ਅੰਮ੍ਰਤਿਸਰ 'ਚ ਦੁਸ਼ਹਿਰੇ ਨੂੰ ਲੈਕੇ ਪ੍ਰਸ਼ਾਸਨ ਨੇ ਕੀਤੇ ਪੁਖ਼ਤਾ ਪ੍ਰਬੰਧ

By  Jasmeet Singh October 3rd 2022 04:58 PM

ਅੰਮ੍ਰਤਿਸਰ, 3 ਅਕਤੂਬਰ: ਮਿਤੀ 05-10-2022 (ਬੁੱਧਵਾਰ) ਨੂੰ ਦੁਸ਼ਹਿਰੇ ਵਾਲੇ ਦਿਨ ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਵੱਲੋਂ ਸ਼ਹਿਰ ਵਿੱਚ 07 ਦੁਸ਼ਹਿਰਾਂ ਕਮੇਟੀਆਂ, ਸ੍ਰੀ ਦੁਰਗਿਆਨਾ ਮੰਦਰ, ਗਰਾਊਂਡ ਮਾਤਾ ਭਰਦਕਾਲੀ, ਪੁਰਾਣਾ ਨਰੈਣਗੜ੍ਹ ਬਾਈਪਾਸ ਛੇਹਰਟਾ, ਟਿੱਬਾ ਗਰਾਊਂਡ ਰਾਮ ਨਗਰ ਕਲੋਨੀ, ਲਕਸ਼ਮੀ ਵਿਹਾਰ ਦੁਸ਼ਹਿਰਾ ਗਰਾਊਂਡ, ਲੇਨ ਨੰਬਰ 05 ਡੀ.ਆਰ. ਇੰਨਕਲੇਵ ਅਤੇ ਟੈਲੀਫੋਨ ਐਕਸਚੇਜ਼ ਕਟੜਾ ਸ਼ੇਰ ਸਿੰਘ ਨੂੰ ਹੀ ਪ੍ਰਵਾਨਗੀ ਦਿੱਤੀ ਗਈ ਹੈ।

ਅੰਮ੍ਰਿਤਸਰ ਦੇ ਕਮਿਸ਼ਨਰ ਪੁਲਿਸ ਅਰੁਨ ਪਾਲ ਸਿੰਘ ਵਲੋਂ ਸੁਰੱਖਿਆ ਨੂੰ ਮੱਧੇਨਜ਼ਰ ਰੱਖਦੇ ਹੋਏ, ਸਕਿਉਰਟੀ ਦੇ ਪੁਖਤਾ ਬੰਦੋਬਸਤ ਕੀਤੇ ਗਏ ਹਨ ਅਤੇ ਡੀ.ਸੀ.ਪੀ ਪਰਮਿੰਦਰ ਸਿੰਘ ਭੰਡਾਲ (ਲਾਅ–ਐਂਡ-ਆਰਡਰ) ਅਤੇ ਡੀ.ਸੀ.ਪੀ ਮੁੱਖਵਿੰਦਰ ਸਿੰਘ ਭੁੱਲਰ (ਡਿਟੈਕਟਿਵ), ਦੀ ਨਿਗਰਾਨੀ ਹੇਠ ਸਮੂੰਹ ਏ.ਡੀ.ਸੀ.ਪੀ ਅਤੇ ਏ.ਸੀ.ਪੀ. ਰੈਂਕ ਦੇ ਅਫ਼ਸਰਾਂਨ, ਮੁੱਖ ਅਫ਼ਸਰਾਨ ਅਤੇ ਪੁਲਿਸ ਕਮਰਚਾਰੀਆਂ ਨੂੰ ਦੁਸ਼ਹਿਰਾ 'ਡਿਊਟੀ 'ਤੇ ਲਾਇਆ ਗਿਆ ਹੈ।

ਇਹ ਵੀ ਪੜ੍ਹੋ: ਗੈਂਗਸਟਰ ਦੀਪਕ ਟੀਨੂ ਮਾਮਲਾ: ਗ੍ਰਿਫ਼ਤਾਰ CIA ਇੰਚਾਰਜ ਦਾ 5 ਰੋਜ਼ਾ ਪੁਲਿਸ ਰਿਮਾਂਡ

ਇਸ ਦਰਮਿਆਨ ਆਮ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਅਮਨ ਕਾਨੂੰਨ ਦੀ ਸਥਿਤੀ ਅਤੇ ਸ਼ਾਤੀ ਬਣਾਈ ਰੱਖਣ ਲਈ ਪੁਲਿਸ ਦਾ ਸਹਿਯੋਗ ਦਿੱਤਾ ਜਾਵੇ। ਕਿਸੇ ਤਰ੍ਹਾਂ ਦੀ ਕੋਈ ਸ਼ਰਾਰਤ ਜਾਂ ਹੁਲੜਬਾਜ਼ੀ ਨਾ ਕੀਤੀ ਜਾਵੇ ਅਤੇ ਅਨੁਸ਼ਾਸਨ ਵਿੱਚ ਰਹਿ ਕੇ ਇਸ ਤਿਉਹਾਰ ਦਾ ਆਨੰਦ ਮਾਣਿਆ ਜਾਵੇ। ਅਗਰ ਕਿਸੇ ਕਿਸਮ ਦਾ ਕੋਈ ਸ਼ੱਕੀ ਵਿਅਕਤੀ ਜਾਂ ਸ਼ੱਕੀ/ਲਵਾਰਸ ਵਸਤੂ ਦਿਖਾਈ ਦਿੰਦੀ ਹੈ ਤਾਂ ਉਸਦੀ ਸੂਚਨਾਂ ਤੁਰੰਤ ਪੰਜਾਬ ਪੁਲਿਸ ਕੰਟਰੋਲ ਰੂਮ ਦੇ 112 ਨੰਬਰ ਤੋਂ ਇਲਾਵਾ ਫੋਨ ਨੰਬਰ 97811-30666 ਤੇ ਦਿੱਤੀ ਜਾਵੇ ਤਾਂ ਜੋ ਕੋਈ ਵੀ ਅਣ-ਸੁਖਾਂਵੀ ਘਟ ਨੂੰ ਵਾਪਰਨ ਤੋਂ ਰੋਕਿਆ ਜਾ ਸਕੇ।

-PTC News

Related Post