵਿੱਚ ਫਿਰ ਤਿੰਨ ਫੁੱਟ ਵਧ ਗਿਆ ਹੈ; ਕੱਲ੍ਹ ਮਹਾਰਾਣਾ ਪ੍ਰਤਾਪ ਝੀਲ ਦਾ ਪਾਣੀ ਦਾ ਪੱਧਰ 1390 ਸੀ ਜਦੋਂ ਕਿ ਅੱਜ ਇਹ ਪੱਧਰ 1393 ਫੁੱਟ ਨੂੰ ਪਾਰ ਕਰ ਗਿਆ ਹੈ। ਜੇਕਰ ਅਸੀਂ ਇਸੇ ਗੱਲ ਦੀ ਗੱਲ ਕਰੀਏ ਤਾਂ ਝੀਲ ਵਿੱਚ ਪਾਣੀ ਦਾ ਪ੍ਰਵਾਹ 207710 ਹੈ ਅਤੇ ਡੈਮ ਤੋਂ 79659 ਪਾਣੀ ਛੱਡਿਆ ਜਾ ਰਿਹਾ ਹੈ ਪਰ ਪਿਛਲੇ ਚਾਰ ਦਿਨਾਂ ਤੋਂ ਹਿਮਾਚਲ ਅਤੇ ਪੰਜਾਬ ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਦਾ ਪ੍ਰਭਾਵ ਪਾਣੀ ਦੇ ਪ੍ਰਵਾਹ ਵਿੱਚ ਦਿਖਾਈ ਦੇ ਰਿਹਾ ਹੈ ਜੋ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੇ ਲੋਕਾਂ ਲਈ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਜੇਕਰ ਡੈਮ ਦਾ ਪੱਧਰ ਵਧਦਾ ਹੈ ਤਾਂ ਬੀਬੀਐਮਬੀ ਬੋਰਡ ਡੈਮ ਤੋਂ ਬਿਆਸ ਵਿੱਚ ਹੋਰ ਪਾਣੀ ਛੱਡਣ ਦਾ ਫੈਸਲਾ ਕਰ ਸਕਦਾ ਹੈ।
ਸੁਲਤਾਨਪੁਰ ਲੋਧੀ ਦੇ ਹੜ ਪ੍ਰਭਾਵਿਤ ਖੇਤਰਾਂ ਦਾ ਅੱਜ ਭਾਰਤੀ ਜਨਤਾ ਪਾਰਟੀ ਦੇ ਰਾਜਸਭਾ ਮੈਂਬਰ ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਨੇ ਜਾਇਜ਼ਾ ਲਿਆ। ਇਸ ਦੌਰਾਨ ਉਹਨਾਂ ਨੇ ਹੜ ਪੀੜਤ ਲੋਕਾਂ ਨਾਲ ਮੁਲਾਕਾਤ ਕੀਤੀ ਤੇ ਹਾਲਾਤਾਂ ਦਾ ਖ਼ੁਦ ਅੰਦਾਜ਼ਾ ਲਗਾਇਆ।
ਘੱਗਰ ਨਦੀ ਦੇ ਕੈਚਮੈਂਟ ਖੇਤਰ ਵਿੱਚ ਪਏ ਭਾਰੀ ਮੀਂਹ ਕਾਰਨ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਰਾਜਪੁਰਾ ਸਬ ਡਵੀਜ਼ਨ ਦੇ ਘੱਗਰ ਨੇੜੇ ਪੈਂਦੇ ਕੁਝ ਪਿੰਡਾਂ ਦੇ ਵਸਨੀਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕਰਦਿਆਂ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਐਸ ਡੀ ਐਮ ਰਾਜਪੁਰਾ ਸ੍ਰੀ ਅਵਿਕੇਸ਼ ਗੁਪਤਾ ਵੱਲੋਂ ਜਾਰੀ ਸਲਾਹਕਾਰੀ ਮੁਤਾਬਕ ਪਿੰਡਾਂ ਸੰਜਰਪੁਰ, ਊਂਟਸਰ, ਦੜਬਾ, ਸਲੇਮਪੁਰ, ਸ਼ਮਸ਼ਪੁਰ, ਜੰਡਮਗੋਲੀ, ਹਰਪਾਲਾਂ, ਰਾਮਪੁਰ, ਸੌਂਟਾ, ਮਾਰੀਆਂ, ਕਪੂਰੀ, ਕਮਾਲਪੁਰ, ਸਰਾਲਾ ਕਲਾਂ, ਸਰਾਲਾ ਖੁਰਦ, ਕਾਮੀ ਖੁਰਦ, ਚਮਾਰੂ, ਲਾਛੜੂ ਖੁਰਦ, ਮਹਿਦੂਦਾਂ, ਮੰਜੌਲੀ, ਮਾੜੂ, ਜੰਬੋਮਾਜਰਾ, ਜਮੀਤਗੜ੍ਹ, ਮਹਮਦਪੁਰ ਸਮੇਤ ਨੇੜਲੇ ਇਲਾਕਿਆਂ ਦੇ ਵਸਨੀਕ ਸੁਚੇਤ ਰਹਿਣ ਤੇ ਘੱਗਰ ਨੇੜੇ ਨਾ ਜਾਣ।ਕਿਸੇ ਸੂਚਨਾ ਲਈ ਰਾਜਪੁਰਾ ਦੇ ਫਲੱਡ ਕੰਟਰੋਲ ਰੂਮ ਦੇ ਨੰਬਰ 01762-224132 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
ਕਿਸੇ ਵੀ ਸੂਚਨਾ ਲਈ ਤੁਰੰਤ ਪਟਿਆਲਾ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਕੰਟਰੋਲ ਰੂਮ ਨੰਬਰ 0175-2350550 ਉਪਰ ਸੂਚਿਤ ਕੀਤਾ ਜਾਵੇ। ਅਫ਼ਵਾਹਾਂ ਤੋਂ ਸੁਚੇਤ ਰਹਿਣ ਦੀ ਵੀ ਅਪੀਲ ਹੈ।
ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਮੀਂਹ ਕਾਰਨ ਭਾਖੜਾ ਡੈਮ ਤੋਂ ਪਾਣੀ ਛੱਡਿਆ ਜਾ ਰਿਹਾ ਹੈ। ਪਾਣੀ ਦਾ ਵਹਾਅ 65,000 ਕਿਊਸਿਕ ਤੋਂ ਵਧਾ ਕੇ 75,000 ਕਿਊਸਿਕ ਕੀਤਾ ਜਾ ਰਿਹਾ ਹੈ।
ਇਸ ਕਾਰਨ ਨੰਗਲ ਇਲਾਕੇ ਦੇ ਹੇਠ ਲਿਖੇ ਪਿੰਡ ਪ੍ਰਭਾਵਿਤ ਹੋ ਸਕਦੇ ਹਨ: ਹਰਸਾ ਬੇਲਾ, ਬੇਲਾ ਰਾਮਗੜ੍ਹ, ਬੇਲਾ ਧਿਆਨੀ ਅੱਪਰ, ਬੇਲਾ ਧਿਆਨੀ ਲੋਅਰ, ਸੈਂਸੋਵਾਲ, ਐਲਗਰਾ, ਬੇਲਾ ਸ਼ਿਵ ਸਿੰਘ, ਭਲਾਣ, ਭਨਾਮ, ਸਿੰਘਪੁਰਾ, ਪਲਾਸੀ, ਤਰਫ਼ ਮਜਾਰਾ, ਮਜਾਰੀ।
ਇਸ ਤੋਂ ਇਲਾਵਾ, ਸ੍ਰੀ ਅਨੰਦਪੁਰ ਸਾਹਿਬ ਇਲਾਕੇ ਦੇ ਹੇਠ ਲਿਖੇ ਪਿੰਡਾਂ ਨੂੰ ਵੀ ਸਾਵਧਾਨ ਰਹਿਣ ਅਤੇ ਜ਼ਰੂਰਤ ਪੈਣ ’ਤੇ ਸੁਰੱਖਿਅਤ ਥਾਵਾਂ ਵੱਲ ਜਾਣ ਦੀ ਅਪੀਲ ਕੀਤੀ ਜਾਂਦੀ ਹੈ: ਬੁਰਜ, ਚੰਦਪੁਰ ਬੇਲਾ, ਗਜਪੁਰ ਬੇਲਾ, ਸ਼ਾਹਪੁਰ ਬੇਲਾ, ਨਿੱਕੂਵਾਲ, ਅਮਰਪੁਰ ਬੇਲਾ, ਲੋਧੀਪੁਰ।
ਇਸ ਤੋਂ ਇਲਾਵਾ, ਰੂਪਨਗਰ ਅਤੇ ਸ੍ਰੀ ਚਮਕੌਰ ਸਾਹਿਬ ਦੇ ਸਾਰੇ ਉਹ ਪਿੰਡ ਜੋ ਸਤਲੁਜ ਦਰਿਆ ਦੇ ਕਿਨਾਰੇ ਸਥਿਤ ਹਨ, ਉਨ੍ਹਾਂ ਦੇ ਰਹਿਣ ਵਾਲੇ ਲੋਕਾਂ ਨੂੰ ਵੀ ਚੇਤਾਵਨੀ ਦਿੱਤੀ ਜਾਂਦੀ ਹੈ ਕਿ ਉਹ ਸੁਰੱਖਿਆ ਨੂੰ ਪ੍ਰਾਥਮਿਕਤਾ ਦੇਣ।
ਪ੍ਰਸ਼ਾਸਨ ਵੱਲੋਂ ਹਰ ਪ੍ਰਭਾਵਿਤ ਇਲਾਕੇ ਵਿੱਚ ਸੁਰੱਖਿਆ ਕੈਂਪ ਬਣਾਏ ਗਏ ਹਨ ਅਤੇ ਸਾਰੇ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ। ਜਨਤਾ ਨੂੰ ਬੇਨਤੀ ਹੈ ਕਿ ਅਫ਼ਵਾਹਾਂ ਤੋਂ ਬਚੋ ਅਤੇ ਸਿਰਫ਼ ਸਰਕਾਰੀ ਹਦਾਇਤਾਂ ਦਾ ਹੀ ਪਾਲਣ ਕਰੋ।
ਸਾਲ 2003 ਮਕਰੋੜ ਸਾਹਿਬ ਵਿਖੇ ਪਿਆਸੀ 150 ਫੁੱਟ ਦਾ ਪਾੜ
ਉਸੇ ਜਗ੍ਹਾ ਬੰਨ ਉੱਪਰ ਦੋਨਾਂ ਸਾਈਡਾਂ ’ਤੇ ਆਈਆਂ ਤਰੇੜਾਂ
ਪ੍ਰਸ਼ਾਸਨ ਦੀ ਲਾਪਰਵਾਹੀ ਨਾਲ ਹੋ ਸਕਦਾ 25-30 ਪਿੰਡਾਂ ਦਾ ਵੱਡਾ ਨੁਕਸਾਨ

ਸਾਰੇ 23 ਜ਼ਿਲ੍ਹੇ ਹੜ੍ਹਾਂ ਦੀ ਮਾਰ ਹੇਠ ਆਉਣ ਕਾਰਨ, ਪੰਜਾਬ ਨੂੰ ਅਧਿਕਾਰਤ ਤੌਰ 'ਤੇ ਆਫ਼ਤ ਪ੍ਰਭਾਵਿਤ ਸੂਬਾ ਘੋਸ਼ਿਤ ਕੀਤਾ ਗਿਆ ਹੈ।
ਸੁਖਨਾ ਲੇਕ ਦੇ ਫਲੱਡ ਗੇਟ ਖੋਲੇ ਗਏ ਹਨ ਉਦੋਂ ਤੋਂ ਹੀ ਰਾਜਪੁਰਾ ਸੰਗਰੂਰ ਮਾਨਸਾ ਜ਼ਿਲ੍ਹੇ ਦੇ ਇਲਾਕੇ ਦੇ ਲੋਕਾਂ ਦੀ ਚਿੰਤਾ ਵੱਧ ਗਈ ਹੈ ਕਿਉਂਕਿ ਗਰ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ ਜਿਸ ਕਾਰਨ ਹੁਣ ਇਹਨਾਂ ਜਿਲ੍ਹਿਆਂ ਦੇ ਵਿੱਚ ਵੀ ਹੜਾਂ ਦਾ ਖਤਰਾ ਮੰਡਰਾਉਣ ਲੱਗਾ ਹੈ।
ਅੱਜ ਘੱਗਰ ਦਰਿਆ ਇਸ ਸਾਲ 2025 ਦੇ ਵਿੱਚ ਪਹਿਲੀ ਵਾਰ ਖਤਰੇ ਦੇ ਨਿਸ਼ਾਨ ਤੋਂ ਉੱਪਰ ਵੱਧ ਗਿਆ ਹੈ ਜਿਸ ਕਾਰਨ ਘੰਟਿਆਂ ਤੇ ਹੁਣ ਤਰੇੜਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ ਅਤੇ ਕਿਸੇ ਵੀ ਵਕਤ ਖਤਰੇ ਦੀ ਘੰਟੀ ਵੱਜ ਸਕਦੀ ਹੈ
ਪ੍ਰਸ਼ਾਸਨ ਦੇ ਵੱਲੋਂ ਪਿੰਡ ਦੇ ਲੋਕਾਂ ਅਤੇ ਪੁਲਿਸ ਪ੍ਰਸ਼ਾਸਨ ਦੀਆਂ ਟੀਮਾਂ ਬਣਾ ਕੇ ਲਗਾਤਾਰ ਘੱਗਰ ਦਰਿਆ ਦੇ ਕੰਡਿਆਂ ਦੇ ਉੱਪਰ ਠੀਕਰੀ ਪਹਿਰੇ ਲਗਾਉਣ ਦੇ ਹੁਕਮ ਦੇ ਦਿੱਤੇ ਗਏ ਹਨ ਪਰ ਕਿਤੇ ਨਾ ਕਿਤੇ ਪਿੰਡ ਦੇ ਲੋਕ 2023 ਦੇ ਹਾਲਾਤ ਯਾਦ ਕਰਕੇ ਡਰ ਰਹੇ ਹਨ ਕਿ ਕਿਤੇ ਉਹੀ ਹਾਲਾਤ ਦੁਬਾਰਾ ਨਾ ਬਣ ਜਾਣ ਕਿਤੇ ਦੁਬਾਰਾ ਹੜਾਂ ਦੀ ਸਥਿਤੀ ਨਾ ਪੈਦਾ ਹੋ ਜਾਵੇ।
ਐਸਡੀਐਮ ਸੂਬਾ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿੱਥੇ ਵੀ ਸਾਨੂੰ ਕਿਤੇ ਘੱਗਰ ਦਰਿਆ ਦੇ ਕਿਨਾਰੇ ਕਮਜ਼ੋਰ ਹੁੰਦੇ ਜਾਂ ਤਰੇੜਾਂ ਖਾਂਦੇ ਦਿਖਦੇ ਹਨ ਅਸੀਂ ਉਸੀ ਵਕਤ ਉਸਦੀ ਲਗਾਤਾਰ ਰਿਪੇਅਰ ਕਰ ਰਹੇ ਹਾਂ ਸਾਡੇ ਵੱਲੋਂ ਕੋਸ਼ਿਸ਼ਾਂ ਜਾਰੀ ਹਨ। ਕਿ ਕਿਸੇ ਵੀ ਘਾਟ ਕਾਰਨ ਗਰਦਰਿਆ ਦੇ ਵਿੱਚ ਕੋਈ ਪਾੜ ਨਾ ਪੈ ਜਾਵੇ।
Punjab District Floods Hit 2025 Live Updates : ਉੱਤਰੀ ਭਾਰਤ ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਨਦੀਆਂ ਵਿੱਚ ਪਾਣੀ ਭਰਿਆ ਹੋਇਆ ਹੈ। ਇਸਦਾ ਸਭ ਤੋਂ ਵੱਧ ਪ੍ਰਭਾਵ ਪੰਜਾਬ, ਹਰਿਆਣਾ, ਹਿਮਾਚਲ, ਜੰਮੂ-ਕਸ਼ਮੀਰ, ਉਤਰਾਖੰਡ, ਉੱਤਰ ਪ੍ਰਦੇਸ਼ ਅਤੇ ਬਿਹਾਰ ਵਿੱਚ ਦੇਖਣ ਨੂੰ ਮਿਲ ਰਿਹਾ ਹੈ।
ਪੰਜਾਬ ਵਿੱਚ ਸਥਿਤੀ ਖਾਸ ਤੌਰ 'ਤੇ ਗੰਭੀਰ ਹੈ, ਜਿੱਥੇ ਹਿਮਾਚਲ ਤੋਂ ਆਉਣ ਵਾਲਾ ਪਾਣੀ ਘੱਟ ਨਹੀਂ ਹੋ ਰਿਹਾ ਹੈ। ਪੰਜਾਬ ਦੇ ਸਾਰੇ 23 ਜ਼ਿਲ੍ਹਿਆਂ ਨੂੰ ਹੜ੍ਹ ਪ੍ਰਭਾਵਿਤ ਐਲਾਨਿਆ ਗਿਆ ਹੈ। ਪਹਾੜੀ ਰਾਜਾਂ ਵਿੱਚ ਜ਼ਮੀਨ ਖਿਸਕਣ ਦਾ ਸਿਲਸਿਲਾ ਜਾਰੀ ਹੈ, ਜਿਸ ਕਾਰਨ ਜੰਮੂ-ਕਸ਼ਮੀਰ, ਹਿਮਾਚਲ ਵਿੱਚ ਰਾਸ਼ਟਰੀ ਰਾਜਮਾਰਗਾਂ ਸਮੇਤ ਸੈਂਕੜੇ ਛੋਟੀਆਂ-ਵੱਡੀਆਂ ਸੜਕਾਂ ਬੰਦ ਹਨ।
ਮੌਸਮ ਵਿਭਾਗ ਨੇ ਬੁੱਧਵਾਰ ਨੂੰ ਹਿਮਾਚਲ, ਉਤਰਾਖੰਡ, ਜੰਮੂ, ਪੰਜਾਬ ਅਤੇ ਉੱਤਰ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ। ਯਮੁਨਾ, ਸਤਲੁਜ, ਰਾਵੀ ਅਤੇ ਬਿਆਸ ਨਦੀਆਂ ਵਿੱਚ ਪਾਣੀ ਲਗਾਤਾਰ ਵੱਧ ਰਿਹਾ ਹੈ, ਜਿਸ ਕਾਰਨ ਪੰਜਾਬ ਅਤੇ ਹਰਿਆਣਾ ਤੋਂ ਬਾਅਦ ਹੁਣ ਦਿੱਲੀ ਵਿੱਚ ਵੀ ਹੜ੍ਹ ਦਾ ਖ਼ਤਰਾ ਵਧ ਗਿਆ ਹੈ। ਪੰਜਾਬ ਵਿੱਚ ਹੜ੍ਹ ਦੀ ਸਥਿਤੀ ਚਿੰਤਾਜਨਕ ਹੈ। ਭਾਖੜਾ ਡੈਮ ਦਾ ਪਾਣੀ ਦਾ ਪੱਧਰ 1677 ਫੁੱਟ ਤੱਕ ਪਹੁੰਚ ਗਿਆ ਹੈ, ਜੋ ਕਿ ਖ਼ਤਰੇ ਦੇ ਨਿਸ਼ਾਨ ਤੋਂ ਸਿਰਫ਼ ਤਿੰਨ ਫੁੱਟ ਘੱਟ ਹੈ।
ਨੰਗਲ ਹਾਈਡਲ ਚੈਨਲ ਵਿੱਚ ਤਰੇੜਾਂ ਕਾਰਨ ਸਤਲੁਜ ਨਦੀ ਵਿੱਚ ਪਾਣੀ ਛੱਡਿਆ ਜਾ ਰਿਹਾ ਹੈ। ਇਸ ਨਾਲ ਸਤਲੁਜ ਦੇ ਕੰਢੇ ਸਥਿਤ ਸ਼ਹਿਰਾਂ ਵਿੱਚ ਹੜ੍ਹਾਂ ਦਾ ਖ਼ਤਰਾ ਵਧ ਗਿਆ ਹੈ। ਸੂਬੇ ਵਿੱਚ ਹੜ੍ਹਾਂ ਕਾਰਨ 1,400 ਪਿੰਡਾਂ ਦੇ 3.54 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹਨ। ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੁਣ 30 ਤੱਕ ਪਹੁੰਚ ਗਈ ਹੈ।
ਅੰਮ੍ਰਿਤਸਰ ਦੇ ਸਠਿਆਲਾ ਪਿੰਡ ਵਿੱਚ ਇੱਕ ਕਮਰੇ ਦੀ ਛੱਤ ਡਿੱਗਣ ਨਾਲ ਇੱਕ 11 ਸਾਲਾ ਬੱਚੀ ਦੀ ਮੌਤ ਹੋ ਗਈ ਅਤੇ ਪੰਜ ਹੋਰ ਜ਼ਖਮੀ ਹੋ ਗਏ। ਮੁੱਖ ਮੰਤਰੀ ਭਗਵੰਤ ਮਾਨ ਨੇ ਫਿਰੋਜ਼ਪੁਰ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ। ਮੰਗਲਵਾਰ ਨੂੰ ਜੰਮੂ-ਪਠਾਨਕੋਟ ਰੇਲਵੇ ਲਾਈਨ 'ਤੇ ਦੋ ਰੇਲਗੱਡੀਆਂ ਦਾ ਸੰਚਾਲਨ ਮੁੜ ਸ਼ੁਰੂ ਹੋ ਗਿਆ ਹੈ।
ਇਹ ਵੀ ਪੜ੍ਹੋ : MLA Pathanmajra Flees AAP ਦੀ ਹੜ੍ਹਾਂ ਤੋਂ ਧਿਆਨ ਭਟਕਾਉਣ ਦੀ ਰਣਨੀਤੀ, ਸ਼੍ਰੋਮਣੀ ਅਕਾਲੀ ਦਲ ਨੇ ਚੁੱਕੇ ਸਵਾਲ
- PTC NEWS